ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਸ਼ਹਿਰੀ ਖੇਤਰਾਂ ਵਿੱਚ ਪੁਰਸ਼ਾਂ ਦਾ ਪ੍ਰਵਾਸ
प्रविष्टि तिथि:
07 AUG 2023 3:24PM by PIB Chandigarh
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਣ ਮੰਤਰਾਲੇ ਦੇ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐੱਨਐੱਸਐੱਸਓ) ਦੁਆਰਾ ਜੁਲਾਈ 2020-ਜੂਨ 2021 ਦੇ ਦੌਰਾਨ ਕਰਵਾਏ ਗਏ ਪੀਰੀਓਡਿਕ ਲੇਬਰ ਫੋਰਸ ਸਰਵੇ (ਪੀਐੱਲਐੱਫਐੱਸ-PLFS) ਵਿੱਚ ਘਰ ਦੇ ਮੈਂਬਰਾਂ ਵਿੱਚ ਪ੍ਰਵਾਸਨ ਵੇਰਵਿਆਂ ਦੀ ਜਾਣਕਾਰੀ ਇਕੱਠੀ ਕੀਤੀ ਗਈ। ਇਸ ਬਾਰੇ ਭਾਰਤ ਵਿੱਚ ਪ੍ਰਵਾਸਨ, 2020-21’ ਸਿਰਲੇਖ ਨਾਲ ਰਿਪੋਰਟ ਜਾਰੀ ਕੀਤੀ ਗਈ। ਮੰਤਰਾਲੇ ਦੁਆਰਾ ਜਾਰੀ ਇਸ ਰਿਪੋਰਟ ਦੇ ਅਨੁਸਾਰ, ਦੇਸ਼ਭਰ ਦੇ ਰਾਜਾਂ ਤੋਂ ਆਪਣੇ ਗ੍ਰਾਮੀਣ ਨਿਵਾਸ ਸਥਾਨ ਤੋਂ ਸ਼ਹਿਰੀ ਖੇਤਰਾਂ ਵਿੱਚ ਜਾਣ ਵਾਲੇ ਪੁਰਸ਼ ਪ੍ਰਵਾਸੀਆਂ (ਹਰ ਉਮਰ ਦੇ ਪੁਰਸ਼) ਦਾ ਪ੍ਰਤੀਸ਼ਤ 53.7 ਹੈ।
ਇਹ ਜਾਣਕਾਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ ਅਤੇ ਯੋਜਨਾ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰਤ ਚਾਰਜ) ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਬੀਵਾਈ/ਏਕੇਐੱਨ
(रिलीज़ आईडी: 1946721)
आगंतुक पटल : 159