ਵਣਜ ਤੇ ਉਦਯੋਗ ਮੰਤਰਾਲਾ

ਜੀਈਐੱਮ (GeM) ਨੇ ਬੇਮਿਸਾਲ ਉਪਲਬਧੀਆਂ ਨੂੰ ਰੇਖਾਂਕਿਤ ਕਰਦੇ ਹੋਏ ਆਪਣਾ ਸੱਤਵਾਂ ਸਥਾਪਨਾ ਦਿਵਸ ਮਨਾਇਆ


ਜੀਈਐੱਮ (GeM) ਲੈਣ-ਦੇਣ ਦੀਆਂ ਕੀਮਤਾਂ ਅਤੇ ਖਰੀਦਦਾਰ-ਵਿਕ੍ਰੇਤਾ ਈਕੋਸਿਸਟਮ ਦੇ ਆਕਾਰ, ਦੋਵਾਂ ਦੇ ਮਾਮਲਿਆਂ ਵਿੱਚ ਸਭ ਤੋਂ ਵੱਡੇ ਜਨਤਕ ਖਰੀਦ ਪੋਰਟਲ ਵਿੱਚੋਂ ਇੱਕ ਬਣ ਗਿਆ ਹੈ

Posted On: 09 AUG 2023 6:26PM by PIB Chandigarh

ਗਵਰਨਮੈਂਟ ਈ-ਮਾਰਕੀਟਪਲੇਸ (ਜੀਈਐੱਮ) ਆਪਣਾ ਸੱਤਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ, ਇਹ ਭਾਰਤ ਦੇ ਜਨਤਕ ਖਰੀਦ ਦ੍ਰਿਸ਼ ਦੇ ਵਿਕਾਸ ਦਾ ਇੱਕ ਉਤਕ੍ਰਿਸ਼ਟ ਪ੍ਰਤੀਕ ਬਣ ਗਿਆ ਹੈ। ਜੀਈਐੱਮ ਨੇ ਨਿਰੰਤਰ ਸਕਾਰਾਤਮਕ ਬਦਲਾਅ ਨੂੰ ਪ੍ਰੇਰਿਤ ਕਰਨ ਦੇ ਪ੍ਰਤੀ ਇੱਕ ਅਟੁੱਟ ਪ੍ਰਤੀਬੱਧਤਾ ਪ੍ਰਦਰਸ਼ਿਤ ਕੀਤੀ ਹੈ ਅਤੇ ਪਿਛਲੇ ਸੱਤ ਵਰ੍ਹਿਆਂ ਦੀ ਇਸ ਦੀ ਯਾਤਰਾ ਜ਼ਿਕਰਯੋਗ ਉਪਲਬਧੀਆਂ ਨਾਲ ਭਰਪੂਰ ਰਹੀ ਹੈ, ਜਿਸ ਨੇ ਇਸ ਨੂੰ ਲੈਣ-ਦੇਣ ਦੀਆਂ ਕੀਮਤਾਂ ਅਤੇ ਖਰੀਦਦਾਰ-ਵਿਕ੍ਰੇਤਾ ਈਕੋਸਿਸਟਮ ਦਾ ਆਕਾਰ, ਦੋਵਾਂ ਦੇ ਮਾਮਲਿਆਂ ਵਿੱਚ ਸਭ ਤੋਂ ਵੱਡੇ ਜਨਤਕ ਖਰੀਦ ਪੋਰਟਲ ਵਿੱਚੋਂ ਇੱਕ ਬਨਣ ਲਈ ਪ੍ਰੇਰਿਤ ਕੀਤਾ ਹੈ।

 

ਹੈਰਾਨੀਜਨਕ ਤੌਰ ‘ਤੇ ਬੇਹਦ ਘੱਟ ਸਮੇਂ ਵਿੱਚ, ਜੀਈਐੱਮ ਨੇ ਦੱਖਣੀ ਕੋਰੀਆ ਦੇ ਕੋਨੇਪਸ ਅਤੇ ਸਿੰਗਾਪੁਰ ਦੇ ਜੀਈਬਿਜ ਜਿਹੇ ਪ੍ਰਸਿੱਧ ਜਨਤਕ ਖਰੀਦ ਪਲੈਟਫਾਰਮਾਂ ਦੀਆਂ ਉਪਲਬਧੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਵਰ੍ਹੇ, ਵਿਸ਼ੇਸ਼ ਤੌਰ ‘ਤੇ ਜੀਈਐੱਮ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ। ਇਸ ਨੇ ਵਿੱਤੀ ਵਰ੍ਹੇ 2022-23 ਦੇ ਦੌਰਾਨ ਕੁੱਲ ਵਪਾਰਕ ਮੁੱਲ (ਜੀਐੱਮਵੀ) ਵਿੱਚ ਦੋ ਲੱਖ ਕਰੋੜ ਰੁਪਏ ਦੀ ਉਪਲਬਧੀ ਹਾਸਲ ਕੀਤੀ ਹੈ, ਜੋ ਕਿ ਇੱਕ ਵਰ੍ਹੇ ਦੇ ਅੰਦਰ ਦੁੱਗਣੇ ਵਿਕਾਸ ਦੀ ਨਿਸ਼ਾਨੀ ਹੈ।

 

ਸੇਵਾ ਖੇਤਰ ਵਿੱਚ ਜੀਈਐੱਮ ਦੇ ਪ੍ਰਸਰ ਨੇ ਇਸ ਨੂੰ ਤਤਕਾਲ ਰੂਪ ਵਿੱਚ ਅਪਣਾਏ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵਰਤਮਾਨ ਸਮੇਂ, ਇਹ ਪਲੈਟਫਾਰਮ 280 ਤੋਂ ਵੱਧ ਸ਼੍ਰੇਣੀਆਂ ਵਿੱਚ ਫੈਲੀਆਂ 2.75 ਲੱਖ ਤੋਂ ਜ਼ਿਆਦਾ ਸੇਵਾਵਾਂ ਦੀ ਇੱਕ ਪ੍ਰਭਾਵਸ਼ਾਲੀ ਸੂਚੀ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਪੂਰਕ ਦੇ ਤੌਰ  ‘ਤੇ 34 ਲੱਖ ਤੋਂ ਵੱਧ ਉਤਪਾਦ ਉਪਲਬਧ ਹਨ। ਇਹ ਵਿਆਪਕ ਪੇਸ਼ਕਸ਼ ਜੀਈਐੱਮ ਨੂੰ ਦੇਸ਼ ਭਰ ਦੇ ਸਾਰੇ ਸਰਕਾਰੀ ਵਿਭਾਗਾਂ ਲਈ ਜ਼ਰੂਰੀ ਸਾਰੇ ਉਤਪਾਦਾਂ ਅਤੇ ਸੇਵਾਵਾਂ ਨੂੰ ਇੱਕ ਹੀ ਮੰਚ ‘ਤੇ ਉਪਲਬੱਧ ਕਰਵਾਉਣ ਵਾਲੇ ਉਪਾਅ ਦੇ ਤੌਰ ‘ਤੇ ਸਥਾਪਿਤ ਕਰਦੀ ਹੈ।

 

ਇਸ ਪੋਰਟਲ ਦੇ ਰਣਨੀਤਕ ਵਿਸਤਾਰ ਨਾਲ ਵਿਭਿੰਨ ਰਾਜ ਸਰਕਾਰਾਂ ਅਤੇ ਸਬੰਧਿਤ ਸੰਸਥਾਵਾਂ ਦੁਆਰਾ ਦਿੱਤੇ ਜਾਣ ਵਾਲੇ ਆਰਡਰ ਵਿੱਚ ਲੋੜੀਂਦਾ ਵਾਧਾ ਹੋਇਆ ਹੈ। ਵਿੱਤੀ ਵਰ੍ਹੇ 22-23 ਦੇ ਦੌਰਾਨ ਲਗਭਗ 42,000 ਕਰੋੜ ਰੁਪਏ ਦੀ ਕੀਮਤ ਦੇ ਆਰਡਰ ਦਾ ਲੈਣ-ਦੇਣ ਕਰਨ ਵਾਲੇ ਰਾਜਾਂ ਦੇ ਨਾਲ ਜੁੜਾਅ ਬੇਹਦ ਆਸ਼ਾਜਨਕ ਰਿਹਾ ਹੈ, ਜੋ ਕਿ ਵਿੱਤੀ ਵਰ੍ਹੇ 21-22 ਵਿੱਚ ਹੋਏ ਲੈਣ-ਦੇਣ ਦੀਆਂ ਕੀਮਤਾਂ ਦੀ ਤੁਲਨਾ ਵਿੱਚ ਲਗਭਗ 35 ਪ੍ਰਤੀਸ਼ਤ ਦਾ ਵਾਧਾ ਹੈ। ਜੀਈਐੱਮ ਦੀ ਸਫ਼ਲਤਾ ਜ਼ਮੀਨੀ ਪੱਧਰ ਤੱਕ ਇਸ ਦੀ ਮੌਜੂਦਗੀ ਵਿੱਚ ਸ਼ਾਮਲ ਹੈ। ਜਿਵੇਂ ਕਿ ਇਸ ਦੇ ਏਕੀਕ੍ਰਿਤ ਪੋਰਟਲ ਦੁਆਰਾ ਦਰਸਾਇਆ ਗਿਆ ਹੈ, ਇਹ ਪੰਚਾਇਤਾਂ ਦੁਆਰਾ ਖਰੀਦ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਦੇ ਇਲਾਵਾ, ਇਸ ਪਲੈਟਫਾਰਮ ਦੁਆਰਾ ਸਹਿਕਾਰੀ ਸੰਸਥਾਵਾਂ ਦਾ ਸਮਾਵੇਸ਼ ਅਤੇ ਸਿਸਟਮ ਇੰਟੀਗ੍ਰੇਸ਼ਨ ਅਤੇ ਕੋਰ ਬੈਂਕਿੰਗ ਸਮਾਧਾਨ ਜਿਹੀਆਂ ਸੇਵਾਵਾਂ ਲਈ ਜਨਤਕ ਖੇਤਰ ਦੇ ਬੈਂਕਾਂ ਦੇ ਨਾਲ ਜੁੜਾਅ ਸਮਾਵੇਸ਼ੀ ਵਿਕਾਸ ਪ੍ਰਤੀ ਇਸ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

 

ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਸਬੰਧਿਤ ਸੰਸਥਾਵਾਂ ਸਹਿਤ ਕੇਂਦਰੀ ਖਰੀਦਦਾਰਾਂ ਨੇ ਵਿੱਤੀ ਵਰ੍ਹੇ 2022-23 ਦੌਰਾ ਜੀਈਐੱਮ ‘ਤੇ 100 ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ 70 ਤੋਂ ਜ਼ਿਆਦਾ ਬੋਲੀਆਂ ਜਾਰੀ ਕੀਤੀਆਂ ਹਨ। ਫਰਵਰੀ 2023 ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਗਈ ਜਦੋਂ ਐੱਨਟੀਪੀਸੀ ਲਿਮਿਟਿਡ ਨੇ 20,000 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਆਰਡਰ ਦਿੱਤਾ, ਜੋ ਕਿ ਜੀਈਐੱਮ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਆਰਡਰ ਸੀ। ਖਾਸ ਕਰਕੇ, ਇਸ ਪਲੈਟਫਾਰਮ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਦੇ ਤਹਿਤ ਟੀਕਿਆਂ ਦੀ ਖਰੀਦ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

 

ਕੁੱਲ 20 ਤੋਂ ਵੱਧ ਉਦਯੋਗ ਸੰਘਾਂ ਦੇ ਨਾਲ ਜੀਈਐੱਮ ਦਾ ਸਹਿਯੋਗ ਸਥਾਨਕ ਸੂਖਮ ਅਤੇ ਲਘੂ ਉੱਦਮਾਂ (ਐੱਮਐੱਸਈ) ਅਤੇ ਦਰਮਿਆਨੇ ਉਦਯੋਗਾਂ ਲਈ ਸਮਰਥਨ ਨੂੰ ਹੁਲਾਰਾ ਦੇਣ ਵਿੱਚ ਸਹਾਇਕ ਰਿਹਾ ਹੈ। ਜੁਲਾਈ 2023 ਤੱਕ ਇਸ ਪਲੈਟਫਾਰਮ ‘ਤੇ ਰਜਿਸਟ੍ਰੇਸ਼ਨ ਲਗਭਗ 6.5 ਮਿਲੀਅਨ ਵਿਕ੍ਰੇਤਾਵਾਂ ਅਤੇ 70,000 ਸਰਕਾਰੀ ਖਰੀਦਦਾਰਾਂ ਦੇ ਨਾਲ, ਸੰਚਿਤ ਜੀਐੱਮਵੀ 4.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੋ ਗਿਆਜੋ ਇਸ ਪਲੈਟਫਾਰਮ ਦੇ ਸਥਾਈ ਪ੍ਰਭਾਵ ਨੂੰ ਦਰਸਾਉਂਦਾ ਹੈ।

 

ਜੀਈਐੱਮ ਦੀ ਸਫ਼ਲਤਾ ਦੀ ਇੱਕ ਖਾਸੀਅਤ ਲਾਗਤ ਵਿੱਚ ਬੱਚਤ ਪ੍ਰਤੀ ਇਸ ਦੇ ਸਮਰਪਣ ਵਿੱਚ ਹੈਜਿਸ ਨੇ ਸਰਕਾਰ ਨੂੰ 2016 ਤੋਂ 45,000 ਕਰੋੜ ਤੋਂ ਵੱਧ ਰਕਮ ਬਚਾਉਣ ਦੇ ਯੋਗ ਬਣਾਇਆ ਹੈ। ਆਰਥਿਕ ਸਰਵੇਖਣ 2021-22 ਦੇ ਅਨੁਸਾਰ, 22 ਵਿੱਚੋਂ 10 ਸਮੱਗਰੀਆਂ ਲਈ ਜੀਈਐੱਮ ਦੀਆਂ ਕੀਮਤਾਂ ਹੋਰ ਔਨਲਾਈਨ ਪਲੈਟਫਾਰਮਾਂ ਦੀ ਤੁਲਨਾ ਵਿੱਚ 9.5 ਪ੍ਰਤੀਸ਼ਤ ਘੱਟ ਸਨ। ਜੀਈਐੱਮ ਦੀ ਪਰਿਵਰਤਨਕਾਰੀ ਯਾਤਰਾ ਅਤਿਆਧੁਨਿਕ ਟੈਕਨੋਲੋਜੀ ਅਤੇ ਈਨੋਵੇਸ਼ਨ ਦੁਆਰਾ ਸੰਚਾਲਿਤ ਪਾਰਦਰਸ਼ਿਤਾ, ਦਕਸ਼ਤਾ ਅਤੇ ਸਮਾਵੇਸ਼ਿਤਾ ਦਾ ਇੱਕ ਸਬੂਤ ਹੈ।

 

ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਜੀਈਐੱਮ ਜਨਤਕ ਬੱਚਤ ਨੂੰ ਵਧਾਉਣ ਲਈ ਅਨੁਕੂਲ ਪ੍ਰਕਿਰਿਆਵਾਂ ਅਤੇ ਨੀਤੀਆਂ ਨੂੰ ਤਿਆਰ ਕਰਦੇ ਹੋਏ ਸੰਘੀ ਪੱਧਰ ‘ਤੇ ਆਪਣੀ ਪਹੁੰਚ ਨੂੰ ਅਧਿਕਤਮ ਕਰਨ ਲਈ ਪ੍ਰਤੀਬੱਧ ਹੈ। ਭਾਰਤ ਦੀ ਜਨਤਕ ਖਰੀਦ ਖੇਤਰ ਨੂੰ ਸਫ਼ਲਤਾ ਅਤੇ ਸਮ੍ਰਿੱਧੀ ਦੀਆਂ ਨਵੀਆਂ ਉਚਾਈਆਂ ਵੱਲ ਵਧਦੇ ਹੋਏ, ਜੀਈਐੱਮ ਪਰਿਵਰਤਨ ਦੇ ਇੱਕ ਨਵੇਂ ਯੁੱਗ ਦੀ ਅਗਵਾਈ ਕਰ ਰਿਹਾ ਹੈ।

ਜੀਈਐੱਮ ਬਾਰੇ

ਗਵਰਨਮੈਂਟ ਈ-ਮਾਰਕੀਟਪਲੇਸ (ਜੀਈਐੱਮ) ਜਨਤਕ ਖਰੀਦ ਲਈ ਭਾਰਤ ਦਾ ਔਨਲਾਈਨ ਬਜ਼ਾਰ ਹੈ। ਸਾਲ 2016 ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਜੀਈਐੱਮ ਸਰਕਾਰੀ ਵਿਭਾਗਾਂ, ਸੰਗਠਨਾਂ ਅਤੇ ਜਨਤਕ ਉਪਕ੍ਰਮਾਂ ਲਈ ਪਾਰਦਰਸ਼ੀ ਅਤੇ ਕੁਸ਼ਲ ਖਰੀਦ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਵਿਭਿੰਨ ਉਤਪਾਦਾਂ ਅਤੇ ਸੇਵਾਵਾਂ ਦੀ ਵਿਸਤ੍ਰਿਤ ਲੜੀ ਦੇ ਨਾਲ, ਜੀਈਐੱਮ ਭਾਰਤ ਵਿੱਚ ਜਨਤਕ ਖਰੀਦ ਦੇ ਦ੍ਰਿਸ਼ ਨੂੰ ਬਦਲ ਰਿਹਾ ਹੈ।

 

***

ਏਡੀ/ਵੀਐੱਨ 



(Release ID: 1947540) Visitor Counter : 81


Read this release in: English , Urdu , Hindi , Odia , Telugu