ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਬ੍ਰਿਕਸ ਬਿਜ਼ਨਸ ਫੋਰਮ ਲੀਡਰਸ ਡਾਇਲੌਗ ਵਿੱਚ ਹਿੱਸਾ ਲਿਆ

Posted On: 22 AUG 2023 10:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 22 ਅਗਸਤ, 2023 ਨੂੰ ਜੋਹਾਨਸਬਰਗ ਵਿੱਚ ਬ੍ਰਿਕਸ ਬਿਜ਼ਨਸ ਫੋਰਮ ਲੀਡਰਸ ਡਾਇਲੌਗ (BRICS Business Forum Leaders’ Dialogue) ਵਿੱਚ ਹਿੱਸਾ ਲਿਆ।

ਲੀਡਰਾਂ ਨੂੰ ਬ੍ਰਿਕਸ ਬਿਜ਼ਨਸ ਫੋਰਮ (BRICS Business Forum) ਦੇ ਵਿਚਾਰ-ਵਟਾਂਦਰੇ ਬਾਰੇ ਜਾਣਕਾਰੀ ਦਿੱਤੀ ਗਈ।
 

ਪ੍ਰਧਾਨ ਮੰਤਰੀ ਨੇ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਟੈਕਨੋਲੋਜੀ-ਅਧਾਰਿਤ ਸਮਾਧਾਨਾਂ ਸਹਿਤ ਕਾਰੋਬਾਰ ਕਰਨ ਨੂੰ ਲੈ ਕੇ ਸੁਗਮਤਾ ਵਿੱਚ ਸੁਧਾਰ ਦੇ ਲਈ ਭਾਰਤ ਦੀ ਤਰਫ਼ੋਂ ਕੀਤੇ ਜਾ ਰਹੇ ਵਿਭਿੰਨ ਸੁਧਾਰਾਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਬ੍ਰਿਕਸ ਬਿਜ਼ਨਸ ਲੀਡਰਾਂ (BRICS business leaders) ਨੂੰ ਭਾਰਤ ਦੀ ਵਿਕਾਸਾਤਮਕ ਯਾਤਰਾ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।


 

ਪ੍ਰਧਾਨ ਮੰਤਰੀ ਨੇ ਇਸ ਦਾ ਉਲੇਖ ਕੀਤਾ ਕਿ ਕੋਵਿਡ ਮਹਾਮਾਰੀ ਨੇ ਲਚੀਲੀਆਂ ਤੇ ਸਮਾਵੇਸ਼ੀ ਸਪਲਾਈ ਚੇਨਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਲਈ ਆਪਸੀ ਵਿਸ਼ਵਾਸ ਤੇ ਪਾਰਦਰਸ਼ਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ।

ਉਨ੍ਹਾਂ ਨੇ ਇਹ ਭੀ ਜ਼ੋਰ ਦਿੱਤਾ ਕਿ ਬ੍ਰਿਕਸ (BRICS) ਦੇਸ਼ ਇਕੱਠੇ ਮਿਲ ਕੇ ਆਲਮੀ ਕਲਿਆਣ(ਗਲੋਬਲ ਵੈਲਫੇਅਰ), ਵਿਸ਼ੇਸ਼ ਕਰਕੇ ਗਲੋਬਲ ਸਾਊਥ (Global South) ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।

************

ਡੀਐੱਸ



(Release ID: 1951458) Visitor Counter : 101