ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਬ੍ਰਹਮਾ ਕੁਮਾਰੀਜ਼ ਦੁਆਰਾ ਆਯੋਜਿਤ ‘ਮੇਰਾ ਬੰਗਾਲ, ਨਸ਼ਾ ਮੁਕਤ ਬੰਗਾਲ' ('MY BENGAL, ADDICTION FREE BENGAL') ਮੁਹਿੰਮ ਲਾਂਚ ਕੀਤੀ

Posted On: 17 AUG 2023 1:25PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (17 ਅਗਸਤ, 2023) ਰਾਜ ਭਵਨ, ਕੋਲਕਾਤਾ ਵਿੱਚ ਬ੍ਰਹਮਾ ਕੁਮਾਰੀਜ਼ ਦੁਆਰਾ ਆਯੋਜਿਤ ‘ਨਸ਼ਾ ਮੁਕਤ ਭਾਰਤ ਅਭਿਯਾਨ’('Nasha Mukt Bharat Abhiyan') ਦੇ ਤਹਿਤ ‘ਮੇਰਾ ਬੰਗਾਲ, ਨਸ਼ਾ ਮੁਕਤ ਬੰਗਾਲ’('My Bengal, Addiction Free Bengal') ਮੁਹਿੰਮ ਲਾਂਚ ਕੀਤੀ।

 

ਇਸ ਅਵਸਰ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਨਸ਼ਾ ਸਮਾਜ ਅਤੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਨਸ਼ਿਆਂ ਦੇ ਕਾਰਨ ਯੁਵਾ ਆਪਣੇ ਜੀਵਨ ਵਿੱਚ ਸਹੀ ਦਿਸ਼ਾ ਨਹੀਂ ਚੁਣ ਪਾਉਂਦੇ । ਇਹ ਅਤਿਅੰਤ ਚਿੰਤਾਜਨਕ ਹੈ ਅਤੇ ਇਸ ਮਾਮਲੇ ਵਿੱਚ ਸਾਰੇ ਮੋਰਚਿਆਂ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਵਿੱਚ ਅਧਿਆਤਮਿਕ ਜਾਗਰਿਤੀ, ਚਿਕਿਤਸਾ, ਸਮਾਜਿਕ ਇਕਜੁੱਟਤਾ ਅਤੇ ਰਾਜਨੀਤਕ ਇੱਛਾਸ਼ਕਤੀ ਦੇ ਜ਼ਰੀਏ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਐਸੇ ਮੁੱਦਿਆਂ ’ਤੇ ਚਰਚਾ ਕਰਨ ਅਤੇ ਉਨ੍ਹਾਂ ਦੇ ਸਮਾਧਾਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਬ੍ਰਹਮਾ ਕੁਮਾਰੀਜ਼ ਜਿਹੇ ਸੰਗਠਨਾਂ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭੀ ਪ੍ਰਕਾਰ ਦਾ ਨਸ਼ਾ ਮਾਨਸਿਕ ਤਣਾਅ ਅਤੇ ਸਾਥੀਆਂ ਦੇ ਦਬਾਅ ਦੇ ਕਾਰਨ ਵਿਕਸਿਤ ਹੁੰਦਾ ਹੈ। ਨਸ਼ੇ ਦੀ ਲਤ ਸਿਹਤ ਦੇ ਲਈ ਹਾਨੀਕਾਰਕ ਹੈ। ਨਸ਼ੇ ਨਾਲ ਕਈ ਹੋਰ ਵਿਕਾਰ ਭੀ ਉਤਪੰਨ ਹੁੰਦੇ ਹਨ। ਨਸ਼ਾ ਕਰਨ ਵਾਲੇ ਲੋਕਾਂ ਦੇ ਪਰਿਵਾਰ ਅਤੇ ਮਿੱਤਰਾਂ ਨੂੰ ਭੀ ਕਾਫੀ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਨਸ਼ੇ ਦੇ ਆਦੀ ਕਿਸੇ ਭੀ ਮਿੱਤਰ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਦੇਣ।

 

ਰਾਸ਼ਟਰਪਤੀ ਨੇ ਨਸ਼ੀਲੇ ਪਾਦਰਥਾਂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਆਪਣਾ ਜੀਵਨ ਨਸ਼ਟ ਨਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅਗਰ ਉਹ ਕਿਸੇ ਭੀ ਤਰ੍ਹਾਂ ਦੇ ਤਣਾਅ ਵਿੱਚ ਹਨ ਤਾਂ ਉਨ੍ਹਾਂ ਨੂੰ ਆਪਣੇ ਮਿੱਤਰਾਂ, ਪਰਿਵਾਰ ਜਾਂ ਕਿਸੇ ਸਮਾਜਿਕ ਸੰਗਠਨ ਨਾਲ ਬਾਤ ਕਰਨੀ ਚਾਹੀਦੀ ਹੈ। ਐਸੀ ਕੋਈ ਸਮੱਸਿਆ ਨਹੀਂ ਹੈ ਜਿਸ ਦਾ ਉਹ ਆਪਣੀ ਇੱਛਾਸ਼ਕਤੀ ਨਾਲ ਸਾਹਮਣਾ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਅਸਮਾਜਿਕ ਤੱਤ ਨਸ਼ੀਲੇ ਪਦਾਰਥਾਂ ਦੇ ਉਪਯੋਗ ਅਤੇ ਨਸ਼ੇ ਦੀ ਲਤ ਦਾ ਫਾਇਦਾ ਉਠਾਉਂਦੇ ਹਨ। ਨਸ਼ੀਲੇ ਪਦਾਰਥਾਂ ਨੂੰ ਖਰੀਦਣ ਵਿੱਚ ਖਰਚ ਹੋਣ ਵਾਲੇ ਪੈਸੇ ਦਾ ਉਪਯੋਗ ਅਪਰਾਧਿਕ ਗਤੀਵਿਧੀਆਂ ਵਿਚ ਭੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਸ਼ੇ ਦੇ ਆਦੀ ਲੋਕ ਆਪਣੀ ਭਲਾਈ ਅਤੇ ਸਮਾਜ ਤੇ ਦੇਸ਼ ਦੇ ਹਿਤ ਵਿੱਚ ਇਸ ਬੁਰੀ ਆਦਤ ਤੋਂ ਬਾਹਰ ਆਉਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਯੁਵਾ ਸਾਡੇ ਸਭ ਤੋਂ ਮਹੱਤਵਪੂਰਨ ਅਸਾਸੇ ਹਨ। ਉਨ੍ਹਾਂ ਨੂੰ ਜਿਹੜਾ ਸਮਾਂ ਅਤੇ ਊਰਜਾ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਨ ਵਿੱਚ ਲਗਾਉਣਾ ਚਾਹੀਦਾ ਹੈ, ਉਹ ਨਸ਼ੇ ਦੀ ਵਜ੍ਹਾ ਨਾਲ ਬਰਬਾਦ ਹੋ ਰਿਹਾ ਹੈ। ਵਿੱਦਿਅਕ ਸੰਸਥਾਵਾਂ ਨੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਕੀ ਵਿਦਿਆਰਥੀ ਗਲਤ ਦਿਸ਼ਾ ਵਿੱਚ ਜਾ ਰਹੇ ਹਨ। ਜੇਕਰ ਕੁਝ ਸਾਹਮਣੇ ਆਉਂਦਾ ਹੈ, ਤਾਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

********

ਡੀਐੱਸ/ਏਕੇ


(Release ID: 1949884) Visitor Counter : 123