ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ 14,903 ਕਰੋੜ ਰੁਪਏ ਦੀ ਲਾਗਤ ਨਾਲ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ

Posted On: 16 AUG 2023 4:32PM by PIB Chandigarh

ਡਿਜੀਟਲ ਇੰਡੀਆ ਪ੍ਰੋਗਰਾਮ 1 ਜੁਲਾਈ, 2015 ਨੂੰ ਨਾਗਰਿਕਾਂ ਨੂੰ ਸੇਵਾਵਾਂ ਦੀ ਡਿਜੀਟਲ ਡਿਲਿਵਰੀ ਨੂੰ ਸਮਰੱਥ ਬਣਾਉਣ ਲਈ ਸ਼ੁਰੂ ਕੀਤਾ ਗਿਆ ਸੀ। ਇਹ ਇੱਕ ਬਹੁਤ ਹੀ ਸਫ਼ਲ ਪ੍ਰੋਗਰਾਮ ਸਾਬਤ ਹੋਇਆ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਵਿਸਤਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੁੱਲ ਲਾਗਤ 14,903 ਕਰੋੜ ਰੁਪਏ ਹੈ।

 

ਇਹ ਹੇਠ ਲਿਖੇ ਨੂੰ ਸਮਰੱਥ ਕਰੇਗਾ:

• 6.25 ਲੱਖ ਆਈਟੀ ਪੇਸ਼ੇਵਰਾਂ ਨੂੰ ਭਵਿੱਖ ਦੇ ਹੁਨਰ ਪ੍ਰਧਾਨ ਪ੍ਰੋਗਰਾਮ ਦੇ ਤਹਿਤ ਮੁੜ-ਹੁਨਰਮੰਦ ਅਤੇ ਉੱਚ-ਹੁਨਰਮੰਦ ਬਣਾਇਆ ਜਾਵੇਗਾ;

• 2.65 ਲੱਖ ਵਿਅਕਤੀਆਂ ਨੂੰ ਸੂਚਨਾ ਸੁਰੱਖਿਆ ਅਤੇ ਸਿੱਖਿਆ ਜਾਗਰੂਕਤਾ ਪੜਾਅ (ਆਈਐੱਸਈਏ) ਪ੍ਰੋਗਰਾਮ ਦੇ ਤਹਿਤ ਸੂਚਨਾ ਸੁਰੱਖਿਆ ਵਿੱਚ ਸਿਖਲਾਈ ਦਿੱਤੀ ਜਾਵੇਗੀ;

• ਯੂਨੀਫਾਇਡ ਮੋਬਾਈਲ ਐਪਲੀਕੇਸ਼ਨ ਫੌਰ ਨਿਊ-ਏਜ ਗਵਰਨੈਂਸ (ਉਮੰਗ) ਐਪ/ਪਲੈਟਫਾਰਮ ਦੇ ਤਹਿਤ 540 ਵਾਧੂ ਸੇਵਾਵਾਂ ਉਪਲਬਧ ਹੋਣਗੀਆਂ। ਇਸ ਵੇਲੇ ਉਮੰਗ ’ਤੇ 1,700 ਤੋਂ ਵੱਧ ਸੇਵਾਵਾਂ ਪਹਿਲਾਂ ਹੀ ਉਪਲਬਧ ਹਨ;

• ਰਾਸ਼ਟਰੀ ਸੁਪਰ ਕੰਪਿਊਟਰ ਮਿਸ਼ਨ ਤਹਿਤ 9 ਹੋਰ ਸੁਪਰ ਕੰਪਿਊਟਰ ਜੋੜੇ ਜਾਣਗੇ। ਇਹ ਪਹਿਲਾਂ ਤੋਂ ਤੈਨਾਤ 18 ਸੁਪਰ ਕੰਪਿਊਟਰਾਂ ਤੋਂ ਇਲਾਵਾ ਹੋਣਗੇ;

• ਏਆਈ-ਸਮਰੱਥ ਬਹੁ-ਭਾਸ਼ਾ ਅਨੁਵਾਦ ਟੂਲ ‘ਭਾਸ਼ਿਨੀ’ (Bhashini) (ਵਰਤਮਾਨ ਵਿੱਚ 10 ਭਾਸ਼ਾਵਾਂ ਵਿੱਚ ਉਪਲਬਧ ਹੈ) ਨੂੰ ਸਾਰੀਆਂ 22 ਅਨੁਸੂਚੀ 8 ਭਾਸ਼ਾਵਾਂ ਵਿੱਚ ਰੋਲਆਊਟ ਕੀਤਾ ਜਾਵੇਗਾ;

• ਰਾਸ਼ਟਰੀ ਗਿਆਨ ਨੈੱਟਵਰਕ (ਐੱਨਕੇਐੱਨ) ਦਾ ਆਧੁਨਿਕੀਕਰਣ ਜੋ 1,787ਵਿੱਦਿਅਕ ਸੰਸਥਾਵਾਂ ਨੂੰ ਜੋੜਦਾ ਹੈ;

• ਡਿਜੀਲੌਕਰ ਦੇ ਤਹਿਤ ਡਿਜੀਟਲ ਦਸਤਾਵੇਜ਼ ਤਸਦੀਕ ਸੁਵਿਧਾ ਹੁਣ ਐੱਮਐੱਸਐੱਮਈ ਅਤੇ ਹੋਰ ਸੰਸਥਾਵਾਂ ਲਈ ਵੀ ਉਪਲਬਧ ਹੋਵੇਗੀ;

• ਟੀਅਰ 2/3 ਸ਼ਹਿਰਾਂ ਵਿੱਚ 1,200 ਸਟਾਰਟਅੱਪਸ ਨੂੰ ਸਮਰਥਨ ਦਿੱਤਾ ਜਾਵੇਗਾ;

• ਸਿਹਤ, ਖੇਤੀਬਾੜੀ ਅਤੇ ਸਥਿਰ ਸ਼ਹਿਰਾਂ ’ਤੇ ਆਰਟੀਫਿਸ਼ਲ ਇੰਟੈਲੀਜੈਂਸ ਵਿੱਚ 3 ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕੀਤੇ ਜਾਣਗੇ;

• 12 ਕਰੋੜ ਕਾਲਜ ਵਿਦਿਆਰਥੀਆਂ ਲਈ ਸਾਈਬਰ-ਜਾਗਰੂਕਤਾ ਕੋਰਸ;

• ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਨਵੀਆਂ ਪਹਿਲਾਂ ਹੋਣਗੀਆਂ, ਜਿਸ ਵਿੱਚ ਟੂਲਸ ਦਾ ਵਿਕਾਸ ਅਤੇ ਨੈਸ਼ਨਲ ਸਾਈਬਰ ਕੋਆਰਡੀਨੇਸ਼ਨ ਸੈਂਟਰ ਨਾਲ 200 ਤੋਂ ਵੱਧ ਸਾਈਟਾਂ ਦਾ ਏਕੀਕਰਣ ਸ਼ਾਮਲ ਹੈ।

• ਅੱਜ ਦਾ ਐਲਾਨ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ, ਇਹ ਸੇਵਾਵਾਂ ਤੱਕ ਡਿਜੀਟਲ ਪਹੁੰਚ ਨੂੰ ਵਧਾਏਗਾ ਅਤੇ ਭਾਰਤ ਦੇ ਆਈਟੀ ਅਤੇ ਇਲੈਕਟ੍ਰੌਨਿਕਸ ਈਕੋਸਿਸਟਮ ਦਾ ਸਮਰਥਨ ਕਰੇਗਾ।

 

******

 

ਡੀਐੱਸ/ ਐੱਸਕੇ



(Release ID: 1949613) Visitor Counter : 91