ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

“ਭਾਰਤ ਵਿੱਚ ਖੇਡ ਇੱਕ ਭਾਵਨਾ ਹੈ ਅਤੇ ਭਾਰਤ ਦੀ ਖੇਡ ਪ੍ਰਤਿਭਾ ਦਾ ਪੋਸ਼ਣਾ ਕਰਨਾ ਦੇਸ਼ ਨੂੰ ਆਲਮੀ ਮੰਚ ’ਤੇ ਅੱਗੇ ਵਧਾਉਣ ਦੇ ਅਨੁਰੂਪ ਹੈ: ਹਰਦੀਪ ਸਿੰਘ ਪੁਰੀ


ਸ਼੍ਰੀ ਹਰਦੀਪ ਸਿੰਘ ਪੁਰੀ ਨੇ ਪ੍ਰੇਰਕ ਰਾਸ਼ਟਰਗਾਨ ਪ੍ਰਸਤੁਤੀ ਅਤੇ ‘ਜੈ ਹੇ’ ('Jaya Hey') ਵੀਡੀਓ ਦਾ ਸ਼ੁਭਰੰਭ ਕੀਤਾ; ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਰਾਸ਼ਟਰ ਪ੍ਰਥਮ ਅਤੇ ਸਦੈਵ ਸਰਬਪ੍ਰਥਮ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦਾ ਹੈ।

Posted On: 16 AUG 2023 12:36PM by PIB Chandigarh

ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਵਿਭਿੰਨ ਖੇਡ ਵਿਧੀਆਂ ਵਿੱਚ ਭਾਰਤ ਨੂੰ ਮਾਣ ਦਿਵਾਉਣ ਵਾਲੇ ਖਿਡਾਰੀਆਂ ਨੂੰ ਸ਼ਾਮਲ ਕਰਨ ਵਾਲੀ ਭਾਰਤ ਦੇ ਰਾਸ਼ਟਰਗਾਨ ਦੀ ਇੱਕ ਪ੍ਰਸਤੁਤੀ ਦਾ ਕੱਲ੍ਹ (15 ਅਗਸਤ) ਸ਼ੁਭਰੰਭ ਕੀਤਾ। ਇਸ ਪਹਿਲ ਦਾ ਇੰਡੀਅਨ ਆਇਲ ਕਾਪੋਰੇਸ਼ਨ ਲਿਮਿਟਿਡ ਦੁਆਰਾ ਸਮਰਥਨ ਕੀਤਾ ਗਿਆ ਹੈ।

ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਵਿੱਚ ਖੇਡ ਇੱਕ ਭਾਵਨਾ ਹੈ ਅਤੇ ਭਾਰਤ ਦੀ ਖੇਡ ਪ੍ਰਤਿਭਾ ਦਾ ਪੋਸ਼ਣ ਕਰਨਾ ਦੇਸ਼ ਨੂੰ ਆਲਮੀ ਮੰਚ ’ਤੇ ਅੱਗੇ ਲੈ ਜਾਣ ਦੇ ਅਨੁਰੂਪ ਹੈ। ਉਨ੍ਹਾਂ ਨੇ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਜਿੱਤ ਜਾਂ ਹਾਰ ਨਹੀਂ, ਪਰ ਖੇਡ ਦੀ ਭਾਵਨਾ ਅਤੇ ਖੇਡ ਦੀ ਪ੍ਰਤੀ ਸਮਰਪਣ ਰਾਸ਼਼ਟਰ ਦੇ ਲਈ ਖੁਸ਼ੀ ਲਿਆਉਂਦਾ ਹੈ। ਇਸ ਸ਼ੁਭ ਦਿਨ ’ਤੇ, ਇੰਡੀਅਨ ਆਇਲ ਦੁਆਰਾ ਸ਼ੁਭਰੰਭ ਕੀਤੀ ਗਈ ਖੇਡ ਗਾਨ ਪ੍ਰਸਤੁਤੀ ਖੇਡ ਦੇ ਪ੍ਰਤੀ ਦੇਸ਼ ਦੇ ਉਤਸ਼ਾਹ ਨੂੰ ਫਿਰ ਸਰਗਰਮ ਕਰਦੀ ਹੈ ਅਤੇ ਪੈਰਾ-ਐਥਲੈਟਿਕਸ ਸਹਿਤ ਵਿਵਿਧ ਖੇਡਾਂ ਦੇ ਲਈ ਦ੍ਰਿੜ੍ਹ ਸਮਰਥਨ, ‘ਰਾਸ਼ਟਰ ਪ੍ਰਥਮ, ਸਦੈਵ  ਸਰਬਪ੍ਰਥਮ’ ਦੀ ਭਾਵਨਾ ਦੀ ਪ੍ਰਤੀਕ ਹੈ।

ਸ਼੍ਰੀ ਪੁਰੀ ਨੇ ‘ਜੈ ਹੇ’ ਨਾਮਕ ਇੱਕ ਪ੍ਰੇਰਣਾਦਾਇਕ ਸੰਗੀਤਮਈ ਵੀਡੀਓ ਦਾ ਵੀ ਅਨਾਵਰਣ ਕੀਤਾ, ਇਹ ਇੱਕ ਰਚਨਾਤਮਕ ਅਭਿਵਿਅਕਤੀ ਹੈ ਅਤੇ ‘ਰਾਸ਼ਟਰ ਪ੍ਰਥਮ, ਸਦੈਵ ਸਰਬਪ੍ਰਥਮ’ ਦਾ ਪ੍ਰਤੀਕ ਹੈ, ਇਹ ਇੱਕ ਸਿਧਾਂਤ ਹੈ ਜੋ ਜੀਵਨ ਦੇ ਹਰ ਪਹਿਲੂ ਵਿੱਚ ਵਿਆਪਕ ਅਤੇ ਜੀਵਨ ਵਿੱਚ ਵਿਆਪਕ ਪ੍ਰਗਤੀ ਦੀ ਪ੍ਰੇਰਣਾ ਦਿੰਦਾ ਹੈ।

ਇਹ ਵੀਡੀਓ ਇਨ੍ਹਾਂ ਐਥਲੀਟਾਂ ਦੇ ਆਪਣੇ ਖੇਡ ਦੇ ਪ੍ਰਤੀ ਗਹਿਰਾ ਸਮਰਪਣ ਅਤੇ ਪ੍ਰਤੀਬੱਧਤਾ ਨੂੰ ਖੂਬਸੂਰਤੀ ਰਾਹੀਂ ਦਰਸਾਉਂਦਾ ਹੈ ਅਤੇ ਇਨ੍ਹਾਂ ਸਭ ਤੋਂ ਵਧ ਕੇ, ਆਲਮੀ ਖੇਡ ਮੰਚ ’ਤੇ ਭਾਰਤ ਦਾ ਨਾਮ ਰੋਸ਼ਨ ਕਰਨ ਦੇ ਲਈ ਉਨ੍ਹਾਂ ਦੇ ਅਟੁਟ ਸੰਕਲਪ ਅਤੇ ਅਥੱਕ ਪ੍ਰਯਾਸ ਨੂੰ ਵੀ ਦਰਸਾਉਂਦਾ ਹੈ। ਇਸ ਪ੍ਰਯਾਸ ਦਾ ਉਦੇਸ਼ ਉਸ ਹਰੇਕ ਭਾਰਤੀ ਖਿਡਾਈ ਦੇ ਸਮਰਪਣ ਨੂੰ ਪ੍ਰਦਰਸ਼ਿਤ ਕਰਨਾ ਹੈ ਜੋ ਆਪਣੀ ਯੁਵਾ ਅਵਸਥਾ ਦੇ ਦੌਰਾਨ ਉਤਕ੍ਰਿਸ਼ਟਤਾ ਦੇ ਲਈ ਪ੍ਰਯਾਸ ਕਰਦੇ ਹਨ ਅਤੇ ਬੇਮਿਸਾਲ ਉਪਲਬਧੀਆਂ ਹਾਸਲ ਕਰਦੇ ਹਨ।

ਇਸ ਪਹਿਲ ਵਿੱਚ ਸਭ ਭਾਰਤੀਆਂ ਨੂੰ ਪ੍ਰੇਰਿਤ ਕਰਨ ਦੀ ਸਮਰੱਥਾ ਹੈ, ਅਤੇ ਆਸ਼ਾ ਹੈ ਕਿ ‘ਜੈ ਹੇ’ ਹਰੇਕ ਭਾਰਤੀ ਨੂੰ ਅਸੀਂ ਮਹਾਨ ਰਾਸ਼ਟਰ ਦੇ ਪ੍ਰਤੀ ਯੋਗਦਾਨ ਕਰਨ ਦੇ ਪ੍ਰੇਰਿਤ ਕਰੇਗਾ, ਇਹ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਦਰਸ਼ ਵਾਕ – “ਰਾਸ਼ਟਰ ਪ੍ਰਥਮ ਅਤੇ ਸਦੈਵ ਸਰਬਪ੍ਰਥਮ-ਇੱਕ ਵਾਸਤਵਿਕਤਾ! ਦਾ ਵੀ ਨਕਲ ਕਰਦੀ ਹੈ।

 

************

ਆਰਕੇਜੇ


(Release ID: 1949518)