ਕੋਲਾ ਮੰਤਰਾਲਾ

ਐੱਨਐੱਲਸੀਆਈਐੱਲ ਨੇ ਪਰਵਨਾਰ ਰਿਵਰ ਕੋਰਸ ਨੂੰ ਸਥਾਈ ਤੌਰ ’ਤੇ ਬਦਲਣ ਦਾ ਕੰਮ ਪੂਰਾ ਕੀਤਾ


ਨਿਵਾਸ ਸਥਾਨਾਂ ਦੇ ਨਾਲ-ਨਾਲ ਖੇਤੀਬਾੜੀ ਖੇਤਰ ਹੜ੍ਹਾਂ ਤੋਂ ਸੁਰੱਖਿਅਤ ਰਹਿਣਗੇ

ਕਈ ਏਕੜਾਂ ਦੀ ਵਾਧੂ ਖੇਤੀਬਾੜੀ ਜ਼ਮੀਨ ਨੂੰ ਸਿੰਚਾਈ ਦੇ ਲਈ ਪਾਣੀ ਪ੍ਰਾਪਤ ਹੋਵੇਗਾ

Posted On: 22 AUG 2023 11:23AM by PIB Chandigarh

ਪਰਵਨਾਰ ਰਿਵਰ ਦਾ ਰਾਹ ਸਥਾਈ ਤੌਰ ’ਤੇ ਬਦਲਣ ਦਾ ਲੰਬੇ ਸਮੇਂ ਤੋਂ ਅਤੇ ਮਹੱਤਵਪੂਰਨ ਕਾਰਜ ਕੱਲ੍ਹ ਯਾਨੀ 21 ਅਗਸਤ 2023 ਨੂੰ ਪੂਰਾ ਹੋ ਗਿਆ। ਕੁੱਲ 12 ਕਿਲੋਮੀਟਰ ਵਿੱਚੋਂ 10.5 ਕਿਲੋਮੀਟਰ ਦਾ ਵੱਡਾ ਹਿੱਸਾ ਪਹਿਲਾ ਹੀ ਪੂਰਾ ਹੋ ਚੁੱਕਿਆ ਸੀ ਅਤੇ 26 ਜੁਲਾਈ 2023 ਤੋਂ ਐੱਨਐੱਲਸੀਆਈਐੱਲ ਨੇ 1.5 ਕਿਲੋਮੀਟਰ ਦੇ ਲੰਬੇ ਸਮੇਂ ਦੇ ਹਿੱਸੇ ਦਾ ਕੰਮ ਹੱਥ ਵਿੱਚ ਲਿਆ ਸੀ।

ਪਰਵਨਾਰ ਰਿਵਰ ਮਾਰਗ ਦੀ ਅਸਥਾਈ ਅਲਾਈਨਮੈਂਟ ਮਾਈਨ-2 ਕਟ ਫੇਸ ਤੋਂ ਸਿਰਫ਼ 60 ਮੀਟਰ ਦੂਰ ਹੈ। ਇਸ ਪਰਵਨਾਰ ਨਦੀ ਨੂੰ ਉੱਤਰ-ਪੱਛਮੀ ਅਤੇ ਦੱਖਣੀ ਖੇਤਰਾਂ ਦੇ 100 ਵਰਗ ਕਿਲੋਮੀਟਰ ਤੋਂ ਅਧਿਕ ਦੇ ਜਲਗ੍ਰਹਿਣ ਖੇਤਰ ਤੋਂ ਆਉਣ ਵਾਲੇ ਤੁਫਾਨੀ ਪਾਣੀ ਨੂੰ ਸੰਭਾਲਣਾ ਪੈਂਦਾ ਹੈ। ਕਿਉਂਕਿ ਇਸ ਖੇਤਰ ਵਿੱਚ ਕਈ ਪਿੰਡ ਸ਼ਾਮਲ ਹਨ, ਇਸ ਲਈ ਲਗਾਤਾਰ ਅਤੇ ਭਾਰੀ ਵਰਖਾ ਦੌਰਾਨ ਨਿਵਾਸ ਸਥਾਨਾਂ ਦੇ ਨਾਲ-ਨਾਲ ਖੇਤੀਬਾੜੀ ਖੇਤਰਾਂ ਨੂੰ ਹੜ੍ਹਾਂ ਤੋਂ ਬਚਾਉਣਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਖਾਣਾਂ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਸੁਰੱਖਿਆ ਦੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਲੈਂਦੇ ਹੋਏ, ਐੱਨਐੱਲਸੀਆਈਐੱਲ ਨੇ ਪਰਵਨਾਰ ਨਦੀ ਦਾ ਮਾਰਗ ਸਥਾਈ ਤੌਰ ’ਤੇ ਬਦਲਣ ਅਤੇ ਸਥਾਈ ਜਲ ਮਾਰਗ ਪ੍ਰਦਾਨ ਕਰਨ ਦਾ ਮਹੱਤਵਪੂਰਨ ਕੰਮ ਕੀਤਾ।

ਪਰਵਨਾਰ ਦਾ ਮਾਰਗ ਸਥਾਈ ਤੌਰ ’ਤੇ ਬਦਲਣ ਲਈ 12 ਕਿਲੋਮੀਟਰ ਦੀ ਕੁੱਲ ਲੰਬਾਈ ਲਈ ਅਨੁਮਾਨਿਤ ਖੇਤਰ 18 ਹੈਕਟੇਅਰ ਹੈ। ਪਹਿਲਾਂ ਤੋਂ ਹੀ, ਐੱਨਐੱਲਸੀਆਈਐੱਲ ਖਾਣਾਂ ਦੁਆਰਾ ਸਾਲ ਭਰ ਛੱਡੇ ਜਾਣ ਵਾਲੇ ਪਰਵਨਾਰ ਨਦੀ ਦੇ ਪਾਣੀ ਤੋਂ ਕਈ ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾ ਰਹੀ ਹੈ। ਵਰਤਮਾਨ ਪਰਵਨਾਰ ਸਥਾਈ ਨਦੀ ਮਾਰਗ ਦੇ ਚਾਲੂ ਹੋਣ ਤੋਂ, ਹੁਣ ਵਾਧੂ ਖੇਤੀਬਾੜੀ  ਜ਼ਮੀਨ ਨੂੰ ਕਈ ਏਕੜ ਸਿੰਚਾਈ ਦੇ ਲਈ ਪਾਣੀ ਮਿਲੇਗਾ। ਨਾਲ ਹੀ, ਪਰਵਨਾਰ ਨਦੀ ਵਿੱਚ ਪਾਣੀ ਦੇ ਨਿਰੰਤਰ ਸਰੋਤ ਤੋਂ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਵਧਾਉਣ ਵਿੱਚ ਸਹਾਇਤਾ ਮਿਲੇਗੀ।

****

ਬੀਵਾਈ



(Release ID: 1951099) Visitor Counter : 113