ਪੰਚਾਇਤੀ ਰਾਜ ਮੰਤਰਾਲਾ

ਪੰਚਾਇਤਾਂ ਵਿੱਚ ਟਿਕਾਊ ਵਿਕਾਸ ਟੀਚਿਆਂ (ਐੱਲਐੱਸਡੀਜੀ) ਦੇ ਸਥਾਨੀਕਰਨ ’ਤੇ ਤਿੰਨ ਦਿਨਾਂ ਰਾਸ਼ਟਰੀ ਵਿਸ਼ਾਗਤ ਵਰਕਸ਼ਾਪ ਕੱਲ੍ਹ ਤੋਂ ਸ੍ਰੀਨਗਰ ਵਿੱਚ ਸ਼ੁਰੂ ਹੋ ਰਹੀ ਹੈ


ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਅਤੇ ਕੇਂਦਰੀ ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਦੀ ਮੌਜੂਦਗੀ ਵਿੱਚ ਇਸ ਵਰਕਸ਼ਾਪ ਦਾ ਉਦਘਾਟਨ ਕਰਨਗੇ

ਮੇਰੀ ਪੰਚਾਇਤ ਮੋਬਾਈਲ ਐਪ, ਐੱਨਸੀਬੀਐੱਫ ਦੇ ਸੰਚਾਲਨ ਦਿਸ਼ਾ-ਨਿਰਦੇਸ਼ਾਂ, ਸੇਵਾ-ਪੱਧਰੀ ਬੈਂਚਮਾਰਕ, ਸਵੈ-ਮੁਲਾਂਕਣ ਅਤੇ ਮੋਡਲ ਕੰਟਰੈਕਟ ਵੀ ਜਾਰੀ ਕੀਤੇ ਜਾਣਗੇ

Posted On: 20 AUG 2023 3:05PM by PIB Chandigarh

ਭਾਰਤ ਸਰਕਾਰ ਦਾ ਪੰਚਾਇਤੀ ਰਾਜ ਮੰਤਰਾਲਾ, ਜੰਮੂ-ਕਸ਼ਮੀਰ ਸਰਕਾਰ ਦੇ ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ ਵਿਭਾਗ ਦੇ ਨਾਲ ਮਿਲ ਕੇ, ‘ਥੀਮ 8 ’ਤੇ ਵਿਸ਼ਾਗਤ ਦ੍ਰਿਸ਼ਟੀਕੋਣ; ਸੁਸ਼ਾਸਨ ਵਾਲੀ ਪੰਚਾਇਤ’ ਨੂੰ ਅਪਣਾਉਣ ਦੇ ਰਾਹੀਂ ਗ੍ਰਾਮ ਪੰਚਾਇਤਾਂ ਵਿੱਚ ਟਿਕਾਊ ਵਿਕਾਸ ਟੀਚਿਆਂ ਦੇ ਸਥਾਨੀਕਰਨ ’ਤੇ ਇੱਕ ਰਾਸ਼ਟਰੀ ਵਰਕਸ਼ਾਪ ਦਾ ਸ੍ਰੀਨਗਰ (ਜੰਮੂ-ਕਸ਼ਮੀਰ) ਵਿੱਚ 21-23 ਅਗਸਤ 2023 ਦੌਰਾਨ ਆਯੋਜਨ ਕਰ ਰਿਹਾ ਹੈ। ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਸ੍ਰੀ ਮਨੋਜ ਸਿਨ੍ਹਾ ਅਤੇ ਕੇਂਦਰੀ ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਦੀ ਗਰਿਮਾਮਈ ਮੌਜੂਦਗੀ ਵਿੱਚ ਕੱਲ੍ਹ ਇਸ ਤਿੰਨ ਦਿਨਾਂ ਵਰਕਸ਼ਾਪ ਦਾ ਉਦਘਾਟਨ ਕਰਨਗੇ।

ਇਸ ਨੈਸ਼ਨਲ ਵਰਕਸ਼ਾਪ ਦੇ ਉਦਘਾਟਨ ਦੌਰਾਨ ਸ਼੍ਰੀ ਸੁਨੀਲ ਕੁਮਾਰ, ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਸ਼੍ਰੀ ਅਰੁਣ ਕੁਮਾਰ ਮੇਹਤਾ, ਮੁੱਖ ਸਕੱਤਰ, ਜੰਮੂ-ਕਸ਼ਮੀਰ ਸਰਕਾਰ, ਡਾ. ਚੰਦ ਸ਼ੇਖਰ ਕੁਮਾਰ, ਵਧੀਕ ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਸ਼੍ਰੀਮਤੀ ਮਨਦੀਪ ਕੌਰ, ਕਮਿਸ਼ਨਰ ਅਤੇ ਸਕੱਤਰ, ਆਰਡੀ ਅਤੇ ਪੀਆਰ ਵਿਭਾਗ, ਜੰਮੂ-ਕਸ਼ਮੀਰ ਸਰਕਾਰ, ਸ਼੍ਰੀ ਵਿਕਾਸ ਆਨੰਦ, ਸੰਯੁਕਤ ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਡਾ. ਵਿਜੈ ਕੁਮਾਰ ਬੇਹਰਾ, ਆਰਥਿਕ ਸਲਾਹਕਾਰ, ਪੰਚਾਇਤੀ ਰਾਜ ਮੰਤਰਾਲਾ ਅਤੇ ਹੋਰ ਪਤਵੰਤੇ ਅਤੇ ਸਥਾਨਕ ਜਨ ਪ੍ਰਤੀਨਿਧੀ ਵੀ ਮੌਜੂਦ ਰਹਿਣਗੇ। ਇਸ ਮੌਕੇ ’ਤੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਕਈ ਸੀਨੀਅਰ ਅਧਿਕਾਰੀਆਂ, ਸੰਯੁਕਤ ਰਾਸ਼ਟਰ/ਅੰਤਰਰਾਸ਼ਟਰੀ ਏਜੰਸੀਆਂ ਦੇ ਪ੍ਰਤੀਨਿਧੀਆਂ ਅਤੇ ਦੇਸ਼ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਲਗਭਗ 1000 ਚੁਣੇ ਹੋਏ ਪ੍ਰਤੀਨਿਧੀਆਂ ਦੇ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਪੰਚਾਇਤੀ ਰਾਜ ਮੰਤਰਾਲੇ ਦੁਆਰਾ ਵਿਕਸਿਤ ‘ਮੇਰੀ ਪੰਚਾਇਤ ਮੋਬਾਈਲ ਐਪ’ ਅਤੇ ਐੱਨਸੀਬੀਐੱਫ ਦੇ ਸੰਚਾਲਨ ਦਿਸ਼ਾ-ਨਿਰਦੇਸ਼, ਸੇਵਾ-ਪੱਧਰੀ ਬੈਂਚਮਾਰਕ, ਸਵੈ-ਮੁਲਾਂਕਣ ਤੇ ਮਾਡਲ ਕਨਟਰੈਕਟ ਵੀ ਨੈਸ਼ਨਲ ਵਰਕਸ਼ਾਪ ਦੇ ਉਦਘਾਟਨ ਸੈਸ਼ਨ ਦੌਰਾਨ ਜਾਰੀ ਕੀਤੇ ਜਾਣਗੇ।

ਜੰਮੂ-ਕਸ਼ਮੀਰ ਸਮੇਤ ਪੂਰੇ ਦੇਸ਼ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਗਏ ਪ੍ਰਤੀਨਿਧੀ ਅਤੇ ਅਧਿਕਾਰੀ ਵੀ ਇਸ ਨੈਸ਼ਨਲ ਵਰਕਸ਼ਾਪ ਵਿੱਚ ਹਿੱਸਾ ਲੈਣਗੇ। ਵਿਸ਼ਾਗਤ ਖੇਤਰਾਂ ਵਿੱਚ ਪਹਿਲ ਕਰਨ ਵਾਲੀਆਂ ਪੰਚਾਇਤਾਂ ਨੂੰ ਵੀ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।

ਇਸ ਵਰਕਸ਼ਾਪ ਦੇ ਪ੍ਰਤੀਭਾਗੀਆਂ ਵਿੱਚ ਪੰਚਾਇਤਾਂ ਦੇ ਚੁਣੇ ਗਏ ਪ੍ਰਤੀਨਿਧੀ ਅਤੇ ਅਧਿਕਾਰੀ, ਪ੍ਰਮੁੱਖ ਹਿਤਧਾਰਕ, ਖੇਤਰ ਮਾਹਿਰ ਅਤੇ ਸੁਸ਼ਾਸਨ ਦੀ 5 ਟੀ-ਟੀਮਵਰਕ, ਟਾਈਮਲਾਈਨ, ਟ੍ਰਾਂਸਪੈਰੇਂਸੀ, ਟੈਕਨੋਲੋਜੀ ਅਤੇ ਟ੍ਰਾਂਸਫਾਰਮੇਸ਼ਨ ਵਿੱਚ ਮਿਸਾਲੀ ਕੰਮ ਕਰਨ ਵਾਲੀਆਂ ਏਜੰਸੀਆਂ ਵੀ ਸ਼ਾਮਲ ਹੋਣਗੀਆਂ। ਇਸ ਵਰਕਸ਼ਾਪ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ ਵਿਭਾਗ, ਯੋਜਨਾ ਵਿਭਾਗ, ਐੱਨਆਈਆਰਡੀ ਅਤੇ ਪੀਆਰ, ਐੱਸਆਈਆਰਡੀ ਅਤੇ ਪੀਆਰ, ਪੰਚਾਇਤੀ ਰਾਜ ਟ੍ਰੇਨਿੰਗ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ। ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਗ੍ਰਾਮ ਪੰਚਾਇਤਾਂ ਦੇ ਚੁਣੇ ਗਏ ਪ੍ਰਤੀਨਿਧੀ ਅਤੇ ਅਧਿਕਾਰੀ ਵਿਭਿੰਨ ਤਕਨੀਕੀ ਸੈਸ਼ਨਾਂ/ਪੈਨਲ ਚਰਚਾਵਾਂ ਦੇ ਦੌਰਾਨ 3 ਤੋਂ 4 ਮਿੰਟ ਦੀ ਲਘੂ ਵੀਡਿਓ ਫਿਲਮ ਪੇਸ਼ਕਾਰੀ ਰਾਹੀਂ ਪ੍ਰਾਸੰਗਿਕ ਵਿਸ਼ਾਗਤ ਖੇਤਰ ਵਿੱਚ ਆਪਣੇ ਅਨੁਭਵ ਦਾ ਪ੍ਰਦਰਸ਼ਨ ਕਰਨਗੇ।

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਦੇ ਸੰਦਰਭ ਵਿੱਚ ਸਰਬੋਤਮ ਰਣਨੀਤੀਆਂ, ਦ੍ਰਿਸ਼ਟੀਕੋਣਾਂ, ਸਮਾਵੇਸ਼ੀ ਕੰਮਾਂ ਅਤੇ ਇਨੋਵੇਸ਼ਨ ਮੋਡਲਾਂ ਅਤੇ ਸ਼੍ਰੇਸ਼ਠ ਪ੍ਰਕਿਰਿਆਵਾਂ, ਢਾਂਚੇ ਦੀ ਨਿਗਰਾਨੀ, ਪ੍ਰੋਤਸਾਹਨ ਦਾ ਪ੍ਰਦਰਸ਼ਨ ਅਤੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਵਿੱਚ ਐੱਸਡੀਜੀ ਦੇ ਵਿਸ਼ਿਆਂ ਨੂੰ ਪ੍ਰਤੀਬਿੰਬਿਤ ਕਰਨਾ ਹੈ।

ਪਿਛੋਕੜ:

ਸੰਯੁਕਤ ਰਾਸ਼ਟਰ ਦੁਆਰਾ ਅਪਣਾਇਆ ਗਿਆ ਟਿਕਾਊ ਵਿਕਾਸ ਟੀਚਾ 1 ਜਨਵਰੀ, 2016 ਨੂੰ ਲਾਗੂ ਹੋਇਆ। ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਨੇ ਟਿਕਾਊ ਵਿਕਾਸ ਟੀਚਿਆਂ ਦੇ ਲਈ ਵਿਸ਼ਾਗਤ ਦ੍ਰਿਸ਼ਟੀਕੋਣ ਅਪਣਾਇਆ ਹੈ। ਇਹ ’ਗਲੋਬਲ ਪਲਾਨ’ ਪ੍ਰਾਪਤ ਕਰਨ ਲਈ ’ਸਥਾਨਕ ਕਾਰਵਾਈ’ ਸੁਨਿਸ਼ਚਿਤ ਕਰਨ ਵਾਲਾ ਦ੍ਰਿਸ਼ਟੀਕੋਣ ਹੈ। ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਪੀਆਰਆਈ ਵਿਸ਼ੇਸ਼ ਤੌਰ ’ਤੇ 17 ਟੀਚਿਆਂ ਨੂੰ ‘9 ਵਿਸ਼ਿਆਂ ’ ਵਿੱਚ ਜੋੜ ਕੇ ਗ੍ਰਾਮੀਣ ਖੇਤਰਾਂ ਵਿੱਚ ਟਿਕਾਊ ਵਿਕਾਸ ਟੀਚਿਆਂ ਨੂੰ ਸਥਾਨਕ ਬਣਾਉਣਾ ਹੈ। ਉੱਚਿਤ ਨੀਤੀਗਤ ਫੈਸਲਿਆਂ ਅਤੇ ਸੰਸ਼ੋਧਨਾਂ ਦੇ ਨਤੀਜੇ ਵਜੋਂ ਰਾਸ਼ਟਰੀ ਗ੍ਰਾਮ ਸਵਰਾਜ ਅਭਿਯਾਨ (ਆਰਜੀਐੱਸਏ) ਅਤੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੁਧਾਰ ਹੋਇਆ ਹੈ, ਜੋ ਗ੍ਰਾਮ ਪੰਚਾਇਤਾਂ ਵਿੱਚ ਟਿਕਾਊ ਵਿਕਾਸ ਟੀਚਿਆਂ (ਐੱਲਐੱਸਡੀਜੀ) ਦੇ ਸਥਾਨੀਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦੇ ਹਨ।

ਪੰਚਾਇਤਾਂ ਵਿੱਚ ਟਿਕਾਊ ਵਿਕਾਸ ਟੀਚਿਆਂ ਦਾ ਸਥਾਨੀਕਰਨ ਕਰਨ ਦੇ ਏਜੰਡੇ ਦਾ ਅਨੁਪਾਲਣ ਕਰਨ ਵਿੱਚ ਭਾਰਤ ਸਰਕਾਰ ਦਾ ਪੰਚਾਇਤ ਰਾਜ ਮੰਤਰਾਲਾ, ਵਿਸ਼ਾਗਤ ਵਰਕਸ਼ਾਪਾਂ/ਸੰਮੇਲਨਾਂ ਦੀਆਂ ਲੜੀਆਂ ਦਾ ਆਯੋਜਨ ਕਰ ਰਿਹਾ ਹੈ, ਜੋ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਤੋਂ ਪੰਚਾਇਤੀ ਰਾਜ ਵਿਭਾਗ, ਰਾਜ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਦੇ ਰਾਜ ਸੰਸਥਾਨ, ਮੰਤਰੀ ਅਤੇ ਵਿਭਾਗ ਅਤੇ ਹੋਰ ਹਿਤਧਾਰਕ, ਨਜ਼ਦੀਕੀ ਸਹਿਯੋਗ ਤੋਂ ਵੱਖ-ਵੱਖ ਸਥਾਨਾਂ ’ਤੇ ਪੰਚਾਇਤੀ ਰਾਜ ਸੰਸਥਾਨਾਂ ਦੁਆਰਾ ਧਾਰਨ ਕੀਤੇ 9 ਵਿਸ਼ਿਆਂ ’ਤੇ ਅਧਾਰਿਤ ਟਿਕਾਊ ਵਿਕਾਸ ਟੀਚਿਆਂ ਦੇ ਸਥਾਨੀਕਰਨ ਕਰਨ ਬਾਰੇ ਆਯੋਜਿਤ ਕੀਤੇ ਜਾ ਰਹੇ ਹਨ। ਸਥਾਨਕ ਟਿਕਾਊ ਵਿਕਾਸ ਟੀਚਿਆਂ ਦਾ ਪ੍ਰਭਾਵੀ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਤਦ ਹੀ ਹੋ ਸਕਦਾ ਹੈ ਜਦੋਂ ਅਵਧਾਰਨਾ ਅਤੇ ਇਸ ਦੀ ਪ੍ਰਕਿਰਿਆ ਨੂੰ ਤਿੰਨ-ਪੱਧਰੀ ਪੰਚਾਇਤੀ ਰਾਜ ਸੰਸਥਾਨਾਂ (ਪੀਆਰਆਈ) ਦੁਆਰਾ ਸਹੀ ਢੰਗ ਨਾਲ ਸਮਝਿਆ, ਅਪਣਾਇਆ ਅਤੇ ਲਾਗੂਕਰਨ ਕੀਤਾ ਜਾਂਦਾ ਹੈ, ਤਾਕਿ ਇਹ ਸੁਨਿਸ਼ਚਿਤ ਹੋਵੇ ਕਿ ਕੋਈ ਵੀ ਪਿੱਛੇ ਨਾ ਛੁੱਟ ਜਾਵੇ।

ਐੱਲਐੱਸਡੀਜੀ ਥੀਮ 8 ਦਾ ਵਿਜ਼ਨ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਦੇ ਲਈ ਸੁਸ਼ਾਸਨ ਇੱਕ ਜ਼ਰੂਰੀ ਹਿੱਸਾ ਹੈ। ਇਹ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਾਜ ਵਿੱਚ ਚੋਣਵੇਂ ਸਮੂਹਾਂ ਦੇ ਉਲਟ ਸਰਕਾਰ ਅਤੇ ਗਵਰਨਿੰਗ ਬਾਡੀਜ਼ ਦੀ ਇਸ ਜ਼ਿੰਮੇਵਾਰੀ ’ਤੇ ਕੇਂਦ੍ਰਿਤ ਹੈ ਕਿ ਕਿਸ ਤਰ੍ਹਾਂ ਨਾਲ ਸੱਤਾ ਵਾਲੇ ਲੋਕ ਸ਼ਕਤੀ ਦਾ ਉਪਯੋਗ ਕਰਦੇ ਹਨ।

ਸੁਸ਼ਾਸਨ ਵਿੱਚ ਸੇਵਾ ਪ੍ਰਦਾਨ ਅਤੇ ਪ੍ਰਗਤੀ ਨਾਲ ਸਿੱਧਾ ਸਬੰਧ ਹੈ। ਸੁਸ਼ਾਸਨ ਦੇ ਲਈ ਟੀਮਵਰਕ ਟੈਕਨੋਲੋਜੀ, ਸਮਾਂ ਸੀਮਾ, ਪਾਰਦਰਸ਼ਿਤਾ ਅਤੇ ਪਰਿਵਰਤਨ ਦੇ 5ਟੀ ਥੰਮ੍ਹ ਫਰੇਮਵਰਕ ਜ਼ਰੂਰੀ ਹਨ। ਇਹ ਸਾਰੇ ਨਾਗਰਿਕ ਸੇਵਾਵਾਂ ਨੂੰ ਸਮੇਂ ’ਤੇ ਉਚਿਤ ਅਤੇ ਪਾਰਦਰਸ਼ੀ ਵਿਧੀ ਦੁਆਰਾ ਲੋਕਾਂ ਦੀ ਸੇਵਾ ਕਰਨ ਦੀ ਗ੍ਰਾਮ ਪੰਚਾਇਤਾਂ ਦੀ ਜ਼ਿੰਮੇਵਾਰੀ ’ਤੇ ਕੇਂਦ੍ਰਿਤ ਹੈ।

ਸੁਸ਼ਾਸਨ ਵਾਲੇ ਪਿੰਡ ਵਿੱਚ ਜ਼ਰੂਰੀ ਤੌਰ ‘ਤੇ ਬਹੁਤ ਜੀਵੰਤ, ਮਜ਼ਬੂਤ ਅਤੇ ਸਰਗਰਮ ਗ੍ਰਾਮ ਸਭਾ ਹੋਣੀ ਚਾਹੀਦੀ ਹੈ, ਜਿਸ ਵਿੱਚ ਵੱਡੀ ਲੋਕਪ੍ਰਿਯ ਭਾਗੀਦਾਰੀ, ਚੰਗੀ ਚਰਚਾ ਅਤੇ ਸਮਾਵੇਸ਼ੀ ਫੈਸਲਾ ਲੈਣ ਦੀ ਇਹ ਕਲਪਨਾ ਕੀਤੀ ਗਈ ਹੈ ਕਿ ਗ੍ਰਾਮ ਪੰਚਾਇਤ ਇੱਕ ਸੂਚਨਾ ਸੁਵਿਧਾ ਕੇਂਦਰ ਵਜੋਂ ਕੰਮ ਕਰਦੀ ਹੈ, ਜਿਸ ਵਿੱਚ ਸਾਰੀਆਂ ਸੂਚਨਾਵਾਂ ਦਾ ਸਰਗਰਮ ਰੂਪ ਨਾਲ ਜਾਣਕਾਰੀ ਦੇਣਾ ਅਤੇ ਸ਼ਿਕਾਇਤ ਨਿਵਾਰਣ ਤੰਤਰ ਸਥਾਪਿਤ ਕਰਨਾ ਸ਼ਾਮਲ ਹੈ।

*****

ਐੱਸਕੇ/ਐੱਸਐੱਸ



(Release ID: 1950790) Visitor Counter : 89