ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ‘ਤੇ ਟੀਮ ਇਸਰੋ ਨੂੰ ਕੀਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 AUG 2023 11:13AM by PIB Chandigarh

ਨਮਸਕਾਰ ਫ੍ਰੈਂਡਸ,

ਆਪ ਸਭ ਦੇ ਦਰਮਿਆਨ ਆ ਕੇ ਅੱਜ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸ਼ਾਇਦ ਐਸੀ ਖੁਸ਼ੀ ਬਹੁਤ rare occasion ‘ਤੇ ਹੁੰਦੀ ਹੈ। ਜਦੋਂ ਤਨ ਮਨ ਖੁਸ਼ੀਆਂ ਨਾਲ ਭਰ ਗਿਆ ਹੋਵੇ ਅਤੇ ਵਿਅਕਤੀ ਦੇ ਜੀਵਨ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਸ ਤੇ ਬੇਸਬਰੀ ਹਾਵੀ ਹੋ ਜਾਂਦੀ ਹੈ। ਇਸ ਵਾਰ ਮੇਰੇ ਨਾਲ ਭੀ ਇਸੇ ਤਰ੍ਹਾਂ ਹੀ ਹੋਇਆ ਹੈਇਤਨੀ ਬੇਸਬਰੀ। ਮੈਂ ਸਾਊਥ ਅਫਰੀਕਾ ਵਿੱਚ ਸਾਂ ਫਿਰ ਗ੍ਰੀਸ ਦਾ ਕਾਰਜਕ੍ਰਮ ਸੀ ਤਾਂ ਉੱਥੇ ਚਲਾ ਗਿਆ ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਤੁਹਾਡੇ ਨਾਲ ਹੀ ਲਗਿਆ ਹੋਇਆ ਸੀ। ਲੇਕਿਨ ਕਦੇ-ਕਦੇ ਲਗਦਾ ਹੈ ਕਿ ਮੈਂ ਆਪ(ਤੁਸੀਂ) ਲੋਕਾਂ ਦੇ ਨਾਲ ਅਨਿਆਂ ਕਰ ਦਿੰਦਾ ਹਾਂ। ਬੇਸਬਰੀ ਮੇਰੀ ਅਤੇ ਮੁਸੀਬਤ ਤੁਹਾਡੀ। ਇਤਨੀ ਸਵੇਰੇ-ਸਵੇਰੇ ਆਪ ਸਭ ਨੂੰ ਅਤੇ ਇਤਨਾ ਟਾਇਮ ਲੇਕਿਨ ਬੱਸ ਮਨ ਕਰ ਰਿਹਾ ਸੀ ਜਾਵਾਂ ਤੁਹਾਨੂੰ ਨਮਨ ਕਰਾਂ। ਤੁਹਾਨੂੰ ਦਿੱਕਤ ਹੋਈ ਹੋਵੇਗੀਲੇਕਿਨ ਮੈਂ ਭਾਰਤ ਵਿੱਚ ਆਉਂਦੇ ਹੀ ਜਲਦੀ ਤੋਂ ਜਲਦੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸਾਂ। ਆਪ ਸਭ ਨੂੰ ਸੈਲਿਊਟ ਕਰਨਾ ਚਾਹੁੰਦਾ ਸਾਂ। ਸੈਲਿਊਟ ਤੁਹਾਡੇ ਪਰਿਸ਼੍ਰਮ (ਤੁਹਾਡੀ ਮਿਹਨਤ) ਨੂੰਸੈਲਿਊਟ ਤੁਹਾਡੇ ਧੀਰਜ ਨੂੰਸੈਲਿਊਟ ਤੁਹਾਡੀ ਲਗਨ ਨੂੰਸੈਲਿਊਟ ਤੁਹਾਡੀ ਜੀਵੰਤਤਾ ਨੂੰਸੈਲਿਊਟ ਤੁਹਾਡੇ ਜਜ਼ਬੇ ਨੂੰ। ਆਪ (ਤੁਸੀਂ)  ਦੇਸ਼ ਨੂੰ ਜਿਸ ਉਚਾਈ ਤੇ ਲੈ ਕੇ ਗਏ ਹੋਇਹ ਕੋਈ ਸਾਧਾਰਣ ਸਫ਼ਲਤਾ ਨਹੀਂ ਹੈ। ਇਹ ਅਨੰਤ ਅੰਤਰਿਕਸ਼(ਪੁਲਾੜ) ਵਿੱਚ ਭਾਰਤ ਦੀ ਵਿਗਿਆਨਿਕ ਸਮਰੱਥਾ ਦਾ ਸ਼ੰਖਨਾਦ ਹੈ।

 

India is on the Moon. We have our national pride placed on the Moon. ਅਸੀਂ ਉੱਥੇ ਪਹੁੰਚੇਜਿੱਥੇ ਕੋਈ ਨਹੀਂ ਪਹੁੰਚਿਆ ਸੀ। ਅਸੀਂ ਉਹ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ। ਇਹ ਅੱਜ ਦਾ ਭਾਰਤ ਹੈਨਿਰਭੀਕ ਭਾਰਤਜੁਝਾਰੂ ਭਾਰਤ। ਇਹ ਉਹ ਭਾਰਤ ਹੈਜੋ ਨਵਾਂ ਸੋਚਦਾ ਹੈਨਵੇਂ ਤਰੀਕੇ ਨਾਲ ਸੋਚਦਾ ਹੈ। ਜੋ ਡਾਰਕ ਜ਼ੋਨ ਵਿੱਚ ਜਾ ਕੇ ਭੀ ਦੁਨੀਆ ਵਿੱਚ ਰੋਸ਼ਨੀ ਦੀ ਕਿਰਨ ਫੈਲਾ ਦਿੰਦਾ ਹੈ। 21ਵੀਂ ਸਦੀ ਵਿੱਚ ਇਹੀ ਭਾਰਤ ਦੁਨੀਆ ਦੀਆਂ ਬੜੀਆਂ-ਬੜੀਆਂ ਸਮੱਸਿਆਵਾਂ ਦਾ ਸਮਾਧਾਨ ਕਰੇਗਾ। ਮੇਰੀਆਂ ਅੱਖਾਂ ਦੇ ਸਾਹਮਣੇ 23 ਅਗਸਤ ਦਾ ਉਹ ਦਿਨਉਹ ਇੱਕ-ਇੱਕ ਸਕਿੰਟਵਾਰ-ਵਾਰ ਘੁੰਮ ਰਿਹਾ ਹੈ। ਜਦੋਂ ਟਚ ਡਾਊਨ ਕਨਫਰਮ ਹੋਇਆ ਤਾਂ ਜਿਸ ਤਰ੍ਹਾਂ ਇੱਥੇ ਇਸਰੋ ਸੈਂਟਰ ਵਿੱਚਪੂਰੇ ਦੇਸ਼ ਵਿੱਚ ਲੋਕ ਉਛਲ ਪਏ ਉਹ ਦ੍ਰਿਸ਼ ਕੌਣ ਭੁੱਲ ਸਕਦਾ ਹੈਕੁਝ ਸਮ੍ਰਿਤੀਆਂ(ਯਾਦਾਂ) ਅਮਰ ਹੋ ਜਾਂਦੀਆਂ ਹਨ। ਉਹ ਪਲ ਅਮਰ ਹੋ ਗਿਆਉਹ ਪਲ ਇਸ ਸਦੀ ਦੇ ਸਭ ਤੋਂ ਪ੍ਰੇਰਣਾਦਾਈ ਖਿਣਾਂ ਵਿੱਚੋਂ ਇੱਕ ਹੈ। ਹਰ ਭਾਰਤੀ ਨੂੰ ਲਗ ਰਿਹਾ ਸੀ ਕਿ ਵਿਜੈ ਉਸ ਦੀ ਆਪਣੀ ਹੈ। ਖ਼ੁਦ ਮਹਿਸੂਸ ਕਰਦਾ ਸੀ। ਹਰ ਭਾਰਤੀ ਨੂੰ ਲਗ ਰਿਹਾ ਸੀ ਕਿ ਜਿਵੇਂ ਉਹ ਖ਼ੁਦ ਇੱਕ ਬੜੇ ਐਗਜ਼ਾਮ ਵਿੱਚ ਪਾਸ ਹੋ ਗਿਆ ਹੈ। ਅੱਜ ਭੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨਸੰਦੇਸ਼ ਦਿੱਤੇ ਜਾ ਰਹੇ ਹਨਅਤੇ ਇਹ ਸਭ ਮੁਮਕਿਨ ਬਣਾਇਆ ਹੈ ਆਪ ਸਭ ਨੇਆਪ ਨੇ(ਤੁਸੀਂ)। ਦੇਸ਼ ਦੇ ਮੇਰੇ ਵਿਗਿਆਨੀਆਂ ਨੇ ਇਹ ਮੁਮਕਿਨ ਬਣਾਇਆ ਹੈ। ਮੈਂ ਆਪ ਸਭ ਦਾ ਜਿਤਨਾ ਗੁਣਗਾਨ ਕਰਾਂ ਉਹ ਘੱਟ ਹੈਮੈਂ ਤੁਹਾਡੀ ਜਿਤਨੀ ਸਰਾਹਨਾ ਕਰਾਂ ਉਹ ਘੱਟ ਹੈ।

 

ਸਾਥੀਓ,

ਮੈਂ ਉਹ ਫੋਟੋ ਦੇਖੀਜਿਸ ਵਿੱਚ ਸਾਡੇ Moon Lander ਨੇ ਅੰਗਦ ਦੀ ਤਰ੍ਹਾਂ ਚੰਦਰਮਾ ਤੇ ਮਜ਼ਬੂਤੀ ਨਾਲ ਆਪਣਾ ਪੈਰ ਜਮਾਇਆ ਹੋਇਆ ਹੈ। ਇੱਕ ਤਰਫ਼ ਵਿਕਰਮ ਦਾ ਵਿਸ਼ਵਾਸ ਹੈ ਤਾਂ ਦੂਸਰੀ ਤਰਫ਼ ਪ੍ਰਗਯਾਨ ਦਾ ਪਰਾਕ੍ਰਮ ਹੈ। ਸਾਡਾ ਪ੍ਰਗਯਾਨ ਲਗਾਤਾਰ ਚੰਦਰਮਾ ਤੇ ਆਪਣੇ ਪਦ ਚਿੰਨ੍ਹ ਛੱਡ ਰਿਹਾ ਹੈ। ਅਲੱਗ-ਅਲੱਗ ਕੈਮਰਿਆਂ ਤੋਂ ਲਈਆਂ ਗਈਆਂ ਜੋ ਤਸਵੀਰਾਂ ਹੁਣੇ ਰਿਲੀਜ਼ ਹੋਈਆਂ ਅਤੇ ਮੈਨੂੰ ਦੇਖਣ ਦਾ ਸੁਭਾਗ ਮਿਲਿਆ ਹੈਉਹ ਅਦਭੁਤ ਹੈ। ਮਾਨਵ ਸੱਭਿਅਤਾ ਵਿੱਚ ਪਹਿਲੀ ਵਾਰ ਧਰਤੀ ਦੇ ਲੱਖਾਂ ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਸ ਸਥਾਨ ਦੀ ਤਸਵੀਰ ਮਾਨਵ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹੈ। ਅਤੇ ਇਹ ਤਸਵੀਰ ਦੁਨੀਆ ਨੂੰ ਦਿਖਾਉਣ ਦਾ ਕੰਮ ਭਾਰਤ ਨੇ ਕੀਤਾ ਹੈਆਪ ਸਭ ਵਿਗਿਆਨੀਆਂ ਨੇ ਕੀਤਾ ਹੈ। ਅੱਜ ਪੂਰੀ ਦੁਨੀਆ ਭਾਰਤ ਦੀ scientific spirit ਦਾਸਾਡੀ ਟੈਕਨੋਲੋਜੀ ਦਾ ਅਤੇ ਸਾਡੇ scientific temperament ਦਾ ਲੋਹਾ ਮੰਨ ਚੁੱਕੀ ਹੈ। ਚੰਦਰਯਾਨ ਮਹਾਅਭਿਯਾਨ ਸਿਰਫ਼ ਭਾਰਤ ਦੀ ਨਹੀਂਬਲਕਿ ਪੂਰੀ ਮਾਨਵਤਾ ਦੀ ਸਫ਼ਲਤਾ ਹੈ। ਸਾਡਾ ਮਿਸ਼ਨ ਜਿਸ ਖੇਤਰ ਨੂੰ ਐਕਸਪਲੋਰ ਕਰੇਗਾਉਸ ਨਾਲ ਸਾਰੇ ਦੇਸ਼ਾਂ ਦੇ ਲਈ ਮੂਲ ਮਿਸ਼ਨਸ ਦੇ ਨਵੇਂ ਰਸਤੇ ਖੁੱਲ੍ਹਣਗੇ। ਇਹ ਚੰਦ ਦੇ ਰਹੱਸਾਂ ਨੂੰ ਤਾਂ ਖੋਲ੍ਹੇਗਾ ਹੀ ਨਾਲ ਹੀ ਧਰਤੀ ਦੀਆਂ ਚੁਣੌਤੀਆਂ ਦੇ ਸਮਾਧਾਨ ਵਿੱਚ ਭੀ ਮਦਦ ਕਰੇਗਾ। ਤੁਹਾਡੀ ਇਸ ਸਫ਼ਲਤਾ ਦੇ ਲਈ ਮੈਂ ਇੱਕ ਵਾਰ ਫਿਰ ਸਾਰੇ ਵਿਗਿਆਨੀਆਂ ਨੂੰ, Technicians, Engineers ਅਤੇ ਚੰਦਰਯਾਨ ਮਹਾਅਭਿਯਾਨ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ।

 

ਮੇਰੇ ਪਰਿਵਾਰਜਨੋਂ,

ਆਪ (ਤੁਸੀਂ)   ਜਾਣਦੇ ਹੋ ਕਿ ਸਪੇਸ ਮਿਸ਼ਨਸ ਦੇ touchdown ਪੁਆਇੰਟ ਨੂੰ ਇੱਕ ਨਾਮ ਦਿੱਤੇ ਜਾਣ ਦੀ ਵਿਗਿਆਨਿਕ ਪਰੰਪਰਾ ਹੈ। ਚੰਦਰਮਾ ਦੇ ਜਿਸ ਹਿੱਸੇ ਤੇ ਸਾਡਾ ਚੰਦਰਯਾਨ ਉਤਰਿਆ ਹੈਭਾਰਤ ਨੇ ਉਸ ਥਾਂ ਦੇ ਭੀ ਨਾਮਕਰਣ ਦਾ ਫ਼ੈਸਲਾ ਲਿਆ ਹੈ। ਜਿਸ ਸਥਾਨ ਤੇ ਚੰਦਰਯਾਨ-3 ਦਾ ਮੂਨ ਲੈਂਡਰ ਉਤਰਿਆ ਹੈਹੁਣ ਉਸ ਪੁਆਇੰਟ ਨੂੰ, ‘ਸ਼ਿਵਸ਼ਕਤੀ’ ਦੇ ਨਾਮ ਨਾਲ ਜਾਣਿਆ ਜਾਵੇਗਾ। ਸ਼ਿਵ ਵਿੱਚ ਮਾਨਵਤਾ ਦੇ ਕਲਿਆਣ ਦਾ ਸੰਕਲਪ ਸਮਾਹਿਤ ਹੈ ਅਤੇ ਸ਼ਕਤੀ’ ਤੋਂ ਸਾਨੂੰ ਉਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਦੀ ਸਮਰੱਥਾ ਮਿਲਦੀ ਹੈ। ਚੰਦਰਮਾ ਦਾ ਸ਼ਿਵਸ਼ਕਤੀ’ ਪੁਆਇੰਟਹਿਮਾਲਿਆ ਦੇ ਕੰਨਿਆਕੁਮਾਰੀ ਨਾਲ ਜੁੜੇ ਹੋਣ ਦਾ ਬੋਧ ਕਰਵਾਉਂਦਾ ਹੈ। ਸਾਡੇ ਰਿਸ਼ੀਆਂ ਨੇ ਕਿਹਾ ਹੈ- ਯੇਨ ਕਰਮਾਣਯਪਸੋ ਮਨੀਸ਼ਿਣੋ ਯਗ੍ਯ ਕ੍ਰਣਵੰਤਿ ਵਿਦਥੇਸ਼ੁ ਧੀਰਾ:। ਯਦਪੂਰਵ ਯਕਸ਼ਮੰਤ: ਪ੍ਰਜਾਨਾਂ ਤਨਮੇ ਮਨ: ਸ਼ਿਵ-ਸੰਕਲਪ-ਮਸਤੁ। (येन कर्माण्यपसो मनीषिणो यज्ञे कृण्वन्ति विदथेषु धीराः। यदपूर्व यक्षमन्तः प्रजानां तन्मे मनः शिव-संकल्प-मस्तु। )

 

ਅਰਥਾਤਜਿਸ ਮਨ ਨਾਲ ਅਸੀਂ ਕਰਤਵਯ-ਕਰਮ ਕਰਦੇ ਹਾਂਵਿਚਾਰ ਅਤੇ ਵਿਗਿਆਨ ਨੂੰ ਗਤੀ ਦਿੰਦੇ ਹਾਂਅਤੇ ਜੋ ਸਭ ਦੇ ਅੰਦਰ ਮੌਜੂਦ ਹੈਉਹ ਮਨ ਸ਼ੁਭ ਅਤੇ ਕਲਿਆਣਕਾਰੀ ਸੰਕਲਪਾਂ ਨਾਲ ਜੁੜੇ। ਮਨ ਦੇ ਇਨ੍ਹਾਂ ਸ਼ੁਭ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਸ਼ਕਤੀ ਦਾ ਅਸ਼ੀਰਵਾਦ ਜ਼ਰੂਰੀ ਹੈ। ਅਤੇ ਇਹ ਸ਼ਕਤੀ ਸਾਡੀ ਨਾਰੀਸ਼ਕਤੀ ਹੈ। ਸਾਡੀਆਂ ਮਾਤਾਵਾਂ ਭੈਣਾਂ ਹਨ। ਸਾਡੇ ਇੱਥੇ ਕਿਹਾ ਗਿਆ ਹੈ- ਸ੍ਰਿਸ਼ਟਿ ਸਥਿਤਿ ਵਿਨਾਸ਼ਨਾਂ ਸ਼ਕਤਿਭੂਤੇ ਸਨਾਤਨਿ। (सृष्टि स्थिति विनाशानां शक्तिभूते सनातनि।)। ਅਰਥਾਤਨਿਰਮਾਣ ਤੋਂ ਪਰਲੋ ਤੱਕਪੂਰੀ ਸ੍ਰਿਸ਼ਟੀ ਦਾ ਅਧਾਰ ਨਾਰੀਸ਼ਕਤੀ ਹੀ ਹੈ। ਆਪ ਸਭ ਨੇ ਦੇਖਿਆ ਹੈਚੰਦਰਯਾਨ-3 ਵਿੱਚ ਦੇਸ਼ ਨੇ ਸਾਡੀ ਮਹਿਲਾ ਵਿਗਿਆਨੀਆਂ ਨੇਦੇਸ਼ ਦੀ ਨਾਰੀਸ਼ਕਤੀ ਨੇ ਕਿਤਨੀ ਬੜੀ ਭੂਮਿਕਾ ਨਿਭਾਈ ਹੈ। ਚੰਦਰਮਾ ਦਾ ਸ਼ਿਵਸ਼ਕਤੀ’ ਪੁਆਇੰਟਸਦੀਆਂ ਤੱਕ ਭਾਰਤ ਦੇ ਇਸ ਵਿਗਿਆਨਿਕ ਅਤੇ ਦਾਰਸ਼ਨਿਕ ਚਿੰਤਨ ਦਾ ਸਾਖੀ ਬਣੇਗਾ। ਇਹ ਸ਼ਿਵਸ਼ਕਤੀ ਪੁਆਇੰਟਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਵੇਗਾ ਕਿ ਅਸੀਂ ਵਿਗਿਆਨ ਦਾ ਉਪਯੋਗਮਾਨਵਤਾ ਦੇ ਕਲਿਆਣ ਦੇ ਲਈ ਹੀ ਕਰਨਾ ਹੈ। ਮਾਨਵਤਾ ਦਾ ਕਲਿਆਣ ਇਹੀ ਸਾਡਾ ਸੁਪਰੀਮ ਕਮਿਟਮੈਂਟ ਹੈ।

ਸਾਥੀਓ,

ਇੱਕ ਹੋਰ ਨਾਮਕਰਣ ਕਾਫੀ ਸਮੇਂ ਤੋਂ ਲੰਬਿਤ ਹੈ। ਚਾਲ ਸਾਲ ਪਹਿਲਾਂ ਜਦੋਂ ਚੰਦਰਯਾਨ-2 ਚੰਦਰਮਾ ਦੇ ਪਾਸ ਤੱਕ ਪਹੁੰਚਿਆ ਸੀਜਿੱਥੇ ਉਸ ਦੇ ਪਦਚਿੰਨ੍ਹ ਪਏ ਸਨਤਦ ਇਹ ਪ੍ਰਸਤਾਵ ਸੀ ਕਿ ਉਸ ਸਥਾਨ ਦਾ ਨਾਮ ਤੈਅ ਕੀਤਾ ਜਾਵੇ। ਲੇਕਿਨ ਉਨ੍ਹਾਂ ਸਥਿਤੀਆਂ ਵਿੱਚ ਫ਼ੈਸਲੇ ਲੈਣ ਦੇ ਸਥਾਨ ਤੇਅਸੀਂ ਪ੍ਰਣ ਲਿਆ ਸੀ ਕਿ ਜਦੋਂ ਚੰਦਰਯਾਨ-3, ਸਫ਼ਲਤਾ ਪੂਰਵਕ ਚੰਦ ਤੇ ਪਹੁੰਚੇਗਾਤਦ ਅਸੀਂ ਦੋਨੋਂ ਪੁਆਇੰਟਸ ਦਾ ਨਾਮ ਇਕੱਠੇ ਰੱਖਾਂਗੇ। ਅਤੇ ਅੱਜ ਮੈਨੂੰ ਲਗਦਾ ਹੈ ਕਿਜਦੋਂ ਹਰ ਘਰ ਤਿਰੰਗਾ ਹੈਜਦੋਂ ਹਰ ਮਨ ਤਿਰੰਗਾ ਹੈਅਤੇ ਚੰਦ ਤੇ ਭੀ ਤਿਰੰਗਾ ਹੈਤਾਂ ਤਿਰੰਗਾ’ ਦੇ ਸਿਵਾਏਚੰਦਰਯਾਨ-2 ਨਾਲ ਜੁੜੇ ਉਸ ਸਥਾਨ ਨੂੰ ਹੋਰ ਕੀ ਨਾਮ ਦਿੱਤਾ ਜਾ ਸਕਦਾ ਹੈਇਸ ਲਈਚੰਦਰਮਾ ਦੇ ਜਿਸ ਸਥਾਨ ਤੇ ਚੰਦਰਯਾਨ 2 ਨੇ ਆਪਣੇ ਪਦਚਿੰਨ੍ਹ ਛੱਡੇ ਹਨਉਹ ਪੁਆਇੰਟ ਹੁਣ ਤਿਰੰਗਾ’ ਕਹਾਏਗਾ। ਇਹ ਤਿਰੰਗਾ ਪੁਆਇੰਟਭਾਰਤ ਦੇ ਹਰ ਪ੍ਰਯਾਸ ਦੀ ਪ੍ਰੇਰਣਾ ਬਣੇਗਾ। ਇਹ ਤਿਰੰਗਾ ਪੁਆਇੰਟਸਾਨੂੰ ਸਿੱਖਆ ਦੇਵੇਗਾ ਕਿ ਕੋਈ ਭੀ ਵਿਫ਼ਲਤਾ ਆਖਰੀ ਨਹੀਂ ਹੁੰਦੀਅਗਰ ਦ੍ਰਿੜ੍ਹ ਇੱਛਾ ਸ਼ਕਤੀ ਹੋਵੇ ਤਾਂ ਸਫ਼ਲਤਾ ਮਿਲ ਕੇ ਹੀ ਰਹਿੰਦੀ ਹੈ। ਯਾਨੀਮੈਂ ਫਿਰ ਦੁਹਰਾ ਰਿਹਾ ਹਾਂ। ਚੰਦਰਯਾਨ 2 ਦੇ ਪਦਚਿੰਨ੍ਹ ਜਿੱਥੇ ਹਨਉਹ ਸਥਾਨ ਅੱਜ ਤੋਂ ਤਿਰੰਗਾ ਪੁਆਇੰਟ ਕਹਾਏਗਾ। ਅਤੇ ਜਿੱਥੇ ਚੰਦਰਯਾਨ 3 ਦਾ ਮੂਨ ਲੈਂਡਰ ਪਹੁੰਚਿਆ ਹੈਉਹ ਸਥਾਨਅੱਜ ਤੋਂ ਸ਼ਿਵ-ਸ਼ਕਤੀ ਪੁਆਇੰਟ ਕਹਾਏਗਾ।

 

ਸਾਥੀਓ,

ਅੱਜ ਭਾਰਤ ਦੁਨੀਆ ਦਾ ਚੌਥਾ ਐਸਾ ਦੇਸ਼ ਬਣ ਚੁੱਕਿਆ ਹੈਜਿਸ ਨੇ ਚੰਦਰਮਾ ਦੀ ਸਤ੍ਹਾ ਨੂੰ ਛੁਹਿਆ ਹੈ। ਇਹ ਸਫ਼ਲਤਾ ਤਦ ਹੋਰ ਅਧਿਕ ਬੜੀ ਹੋ ਜਾਂਦੀ ਹੈਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਨੇ ਆਪਣੀ ਯਾਤਰਾ ਕਿੱਥੋਂ ਸ਼ੁਰੂ ਕੀਤੀ ਸੀ। ਇੱਕ ਸਮਾਂ ਸੀਜਦੋਂ ਭਾਰਤ ਦੇ ਪਾਸ ਜ਼ਰੂਰੀ ਤਕਨੀਕ ਨਹੀਂ ਸੀਸਹਿਯੋਗ ਭੀ ਨਹੀਂ ਸੀ। ਸਾਡੀ ਗਿਣਤੀ ਥਰਡ ਵਰਲਡ’ ਯਾਨੀ ਥਰਡ ਰੋ’ ਵਿੱਚ ਖੜ੍ਹੇ ਦੇਸ਼ਾਂ ਵਿੱਚ ਹੁੰਦੀ ਸੀ। ਉੱਥੋਂ ਨਿਕਲ ਕੇ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣਿਆ ਹੈ। ਅੱਜ ਟ੍ਰੇਡ ਤੋਂ ਲੈ ਕੇ ਟੈਕਨੋਲੋਜੀ ਤੱਕਭਾਰਤ ਦੀ ਗਿਣਤੀ ਪਹਿਲੀ ਪੰਕਤੀਯਾਨੀ ਫਸਟ ਰੋ’ ਵਿੱਚ ਖੜ੍ਹੇ ਦੇਸ਼ਾਂ ਵਿੱਚ ਹੋ ਰਹੀ ਹੈ। ਯਾਨੀ ਥਰਡ ਰੋ’ ਤੋਂ ਫਸਟ ਰੋ’ ਤੱਕ ਦੀ ਇਸ ਯਾਤਰਾ ਵਿੱਚ ਸਾਡੇ ਇਸਰੋ’ ਜਿਹੇ ਸੰਸਥਾਨਾਂ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਤੁਸੀਂ ਅੱਜ Make in India ਨੂੰ ਚੰਦ ਤੱਕ ਪਹੁੰਚਾ ਦਿੱਤਾ ਹੈ।

 

ਮੇਰੇ ਪਰਿਵਾਰਜਨੋਂ,

ਮੈਂ ਅੱਜ ਤੁਹਾਡੇ ਦਰਮਿਆਨ ਆ ਕੇ ਵਿਸ਼ੇਸ਼ ਤੌਰ ਤੇ ਦੇਸ਼ਵਾਸੀਆਂ ਨੂੰ ਤੁਹਾਡੀ ਮਿਹਨਤ ਬਾਰੇ ਦੱਸਣਾ ਚਾਹੁੰਦਾ ਹਾਂ। ਜੋ ਮੈਂ ਬਾਤਾਂ ਦੱਸ ਰਿਹਾ ਹਾਂ ਉਹ ਤੁਹਾਡੇ ਲਈ ਨਵੀਆਂ ਨਹੀਂ ਹਨ। ਲੇਕਿਨ ਆਪ ਨੇ ਜੋ ਕੀਤਾ ਹੈਜੋ ਸਾਧਨਾ ਕੀਤੀ ਹੈ ਉਹ ਦੇਸ਼ਵਾਸੀਆਂ ਨੂੰ ਭੀ ਪਤਾ ਹੋਣਾ ਚਾਹੀਦਾ ਹੈ। ਭਾਰਤ ਦੇ ਦੱਖਣੀ ਹਿੱਸੇ ਤੋਂ ਚੰਦਰਮਾ ਦੇ ਦੱਖਣੀ ਧਰੁਵ ਤੱਕ ਚੰਦਰਯਾਨ ਦੀ ਇਹ ਯਾਤਰਾ ਅਸਾਨ ਨਹੀਂ ਸੀ। ਮੂਨ ਲੈਂਡਰ ਦੀ ਸੌਫਟ ਲੈਂਡਿੰਗ ਸੁਨਿਸ਼ਚਿਤ ਕਰਨ ਦੇ ਲਈ ਸਾਡੇ ਵਿਗਿਆਨੀਆਂ ਨੇ ਇਸਰੋ ਦੀ ਰਿਸਰਚ ਫੈਸਿਲਿਟੀ ਵਿੱਚ artificial moon ਤੱਕ ਬਣਾ ਦਿੱਤਾ। ਇਸ artificial moon ‘ਤੇ ਵਿਕਰਮ ਲੈਂਡਰ ਨੂੰ ਅਲੱਗ-ਅਲੱਗ ਤਰੀਕੇ ਦੀ ਸਰਫੇਸ ਤੇ ਉਤਾਰ ਕੇ ਉਸ ਦਾ ਟੈਸਟ ਕੀਤਾ ਗਿਆ ਸੀ। ਹੁਣ ਇਤਨੇ ਸਾਰੇ ਐਗਜ਼ਾਮ ਦੇ ਕੇ ਸਾਡਾ Moon Lander ਉੱਥੇ ਗਿਆ ਹੈਤਾਂ ਉਸ ਨੂੰ ਸਕਸੈੱਸ ਮਿਲਣੀ ਹੀ ਮਿਲਣੀ ਸੀ।

ਸਾਥੀਓ,

ਅੱਜ ਜਦੋਂ ਮੈਂ ਦੇਖਦਾ ਹਾਂ ਕਿ ਭਾਰਤ ਦੀ ਯੁਵਾ ਪੀੜ੍ਹੀਸਾਇੰਸ ਨੂੰ ਲੈ ਕੇਸਪੇਸ ਨੂੰ ਲੈ ਕੇਇਨੋਵੇਸ਼ਨ ਨੂੰ ਲੈ ਕੇਇਤਨੀ ਐਨਰਜੀ ਨਾਲ ਭਰੀ ਹੋਈ ਹੈਤਾਂ ਉਸ ਦੇ ਪਿੱਛੇ ਸਾਡੇ ਐਸੇ ਹੀ ਸਪੇਸ ਮਿਸ਼ਨਸ ਦੀ ਸਫ਼ਲਤਾ ਹੈ। ਮੰਗਲਯਾਨ ਦੀ ਸਫ਼ਲਤਾ ਨੇਚੰਦਰਯਾਨ ਦੀ ਸਫ਼ਲਤਾ ਨੇਗਗਨਯਾਨ ਦੀ ਤਿਆਰੀ ਨੇਦੇਸ਼ ਦੀ ਯੁਵਾ ਪੀੜ੍ਹੀ ਨੂੰ ਇੱਕ ਨਵਾਂ ਮਿਜ਼ਾਜ ਦੇ ਦਿੱਤਾ ਹੈ। ਅੱਜ ਭਾਰਤ ਦੇ ਛੋਟੇ-ਛੋਟੇ ਬੱਚਿਆਂ ਦੀ ਜ਼ਬਾਨ ਤੇ ਚੰਦਰਯਾਨ ਦਾ ਨਾਮ ਹੈ। ਅੱਜ ਭਾਰਤ ਦਾ ਹਰ ਬੱਚਾਆਪ ਵਿਗਿਆਨੀਆਂ ਵਿੱਚ ਆਪਣਾ ਭਵਿੱਖ ਦੇਖ ਰਿਹਾ ਹੈ। ਇਸ ਲਈ ਤੁਹਾਡੀ ਉਪਲਬਧੀ ਸਿਰਫ਼ ਇਹ ਨਹੀਂ ਹੈ ਕਿ ਤੁਸੀਂ ਚੰਦ ਤੇ ਤਿਰੰਗਾ ਲਹਿਰਾਇਆ। ਲੇਕਿਨ ਤੁਸੀਂ ਇੱਕ ਹੋਰ ਬੜੀ ਉਪਲਬਧੀ ਹਾਸਲ ਕੀਤੀ ਹੈ। ਅਤੇ ਉਹ ਉਪਲਪਧੀ ਹੈਭਾਰਤ ਦੀ ਪੂਰੀ ਦੀ ਪੂਰੀ ਪੀੜ੍ਹੀ ਨੂੰ ਜਾਗਰਿਤ ਕਰਨ ਦੀਉਸ ਨੂੰ ਨਵੀਂ ਊਰਜਾ ਦੇਣ ਦੀ। ਤੁਸੀਂ ਇੱਕ ਪੂਰੀ ਪੀੜ੍ਹੀ ਤੇ ਆਪਣੀ ਇਸ ਸਫ਼ਲਤਾ ਦੀ ਗਹਿਰੀ ਛਾਪ ਛੱਡੀ ਹੈ ਅੱਜ ਤੋਂ ਕੋਈ ਭੀ ਬੱਚਾਰਾਤ ਵਿੱਚ ਜਦੋਂ ਚੰਦਰਮਾ ਨੂੰ ਦੇਖੇਗਾਤਾਂ ਉਸ ਨੂੰ ਵਿਸ਼ਵਾਸ ਹੋਵੇਗਾ ਕਿ ਜਿਸ ਹੌਸਲੇ ਨਾਲ ਮੇਰਾ ਦੇਸ਼ ਚੰਦ ਤੇ ਪਹੁੰਚਿਆ ਹੈਉਹੀ ਹੌਸਲਾਉਹੀ ਜਜ਼ਬਾਉਸ ਬੱਚੇ ਦੇ ਅੰਦਰ ਭੀ ਹੈਉਸ ਯੁਵਾ ਦੇ ਅੰਦਰ ਭੀ ਹੈ। ਅੱਜ ਤੁਸੀਂ ਭਾਰਤ ਦੇ ਬੱਚਿਆਂ ਵਿੱਚ ਆਕਾਂਖਿਆਵਾਂ ਦੇ ਜੋ ਬੀਜ ਬੀਜੇ ਹਨਕੱਲ੍ਹ ਉਹ ਵਟਵ੍ਰਿਕਸ਼ (ਬੋਹੜ ਬਿਰਖ) ਬਣਨਗੇ ਅਤੇ ਵਿਕਸਿਤ ਭਾਰਤ ਦੀ ਨੀਂਹ ਬਣਨਗੇ।

 

ਸਾਡੀ ਯੁਵਾ ਪੀੜ੍ਹੀ ਨੂੰ ਨਿਰੰਤਰ ਪ੍ਰੇਰਣਾ ਮਿਲਦੀ ਰਹੇਇਸ ਦੇ ਲਈ ਇੱਕ ਹੋਰ ਨਿਰਣਾ ਲਿਆ ਗਿਆ ਹੈ। 23 ਅਗਸਤ ਨੂੰ ਜਦੋਂ ਭਾਰਤ ਨੇ ਚੰਦਰਮਾ ਤੇ ਤਿਰੰਗਾ ਫਹਿਰਾਇਆਉਸ ਦਿਨ ਨੂੰ ਹੁਣ ਹਿੰਦੁਸਤਾਨ National Space Day ਦੇ ਰੂਪ ਵਿੱਚ ਮਨਾਏਗਾ। ਹੁਣ ਹਰ ਵਰ੍ਹੇ ਦੇਸ਼ National Space Day ਸਾਇੰਸਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਸਪਿਰਿਟ ਨੂੰ ਸੈਲੀਬ੍ਰੇਟ ਕਰੇਗਾਤਾਂ ਇਹ ਸਾਨੂੰ ਹਮੇਸ਼ਾ-ਹਮੇਸਾ ਦੇ ਲਈ ਪ੍ਰੇਰਿਤ ਕਰਦਾ ਰਹੇਗਾ।

 

ਮੇਰੇ ਪਰਿਵਾਰਜਨੋਂ,

ਆਪ (ਤੁਸੀਂ)  ਭੀ ਜਾਣਦੇ ਹੋ ਕਿ ਸਪੇਸ ਸੈਕਟਰ ਦੀ ਜੋ ਸਮਰੱਥਾ ਹੈਉਹ ਸੈਟੇਲਾਈਟ ਲਾਂਚ ਕਰਨ ਜਾਂ ਅੰਤਰਿਕਸ਼(ਪੁਲਾੜ)  ਦੀ ਖੋਜ ਤੋਂ ਕਿਤੇ ਜ਼ਿਆਦਾ ਬੜਾ ਹੈ। ਸਪੇਸ ਸੈਕਟਰ ਦੀ ਇੱਕ ਬਹੁਤ ਬੜੀ ਤਾਕਤ ਹੈਜੋ ਮੈਂ ਦੇਖਦਾ ਹਾਂਉਹ ਹੈ Ease of Living ਅਤੇ Ease of Governance. ਅੱਜ ਦੇਸ਼ ਵਿੱਚ Space Applications ਨੂੰ, Governance ਦੇ ਹਰ ਪਹਿਲੂ ਨਾਲ ਜੋੜਨ ਦੀ ਦਿਸ਼ਾ ਵਿੱਚ ਬਹੁਤ ਬੜਾ ਕੰਮ ਹੋਇਆ ਹੈ। ਆਪ (ਤੁਸੀਂ)   ਲੋਕਾਂ ਨੇ ਜਦੋਂ ਮੈਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਤਾਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੈਂ ਭਾਰਤ ਸਰਕਾਰ ਦੇ ਜੁਆਇੰਟ ਸੈਕ੍ਰੇਟਰੀ ਲੈਵਲ ਦੇ ਅਫ਼ਸਰਸ ਦੀਸਪੇਸ ਸਾਇੰਟਿਸਟਸ ਦੇ ਨਾਲ ਇੱਕ ਵਰਕਸ਼ਾਪ ਕਰਵਾਈ ਸੀ। ਅਤੇ ਇਸ ਦਾ ਮਕਸਦ ਇਹੀ ਸੀ ਕਿ Governance ਵਿੱਚਸ਼ਾਸਨ ਵਿਵਸਥਾ  ਵਿੱਚ Transparency ਲਿਆਉਣ ਵਿੱਚ ਸਪੇਸ ਸੈਕਟਰ ਦੀ ਤਾਕਤ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਿਵੇਂ ਕਰੀਏ। ਤਦ ਕਿਰਣ ਜੀ ਸ਼ਾਇਦ ਅਸੀਂ ਲੋਕਾਂ ਦੇ ਨਾਲ ਕੰਮ ਕਰਦੇ ਸਾਂ।

 

ਇਸੇ ਦਾ ਨਤੀਜਾ ਸੀਜਦੋਂ ਦੇਸ਼ ਨੇ ਸਵੱਛ ਭਾਰਤ ਅਭਿਯਾਨ ਸ਼ੁਰੂ ਕੀਤਾਸ਼ੌਚਾਲਯਾਂ(ਪਖਾਨਿਆਂ) ਦਾ ਨਿਰਮਾਣ ਸ਼ੁਰੂ ਕੀਤਾਕਰੋੜਾਂ ਘਰਾਂ ਨੂੰ ਬਣਾਉਣ ਦਾ ਅਭਿਯਾਨ ਚਲਾਇਆਤਾਂ ਇਨ੍ਹਾਂ ਸਭ ਦੇ ਮਾਨਿਟਰਿੰਗ ਦੇ ਲਈਉਸ ਦੀ ਪ੍ਰਗਤੀ ਦੇ ਲਈ ਸਪੇਸ ਸਾਇੰਸ ਨੇ ਬਹੁਤ ਮਦਦ ਕੀਤੀ। ਅੱਜ ਦੇਸ਼ ਵਿੱਚ ਦੂਰ ਦਰਾਜ ਦੇ ਇਲਾਕੇ ਵਿੱਚ Education, Communication ਅਤੇ Health Services ਪਹੁੰਚਾਉਣ ਵਿੱਚ ਸਪੇਸ ਸੈਕਟਰ ਦੀ ਬਹੁਤ ਬੜੀ ਭੂਮਿਕਾ ਹੈ। ਇਨ੍ਹੀਂ ਦਿਨੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਨਿਮਿੱਤ ਜੋ ਜ਼ਿਲ੍ਹੇ-ਜ਼ਿਲ੍ਹੇ ਵਿੱਚ ਅੰਮ੍ਰਿਤ ਸਰੋਵਰ ਬਣ ਰਹੇ ਹਨ। ਉਸ ਦਾ ਭੀ ਟੈਗਿੰਗਉਸ ਦੇ ਭੀ ਮਾਨਿਟਰਿੰਗ ਸਪੇਸ ਦੇ ਦੁਆਰਾ ਹੀ ਹੋ ਰਹੀ ਹੈ। ਬਿਨਾ ਸਪੇਸ ਟੈਕਨੋਲੋਜੀ ਦੇ ਅਸੀਂ ਟੈਲੀ-ਮੈਡੀਸੀਨ ਅਤੇ ਟੈਲੀ-ਐਜੂਕੇਸ਼ਨ ਦੀ ਕਲਪਨਾ ਤੱਕ ਨਹੀਂ ਕਰ ਸਕਦੇ। ਸਪੇਸ ਸਾਇੰਸ ਨੇ ਦੇਸ਼ ਦੇ resources ਦੇ optimum Utilisation ਵਿੱਚ ਭੀ ਬਹੁਤ ਮਦਦ ਕੀਤੀ ਹੈ। ਸਾਡੇ ਦੇਸ਼ ਦੇ ਐਗਰੀਕਲਚਰ ਸੈਕਟਰ ਨੂੰ ਤਾਕਤ ਦੇਣ ਵਿੱਚਮੌਸਮ ਦਾ ਅਨੁਮਾਨ ਲਗਾਉਣ ਵਿੱਚ ਸਪੇਸ ਸੈਕਟਰ ਜੋ ਮਦਦ ਕਰਦਾ ਹੈਉਹ ਦੇਸ਼ ਦਾ ਹਰ ਕਿਸਾਨ ਜਾਣਦਾ ਹੈ। ਅੱਜ ਉਹ ਦੇਖ ਲੈਂਦਾ ਹੈ ਆਪਣੇ ਮੋਬਾਈਲ ਤੇਅਗਲੇ ਸਪਤਾਹ ਮੌਸਮ ਦਾ ਕੀ ਹਾਲ ਹੈ। ਦੇਸ਼ ਦੇ ਕਰੋੜਾਂ ਮਛੁਆਰਿਆਂ ਨੂੰ ਅੱਜ ਨਾਵਿਕ’ ਸਿਸਟਮ ਨਾਲ ਜੋ ਸਟੀਕ ਜਾਣਕਾਰੀ ਮਿਲ ਰਹੀ ਹੈਉਹ ਭੀ ਤੁਹਾਡੀ ਹੀ ਦੇਣ ਹੈ। ਅੱਜ ਜਦੋਂ ਦੇਸ਼ ਵਿੱਚ ਹੜ੍ਹ ਆਉਂਦਾ ਹੈਕੋਈ  ਪ੍ਰਾਕ੍ਰਿਤਿਕ ਆਪਦਾ ਆਉਂਦੀ ਹੈਭੁਚਾਲ ਆਉਂਦਾ ਹੈਤਾਂ ਹਾਲਾਤ ਦੀ ਗੰਭੀਰਤਾ ਦਾ ਪਤਾ ਲਗਾਉਣ ਵਿੱਚ ਆਪ (ਤੁਸੀਂ)  ਸਭ ਤੋਂ ਪਹਿਲਾਂ ਅੱਗੇ ਆਉਂਦੇ ਹੋ। ਜਦੋਂ ਸਾਇਕਲੋਨ ਆਉਂਦਾ ਹੈਤਾਂ ਸਾਡੇ ਸੈਟੇਲਾਇਟਸ ਉਸ ਦਾ ਸਾਰਾ ਰੂਟ ਦੱਸਦੇ ਹਨਸਾਰੀ ਟਾਇਮਿੰਗ ਦੱਸਦੇ ਹਨਅਤੇ ਲੋਕਾਂ ਦੀ ਜਾਨ ਭੀ ਬਚਦੀ ਹੈਸੰਪਤੀ ਭੀ ਬਚਦੀ ਹੈ ਅਤੇ ਸਿਰਫ਼ ਸਾਇਕਲੋਨ ਦੇ ਕਾਰਨ ਜੋ ਸੰਪਤੀ ਬਚਦੀ ਹੈ ਨਾ ਉਸ ਦਾ ਅਗਰ ਜੋੜ ਲਗਾ ਦੇਈਏਤਾਂ ਅੱਜ ਸਪੇਸ ਦਾ ਜੋ ਖਰਚਾ ਹੈ ਉਸ ਤੋਂ ਉਹ ਜ਼ਿਆਦਾ ਹੋ ਜਾਂਦਾ ਸੀ।

 

ਸਾਡੇ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦਾ ਅਧਾਰ ਭੀ ਸਪੇਸ ਟੈਕਨੋਲੋਜੀ ਹੀ ਹੈ। ਅਤੇ ਅੱਜ ਦੁਨੀਆ ਭਾਰਤ ਦੇ ਇਸ ਗਤੀਸ਼ਕਤੀ ਪਲੈਟਫਾਰਮ ਦਾ ਅਧਿਐਨ ਕਰ ਰਹੀ ਹੈ ਕਿ ਪਲਾਨਿੰਗ ਅਤੇ ਮੈਨੇਜਮੈਂਟ ਵਿੱਚ ਇਹ ਪਲੈਟਫਾਰਮ ਕਿਤਨਾ ਉਪਯੋਗੀ ਹੋ ਸਕਦਾ ਹੈ। ਇਸ ਨਾਲ ਪ੍ਰੋਜੈਕਟਸ ਦੀ ਪਲਾਨਿੰਗ, execution ਅਤੇ ਮਾਨਿਟਰਿੰਗ ਵਿੱਚ ਬਹੁਤ ਮਦਦ ਮਿਲ ਰਹੀ ਹੈ। ਸਮੇਂ ਦੇ ਨਾਲ ਵਧਦਾ ਹੋਇਆ Space Application ਦਾ ਇਹ ਦਾਇਰਾ ਸਾਡੇ ਨੌਜਵਾਨਾਂ ਦੇ ਲਈ Opportunities ਭੀ ਵਧਾ ਰਿਹਾ ਹੈਅਵਸਰ ਵਧਾ ਰਿਹਾ ਹੈ। ਅਤੇ ਇਸ ਲਈ ਅੱਜ ਮੈਂ ਇੱਕ ਸੁਝਾਅ ਭੀ ਦੇਣਾ ਚਾਹੁੰਦਾ ਹਾਂ। ਅਤੇ ਮੈਂ ਚਾਹਾਂਗਾ ਕਿ ਤੁਹਾਡੇ ਇੱਥੋਂ ਜੋ ਰਿਟਾਇਰਡ ਲੋਕ ਹਨ ਉਹ ਇਸ ਵਿੱਚ ਕਾਫੀ ਮਦਦ ਕਰ ਸਕਦੇ ਹਨ। ਹੁਣ ਇਹ ਮਤ(ਨਾ) ਬੋਲਿਓ ਕਿ ਇਤਨੀ ਸੁਬ੍ਹਾ- ਸੁਬ੍ਹਾ ਮੋਦੀ ਜੀ ਇੱਥੇ ਆਏ ਅਤੇ ਕੁਝ ਕੰਮ ਭੀ ਦੇ ਕੇ ਜਾ ਰਹੇ ਹਨ।

 

ਸਾਥੀਓ,

ਮੈਂ ਚਾਹਾਂਗਾ ਕਿ ਇਸਰੋਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਗਵਰਨੈਂਸ ਵਿੱਚ ਸਪੇਸ ਟੈਕਨੋਲੋਜੀ’ ‘ਤੇ ਇੱਕ ਨੈਸ਼ਨਲ ਹੈਕਾਥੌਨ ਦਾ ਆਯੋਜਨ ਕਰਨ। ਇਸ ਹੈਕਾਥੌਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਯੁਵਾਜ਼ਿਆਦਾ ਤੋਂ ਜ਼ਿਆਦਾ ਯੁਵਾ ਸ਼ਕਤੀਜ਼ਿਆਦਾ ਤੋਂ ਜ਼ਿਆਦਾ ਨੌਜਵਾਨਉਹ ਸ਼ਾਮਲ ਹੋਣਜੁੜਨ। ਮੈਨੂੰ ਵਿਸ਼ਵਾਸ ਹੈਇਹ ਨੈਸ਼ਨਲ ਹੈਕਾਥੌਨਸਾਡੀ ਗਵਰਨੈਂਸ ਨੂੰ ਹੋਰ ਪ੍ਰਭਾਵੀ ਬਣਾਵੇਗਾਦੇਸ਼ਵਾਸੀਆਂ ਨੂੰ ਮਾਡਰਨ ਸੌਲਿਊਸ਼ੰਸ ਦੇਵੇਗਾ।

 

ਅਤੇ ਸਾਥੀਓ,

ਤੁਹਾਡੇ ਇਲਾਵਾ ਮੈਂ ਆਪਣੀ ਯੁਵਾ ਪੀੜ੍ਹੀ ਨੂੰ ਇੱਕ ਹੋਰ Task ਅਲੱਗ ਤੋਂ ਦੇਣਾ ਚਾਹੁੰਦਾ ਹਾਂ। ਅਤੇ ਹੋਮਵਰਕ ਦਿੱਤੇ ਬਿਨਾ ਬੱਚਿਆਂ ਨੂੰ ਕੰਮ ਕਰਨ ਦਾ ਮਜ਼ਾ ਨਹੀਂ ਆਉਂਦਾ ਹੈ। ਆਪ (ਤੁਸੀਂ) ਸਾਰੇ ਜਾਣਦੇ ਹੋ ਕਿ ਭਾਰਤ ਉਹ ਦੇਸ਼ ਹੈਜਿਸ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਹੀ ਧਰਤੀ ਦੇ ਬਾਹਰ ਅਨੰਤ ਅੰਤਰਿਕਸ਼ (ਪੁਲਾੜ)  ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਸੀ। ਸਾਡੇ ਇੱਥੇ ਸਦੀਆਂ ਪਹਿਲਾਂ ਅਨੁਸੰਧਾਨ ਪਰੰਪਰਾ ਦੇ ਆਰੀਆਭੱਟਬ੍ਰਹਮਗੁਪਤਵਰਾਹਮਿਹਿਰ ਅਤੇ ਭਾਸ਼ਕਰਾਚਾਰੀਆ(आर्यभट्टब्रह्मगुप्तवराहमिहिर और भाष्कराचार्य) ਜਿਹੇ ਰਿਸ਼ੀ ਮਨੀਸ਼ੀ ਹੋਏ ਸਨ। ਜਦੋਂ ਧਰਤੀ ਦੇ ਆਕਾਰ ਨੂੰ ਲੈ ਕੇ ਭਰਮ ਸੀਤਦ ਆਰੀਆਭੱਟ ਨੇ ਆਪਣੇ ਮਹਾਨ ਗ੍ਰੰਥ ਆਰਯਭਟੀਯ ਵਿੱਚ ਧਰਤੀ ਦੇ ਗੋਲਾਕਾਰ ਹੋਣ  ਬਾਰੇ ਵਿਸਤਾਰ ਨਾਲ ਲਿਖਿਆ ਸੀ। ਉਨ੍ਹਾਂ ਨੇ axis ‘ਤੇ ਪ੍ਰਿਥਵੀ ਦੇ rotation ਅਤੇ ਉਸ ਦੀ ਪਰਿਧੀ ਦੀ ਗਣਨਾ ਭੀ ਲਿਖ ਦਿੱਤੀ ਸੀ। ਇਸੇ ਤਰ੍ਹਾਂਸੂਰਯ ਸਿਧਾਂਤ (सूर्य सिद्धान्त)ਜਿਹੇ ਗ੍ਰੰਥਾਂ ਵਿੱਚ ਭੀ ਕਿਹਾ ਗਿਆ ਹੈ- ਸਰਵਤ੍ਰੈਵ ਮਹੀਗੋਲੇਸਵਸਥਾਨਮ ਉਪਰਿ ਸਥਿਤਮ। ਮਨਯੰਤੇ ਖੇ ਯਤੋ ਗੋਲਸ੍ਤਸਯ ਕਵ ਊਧਰਮ ਕੁ ਵਾਧ:।। (सर्वत्रैव महीगोलेस्वस्थानम् उपरि स्थितम्। मन्यन्ते खे यतो गोलस्तस्य क्व ऊर्ध्वम क्व वाधः॥) ਅਰਥਾਤਪ੍ਰਿਥਵੀ ਤੇ ਕੁਝ ਲੋਕ ਆਪਣੀ ਜਗ੍ਹਾ ਨੂੰ ਸਭ ਤੋਂ ਉੱਪਰ ਮੰਨਦੇ ਹਨ। ਲੇਕਿਨਇਹ ਗੋਲਾਕਾਰ ਪ੍ਰਿਥਵੀ ਤਾਂ ਆਕਾਸ਼ ਵਿੱਚ ਸਥਿਤ ਹੈਉਸ ਵਿੱਚ ਉੱਪਰ ਅਤੇ ਨੀਚੇ ਕੀ ਹੋ ਸਕਦਾ ਹੈਇਹ ਉਸ ਸਮੇਂ ਲਿਖਿਆ ਗਿਆ ਸੀ। ਇਹ ਮੈਂ ਸਿਰਫ਼ ਇੱਕ ਸਲੋਕ ਦੱਸਿਆ ਹੈ। ਅਜਿਹੀਆਂ ਅਣਗਿਣਤ ਰਚਨਾਵਾਂ ਸਾਡੇ ਪੂਰਵਜਾਂ ਨੇ ਲਿਖੀਆਂ ਹੋਈਆਂ ਹਨ।

 

ਸੂਰਜਚੰਦਰਮਾ ਅਤੇ ਪ੍ਰਿਥਵੀ ਦੇ ਇੱਕ ਦੂਸਰੇ ਦੇ ਦਰਮਿਆਨ ਆਉਣ ਨਾਲ ਗ੍ਰਹਿਣ ਦੀ ਜਾਣਕਾਰੀ ਸਾਡੇ ਕਿਤਨੇ ਹੀ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਪਾਈਆਂ ਜਾਂਦੀਆਂ ਹਨ। ਪ੍ਰਿਥਵੀ  ਦੇ ਇਲਾਵਾ ਹੋਰ ਗ੍ਰਹਿਆਂ ਦੇ ਆਕਾਰ ਦੀਆਂ ਗਣਨਾਵਾਂਉਨ੍ਹਾਂ ਦੇ ਮੂਵਮੈਂਟ ਨਾਲ ਜੁੜੀ ਜਾਣਕਾਰੀ ਭੀ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦੀ ਹੈ। ਅਸੀਂ ਗ੍ਰਹਿਆਂ ਅਤੇ ਉਪਗ੍ਰਹਿਆਂ ਦੀ ਗਤੀ ਨੂੰ ਲੈ ਕੇ ਇਤਨੀਆਂ ਸੂਖਮ ਗਣਨਾਵਾਂ ਕਰਨ ਦੀ ਉਹ ਕਾਬਲੀਅਤ ਹਾਸਲ ਕੀਤੀ ਸੀਕਿ ਸਾਡੇ ਇੱਥੇ ਸੈਂਕੜੇ ਵਰ੍ਹਿਆਂ ਅੱਗੇ ਦੇ ਪੰਚਾਂਗਯਾਨੀ ਕੈਲੰਡਰਸ ਬਣਾਏ ਜਾਂਦੇ ਸਨ। ਇਸ ਲਈ ਮੈਂ ਇਸ ਨਾਲ ਜੁੜਿਆ ਇੱਕ Task ਆਪਣੀ ਨਵੀਂ ਪੀੜ੍ਹੀ ਨੂੰ ਦੇਣਾ ਚਾਹੁੰਦਾ ਹਾਂਸਕੂਲ-ਕਾਲਜ ਦੇ ਬੱਚਿਆਂ ਨੂੰ ਦੇਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਭਾਰਤ ਦੇ ਸ਼ਾਸਤਰਾਂ ਵਿੱਚ ਜੋ ਖਗੋਲੀ ਸੂਤਰ ਹਨਉਨ੍ਹਾਂ ਨੂੰ ਸਾਇੰਟਿਫਿਕਲੀ ਪਰੂਵ ਕਰਨ ਦੇ ਲਈਨਵੇਂ ਸਿਰੇ ਤੋਂ ਉਨ੍ਹਾਂ ਦੇ ਅਧਿਐਨ ਦੇ ਲਈ ਨਵੀਂ ਪੀੜ੍ਹੀ ਅੱਗੇ ਆਵੇ। ਇਹ ਸਾਡੀ ਵਿਰਾਸਤ ਦੇ ਲਈ ਜ਼ਰੂਰੀ ਹੈ ਅਤੇ ਵਿਗਿਆਨ ਦੇ ਲਈ ਭੀ ਜ਼ਰੂਰੀ ਹੈ। ਅੱਜ ਜੋ ਸਕੂਲ ਦੇਕਾਲਜ ਦੇਯੂਨੀਵਰਸਿਟੀਜ਼ ਦੇ Students ਹਨਰਿਸਰਚਰਸ ਹਨਉਨ੍ਹਾਂ ਤੇ ਇੱਕ ਤਰ੍ਹਾਂ ਨਾਲ ਦੋਹਰੀ ਜ਼ਿੰਮੇਵਾਰੀ ਹੈ।

 

ਭਾਰਤ ਦੇ ਪਾਸ ਵਿਗਿਆਨ ਦੇ ਗਿਆਨ ਦਾ ਜੋ ਖਜ਼ਾਨਾ ਹੈਉਹ ਗ਼ੁਲਾਮੀ ਦੇ ਲੰਬੇ ਕਾਲਖੰਡ ਵਿੱਚ ਦਬ ਗਿਆ ਹੈਛਿਪ ਗਿਆ ਹੈ। ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਸਾਨੂੰ ਇਸ ਖਜ਼ਾਨੇ ਨੂੰ ਭੀ ਖੰਗਾਲਣਾ ਹੈਉਸ ਤੇ ਰਿਸਰਚ ਕਰਨੀ ਹੈ ਅਤੇ ਦੁਨੀਆ ਨੂੰ ਭੀ ਦੱਸਣਾ ਹੈ। ਦੂਸਰੀ ਜ਼ਿੰਮੇਵਾਰੀ ਇਹ ਕਿ ਸਾਡੀ ਯੁਵਾ ਪੀੜ੍ਹੀ ਨੂੰ ਅੱਜ ਦੇ ਆਧੁਨਿਕ ਵਿਗਿਆਨਆਧੁਨਿਕ ਟੈਕਨੋਲੋਜੀ ਨੂੰ ਨਵੇਂ ਆਯਾਮ ਦੇਣੇ ਹਨਸਮੁੰਦਰ ਦੀਆਂ ਗਹਿਰਾਈਆਂ ਤੋਂ ਲੈ ਕੇ ਆਸਮਾਨ ਦੀ ਉਚਾਈ ਤੱਕਆਸਮਾਨ ਦੀ ਉਚਾਈ ਤੋਂ ਲੈ ਕੇ ਅੰਤਰਿਕਸ਼(ਪੁਲਾੜ) ਦੀ ਗਹਿਰਾਈ ਤੱਕ ਤੁਹਾਡੇ ਲਈ ਕਰਨ ਦੇ ਲਈ ਬਹੁਤ ਕੁਝ ਹੈ। ਆਪ (ਤੁਸੀਂ)  Deep Earth ਨੂੰ ਭੀ ਦੇਖੋ ਅਤੇ ਨਾਲ ਹੀ Deep Sea ਨੂੰ ਭੀ explore ਕਰੋ। ਆਪ (ਤੁਸੀਂ)  Next Generation Computer ਬਣਾਓ ਅਤੇ ਨਾਲ ਹੀ Genetic Engineering ਵਿੱਚ ਭੀ ਆਪਣਾ ਸਿੱਕਾ ਜਮਾਓ। ਭਾਰਤ ਵਿੱਚ ਤੁਹਾਡੇ ਲਈ ਨਵੀਆਂ ਸੰਭਾਵਨਾਵਾਂ ਦੇ ਦਵਾਰ ਲਗਾਤਾਰ ਖੁੱਲ੍ਹ ਰਹੇ ਹਨ। 21ਵੀਂ ਸਦੀ ਦੇ ਇਸ ਕਾਲਖੰਡ ਵਿੱਚ ਜੋ ਦੇਸ਼ ਸਾਇੰਸ ਅਤੇ ਟੈਕਨੋਲੋਜੀ ਵਿੱਚ ਬੜ੍ਹਤ ਬਣਾ ਲੈ ਜਾਵੇਗਾਉਹ ਦੇਸ਼ ਸਭ ਤੋਂ ਅੱਗੇ ਵਧ ਜਾਵੇਗਾ।

ਸਾਥੀਓ,

 ਅੱਜ ਬੜੇ-ਬੜੇ ਐਕਸਪਰਟਸ ਕਹਿ ਰਹੇ ਹਨ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ space industry 8 ਬਿਲੀਅਨ ਡਾਲਰ ਤੋਂ ਵਧ ਕੇ 16 ਬਿਲੀਅਨ ਡਾਲਰ ਦੀ ਹੋ ਜਾਵੇਗੀ। ਸਰਕਾਰ ਭੀ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਪੇਸ ਸੈਕਟਰ ਵਿੱਚ ਲਗਾਤਾਰ ਰਿਫਾਰਮ ਕਰ ਰਹੀ ਹੈ। ਸਾਡੇ ਯੁਵਾ ਭੀ ਕਮਰ ਕਸ ਕੇ ਤਿਆਰ ਹਨ। ਤੁਹਾਨੂੰ ਜਾਣ ਕੇ ਸੁਖਦ ਅਸਚਰਜ ਹੋਵੇਗਾ ਕਿ ਪਿਛਲੇ ਚਾਰ ਸਾਲ ਵਿੱਚ ਸਪੇਸ ਸੈਕਟਰ ਵਿੱਚ ਕੰਮ ਕਰਨ ਵਾਲੇ ਸਟਾਰਟ ਅੱਪਸ ਦੀ ਸੰਖਿਆ 4 ਤੋਂ ਵਧ ਕੇ ਕਰੀਬ-ਕਰੀਬ ਡੇਢ ਸੌ ਹੋ ਗਈ ਹੈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਅਨੰਤ ਆਕਾਸ਼ ਵਿੱਚ ਕਿਤਨੀ ਅਨੰਤ ਸੰਭਾਵਨਾਵਾਂ ਭਾਰਤ ਦਾ ਇੰਤਜ਼ਾਰ ਕਰ ਰਹੀਆਂ ਹਨ। ਵੈਸੇ ਕੁਝ ਦਿਨ ਬਾਅਦ, 1 ਸਤੰਬਰ ਤੋਂ MyGov ਸਾਡੇ ਚੰਦਰਯਾਨ ਮਿਸ਼ਨ ਨੂੰ ਲੈ ਕੇ ਬਹੁਤ ਬੜਾ ਕੁਇਜ਼ ਕੰਪੀਟੀਸ਼ਨ ਲਾਂਚ ਕਰਨ ਵਾਲਾ ਹੈ। ਸਾਡੇ ਦੇਸ਼ ਦੇ ਸਟੂਡੈਂਟਸਇਸ ਨਾਲ ਭੀ ਸ਼ੁਰੂਆਤ ਕਰ ਸਕਦੇ ਹਨ। ਮੈਂ ਦੇਸ਼ ਭਰ ਦੇ ਸਟੂਡੈਂਟਸ ਨੂੰ ਆਗਰਹਿ(ਤਾਕੀਦ) ਕਰਾਂਗਾ ਕਿ ਆਪ (ਤੁਸੀਂ)  ਸਭ ਬੜੀ ਸੰਖਿਆ ਵਿੱਚ ਇਸ ਨਾਲ ਜੁੜੋ।

 

ਮੇਰੇ ਪਰਿਵਾਰਜਨੋਂ,

ਦੇਸ਼ ਦੀ ਭਾਵੀ ਪੀੜ੍ਹੀ ਨੂੰ ਤੁਹਾਡਾ ਮਾਰਗਦਰਸ਼ਨ ਬਹੁਤ ਜ਼ਰੂਰੀ ਹੈ। ਆਪ (ਤੁਸੀਂ) ਜੋ ਇਤਨੇ ਸਾਰੇ Important Missions ‘ਤੇ ਕੰਮ ਕਰ ਰਹੇ ਹੋਉਹ ਆਉਣ ਵਾਲੀ ਪੀੜ੍ਹੀ ਹੀ ਅੱਗੇ ਲੈ ਜਾਣ ਵਾਲੀ ਹੈ। ਆਪ (ਤੁਸੀਂ)  ਉਨ੍ਹਾਂ ਸਭ ਦੇ ਰੋਲ ਮਾਡਲ ਹੋ। ਤੁਹਾਡੀ ਰਿਸਰਚ ਅਤੇ ਤੁਹਾਡੀ ਵਰ੍ਹਿਆਂ ਦੀ ਤਪੱਸਿਆਮਿਹਨਤ ਨੇ ਸਾਬਤ ਕੀਤਾ ਹੈਕਿ ਆਪ (ਤੁਸੀਂ) ਜੋ ਠਾਣ ਲੈਂਦੇ ਹੋਉਹ ਤੁਸੀਂ ਕਰਕੇ ਦਿਖਾਉਂਦੇ ਹੋ। ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੇ ਹੈਅਤੇ ਵਿਸ਼ਵਾਸ ਕਮਾਉਣਾ ਛੋਟੀ ਗੱਲ ਨਹੀਂ ਹੁੰਦੀ ਹੈ ਦੋਸਤੋ। ਤੁਸੀਂ ਆਪਣੀ ਤਪੱਸਿਆ ਨਾਲ ਇਹ ਵਿਸ਼ਵਾਸ ਕਮਾਇਆ ਹੈ। ਦੇਸ਼ ਦੇ ਲੋਕਾਂ ਦਾ ਅਸ਼ੀਰਵਾਦ ਤੁਹਾਡੇ ਤੇ ਹੈ। ਇਸੇ ਅਸ਼ੀਰਵਾਦ ਦੀ ਤਾਕਤ ਨਾਲਦੇਸ਼ ਦੇ ਪ੍ਰਤੀ ਇਸ ਸਮਰਪਣ ਭਾਵ ਨਾਲ ਭਾਰਤ ਸਾਇੰਸ ਐਂਡ ਟੈਕਨੋਲੋਜੀ ਵਿੱਚ ਗਲੋਬਲ ਲੀਡਰ ਬਣੇਗਾ। ਅਤੇ ਮੈਂ ਤੁਹਾਡੇ ਦਰਮਿਆਨ ਬੜੇ ਵਿਸ਼ਵਾਸ ਦੇ ਨਾਲ ਦੱਸਦਾ ਹਾਂ। ਇਨੋਵੇਸ਼ਨ ਦੀ ਸਾਡੀ ਇਹੀ ਸਪਿਰਿਟ ਹੀ 2047 ਵਿੱਚ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰੇਗੀ। ਇਸੇ ਵਿਸ਼ਵਾਸ ਦੇ ਨਾਲਮੈਂ ਫਿਰ ਇੱਕ ਵਾਰ ਆਪ ਸਭ ਦੇ ਦਰਸ਼ਨ ਕਰਕੇ ਪਾਵਨ ਹੋਇਆ ਹਾਂ। ਦੇਸ਼ਵਾਸੀ ਗੌਰਵ ਨਾਲ ਭਰੇ ਹੋਏ ਹਨ। ਸੁਪਨੇ ਬਹੁਤ ਤੇਜ਼ੀ ਨਾਲ ਸੰਕਲਪ ਬਣ ਰਹੇ ਹਨ ਅਤੇ ਤੁਹਾਡਾ ਪਰਿਸ਼੍ਰਮ (ਤੁਹਾਡੀ ਮਿਹਨਤ) ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦੇ ਲਈ ਬਹੁਤ ਬੜੀ ਪ੍ਰੇਰਣਾ ਬਣ ਰਿਹਾ ਹੈ। ਤੁਹਾਨੂੰ ਜਿਤਨੀ ਵਧਾਈ ਦੇਵਾਂ ਘੱਟ ਹੈਜਿਤਨਾ ਅਭਿਨੰਦਨ ਕਰਾਂਘੱਟ ਹੈ। ਮੇਰੀ ਤਰਫ਼ ਤੋਂ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਦੀ ਤਰਫ਼ ਤੋਂਦੁਨੀਆ ਭਰ ਦੀ Scientific Community ਦੀ ਤਰਫ਼ ਤੋਂ ਅਨੇਕ-ਅਨੇਕ ਧੰਨਵਾਦਬਹੁਤ-ਬਹੁਤ ਸ਼ੁਭਕਾਮਨਾਵਾਂ।

ਭਾਰਤ ਮਾਤਾ ਕੀ – ਜੈ,

ਭਾਰਤ ਮਾਤਾ ਕੀ – ਜੈ,

ਭਾਰਤ ਮਾਤਾ ਕੀ – ਜੈ,

ਧੰਨਵਾਦ!

*********

ਡੀਐੱਸ/ਐੱਸਟੀ/ਡੀਕੇ


(Release ID: 1952582) Visitor Counter : 135