ਰੇਲ ਮੰਤਰਾਲਾ
77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ, ਭਾਰਤੀ ਰੇਲਵੇ ਉਤਸਾਹ ਅਤੇ ਖੁਸ਼ੀ ਦੇ ਨਾਲ ਸੁਤੰਤਰਤਾ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਇਆ
‘ਹਰ ਘਰ ਤਿਰੰਗਾ’ ਪ੍ਰੋਗਰਾਮ ਵਿੱਚ ਰੇਲਵੇ ਕਰਮਚਾਰੀਆਂ ਦੀ ਸਮੂਹਿਕ ਭਾਗੀਦਾਰੀ
ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ, ਰੇਲਵੇ ਦਫ਼ਤਰਾਂ, ਇਮਾਰਤਾਂ ਅਤੇ ਰੇਲਵੇ ਕਲੋਨੀਆਂ ਨੂੰ ਰਾਸ਼ਟਰੀ ਝੰਡੇ ਨਾਲ ਸਜਾਇਆ ਅਤੇ ਤਿਰੰਗੀ ਰੋਸ਼ਨੀ ਨਾਲ ਸਜਾਇਆ ਜਾ ਰਿਹਾ ਹੈ
प्रविष्टि तिथि:
14 AUG 2023 4:15PM by PIB Chandigarh
77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ, ਭਾਰਤੀ ਰੇਲਵੇ ਖੁਸ਼ੀ ਦੇ ਨਾਲ ਸੁਤੰਤਰਤਾ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋ ਗਿਆ ਹੈ। ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ, ਰੇਲਵੇ ਦਫ਼ਤਰਾਂ, ਇਮਾਰਤਾਂ ਅਤੇ ਰੇਲਵੇ ਕਲੋਨੀਆਂ ਦੀ ਰਾਸ਼ਟਰੀ ਝੰਡੇ ਨਾਲ ਸਜਾਵਟ ਕੀਤੀ ਗਈ ਹੈ ਅਤੇ ਤਿਰੰਗੀ ਰੋਸ਼ਨੀ ਨਾਲ ਸਜਾਇਆ ਗਿਆ ਹੈ। ਰੇਲਵੇ ਸਟੇਸ਼ਨਾਂ ਦੀਆਂ ਇਮਾਰਤਾਂ ਨੂੰ ਤਿਰੰਗੀ ਰੋਸ਼ਨੀ ਨਾਲ ਅਤੇ ਆਈਕੌਨਿਕ ਰੇਲਵੇ ਬ੍ਰਿਜਾਂ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਹੈ।। ਇਨ੍ਹਾਂ ’ਤੇ ਰਾਸ਼ਟਰੀ ਝੰਡਾ ਲਹਿਰਾ ਰਿਹਾ ਹੈ।
ਅੱਜ ਤਿਰੰਗਾ ਯਾਤਰਾ, ਰੇਲਵੇ ਸਟੇਸ਼ਨਾਂ ‘ਤੇ ''ਵੰਡ ਦੀ ਦਹਿਸ਼ਤ ਦੇ ਯਾਦਗਾਰੀ ਦਿਵਸ'' ਦੇ ਬਾਰੇ ਪ੍ਰਦਰਸ਼ਨੀਆਂ, ਨੁੱਕੜ ਨਾਟਕ ਜਿਹੇ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਰੇਲਵੇ ਦੇ ਕਰਮਚਾਰੀਆਂ ਨੂੰ ਰਾਸ਼ਟਰੀ ਝੰਡੇ ਵੰਡੇ ਗਏ। ‘ਹਰ ਘਰ ਤਿਰੰਗਾ’ ਪ੍ਰੋਗਰਾਮ ਵਿੱਚ ਰੇਲਵੇ ਕਰਮਚਾਰੀਆਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ। ਰੇਲਵੇ ਕਰਮਚਾਰੀਆਂ ਨੇ ਆਪਣੀ ਸੈਲਫੀ ਜਾਂ ਪਿੰਨ ਲੋਕੇਸ਼ਨ www.harghartiranga.com ‘ਤੇ ਅਪਲੋਡ ਕੀਤੀ।
***
ਡੀਐੱਨਐੱਸ/ਪੀਐੱਸ
(रिलीज़ आईडी: 1949487)
आगंतुक पटल : 123