ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਦੇਸ਼ ਵਿੱਚ ਚਾਰ ਅਤੇ ਛੇ ਲੇਨ ਦੇ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ
Posted On:
09 AUG 2023 3:33PM by PIB Chandigarh
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੁਆਰਾ ਕੀਤੇ ਗਏ ਚਾਰ ਅਤੇ ਛੇ ਲੇਨ ਮਾਰਗਾਂ ਦੇ ਕਾਰਜਾਂ ਦੀ ਰਾਜ ਅਨੁਸਾਰ ਵੰਡ ਦਾ ਵੇਰਵਾ ਜ਼ਿਕਰ (ਲੇਖ) ਵਿੱਚ ਦਿੱਤਾ ਗਿਆ ਹੈ। ਆਮ ਤੌਰ ‘ਤੇ ਮੰਤਰਾਲੇ ਦੁਆਰਾ ਉੱਤਰ-ਪੂਰਬੀ ਰਾਜਾਂ ਵਿੱਚ ਪ੍ਰੋਜੈਕਟਸ ਆਪਣੀਆਂ ਹੋਰ ਨਿਸ਼ਪਾਦਨ ਏਜੰਸੀਆਂ ਜਿਵੇਂ ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਿਟਿਡ (ਐੱਨਐੱਚਆਈਡੀਸੀਐੱਲ), ਸੀਮਾ ਸੜਕ ਸੰਗਠਨ (ਬੀਆਰਓ) ਅਤੇ ਵਿਭਿੰਨ ਰਾਜ ਲੋਕ ਨਿਰਮਾਣ ਵਿਭਾਗਾਂ (ਪੀਡਬਲਿਊਡੀ) ਦੇ ਜ਼ਰੀਏ ਲਾਗੂ ਕੀਤੇ ਜਾਂਦੇ ਹਨ। ਤ੍ਰਿਪੁਰਾ ਵਿੱਚ 2026 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ ਲਗਭਗ 25 ਕਿਲੋਮੀਟਰ ਦਾ ਇੱਕ ਕਾਰਜ ਐੱਨਐੱਚਆਈਡੀਸੀਐੱਲ ਦੁਆਰਾ ਲਾਗੂਕਰਨ ਦੇ ਅਧੀਨ ਹੈ।
ਮੰਤਰਾਲੇ ਨੂੰ ਰਾਜ ਸੜਕਾਂ (ਐੱਸਐੱਚ) ਸਹਿਤ ਹੋਰ ਰਾਜ ਸੜਕਾਂ ਨੂੰ ਨਵੇਂ ਰਾਸ਼ਟਰੀ ਰਾਜਮਾਰਗਾਂ ਦੇ ਰੂਪ ਵਿੱਚ ਐਲਾਨੇ ਜਾਣ/ਅੱਪਗ੍ਰੇਡ ਕਰਨ ਲਈ ਵਿਭਿੰਨ ਰਾਜ ਸਰਕਾਰਾਂ/ਸੰਘ ਰਾਜ ਖੇਤਰਾਂ ਤੋਂ ਪ੍ਰਸਤਾਵ ਪ੍ਰਾਪਤ ਹੁੰਦੇ ਰਹਿੰਦੇ ਹਨ। ਸਟੇਟ ਹਾਈਵੇਜ਼ ਸਹਿਤ ਰਾਜ ਸੜਕਾਂ ਨੂੰ ਸਮੇਂ-ਸਮੇਂ ‘ਤੇ ਮੁੜ-ਸਥਾਪਨਾ ਸਿਧਾਂਤਾਂ ਦੇ ਅਧਾਰ ‘ਤੇ ਰਾਸ਼ਟਰੀ ਰਾਜਮਾਰਗਾਂ ਦੇ ਤੌਰ ‘ਤੇ ਐਲਾਨ ਕੀਤਾ ਜਾਂਦਾ ਹੈ। ਰਾਸ਼ਟਰੀ ਰਾਜਮਾਰਗਾਂ ਦੇ ਐਲਾਨ ਦੇ ਲਈ ਮਹੱਤਵਪੂਰਨ ਮਾਪਦੰਡਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
-
ਪੂਰੇ ਦੇਸ਼ ਵਿੱਚੋਂ ਲੰਘਣ ਵਾਲੀਆਂ ਸੜਕਾਂ।
-
ਨੇੜਲੇ ਦੇਸ਼ਾਂ, ਰਾਸ਼ਟਰੀ ਰਾਜਧਾਨੀ ਨੂੰ ਰਾਜਾਂ ਦੀਆਂ ਰਾਜਧਾਨੀਆਂ/ਪਰਸਪਰ ਰੂਪ ਨਾਲ ਰਾਜਾਂ ਦੀਆਂ ਰਾਜਧਾਨੀਆਂ, ਪ੍ਰਮੁੱਖ ਪੋਰਟਾਂ, ਗ਼ੈਰ-ਪ੍ਰਮੁੱਖ ਪੋਰਟਾਂ, ਵੱਡੇ ਉਦਯੋਗਿਕ ਕੇਂਦਰਾਂ ਜਾਂ ਟੂਰਿਜ਼ਮ ਕੇਂਦਰਾਂ ਨੂੰ ਜੋੜਣ ਵਾਲੀਆਂ ਸੜਕਾਂ।
-
ਪਹਾੜੀ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਮਹੱਤਵਪੂਰਨ ਰਣਨੀਤਕ ਜ਼ਰੂਰਤ ਵਾਲੀਆਂ ਸੜਕਾਂ
-
ਸੜਕ ਮਾਰਗ, ਜਿਨ੍ਹਾਂ ਨਾਲ ਯਾਤਰਾ ਦੀ ਦੂਰੀ ਕਾਫੀ ਘੱਟ ਹੁੰਦੀ ਹੈ ਅਤੇ ਲੋੜੀਂਦਾ ਆਰਥਿਕ ਵਿਕਾਸ ਪ੍ਰਾਪਤ ਕੀਤਾ ਜਾ ਸਕਦਾ ਹੈ।
-
ਸੜਕਾਂ, ਜੋ ਪਿਛੜੇ ਖੇਤਰ ਅਤੇ ਪਹਾੜੀ ਖੇਤਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੰਪਰਕ ਸੁਵਿਧਾ ਉਪਲਬਧ ਕਰਵਾਉਣ ਵਿੱਚ ਸਹਾਇਕ ਹੁੰਦੀਆਂ ਹਨ।
-
100 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਗਰਿੱਡਾਂ ਦੀ ਉਪਲਬਧੀ ਵਿੱਚ ਯੋਗਦਾਨ ਦੇਣ ਵਾਲੀਆਂ ਸੜਕਾਂ।
-
ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ (ਐੱਨਐੱਮਪੀ) ਦੇ ਅਨੁਸਾਰ ਸੜਕਾਂ।
ਮੰਤਰਾਲੇ ਐੱਨਐੱਚ ਦੇ ਐਲਾਨ ਦੇ ਮਾਪਦੰਡਾਂ ਦੀ ਪੂਰਤੀ, ਸੰਪਰਕਤਾ ਦੀ ਜ਼ਰੂਰਤ, ਪਰਸਪਰ ਪ੍ਰਾਥਮਿਕਤਾ ਅਤੇ ਫੰਡਾਂ ਦੀ ਉਪਲਬਧਤਾ ਦੇ ਅਧਾਰ ‘ਤੇ ਸਮੇਂ-ਸਮੇਂ ‘ਤੇ ਸਟੇਟ ਹਾਈਵੇਜ਼ (ਐੱਸਐੱਚ) ਸਹਿਤ ਰਾਸ਼ਟਰੀ ਰਾਜਮਾਰਗਾਂ ਨੂੰ ਐਲਾਨੇ ਜਾਣ ‘ਤੇ ਵਿਚਾਰ ਕਰਦਾ ਹੈ। ਕੁਝ ਰਾਜ ਸੜਕਾਂ ਨੂੰ ਐੱਨਐੱਚ ਐਲਾਨ ਕਰਨ ‘ਤੇ ਵਿਚਾਰ ਕਰਦਾ ਹੈ।
ਐੱਨਐੱਚਆਈ ਦੁਆਰਾ ਕੀਤੇ ਗਏ ਚਾਰ/ਛੇ ਲੇਨ ਕਾਰਜਾਂ ਦਾ ਰਾਜ ਅਨੁਸਾਰ ਵੇਰਵਾ-
ਲੜੀ ਨੰਬਰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ
|
ਕਾਰਜਾਂ ਦੀ ਕੁੱਲ ਸੰਖਿਆ
|
ਕੁੱਲ ਲੰਬਾਈ (ਕਿਲੋਮੀਟਰ ਵਿੱਚ
|
ਕੁੱਲ ਪੂੰਜੀਗਤ ਲਾਗਤ (ਕਰੋੜ ਰੁਪਏ ਵਿੱਚ)
|
1
|
ਆਂਧਰ ਪ੍ਰਦੇਸ਼
|
23
|
514
|
16832
|
2
|
ਅਸਾਮ
|
10
|
220
|
7100
|
3
|
ਬਿਹਾਰ
|
24
|
1033
|
37375
|
4
|
ਛੱਤੀਸਗੜ੍ਹ
|
6
|
250
|
6427
|
5
|
ਗੁਜਰਾਤ
|
20
|
724
|
15535
|
6
|
ਹਰਿਆਣਾ
|
22
|
656
|
27363
|
7
|
ਹਿਮਾਚਲ ਪ੍ਰਦੇਸ਼
|
8
|
160
|
8703
|
8
|
ਝਾਰਖੰਡ
|
11
|
410
|
12539
|
9
|
ਕਰਨਾਟਕ
|
25
|
1179
|
36460
|
10
|
ਕੇਰਲ
|
19
|
583
|
50458
|
11
|
ਮੱਧ ਪ੍ਰਦੇਸ਼
|
25
|
820
|
17000
|
12
|
ਮਹਾਰਾਸ਼ਟਰ
|
45
|
1967
|
50488
|
13
|
ਓਡੀਸ਼ਾ
|
18
|
722
|
15845
|
14
|
ਪੰਜਾਬ
|
23
|
816
|
31352
|
15
|
ਰਾਜਸਥਾਨ
|
19
|
623
|
14864
|
16
|
ਤਮਿਲ ਨਾਡੂ
|
34
|
963
|
32545
|
17
|
ਤੇਲੰਗਾਨਾ
|
11
|
374
|
10829
|
18
|
ਉੱਤਰ ਪ੍ਰਦੇਸ਼
|
46
|
1684
|
63612
|
19
|
ਉੱਤਰਾਖੰਡ
|
14
|
257
|
12827
|
20
|
ਪੱਛਮੀ ਬੰਗਾਲ
|
7
|
405
|
10358
|
21
|
ਦਿੱਲੀ
|
6
|
70
|
8664
|
22
|
ਜੰਮੂ ਅਤੇ ਕਸ਼ਮੀਰ
|
16
|
340
|
24855
|
ਇਹ ਜਾਣਕਾਰੀ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 1947406)