ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਭਾਰਤੀ ਵੈੱਬ ਬਰਾਊਜ਼ਰ ਡਿਵੈਲਪਮੈਂਟ ਚੈਲੇਂਜ (ਆਈਡਬਲਿਊਬੀਡੀਸੀ) ਦੀ ਸ਼ੁਰੂਆਤ

Posted On: 09 AUG 2023 8:25PM by PIB Chandigarh

ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਨੇ 9 ਅਗਸਤ 2023 ਨੂੰ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਵੈੱਬ ਬ੍ਰਾਊਜ਼ਰ ਡਿਵੈਲਪਮੈਂਟ ਚੈਲੇਂਜ (ਆਈਡਬਲਿਊਬੀਡੀਸੀ) ਦੀ ਸ਼ੁਰੂਆਤ ਕੀਤੀ। ਸ਼੍ਰੀਮਤੀ ਸੁਨੀਤਾ ਵਰਮਾ, ਸਾਇੰਟਿਸਟ ਜੀ ਐਂਡ ਗਰੁੱਪ ਕੋਆਰਡੀਨੇਟਰ (ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ ਵਿੱਚ ਖੋਜ ਅਤੇ ਵਿਕਾਸ), ਸ਼੍ਰੀ ਅਰਵਿੰਦ ਕੁਮਾਰ, ਸਰਟੀਫਾਇੰਗ ਅਥਾਰਿਟੀਆਂ ਦੇ ਕੰਟਰੋਲਰ, ਐੱਮਈਆਈਟੀਵਾਈ ਅਤੇ ਡਾ. ਐੱਸ.ਡੀ.ਸੁਦਰਸ਼ਨ, ਕਾਰਜਕਾਰੀ ਨਿਰਦੇਸ਼ਕ ਸੀ-ਡੈਕ, ਬੰਗਲੁਰੂ ਨੇ ਸਾਂਝੇ ਤੌਰ ’ਤੇ ਬ੍ਰਾਊਜ਼ਰ ਡਿਵੈਲਪਮੈਂਟ ਚੈਲੇਂਜ ਸ਼ੁਰੂ ਕੀਤਾ। ਪਤਵੰਤਿਆਂ ਨੇ ਇਸ ਮੌਕੇ ’ਤੇ ਚੁਣੌਤੀ ਬਰੋਸ਼ਰ ਵੀ ਜਾਰੀ ਕੀਤਾ।

ਭਾਰਤੀ ਵੈੱਬ ਬ੍ਰਾਊਜ਼ਰ ਡਿਵੈਲਪਮੈਂਟ ਚੈਲੇਂਜ ਦੀ ਪਹਿਲ ਐੱਮਈਆਈਟੀਵਾਈ, ਸਰਟੀਫਿਕੇਟ ਇਨ ਕੰਪਿਊਟਰ ਐਪਲੀਕੇਸ਼ਨ (ਸੀਸੀਏ) ਅਤੇ ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸ ਕੰਪਿਊਟਿੰਗ (ਸੀ-ਡੈਕ) ਬੰਗਲੁਰੂ ਦੁਆਰਾ ਕੀਤੀ ਜਾ ਰਹੀ ਹੈ।

ਆਈਡਬਲਿਊਬੀਡੀਸੀ ਇੱਕ ਖੁੱਲੀ ਚੁਣੌਤੀ ਪ੍ਰਤੀਯੋਗਿਤਾ ਹੈ ਜੋ ਦੇਸ਼ ਦੇ ਸਾਰੇ ਖੇਤਰਾਂ ਤੋਂ ਟੈਕਨੋਲੋਜੀ ਦੇ ਪ੍ਰਤੀ ਉਤਸ਼ਾਹੀ, ਇਨੋਵੇਟਰਸ ਅਤੇ ਡਿਵੈਲਪਰਾਂ ਨੂੰ ਪ੍ਰੇਰਿਤ ਅਤੇ ਸਸ਼ਕਤ ਬਣਾਉਣ ਦਾ ਪ੍ਰਯਾਸ ਕਰਦੀ ਹੈ ਤਾਕਿ ਉਹ ਇਨਬਿਲਟ ਸੀਸੀਏ ਇੰਡੀਆ ਰੂਟ ਸਰਟੀਫਿਕੇਟ, ਅਤਿਆਧੁਨਿਕ ਕਾਰਜ ਸਮਰੱਥਾ ਅਤੇ ਉੱਨਤ ਦੇ ਨਾਲ ਸੁਰੱਖਿਆ ਅਤੇ ਡੇਟਾ ਗੋਪਨੀਯਤਾ ਸੁਰੱਖਿਆ ਸੁਵਿਧਾਵਾਂ ਸਮੇਤ ਆਪਣੇ ਟਰੱਸਟ ਸਟੋਰ ਦੇ ਨਾਲ ਇੱਕ ਸਵਦੇਸ਼ੀ ਵੈੱਬ ਬ੍ਰਾਊਜ਼ਰ ਬਣਾ ਸਕਣ।

ਪ੍ਰਸਤਾਵਿਤ ਬ੍ਰਾਊਜ਼ਰ ਵਿਭਿੰਨ ਸਮਰੱਥਾਵਾਂ ਵਾਲੇ ਵਿਅਕਤੀਆਂ ਦੇ ਲਈ ਬਿਲਟ-ਇਨ ਸਮਰਥਨ ਸੁਨਿਸ਼ਚਿਤ ਕਰਦੇ ਹੋਏ ਪਹੁੰਚ ਅਤੇ ਉਪਯੋਗਕਰਤਾ ਦੀ ਸੁਵਿਧਾ ’ਤੇ ਵੀ ਧਿਆਨ ਕੇਂਦ੍ਰਿਤ ਕਰੇਗਾ। ਇਸ ਤੋਂ ਇਲਾਵਾ, ਬ੍ਰਾਊਜ਼ਰ ਕ੍ਰਿਪਟੋ ਟੋਕਨ ਦਾ ਉਪਯੋਗ ਕਰਕੇ ਦਸਤਾਵੇਜਾਂ ’ਤੇ ਡਿਜੀਟਲ ਰੂਪ ਨਾਲ ਹਸਤਾਖਰ ਕਰਨ ਦੀ ਸਮਰੱਥਾ ਦੀ ਕਲਪਨਾ ਕਰਦਾ ਹੈ, ਜਿਸ ਨਾਲ ਸੁਰੱਖਿਅਤ ਲੈਣ-ਦੇਣ ਅਤੇ ਡਿਜੀਟਲ ਇੰਟਰੈਕਸ਼ਨ ਨੂੰ ਹੁਲਾਰਾ ਮਿਲਦਾ ਹੈ।

ਪ੍ਰੋਗਰਾਮ ਦੌਰਾਨ ਸ਼੍ਰੀਮਤੀ ਸੁਨੀਤਾ ਵਰਮਾ, ਸਾਇੰਟਿਸਟ ਜੀ ਐਂਡ ਜੀਸੀ (ਇਲੈਕਟ੍ਰੋਨਿਕਸ ਅਤੇ ਆਈਟੀ ਵਿਚ ਆਰਐਂਡਡੀ) ਨੇ ਸਕੱਤਰ, ਐੱਮਈਆਈਟੀਵਾਈ ਸ਼੍ਰੀ ਅਲਕੇਸ਼ ਕੁਮਾਰ ਸ਼ਰਮਾ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਚੁਣੌਤੀ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨੂੰ ਭਾਰਤੀ ਵੈੱਬ ਬ੍ਰਾਊਜ਼ਰ ਦੇ ਵਿਕਾਸ ਦੇ ਜ਼ਰੀਏ ਭਾਰਤ ਦੀ ਡਿਜੀਟਲ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਦੇ ਲਈ ਡਿਜਾਈਨ ਕੀਤਾ ਗਿਆ ਹੈ।

ਐਡੀਸ਼ਨਲ ਸਕੱਤਰ, ਐੱਮਈਆਈਟੀਵਾਈ, ਸ਼੍ਰੀਮਤੀ ਵਰਮਾ ਨੇ ਸ਼੍ਰੀ ਭੁਵਨੇਸ਼ ਕੁਮਾਰ ਦੇ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਕਿ ਐੱਮਈਆਈਟੀਵਾਈ ਕਈ ਪਹਿਲਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ ਜੋ ਦੇਸ਼ ਦੇ ਭਵਿੱਖ ਨੂੰ ਨਵਾਂ ਰੂਪ ਦੇ ਰਹੇ ਹਨ। ਇਹ ਚੁਣੌਤੀ ਉਨ੍ਹਾਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ, ਵੈੱਬ ਬ੍ਰਾਊਜ਼ਰ- ਜਿਸ ਦੇ ਰਾਹੀਂ ਅੰਤਿਮ ਉਪਯੋਗਕਰਤਾ ਇੰਟਰਨੈੱਟ ਤੱਕ ਪਹੁੰਚਦੇ ਹਨ, ਨੂੰ ਸੰਬੋਧਨ ਕਰਦੀ ਹੈ।

ਸ਼੍ਰੀਮਤੀ ਸੁਨੀਤਾ ਵਰਮਾ ਨੇ ਕਿਹਾ ਕਿ ਡਿਜੀਟਲ ਇੰਡੀਆ ਨੇ ਦੇਸ਼ ਦੇ ਕੰਮਕਾਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਨਾਗਰਿਕਾਂ ਨੂੰ ਸਸ਼ਕਤ ਬਣਾਇਆ ਹੈ, ਅਰਥਵਿਵਸਥਾ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਸਮੁੱਚੇ ਸ਼ਾਸਨ ਨੂੰ ਵਧਾਇਆ ਹੈ। ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਹਾਂ, ਟੈਕਨੋਲੋਜੀ ਨੂੰ ਅਪਣਾਉਣਾ ਅਤੇ ਸਵਦੇਸ਼ੀ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ, ਆਤਮਨਿਰਭਰ ਅਤੇ ਡਿਜੀਟਲ ਤੌਰ ’ਤੇ ਸਸ਼ਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਹੋਵੇਗਾ। ਉਨ੍ਹਾਂ ਨੇ ਦੇਸ਼ ਦੇ ਸਾਰੇ ਇਨੋਵੇਟਿਵ ਲੋਕਾਂ ਨੂੰ ਸੱਦਾ ਦਿੱਤਾ, ਉਹ ਚਾਹੇ ਸਿੱਖਿਆ ਜਗਤ, ਉਦਯੋਗ, ਸਟਾਰਟਅੱਪਸ ਜਾਂ ਵਿਅਕਤੀਗਤ ਹੋਣ, ਇਸ ਚੁਣੌਤੀ ਵਿੱਚ ਹਿੱਸਾ ਲੈਣ ਲਈ ਅਤੇ ਦੁਨੀਆ ਦੇ ਲਈ ਭਾਰਤ ਵਿੱਚ ਬਣਿਆ ਇੱਕ ਇਨੋਵੇਸ਼ਨ ਵੈੱਬ ਬ੍ਰਾਊਜ਼ਰ ਲੈ ਕੇ ਆਏ।

ਸੀਸੀਏ, ਐੱਮਈਆਈਟੀਵਾਈ ਸ਼੍ਰੀ ਅਰਵਿੰਦ ਕੁਮਾਰ ਨੇ ਭਾਰਤ ਵਿੱਚ ਜਾਰੀ ਕੀਤੇ ਗਏ ਡਿਜੀਟਲ ਸਰਟੀਫਿਕੇਟਾਂ ਦੀ ਭਰੋਸੇਯੋਗਤਾ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਦੇਸ਼ ਭਰ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਲੈਣ-ਦੇਣ ਨੂੰ ਸਮਰੱਥ ਕਰਨ ਲਈ ਇੱਕ ਮਜ਼ਬੂਤ ਪੀਕੇਆਈ ਬੁਨਿਆਦੀ ਢਾਂਚਾ ਬਣਾਉਣ ਵਿੱਚ ਮਦਦ ਕਰਨ ਵਿੱਚ ਸੀਸੀਏ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਹੈ। ਹਾਲਾਂਕਿ, ਐੱਸਐੱਸਐੱਲ ਸਰਟੀਫਿਕੇਟਾਂ ਦੇ ਲਈ, ਦੇਸ਼ ਰੂਟਸ ਆਵ੍ ਫਾਰੇਨ ਸੰਸਥਾਵਾਂ ਦੁਆਰਾ ਜਾਰੀ ਕੀਤੇ ਗਏ ਐੱਸਐੱਸਐੱਲ ਸਰਟੀਫਿਕੇਟਾਂ ’ਤੇ ਨਿਰਭਰ ਰਿਹਾ ਹੈ। ਇਨਬਿਲਟ ਇੰਡੀਆ ਰੂਟ ਸਰਟੀਫਿਕੇਟ ਦੇ ਨਾਲ ਆਪਣਾ ਖੁਦ ਦਾ ਬ੍ਰਾਊਜ਼ਰ ਵਿਕਸਿਤ ਕਰਨ ਦੀ ਪਹਿਲ ਤੋਂ ਇਸ ਚੁਣੌਤੀ ’ਤੇ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਦੇਸ਼ ਨੂੰ ਇੰਟਰਨੈੱਟ ਦੇ ਪ੍ਰਤੀ ਲਚਕੀਲਾ ਬਣਾਉਣ ਲਈ ਇੱਕ ਕਦਮ ਅੱਗੇ ਵਧ ਗਿਆ ਹੈ, ਜੋ ਕਿਸੇ ਦੇਸ਼ ਦੀਆਂ ਵਿਭਿੰਨ ਰੁਕਾਵਟਾਂ ਅਤੇ ਖਤਰਿਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਜੋ ਉਸ ਦੇ ਇੰਟਰਨੈੱਟ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਕਾਰਜਕਾਰੀ ਡਾਇਰੈਕਟਰ, ਸੀ-ਡੈਕ ਬੰਗਲੁਰੂ, ਸ਼੍ਰੀ ਐੱਸ ਡੀ ਸੁਦਰਸ਼ਨ, ਨੇ ਚੁਣੌਤੀ ਪ੍ਰਤੀਯੋਗਿਤਾ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ ਅਤੇ ਵਿਚਾਰ ਪੇਸ਼ ਕਰ ਸਕਦਾ ਹੈ। ਪੂਰੇ ਚੈਲੇਂਜ ਵਿੱਚ ਤਿੰਨ ਪੜਾਅ ਹੋਣਗੇ, ਪਹਿਲੇ ਪੜਾਅ ਯਾਨੀ ਓਡੀਸ਼ਨ ਪੜਾਅ ਤੋਂ ਬਾਅਦ 18 ਐਂਟਰੀਆਂ ਦੀ ਚੋਣ ਕੀਤੀ ਜਾਵੇਗੀ। ਦੂਸਰੇ ਪੜਾਅ ਵਿੱਚ ਅੱਠ ਪ੍ਰਤੀਯੋਗੀਆਂ ਨੂੰ ਫਾਈਨਲ ਰਾਊਂਡ ਵਿੱਚ ਪ੍ਰਵੇਸ਼ ਦੇ ਲਈ ਚੁਣਿਆ ਜਾਵੇਗਾ। ਅੰਤ ਵਿੱਚ ਇੱਕ ਜੇਤੂ, ਫਸਟ ਰਨਰ ਅੱਪ, ਅਤੇ ਸੈਕਿੰਡ ਰਨਰ ਅੱਪ ਦੀ ਚੋਣ ਕੀਤੀ ਜਾਵੇਗੀ। ਪੂਰੀ ਚੁਣੌਤੀ ਦੌਰਾਨ ਤਕਨੀਕੀ ਸਲਾਹ ਪ੍ਰਦਾਨ ਕੀਤੀ ਜਾਵੇਗੀ। ਕੁੱਲ ਇਨਾਮ 3.41 ਕਰੋੜ ਰੁਪਏ ਦੇ ਪੂਲ ਵਿੱਚੋਂ ਜੇਤੂ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਣਗੇ। ਵਿਕਸਿਤ ਬ੍ਰਾਊਜ਼ਰ ਨੂੰ ਅੱਗਲੇ ਪੱਧਰ ਤੱਕ ਲੈ ਜਾਣ ਲਈ ਜੇਤੂ ਨੂੰ ਸਹਿਯੋਗ ਵੀ ਦਿੱਤਾ ਜਾਵੇਗਾ।

ਪ੍ਰੋਗਰਾਮ ਵਿੱਚ ਸਰਕਾਰੀ ਵਿਭਾਗਾਂ, ਉਦਯੋਗ, ਸਟਾਰਟਅੱਪਸ ਅਤੇ ਅਕਾਦਮਿਕ ਖੇਤਰ ਦੇ 200 ਤੋਂ ਵਧ ਪ੍ਰਤੀਭਾਗੀਆਂ ਨੇ ਔਨ-ਲਾਈਨ ਅਤੇ ਔਫ-ਲਾਈਨ ਮੋਡ ਰਾਹੀਂ ਹਿੱਸਾ ਲਿਆ। ਇੱਕ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਐੱਮਈਆਈਟੀਵਾਈ, ਸੀਸੀਏ ਅਤੇ ਸੀ-ਡੈਕ ਅਧਿਕਾਰੀਆਂ ਨੇ ਪ੍ਰਤੀਭਾਗੀਆਂ ਦੇ ਸਵਾਲਾਂ ਦਾ ਜਵਾਬ ਦਿੱਤਾ।

ਪ੍ਰੋਗਰਾਮ ਦੀ ਸਮਾਪਤੀ ਸਾਰੇ ਇਨੋਵੇਟਰਾਂ ਨੂੰ ਚੁਣੌਤੀ ਵਿੱਚ ਹਿੱਸਾ ਲੈਣ ਅਤੇ ਇੱਕ ਭਾਰਤੀ ਵੈੱਬ ਬ੍ਰਾਊਜ਼ਰ ਦੇ ਨਾਲ ਆਉਣ ਦੇ ਸੱਦੇ ਦੇ ਨਾਲ ਹੋਈ।

 

******


ਡੀਕੇ



(Release ID: 1947529) Visitor Counter : 109