ਰੱਖਿਆ ਮੰਤਰਾਲਾ
ਐੱਨਸੀਸੀ ਕੈਡੇਟਸ (ਲੜਕੇ ਅਤੇ ਲੜਕੀਆਂ) ਦਾ ਪਰਬਤਾਰੋਹੀ ਦਲ ਗੜ੍ਹਵਾਲ ਖੇਤਰ ਵਿੱਚ 6,002 ਮੀਟਰ ਉੱਚੀ ਮਾਊਂਟ ਥੇਲੂ ਪੀਕ ਦੇ ਅਭਿਯਾਨ ਲਈ ਨਵੀਂ ਦਿੱਲੀ ਤੋਂ ਹਰੀ ਝੰਡੀ ਦੇ ਕੇ ਰਵਾਨਾ
Posted On:
21 AUG 2023 6:27PM by PIB Chandigarh
ਮਾਊਂਚ ਥੇਲੂ ਪੀਕ ਦੇ ਲਈ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਦੇ ਲੜਕੇ ਅਤੇ ਲੜਕੀਆਂ ਦੇ ਪਰਬਤਰੋਹੀ ਅਭਿਯਾਨ ਦਲ ਨੂੰ 21 ਅਗਸਤ, 2023 ਨੂੰ ਨਵੀਂ ਦਿੱਲੀ ਤੋਂ ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦਲ ਵਿੱਚ ਵੱਖ-ਵੱਖ ਡਾਇਰੈਕਟੋਰੇਟਾਂ ਦੇ ਪੰਜ ਅਧਿਕਾਰੀ, 17 ਸਥਾਈ ਇੰਸਟ੍ਰਕਟਰ ਅਤੇ 26 ਐੱਨਸੀਸੀ ਕੈਡੇਟ (13 ਲੜਕੇ ਅਤੇ 13 ਲੜਕੀਆਂ) ਸ਼ਾਮਲ ਹਨ। ਟੀਮ ਸਤੰਬਰ 2023 ਦੇ ਤੀਸਰੇ ਹਫ਼ਤੇ ਤੱਕ ਮਾਊਂਟ ਥੇਲੂ ਪੀਕ ’ਤੇ ਪਹੁੰਚਣ ਦਾ ਪ੍ਰਯਾਸ ਕਰੇਗੀ।
ਇਹ 1970 ਦੇ ਬਾਅਦ ਤੋਂ 86ਵਾਂ ਐੱਨਸੀਸੀ ਕੈਡੇਟ ਪਰਬਤਾਰੋਹੀ ਅਭਿਯਾਨ ਹੈ। 6,002 ਮੀਟਰ (19,692 ਫੁੱਟ) ਉੱਚੀ ਮਾਊਂਟ ਥੇਲੂ ਪੀਕ, ਉੱਤਰਾਖੰਡ ਰਾਜ ਵਿੱਚ ਗੜ੍ਹਵਾਲ ਹਿਮਾਲਿਆ ਦੀ ਗੰਗੋਤਰੀ ਰੇਂਜ ਵਿੱਚ ਸਥਿਤ ਹੈ।
ਐੱਨਸੀਸੀ ਦੇ ਡਾਇਰੈਕਟਰ ਜਨਰਲ ਨੇ ਕੈਡੇਟਸ ਦੀ ਸਫ਼ਲਤਾ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਆਤਮ ਵਿਸ਼ਵਾਸ ਅਤੇ ਸਾਹਸ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਲਾਹ ਦਿੱਤੀ। ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈੱਟ ਜਨਰਲ ਸ਼੍ਰੀ ਗੁਰਬੀਰਪਾਲ ਸਿੰਘ ਨੇ ਕਿਹਾ ਕਿ ਐੱਨਸੀਸੀ ਨੌਜਵਾਨਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਉਨ੍ਹਾਂ ਨੂੰ ਸਾਹਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਭਰਪੂਰ ਮੌਕੇ ਪ੍ਰਦਾਨ ਕਰਦੀ ਹੈ।
**************
ਐੱਸਆਰ/ਐੱਮਆਰ/ਜੀਸੀ/ਐੱਸਏਵੀਵੀਵਾਈ
(Release ID: 1951038)
Visitor Counter : 120