ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 22 ਤੋਂ 24 ਅਗਸਤ ਤੱਕ ਗੋਆ ਦੇ ਦੌਰਾ ‘ਤੇ ਰਹਿਣਗੇ
प्रविष्टि तिथि:
21 AUG 2023 8:07PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 22 ਤੋਂ 24 ਅਗਸਤ, 2023 ਤੱਕ ਗੋਆ ਦੇ ਦੌਰੇ ‘ਤੇ ਰਹਿਣਗੇ।
22 ਅਗਸਤ, 2023 ਨੂੰ ਰਾਸ਼ਟਰਪਤੀ ਗੋਆ ਦੇ ਰਾਜਭਵਨ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਗੋਆ ਸਰਕਾਰ ਦੁਆਰਾ ਆਯੋਜਿਤ ਇੱਕ ਸਿਵਿਕ ਰਿਸੈਪਸ਼ਨ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਚੁਣੇ ਹੋਏ ਲਾਭਾਰਥੀਆਂ ਨੂੰ ਫੋਰੈਸਟ ਰਾਈਟ ਐਕਟ ਦੇ ਤਹਿਤ ‘ਸਨਦ’ ਵੀ ਵੰਡਣਗੇ।
23 ਅਗਸਤ, 2023 ਨੂੰ ਰਾਸ਼ਟਰਪਤੀ ਗੋਆ ਯੂਨੀਵਰਸਿਟੀ ਦੇ 34ਵੇਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ ਅਤੇ ਗੋਆ ਦੇ ਰਾਜਭਵਨ ਵਿੱਚ ਰਾਜ ਦੇ ਕਬਾਇਲੀ ਭਾਈਚਾਰਿਆਂ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ। ਉਸ ਦਿਨ ਉਹ ਪੋਰਵੋਰਿਮ ਵਿੱਚ ਗੋਆ ਵਿਧਾਨ ਸਭਾ ਨੂੰ ਸੰਬੋਧਨ ਵੀ ਕਰਨਗੇ।
***************
ਡੀਐੱਸ
(रिलीज़ आईडी: 1950995)
आगंतुक पटल : 122