ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਰਬਸ਼੍ਰੇਸ਼ਠ ਸੀਰੀਜ਼ (ਓਟੀਟੀ) ਪੁਰਸਕਾਰ ਦੇ ਪਹਿਲੇ ਐਡੀਸ਼ਨ ਦੇ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਤਰੀਕ ਅੱਗੇ ਵਧਾਈ
Posted On:
25 AUG 2023 5:07PM by PIB Chandigarh
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸਰਬਸ਼੍ਰੇਸ਼ਠ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ ਦੇ ਪਹਿਲੇ ਐਡੀਸ਼ਨ ਦੀਆਂ ਐਂਟਰੀਆਂ ਨੂੰ ਔਨਲਾਈਨ ਜਮ੍ਹਾਂ ਕਰਨ ਦੀ ਆਖਰੀ ਮਿਤੀ 25 ਅਗਸਤ ਤੋਂ ਵਧਾ ਕੇ 4 ਸਤੰਬਰ 2023 ਸ਼ਾਮ 6 ਵਜੇ ਤੱਕ ਕਰ ਦਿੱਤਾ ਹੈ, ਹਾਲਾਂਕਿ ਸੀਰੀਜ਼ ਹੀ ਹਾਰਡਕੌਪੀ 12 ਸਤੰਬਰ 2023 ਤੱਕ ਜਮ੍ਹਾਂ ਕੀਤੀ ਜਾ ਸਕਦੀ ਹੈ।
12 ਸਤੰਬਰ, 2023 ਨੂੰ ਛੁੱਟੀ ਐਲਾਨ ਹੋਣ ਦੀ ਸਥਿਤੀ ਵਿੱਚ, ਅਗਲੇ ਵਰਕਿੰਗ ਡੇਅ ਨੂੰ ਐਪਲੀਕੇਸ਼ਨ ਪ੍ਰਾਪਤ ਦੀ ਆਖਰੀ ਤਰੀਕ ਮੰਨਿਆ ਜਾਵੇਗਾ।
ਐਂਟਰੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਮੰਤਰਾਲੇ ਦੁਆਰਾ ਇਹ ਸੁਨਿਸ਼ਚਿਤ ਕਰਨ ਦੇ ਲਈ ਲਿਆ ਗਿਆ ਹੈ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਵੈੱਬ ਸੀਰੀਜ਼ ਇਨ੍ਹਾਂ ਪੁਰਸਕਾਰਾਂ ਵਿੱਚ ਹਿੱਸਾ ਲੈ ਸਕਣ। ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਓਟੀਟੀ ਪਲੈਟਫਾਰਮ ਦੀ ਸਿਰਜਣਾਤਮਕ ਸਮਰੱਥਾ ਨੂੰ ਪਹਿਚਾਣਨਾ ਹੈ ਜੋ ਕਿ ਪਿਛਲੇ ਦੋ ਵਰ੍ਹਿਆਂ ਦੇ ਦੌਰਾਨ ਕਈ ਗੁਣਾ ਵਧ ਗਈ ਹੈ।
ਮਨੋਰੰਜਨ ਉਦਯੋਗ ਦੀਆਂ ਪ੍ਰਤਿਸ਼ਠਿਤ ਹਸਤੀਆਂ ਵਾਲੀ ਇੱਕ ਜਿਊਰੀ, ਸਰਬਸ਼੍ਰੇਸ਼ਠ ਵੈੱਬ ਸੀਰੀਜ਼ ਦੀ ਚੋਣ ਕਰੇਗੀ। ਜੇਤੂ ਨੂੰ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਵਿੱਚ ਪ੍ਰਮਾਣ ਪੱਤਰ ਦੇ ਨਾਲ ਨਕਦ ਪੁਰਸਕਾਰ ਦੇ ਰੂਪ ਵਿੱਚ 10 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ।
ਪੁਰਸਕਾਰ ਨੂੰ ਪਾਉਣ ਦੇ ਲਈ, ਵੈੱਬ ਸੀਰੀਜ਼ ਦਾ ਨਿਰਮਾਣ ਮੂਲ ਤੌਰ ‘ਤੇ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਸੀਰੀਜ਼ ਮੂਲ ਰਚਨਾ ‘ਤੇ ਅਧਾਰਿਤ ਹੋਣੀ ਚਾਹੀਦੀ ਹੈ ਜੋ ਕਮਿਸ਼ੰਡ ਜਾਂ ਪ੍ਰੋਡਿਊਸਟ ਕੀਤੀ ਗਈ ਹੋਵੇ। ਇਸ ਦੇ ਇਲਾਵਾ, ਸੀਰੀਜ਼ ਨੂੰ ਸਿਰਫ਼ ਓਟੀਟੀ ਪਲੈਟਫਾਰਮ ‘ਤੇ ਜਾਰੀ ਕਰਨ ਦੇ ਉਦੇਸ਼ ਨਾਲ ਕੋ-ਪ੍ਰੋਡਿਊਸਡ, ਲਾਇਸੈਂਸਡ ਪ੍ਰਾਪਤ ਜਾਂ ਐਕੁਆਇਰਡ ਹੋਣਾ ਚਾਹੀਦਾ ਹੈ।
ਨਾਲ ਹੀ, ਪੁਰਸਕਾਰ ਦੇ ਯੋਗ ਹੋਣ ਦੇ ਲਈ, ਐਂਟਰੀ ਦੇ ਸਾਰੇ ਐਪਿਸੋਡਾਂ (ਵੈੱਬ ਸੀਰੀਜ਼/ਸੀਜ਼ਨ) ਨੂੰ 1 ਜਨਵਰੀ, 2022 ਤੋਂ 31 ਦਸੰਬਰ, 2022 ਤੱਕ ਇੱਕ ਓਟੀਟੀ ਪਲੈਟਫਾਰਮ ‘ਤੇ ਰਿਲੀਜ਼ ਵੀ ਹੋ ਜਾਣਾ ਚਾਹੀਦਾ ਹੈ।
ਪੁਰਸਕਾਰਾਂ ਦੇ ਲਈ ਯੋਗਤਾ ਦਾ ਅਧਿਕ ਵੇਰਵਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਨੈਸ਼ਨਲ ਫਿਲਮ ਡਿਵੈਲਪਮੈਂਟ ਕੋਰਪੋਰੇਸ਼ਨ ਅਤੇ ਆਈਐੱਫਐੱਫਆਈ ਦੀਆਂ ਵੈੱਬਸਾਈਟਾਂ ‘ਤੇ ਉਪਲਬਧ ਹੈ।
****
ਸੌਰਭ ਸਿੰਘ
(Release ID: 1952442)