ਗ੍ਰਹਿ ਮੰਤਰਾਲਾ
azadi ka amrit mahotsav

ਪਦਮ ਪੁਰਸਕਾਰ-2024 ਦੇ ਲਈ ਨਾਮਾਂਕਨ 15 ਸਤੰਬਰ, 2023 ਤੱਕ ਖੁੱਲੇ ਹਨ

Posted On: 16 AUG 2023 6:48PM by PIB Chandigarh

ਗਣਤੰਤਰ ਦਿਵਸ, 2024 ਦੇ ਅਵਸਰ ‘ਤੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰ 2024 ਦੇ ਲਈ ਔਨਲਾਈਨ ਨਾਮਾਂਕਨ/ਸਿਫ਼ਾਰਿਸ਼ ਦੀ ਪ੍ਰਕਿਰਿਆ 1 ਮਈ, 2023 ਨੂੰ ਸ਼ੁਰੂ ਹੋ ਚੁੱਕੀ ਹੈ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ ਦੀ ਆਖਰੀ ਮਿਤੀ 15 ਸਤੰਬਰ, 2023 ਹੈ। ਪਦਮ ਪੁਰਸਕਾਰਾਂ ਦੇ ਲਈ ਨਾਮਾਂਕਨ/ਸਿਫ਼ਾਰਿਸ਼ਾਂ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ‘ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।

 

ਪਦਮ ਪੁਰਸਕਾਰਾਂ ਯਾਨੀ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰਾਂ ਵਿੱਚ ਮੰਨਿਆ ਜਾਂਦਾ ਹੈ। ਵਰ੍ਹੇ 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਅਵਸਰ ‘ਤੇ ਕੀਤੀ ਜਾਂਦੀ ਹੈ। ਇਹ ਪੁਰਸਕਾਰ ‘ਵਿਸ਼ਿਸਟ ਕਾਰਜ’ ਨੂੰ ਮਾਨਤਾ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਨੂੰ ਕਲਾ, ਸਾਹਿਤ ਤੇ ਸਿੱਖਿਆ, ਖੇਡ, ਮੈਡੀਕਲ, ਸਮਾਜਿਕ ਕਾਰਜ, ਵਿਗਿਆਨ ਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਨਾਗਰਿਕ ਸੇਵਾ, ਵਪਾਰ ਅਤੇ ਉਦਯੋਗ ਆਦਿ ਜਿਹੇ ਵਿਭਿੰਨ ਖੇਤਰਾਂ/ਵਿਸ਼ਿਆਂ ਵਿੱਚ ਖਾਸ ਅਤੇ ਅਸਧਾਰਨ ਉਪਲਬਧੀਆਂ/ਸੇਵਾਵਾਂ ਦੇ ਲਈ ਦਿੱਤਾ ਜਾਂਦਾ ਹੈ। ਜਾਤੀ, ਵਪਾਰ, ਅਹੁਦਾ ਜਾਂ ਲੈਂਗਿਕ ਅਧਾਰ ‘ਤੇ ਭੇਦਭਾਵ ਦੇ ਬਿਨਾ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਲਈ ਯੋਗ ਹੁੰਦੇ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ, ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮੀਆਂ ਸਹਿਤ ਸਰਕਾਰੀ ਕਰਮਚਾਰੀ ਪਦਮ ਪੁਰਸਕਾਰਾਂ ਦੇ ਯੋਗ ਨਹੀਂ ਹੁੰਦੇ ਹਨ।

 

ਸਰਕਾਰ ਪਦਮ ਪੁਰਸਕਾਰਾਂ ਨੂੰ “ਆਮ ਲੋਕਾਂ ਦਾ ਪਦਮ” ਵਿੱਚ ਬਦਲਣ ਦੇ ਲਈ ਪ੍ਰਤੀਬੱਧ ਹੈ। ਇਸ ਲਈ, ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਖ਼ੁਦ ਦੇ ਲਈ ਨਾਮਾਂਕਨ ਸਹਿਤ ਹੋਰ ਵਿਅਕਤੀਆਂ ਦੇ ਲਈ ਨਾਮਾਂਕਨ/ਸਿਫ਼ਾਰਿਸ਼ਾਂ ਕਰਨ। ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ, ਦਿੱਵਿਯਾਂਗ ਵਿਅਕਤੀਆਂ ਤੇ ਸਮਾਜ ਦੇ ਲਈ ਨਿਸੁਆਰਥ ਸੇਵਾ ਕਰਨ ਵਾਲੇ ਲੋਕਾਂ ਵਿੱਚੋਂ ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਦੇ ਲਈ ਠੋਸ ਪ੍ਰਯਤਨ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਅਸਲ ਵਿੱਚ ਮਾਨਤਾ ਦਿੱਤੇ ਜਾਣ ਯੋਗ ਹਨ।

 

ਸਿਫ਼ਾਰਿਸ਼ ਕੀਤੇ ਜਾਣ ਵਾਲੇ ਨਾਮਾਂਕਨ/ਸਿਫ਼ਾਰਿਸ਼ਾਂ ਬਾਰੇ ਉਪਰੋਕਤ ਪੋਰਟਲ 'ਤੇ ਉਪਲਬਧ ਫੋਰਮੈਟ ਵਿੱਚ ਦਰਸਾਏ ਗਏ ਸਾਰੇ ਸੰਬੰਧਿਤ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ। ਇਨ੍ਹਾਂ ਵੇਰਵਿਆਂ ਵਿੱਚ ਵਿਆਖਿਆਤਮਕ ਰੂਪ ਵਿੱਚ ਇੱਕ ਪ੍ਰਸ਼ੰਸਾਤਮਕ ਹਵਾਲਾ (ਵੱਧ ਤੋਂ ਵੱਧ 800 ਸ਼ਬਦ) ਸ਼ਾਮਲ ਹੋਣਾ ਚਾਹੀਦਾ ਹੈ, ਜਿਸ ਵਿੱਚ ਸਪਸ਼ਟ ਤੌਰ 'ਤੇ ਸਬੰਧਿਤ ਖੇਤਰ/ਅਨੁਸ਼ਾਸਨ ਵਿੱਚ ਸਿਫ਼ਾਰਸ਼ੀ ਦੀਆਂ ਖਾਸ ਅਤੇ ਬੇਮਿਸਾਲ ਪ੍ਰਾਪਤੀਆਂ/ਸੇਵਾਵਾਂ ਨੂੰ ਦਰਸਾਇਆ ਗਿਆ ਹੋਵੇ।

 

 

ਇਸ ਸਬੰਧ ਵਿੱਚ ਵਿਸਤ੍ਰਿਤ ਵੇਰਵਾ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in) ‘ਤੇ ‘ਪੁਰਸਕਾਰ ਅਤੇ ਮੈਡਲ’ ਸਿਰਲੇਖ ਦੇ ਤਹਿਤ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ਵੀ ਉਪਲਬਧ ਹੈ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਵਿਧਾਨ ਅਤ ਨਿਯਮ ਵੈੱਬਸਾਈਟ ‘ਤੇ https://padmaawards.gov.in/AboutAwards.aspx ਲਿੰਕ ਦੇ ਨਾਲ ਉਪਲਬਧ ਹਨ।

 

*****

ਆਰਕੇ/ਏਕੇਐੱਸ/ਆਰਆਰ/ਏਐੱਸ


(Release ID: 1949898) Visitor Counter : 126