ਸਿੱਖਿਆ ਮੰਤਰਾਲਾ

ਇਤਿਹਾਸਿਕ ਲਾਲ ਕਿਲੇ ’ਤੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ 50 ਸਕੂਲੀ ਅਧਿਆਪਕ ‘ਵਿਸ਼ੇਸ਼ ਮਹਿਮਾਨ’ ਹੋਣਗੇ

Posted On: 13 AUG 2023 6:11PM by PIB Chandigarh

ਸਿੱਖਿਆ ਮੰਤਰਾਲੇ ਨੇ ਇਤਿਹਾਸਿਕ ਲਾਲ ਕਿਲੇ ’ਤੇ 77ਵੇਂ ਸੁਤੰਤਰਤਾ ਦਿਵਸ ਸਮਾਰੋਹ 2023 ਵਿੱਚ ਹਿੱਸਾ ਲੈਣ ਲਈ ਸਨਮਾਨਿਤ ਸਕੂਲੀ ਅਧਿਆਪਕਾਂ ਨੂੰ ‘ਵਿਸ਼ੇਸ਼ ਮਹਿਮਾਨ’ ਵਜੋਂ ਸੱਦਾ ਦਿੱਤਾ ਹੈ।

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ 50 ਸਕੂਲੀ ਅਧਿਆਪਕਾਂ ਦੇ ਚੋਣਵੇਂ ਸਮੂਹ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਆਪਣਏ ਖੇਤਰਾਂ ਵਿੱਚ ਉਤਕ੍ਰਿਸ਼ਟ ਸਮਰਪਣ ਅਤੇ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਦੇ ਹੋਏ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਆਕਾਰ ਦੇਣ ਅਤੇ ਸਿੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਅਧਿਆਪਕ ਦੇਸ਼ ਭਰ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਅਤੇ ਕੇਂਦਰੀ ਵਿਦਯਾਲਯ ਸੰਗਠਨ ਸਕੂਲਾਂ ਵਿੱਚ ਕੰਮ ਕਰ ਰਹੇ ਹਨ।

ਇਹ ਵਿਸ਼ੇਸ਼ ਮਹਿਮਾਨ 14 ਅਗਸਤ ਤੋਂ 15 ਅਗਸਤ, 2023 ਤੱਕ ਨਿਰਧਾਰਿਤ ਦੋ ਦਿਨਾਂ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਵਿੱਚ ਅਜਿਹੀਆਂ ਗਤੀਵਿਧੀਆਂ ਸ਼ਾਮਲ ਹਨ ਜੋ ਰਾਸ਼ਟਰ ਦੀ ਵਿਰਾਸਤ ਅਤੇ ਪ੍ਰਗਤੀ ਦੇ ਸਾਰ ਨੂੰ ਸ਼ਾਮਲ ਕਰਦੀਆਂ ਹਨ। ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

14 ਅਗਸਤ, 2023: ਇੰਡੀਆ ਗੇਟ, ਜੰਗੀ ਯਾਦਗਾਰ ਅਤੇ ਪ੍ਰਧਾਨ ਮੰਤਰੀ ਸੰਘਰਹਾਲਿਆ ਦਾ ਦੌਰਾ। ਕਰਤਵਯ ਪੱਥ ’ਤੇ ਉਹ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਾਧਾਂਜਲੀ ਅਰਪਿਤ ਕਰਨਗੇ ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕੀਤੀ ਹੈ। ਇਨ੍ਹਾਂ ਨਾਇਕਾਂ ਦਾ ਸਾਹਸ ਅਤੇ ਬਲਿਦਾਨ ਮੌਜੂਦ ਲੋਕਾਂ ਦੀ ਯਾਦ ਵਿੱਚ ਸਦੈਵ ਅੰਕਿਤ ਰਹੇਗਾ। ਨਵੀਂ ਦਿੱਲੀ ਦੇ ਤਿੰਨ ਮੂਰਤੀ ਮਾਰਗ ਸਥਿਤ ਪ੍ਰਧਾਨ ਮੰਤਰੀ ਸੰਘਰਹਾਲਿਆ ਦਾ ਦੌਰਾ ਉਨ੍ਹਾਂ ਦੂਰਦਰਸ਼ੀ ਨੇਤਾਵਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਜਿਨ੍ਹਾਂ ਨੇ ਦੇਸ਼ ਦੇ ਭਵਿੱਖ ਨੂੰ ਆਕਾਰ ਦਿੱਤਾ ਹੈ।

ਇਸ ਤੋਂ ਬਾਅਦ, ਨਵੀਂ ਦਿੱਲੀ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਜਕੁਮਾਰ ਰੰਜਨ ਸਿੰਘ ਦੇ ਨਾਲ ਸੱਦੇ ਗਏ ਸਕੂਲੀ ਅਧਿਆਪਕਾਂ ਦਾ ਇੱਕ ਇੰਟਰਐਕਟਿਵ ਸੈਸ਼ਨ ਹੋਵੇਗਾ।

15 ਅਗਸਤ, 2023: ਇਤਿਹਾਸਿਕ ਲਾਲ ਕਿਲੇ ‘ਤੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ, ਜਿੱਥੇ ਰਾਸ਼ਟਰੀ ਗੀਤ ਦੀ ਗੁੰਜ ਦੇ ਦਰਮਿਆਨ ਪ੍ਰਧਾਨ ਮੰਤਰੀ ਦੁਆਰਾ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।

 

ਸੁਤੰਤਰਤਾ ਦਿਵਸ ਸਮਾਰੋਹ ਦੇ ਮੌਕੇ ’ਤੇ ਇਸ ਸਨਮਾਨ ਰਾਹੀਂ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਉਨ੍ਹਾਂ ਅਧਿਆਪਕਾਂ ਦੇ ਯੋਗਦਾਨ ਨੂੰ ਸਵੀਕਾਰ ਕਰ ਰਿਹਾ ਹੈ ਜੋ ਆਪਣੀ ਅਟੂਟ ਪ੍ਰਤੀਬੱਧਤਾ ਦੇ ਨਾਲ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨੌਜਵਾਨ ਪੀੜ੍ਹੀ ਵਿੱਚ ਗਿਆਨ, ਕਦਰਾ-ਕੀਮਤਾਂ ਅਤੇ ਕੌਸ਼ਲ ਨੂੰ ਉਤਸ਼ਾਹਿਤ ਕਰਨ ਦੀ ਉਨ੍ਹਾਂ ਦੀ ਭੂਮਿਕਾ ਅਨਮੋਲ ਹੈ ਅਤੇ ਇਸ ਭਾਵ ਨਾਲ ਰਾਸ਼ਟਰ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹੈ।

****

ਐੱਨਬੀ/ਏਕੇ



(Release ID: 1948483) Visitor Counter : 94