ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਰਾਸ਼ਟਰੀ ਸਮਾਜਿਕ ਰੱਖਿਆ ਸੰਸਥਾਨ (ਐੱਨਆਈਐੱਸਡੀ) ਦੀ ਜਨਰਲ ਕੌਂਸਲ ਦੀ ਮੀਟਿੰਗ ਦਿੱਲੀ


ਮੀਟਿੰਗ ਦਾ ਆਯੋਜਨ ਐੱਨਆਈਐੱਸਡੀ ਦੇ ਬੁਨਿਆਦੀ ਢਾਂਚੇ, ਕਾਰਜਾਂ ਅਤੇ ਪ੍ਰੋਗਰਾਮਾਂ ਦੀ ਸਥਿਤੀ ਦੀ ਸਮੀਖਿਆ ਲਈ ਕੀਤਾ ਗਿਆ ਸੀ

Posted On: 14 AUG 2023 2:17PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਸੌਰਭ ਗਰਗ, ਐੱਨਆਈਐੱਸਡੀ (ਜੀਸੀ) ਦੇ ਪ੍ਰਧਾਨ ਨੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਸੋਸ਼ਲ ਡਿਫੈਂਸ (ਐੱਨਆਈਐੱਸਡੀ) ਦੀ ਜਨਰਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। 

ਮੀਟਿੰਗ ਦਾ ਮੁੱਖ ਉਦੇਸ਼ ਐੱਨਆਈਐੱਸਡੀ ਦੇ ਬੁਨਿਆਦੀ ਢਾਂਚੇ, ਕਾਰਜਾਂ ਅਤੇ ਪ੍ਰੋਗਰਾਮਾਂ ਦੀ ਵਰਤਮਾਨ ਸਥਿਤੀ ਦੀ ਸਮੀਖਿਆ ਕਰਨਾ ਸੀ। ਚਰਚਾ ਦੀ ਸ਼ੁਰੂਆਤ ਕਰਦੇ ਹੋਏ, ਐੱਨਆਈਐੱਸਡੀ ਦੇ ਡਾਇਰੈਕਟਰ ਨੇ ਐੱਨਆਈਐੱਸਡੀ ਬਾਰੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ ਅਤੇ ਇੱਕ ਲਘੂ ਵੀਡੀਓ ਫਿਲਮ ਦੇ ਜ਼ਰੀਏ ਐੱਨਆਈਐੱਸਡੀ ਦੇ ਵਿਭਾਗਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ।

ਮੀਟਿੰਗ ਵਿੱਚ ਹੇਠ ਦਿੱਤੇ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ-2020-2021, 2021-2022 ਦੀ ਸਲਾਨਾ ਰਿਪੋਰਟ, 2022-23 ਦੀ ਬੈਲੈਂਸ ਸ਼ੀਟ, ਵਿੱਤ ਵਰ੍ਹੇ 2022-23 ਦੌਰਾਨ ਟ੍ਰੇਨਿੰਗ ਪ੍ਰੋਗਰਾਮਾਂ ਦੀ ਸਥਿਤੀ, 2023-24 ਲਈ ਐੱਨਆਈਐੱਸਡੀ ਦਾ ਕੋਰਸ ਕੈਲੰਡਰ, ਦਿੱਲੀ ਪੁਲਿਸ ਅਕਾਦਮੀ ਦੇ ਨਾਲ ਸਹਿਮਤੀ ਪੱਤਰ, ਕਾਰਜਬਲ ਦੇ ਨਾਲ ਖੋਜ ਵਿਭਾਗ ਨੂੰ ਮੁੜ ਸੁਰਜੀਤ ਕਰਨਾ, 2023-24 ਦੌਰਾਨ ਐੱਨਆਈਐੱਸਡੀ ਦੁਆਰਾ ਖੋਜ ਗਤੀਵਿਧੀਆਂ ਲਈ ਤਿਆਰ ਕੀਤੀ ਗਈ ਯੋਜਨਾ, ਐੱਨਆਈਐੱਸਡੀ ਵਿੱਚ ਬ੍ਰੌਡਕਾਸਟ ਸਟੂਡੀਓ ਦੀ ਸ਼ੁਰੂਆਤ, ਐੱਨਆਈਐੱਸਡੀ ਦੀ ਪ੍ਰਸਤਾਵਿਤ ਸਰੰਚਨਾ, ਨੈਸ਼ਨਲ ਜਰਨਲ ਆਵ੍ ਸੋਸ਼ਲ ਡਿਫੈਂਸ ਦੇ ਪ੍ਰਕਾਸ਼ਨ ਨੂੰ ਮੁੜ ਸੁਰਜੀਤ ਕਰਨਾ ਆਦੀ।

ਵਿਸਤ੍ਰਿਤ ਚਰਚਾ ਤੋਂ ਬਾਅਦ, ਐੱਨਆਈਐੱਸਡੀ ਨੂੰ ਕਰਮਚਾਰੀਆਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਰਿਸਰਚ ਅਤੇ ਟ੍ਰੇਨਿੰਗ ਗਤੀਵਿਧੀਆਂ ਨੂੰ ਵਧਾਉਣ ਵਿੱਚ ਸਹਾਇਤਾ ਮਿਲੇਗੀ। ਐੱਨਆਈਐੱਸਡੀ ਨੂੰ ਦੇਸ਼ ਭਰ ਵਿੱਚ ਗਤੀਵਿਧੀਆਂ ਨੂੰ ਵਿਆਪਕ ਰੂਪ ਪ੍ਰਦਾਨ ਕਰਨ ਲਈ ਰਾਜ ਅਤੇ ਕੇਂਦਰੀ ਸੰਸਥਾਨਾਂ ਦੇ ਨਾਲ ਵਧੇਰੇ ਸਹਿਯੋਗ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਵਿੱਤ ਵਰ੍ਹੇ 2022-23 ਦੌਰਾਨ ਐੱਨਆਈਐੱਸਡੀ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ ਅਤੇ ਇਸ ਨੂੰ ਤਸੱਲੀਬਖਸ਼ ਪਾਇਆ ਗਿਆ। ਅੰਤ ਵਿੱਚ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਨੇ ਕਿਹਾ ਕਿ ਐੱਨਆਈਐੱਸਡੀ ਨੂੰ ਸਮਾਜਿਕ ਰੱਖਿਆ ਦੇ ਖੇਤਰ ਵਿੱਚ ਉਤਕ੍ਰਿਸ਼ਟ ਕੇਂਦਰ ਬਣਨ ਵੱਲ ਅੱਗੇ ਵਧਣ ਦੀ ਜ਼ਰੂਰਤ ਹੈ।

 

************

ਐੱਮਜੀ/ਪੀ/ਪੀਡੀ/ਵੀਐੱਲ


(Release ID: 1949479) Visitor Counter : 139
Read this release in: English , Urdu , Hindi , Tamil , Telugu