ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਐੱਨਸੀਜੀਜੀ ਨੇ ਮਾਲਦ੍ਵੀਪ (ਮਾਲਦੀਵ) ਦੇ ਸਿਵਲ ਸੇਵਕਾਂ ਦੇ 26ਵੇਂ ਬੈਚ ਦੀ ਟ੍ਰੇਨਿੰਗ ਪੂਰੀ ਕੀਤੀ


ਹੁਣ ਤੱਕ ਮਾਲਦੀਵ ਦੇ 818 ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ, ਜਿਸ ਵਿੱਚ ਏਸੀਸੀ, ਮਾਲਦੀਵ ਦੇ 29 ਅਧਿਕਾਰੀ ਵੀ ਸ਼ਾਮਲ ਹਨ

ਡਾਇਰੈਕਟਰ ਜਨਰਲ ਸ਼੍ਰੀ ਵੀ ਸ਼੍ਰੀਨਿਵਾਸ ਨੇ ਸਿਵਲ ਸੇਵਕਾਂ ਨੂੰ ਸੇਵਾਵਾਂ ਦੀ ਬਿਹਤਰ ਸਪਲਾਈ ਦੇ ਲਈ ਡਿਜੀਟਲ ਟੈਕਨੋਲੋਜੀ ਅਪਣਾਉਣ ਦੀ ਅਪੀਲ ਕੀਤੀ

ਲੋਕਾਂ ਦੇ ਜੀਵਨ ਵਿੱਚ ਸੁਧਾਰ ਸੁਨਿਸ਼ਚਿਤ ਕਰਨ ਦੇ ਲਈ ਪ੍ਰਭਾਵਸ਼ਾਲੀ ਟੀਮ ਭਾਵਨਾ ਅਤੇ ਗਿਆਨ ਨੂੰ ਆਪਸੀ ਸਾਂਝਾ ਕਰਨਾ ਜ਼ਰੂਰੀ ਹੈ

Posted On: 07 AUG 2023 10:46AM by PIB Chandigarh

ਵਿਦੇਸ਼ੀ ਮੰਤਰਾਲੇ ਦੇ ਨਾਲ ਭਾਗੀਦਾਰੀ ਵਿੱਚ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ ਦੁਆਰਾ ਮਾਲਦੀਵ ਦੇ ਸਿਵਲ ਸੇਵਕਾਂ ਦੇ ਲਈ ਆਯੋਜਿਤ ਦੋ ਹਫਤੇ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ (ਸੀਬੀਪੀ) 4 ਅਗਸਤ, 2023 ਨੂੰ ਨਵੀਂ ਦਿੱਲੀ ਵਿੱਚ ਸਮਾਪਤ ਹੋ ਗਿਆ ਹੈ। ਐੱਨਸੀਜੀਜੀ ਨੇ ਵਰ੍ਹੇ 2024 ਤੱਕ ਜਨਤਕ ਪ੍ਰਸ਼ਾਸਨ ਅਤੇ ਸ਼ਾਸਨ ਦੇ ਖੇਤਰ ਵਿੱਚ ਮਾਲਦੀਵ ਦੇ 1,000 ਸਿਵਲ ਸੇਵਕਾਂ ਦੇ ਕੌਸ਼ਲ ਅਤੇ ਸਮਰੱਥਾਵਾਂ ਨੂੰ ਵਧਾਉਣ ਲਈ ਮਾਲਦੀਵ ਸਰਕਾਰ ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਦੇ ਇੱਕ ਹਿੱਸੇ ਵਜੋਂ, ਐੱਨਸੀਜੀਜੀ ਨੇ ਪਹਿਲਾਂ ਹੀ ਮਾਲਦੀਵ ਦੇ 818 ਅਧਿਕਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕੀਤੀ ਹੈ ਜਿਸ ਵਿੱਚ ਏਸੀਸੀ, ਮਾਲਦੀਵ ਦੇ 29 ਅਧਿਕਾਰੀ ਵੀ ਸ਼ਾਮਲ ਹਨ।

 

 ਐੱਨਸੀਜੀਜੀ ਦੇ ਪ੍ਰਯਾਸ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ‘ਨਿਊਨਤਮ ਸਰਕਾਰ, ਅਧਿਕਤਮ ਸ਼ਾਸਨ’ ਦੇ ਮੰਤਰ ਦੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿੱਚ ਵਿਕਾਸਾਤਮਕ ਰਣਨੀਤੀਆਂ ਨੂੰ ਤਿਆਰ ਕਰਦੇ ਅਤੇ ਜਨਤਕ ਨੀਤੀਆਂ ਨੂੰ ਲਾਗੂ ਕਰਦੇ ਸਮੇਂ ਨਾਗਰਿਕਾਂ ਨੂੰ ਸਭ ਤੋਂ ਅੱਗੇ ਰੱਖਿਆ ਗਿਆ ਹੈ। ਇਸ ਸੰਦਰਭ ਵਿੱਚ ਇਹ ਪ੍ਰੋਗਰਾਮ ਨਾਗਰਿਕ ਕੇਂਦ੍ਰਿਤ ਸ਼ਾਸਨ ਦੇ ਸਿਧਾਂਤਾਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਗਿਆਨ, ਸੂਚਨਾ ਅਤੇ ਇਨੋਵੇਸ਼ਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਰਵੋਤਮ ਪ੍ਰਥਾਵਾਂ ਅਤੇ ਡਿਜੀਟਲ ਸ਼ਾਸਨ ਨੂੰ ਅਪਣਾਉਣ ਵਿੱਚ ਪ੍ਰੋਤਸਾਹਨ ਪ੍ਰਦਾਨ ਕਰਦੇ ਹਨ। ਇਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਪ੍ਰਯਾਸ ਹੈ।

 ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਦੇ ਡਾਇਰੈਕਟਰ ਜਨਰਲ ਸ਼੍ਰੀ ਵੀ. ਸ਼੍ਰੀਨਿਵਾਸ ਨੇ ਕੀਤੀ। ਉਨ੍ਹਾਂ ਨੇ ਭਾਗ ਲੈਣ ਵਾਲੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਦੌਰਾਨ ਪ੍ਰਾਪਤ ਅਨੁਭਵ ਦਾ ਪੂਰਾ ਉਪਯੋਗ ਕਰਨ ਅਤੇ ਇਸ ਮੌਕੇ ਦਾ ਲਾਭ ਉਠਾਉਣ ਅਤੇ ਗਿਆਨ ਨੂੰ ਸਾਂਝਾ ਕਰਨ ਅਤੇ ਸਮੂਹਾਂ ਵਿੱਚ ਕੰਮ ਕਰਨ ਦੀ ਅਪੀਲ ਕੀਤੀ, ਕਿਉਂਕਿ ਚੰਗੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਟੀਮ ਨਿਰਮਾਣ ਬਹੁਤ ਜ਼ਰੂਰੀ ਹੈ ਜਿਸ ਦਾ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਵਧ ਤੋਂ ਵਧ ਸਮਰੱਥਾ ਦਾ ਉਪਯੋਗ ਕਰਨ ਅਤੇ ਸਰਵੋਤਮ ਪ੍ਰਥਾਵਾਂ ਤੋਂ ਗਿਆਨ ਪ੍ਰਾਪਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ, ਜਿਸ ਨੂੰ ਆਪਣੀ ਪ੍ਰਾਸੰਗਿਕ ਸੈਟਿੰਗਾਂ ਦੇ ਅਨੁਸਾਰ ਸੰਸ਼ੋਧਿਤ ਕੀਤਾ ਜਾ ਸਕਦਾ ਹੈ।

 

 ਉਨ੍ਹਾਂ ਨੇ ਸਿਵਲ ਸੇਵਕਾਂ ਦੇ ਲਈ ਡਿਜੀਟਲ ਕ੍ਰਾਂਤੀ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ਅਤੇ ਇਨੋਵੇਸ਼ਨ ਇਨਫਾਰਮੇਸ਼ਨ ਟੈਕਨੋਲੋਜੀ ਨੂੰ ਅਪਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਜਿਸ ਨਾਲ ਸਿਹਤ ਖੇਤਰ ਵਿੱਚ ਪ੍ਰਭਾਵਸ਼ਾਲੀ ਉਪਯੋਗ ਦਾ ਹਵਾਲਾ ਦਿੰਦੇ ਹੋਏ ਡਿਜੀਟਲ ਸ਼ਾਸਨ ਨੂੰ ਅੱਗੇ ਵਧਾਇਆ ਜਾ ਸਕੇ, ਜਿਸ ਨੇ ਭਾਰਤ ਨੂੰ ਕੋਵਿਡ-19 ਮਹਾਮਾਰੀ ਨਾਲ ਸਫਲਤਾਪੂਰਵਕ ਨਜਿੱਠਣ ਅਤੇ ਲੋਕਾਂ ਨੂੰ ਬਿਹਤਰ ਅਤੇ ਸਮੇਂ ’ਤੇ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਸਮਰੱਥ ਬਣਾਇਆ ਹੈ। ਡਾਇਰੈਕਟਰ ਜਨਰਲ ਨੇ ਭਾਗ ਲੈਣ ਵਾਲੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਤੋਂ ਮਹੱਤਵਪੂਰਨ ਸਿੱਖਿਆ ਦੀ ਪਹਿਚਾਣ ਕਰਨ ਦੇ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਨੂੰ ਉਹ ਆਪਣੇ ਕੰਮ ਦੇ ਮਾਹੌਲ ਦੀ ਜ਼ਰੂਰਤਾਂ ਦੇ ਅਨੁਸਾਰ ਅਪਣਾ ਸਕਦੇ ਹਨ ਅਤੇ ਸੰਸ਼ੋਧਿਤ ਕਰ ਸਕਦੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਮਿਲੇ ਗਿਆਨ ਨੂੰ ਪ੍ਰਦਰਸ਼ਿਤ ਕਰਦੇ ਹੋਏ ਉਤਕ੍ਰਿਸ਼ਟ ਪੇਸ਼ਕਾਰੀ ਦੇਣ ਦੇ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ।

 ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਮਾਲਦੀਵ ਗਣਰਾਜ ਦੇ ਹਾਈ ਕਮਿਸ਼ਨਰ ਸ਼੍ਰੀ ਇਬਰਾਹਿਮ ਸ਼ਾਹੀਬ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੇ ਦੇਸ਼ ਦੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਲਈ ਪ੍ਰਦਾਨ ਕੀਤੇ ਗਏ ਸਮਰਥਨ ਦੇ ਲਈ ਭਾਰਤ ਸਰਕਾਰ ਨੂੰ ਧੰਨਵਾਦ ਦਿੱਤਾ ਅਤੇ ਮਾਲਦੀਵ ਦੇ ਅਧਿਕਾਰੀਆਂ ਦੀ ਪ੍ਰਭਾਵਸ਼ਾਲੀ ਅਤੇ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ “ਮਾਲਦੀਵ ਵਿੱਚ ਸਕੂਲਾਂ ਦੇ ਡਿਜੀਟਲੀਕਰਣ” ਅਤੇ ਮਾਲਦੀਵ ਵਿੱਚ ਹਸਪਤਾਲ ਸੇਵਾਵਾਂ ਦੇ ਡਿਜੀਟਲੀਕਰਣ ਬਾਰੇ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ ਦੇ ਵਿਸਤ੍ਰਿਤ ਅਤੇ ਅਦਭੁੱਤ ਪੇਸ਼ਕਾਰੀ ਨੂੰ ਦੇਖ ਕੇ ਪ੍ਰਸੰਨਤਾ ਜ਼ਾਹਰ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਸ ਵਿੱਚ ਜੁੜੇ ਰਹਿਣ ਅਤੇ ਆਪਣੇ ਦੇਸ਼ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।

 

ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਕੋਰਸ ਕੋਆਰਡੀਨੇਟਰ ਡਾ.ਬੀ.ਐੱਸ. ਬਿਸ਼ਟ ਨੇ ਦੱਸਿਆ ਕਿ 26ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ ਐੱਨਸੀਜੀਜੀ ਨੇ ਦੇਸ਼ ਦੀਆਂ ਵਿਭਿੰਨ ਪਹਿਲਾਂ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਵਿੱਚ ਸ਼ਾਸਨ ਦੇ ਬਦਲਦੇ ਪੈਰਾਡਾਈਮ, ਕੇਂਦ੍ਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ, ਭਾਰਤ-ਮਾਲਦੀਵ ਸਬੰਧ, ਅਧਾਰ: ਸੁਸ਼ਾਸਨ ਦਾ ਇੱਕ ਉਪਕਰਣ, ਜਨਤਕ ਨੀਤੀਆਂ ਦਾ ਲਾਗੂਕਰਨ, ਪ੍ਰਸ਼ਾਸਨ ਵਿੱਚ ਨੈਤਿਕਤਾ, ਜਨਤਕ ਨੀਤੀ ਬਣਾਉਣ ਵਿੱਚ ਵਿਵਹਾਰਿਕ ਅੰਤਰਦ੍ਰਿਸ਼ਟੀ, ਜੈਂਡਰ ਅਤੇ ਵਿਕਾਸ, ਸਮੁੱਚੀ ਗੁਣਵੱਤਾ ਪ੍ਰਬੰਧਨ, ਆਪਦਾ ਪ੍ਰਬੰਧਨ, ਸਰਕਾਰੀ ਈ-ਮਾਰਕੀਟਪਲੇਸ, ਸਮਾਰਟ ਸਿਟੀ ਵਿਕਾਸ, ਵੱਖ-ਵੱਖ ਵਿਕਾਸ ਯੋਜਨਾਵਾਂ ਤੋਂ ਵਧੀਆ ਪ੍ਰਥਾਵਾਂ, ਪੀਣ ਵਾਲੇ ਪਾਣੀ ਦੇ ਲਈ ਘੱਟ ਲਾਗਤ ਵਾਲਾ ਡਿਸਲੀਨੇਸ਼ਨ, ਜਲਵਾਯੂ ਪਰਿਵਰਤਨ, ਟੂਰਿਜ਼ਮ, ਈ-ਗਵਰਨੈਂਸ ਅਤੇ ਡਿਜੀਟਲ ਇੰਡੀਆ ਉਮੰਗ, ਲੀਡਰਸ਼ਿਪ, ਤਾਲਮੇਲ ਅਤੇ ਸੰਚਾਰ, ਸਿਹਤ ਸੰਭਾਲ ਪ੍ਰਸ਼ਾਸਨ, ਸਵੱਛਤਾ ਅਤੇ ਜਨਤਕ ਸਿਹਤ ਵਿਵਹਾਰ, ਸਰਕੂਲਰ ਅਰਥਵਿਵਸਥਾ, ਕੌਸ਼ਲ ਭਾਰਤ, ਭ੍ਰਿਸ਼ਟਾਚਾਰ ਵਿਰੋਧੀ ਰਣਨੀਤੀਆਂ ਸ਼ਾਮਲ ਹਨ।

 

ਪ੍ਰਤੀਭਾਗੀਆਂ ਨੂੰ ਵਿਭਿੰਨ ਤਰ੍ਹਾਂ ਦੇ ਵਿਕਾਸਾਤਮਕ ਪ੍ਰੋਜੈਕਟਾਂ ਅਤੇ ਸੰਸਥਾਵਾਂ ਦਾ ਉਦਘਾਟਨ ਕਰਨ ਦੇ ਉਦੇਸ਼ ਨਾਲ ਯਾਤਰਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਅਜਿਹੀਆਂ ਯਾਤਰਾਵਾਂ ਉਨ੍ਹਾਂ ਨੂੰ ਸਮਾਰਟ ਸਿਟੀ, ਦੇਹਰਾਦੂਨ, ਪ੍ਰਧਾਨ ਮੰਤਰੀ ਸੰਗ੍ਰਹਾਲਯ, ਏਮਜ਼ ਸਮੇਤ ਪ੍ਰਮੁੱਖ ਪਹਿਲਾਂ ਅਤੇ ਸੰਗਠਨਾਂ ਦੀ ਅਨਮੋਲ ਅੰਤਰਦ੍ਰਿਸ਼ਟੀ ਅਤੇ ਪ੍ਰੱਤਖ ਅਨੁਭਵ ਪ੍ਰਦਾਨ ਕਰਦੀਆਂ ਹਨ।

 

 26ਵੇਂ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਸਮੁੱਚੀ ਨਿਗਰਾਨੀ ਅਤੇ ਤਾਲਮੇਲ ਮਾਲਦੀਵ ਦੇ ਕੋਰਸ ਕੋਆਰਡੀਨੇਰਟਰ ਡਾ ਬੀ.ਐੱਸ. ਬਿਸ਼ਟ ਨੇ ਡਾ. ਸੰਜੀਵ ਸ਼ਰਮਾ, ਸਹਿ-ਕੋਰਸ ਕੋਆਰਡੀਨੇਟਰ ਅਤੇ ਐੱਨਸੀਜੀਜੀ ਦੀ ਸਮਰੱਥਾ ਨਿਰਮਾਣ ਟੀਮ ਦੇ ਨਾਲ ਕੀਤਾ।

*****


ਐੱਸਐੱਨਸੀ/ਪੀਕੇ


(Release ID: 1946567) Visitor Counter : 97