ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਖਗੋਲੀ ਇਤਿਹਾਸ ਵਿੱਚ ਭਾਰਤ ਦਾ ਸ਼ਾਨਦਾਰ ਅਧਿਆਏ ਲਿਖਣ ਦੇ ਲਈ ਇਸਰੋ ਨੂੰ ਵਧਾਈਆਂ ਦਿੱਤੀਆਂ
Posted On:
23 AUG 2023 8:42PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਖਗੋਲੀ ਇਤਿਹਾਸ ਵਿੱਚ ਭਾਰਤ ਦਾ ਸ਼ਾਨਦਾਰ ਅਧਿਆਏ ਲਿਖਣ ਦੇ ਲਈ ਇਸਰੋ ਨੂੰ ਵਧਾਈਆਂ ਦਿੱਤੀਆਂ ਹਨ।
ਟਵੀਟ ਦੀ ਇੱਕ ਲੜੀ ਵਿੱਚ, ਸ਼੍ਰੀ ਗਡਕਰੀ ਨੇ ਕਿਹਾ ਕਿ ਚੰਦ੍ਰਯਾਨ-3 ਦੀ ਚੰਦਰਮਾ ‘ਤੇ ਨਿਰਵਿਘਨ (ਬਿਨਾ ਰੁਕਾਵਟ) ਲੈਂਡਿੰਗ ਦੇ ਲਈ ਇਸਰੋ ਦੇ ਪ੍ਰਤਿਭਾਸ਼ਾਲੀ ਵਿਗਿਆਨਿਕਾਂ, ਵਿਸ਼ੇਸ਼ ਤੌਰ ‘ਤੇ ਚੇਅਰਮੈਨ ਸ਼੍ਰੀ ਐੱਸ. ਸੋਮਨਾਥ, ਪ੍ਰੋਜੈਕਟ ਡਾਇਰੈਕਟਰ ਸ਼੍ਰੀ ਪੀ. ਵੀਰਮੁਥੁਵੈੱਲ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਮੋਹਨਾ ਕੁਮਾਰ ਨੂੰ ਹਾਰਦਿਕ ਵਧਾਈਆਂ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਉਪਲਬਧੀ ਨੇ ਭਾਰਤ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਟੁੱਟ ਸਮਰਪਣ, ਕੁਸ਼ਲ ਯੋਜਨਾ ਅਤੇ ਅਸਧਾਰਣ ਟੀਮਵਰਕ ਨੇ ਇੱਕ ਵਾਰ ਫਿਰ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦੇ ਕੌਸ਼ਲ ਨੂੰ ਪ੍ਰਦਰਸ਼ਿਤ ਕੀਤਾ ਹੈ।
ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਨਾ ਦਾ ਪ੍ਰਤੀਕ, ਇਸ ਇਤਿਹਾਸਿਕ ਉਪਲਬਧੀ ‘ਤੇ ਸਾਡੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈਆਂ।
****
ਐੱਮਜੇਪੀਐੱਸ
(Release ID: 1951663)
Visitor Counter : 88