ਕੋਲਾ ਮੰਤਰਾਲਾ
ਜ਼ਰੂਰਤ ਦੇ ਅਨੁਸਾਰ ਨਵੀਆਂ ਕੋਲਾ ਭੰਡਾਰਣ ਸੁਵਿਧਾਵਾਂ ਦਾ ਨਿਰਮਾਣ
Posted On:
07 AUG 2023 3:51PM by PIB Chandigarh
ਕੋਲਾ ਖਾਨਾਂ ਵਿੱਚ ਕੋਲੇ ਦਾ ਭੰਡਾਰ ਕੋਲੇ ਦਾ ਉਤਪਾਦਨ ਅਤੇ ਉਸ ਦੇ ਡਿਸਪੈਚ ਦੇ ਅਧਾਰ ‘ਤੇ ਅਲੱਗ-ਅਲੱਗ ਹੁੰਦਾ ਹੈ। ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਅਤੇ ਸਿੰਗਾਰੇਨੀ ਕੋਲੀਰੀਜ਼ ਕੰਪਨੀ ਲਿਮਿਟਿਡ (ਐੱਸਸੀਸੀਐੱਲ) ਪਿਟਹੈੱਡ ਵਿੱਚ ਕੋਲੇ ਦਾ ਭੰਡਾਰ ਪਿਛਲੇ ਪੰਜ ਵਰ੍ਹਿਆਂ ਵਿੱਚ 31 ਮਾਰਚ ਤੱਕ ਅਤੇ 31 ਜੁਲਾਈ, 2023 ਤੱਕ ਹੇਠ ਲਿਖੇ ਅਨੁਸਾਰ ਹੈ:
ਮਿਲੀਅਨ ਟਨ (ਐੱਮਟੀ) ਵਿੱਚ ਅੰਕੜੇ
ਸਾਲ
|
2018-19
|
2019-20
|
2020-21
|
2021-22
|
2022-23
|
2023-24*
(31 ਜੁਲਾਈ ਤੱਕ)
|
ਸੀਆਈਐੱਲ
|
54.15
|
74.89
|
99.13
|
60.85
|
69.33
|
52.03
|
ਐੱਸਸੀਸੀਸਐੱਲ
|
1.609
|
3.189
|
5.255
|
4.712
|
5.148
|
3.912
|
ਪ੍ਰੋਵੀਜ਼ਨਲ
ਕੋਲੇ ਦੇ ਭੰਡਾਰਣ ਸਥਾਨ ਦੀ ਕਮੀ ਦੇ ਕਾਰਨ ਕੋਲਾ ਉਤਪਾਦਨ ਵਿੱਚ ਕੋਈ ਕਟੌਤੀ ਨਹੀਂ ਹੋਈ ਹੈ ਕਿਉਂਕਿ ਖਾਨਾਂ ਵਿੱਚੋਂ ਕੱਢੇ ਗਏ ਕੋਲੇ ਦੇ ਲਈ ਲੋੜੀਂਦੇ ਭੰਡਾਰਣ ਸੁਵਿਧਾਵਾਂ ਉਪਲਬਧ ਹਨ ਅਤੇ ਜ਼ਰੂਰਤ ਪੈਣ ‘ਤੇ ਨਵੇਂ ਕੋਲਾ ਭੰਡਾਰਣ ਸਥਾਨ ਦਾ ਸਿਰਜਣ ਕੀਤਾ ਜਾਂਦਾ ਹੈ। ਸਵੈ-ਦਹਿਨ/ਸਹਿਜ ਹੀਟਿੰਗ ਨੂੰ ਰੋਕਣ ਦੇ ਲਈ, ਕੋਲਾ ਕੰਪਨੀਆਂ ਦੁਆਰਾ ਉਸੇ ਅਨੁਸਾਰ ਕੋਲੇ ਦੀ ਵਰਤੋਂ ਦੀ ਯੋਜਨਾ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ, ਅਜਿਹੇ ਖਤਰਿਆਂ ਨਾਲ ਨਜਿੱਠਣ ਲਈ ਖਾਨਾਂ ਵਿੱਚ ਲੋੜੀਂਦੇ ਨਿਵਾਰਕ ਉਪਾਅ ਕੀਤੇ ਜਾਂਦੇ ਹਨ ਅਤੇ ਫਾਇਰ ਫਾਈਟਿੰਗ ਸਿਸਟਮ ਉਪਲਬਧ ਹਨ।
ਇਹ ਜਾਣਕਾਰੀ ਕੇਂਦਰੀ ਕੋਲਾ, ਖਾਨ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਉੱਤਰ ਵਿੱਚ ਦਿੱਤੀ
****
ਬੀਵਾਈ/ਆਰਕੇਪੀ
(Release ID: 1946657)
Visitor Counter : 109