ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲੇ ਸੰਚਾਲਨ ਵਿੱਚ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਸੀਪੀਐੱਸਈ ਦੁਆਰਾ ਵੱਡੇ ਪੈਮਾਨੇ ‘ਤੇ ਵਿਵਿਧੀਕਰਣ ਨੂੰ ਹੁਲਾਰੇ ਦੇ ਰਿਹਾ ਹੈ


ਐੱਨਐੱਲਸੀਆਈਐੱਲ ਦੋ ਥਰਮਲ ਪਾਵਰ ਪਲਾਂਟਾਂ ਦੀ ਸਥਾਪਨਾ ਕਰੇਗਾ

ਘਾਟਮਪੁਰ ਥਰਮਲ ਪਾਵਰ ਪਲਾਂਟ ਨਾਲ ਉੱਤਰ ਪ੍ਰਦੇਸ਼ ਨੂੰ 1478.28 ਮੈਗਾਵਾਟ ਅਤੇ ਅਸਾਮ ਨੂੰ 492.72 ਮੈਗਾਵਾਟ ਬਿਜਲੀ ਦਾ ਸਪਲਾਈ ਹੋਣ ਦੀ ਉਮਦ ਹੈ

ਐੱਨਐੱਲਸੀਆਈਐੱਲ ਦਾ ਤਾਲਾਬੀਰਾ, ਓਡੀਸ਼ਾ ਪਲਾਂਟ ਤਾਮਿਲ ਨਾਡੂ ਨੂੰ 1450 ਮੈਗਾਵਾਟ, ਪੁੱਡੁਚੇਰੀ ਨੂੰ 100 ਮੈਗਾਵਾਟ ਅਤੇ ਕੇਰਲ ਨੂੰ 400 ਮੈਗਾਵਾਟ ਬਿਜਲੀ ਦੀ ਸਪਲਾਈ ਕਰੇਗਾ

ਕੋਲ ਇੰਡੀਆ ਲਿਮਿਟਿਡ 2028 ਤੱਕ ਪੂਰਾ ਹੋਣ ਵਾਲੇ ਟੀਚੇ ਦੇ ਨਾਲ ਦੋ ਥਰਮਲ ਪਾਵਰ ਪਲਾਂਟ ਸਥਾਪਿਤ ਕਰੇਗਾ

Posted On: 07 AUG 2023 11:41AM by PIB Chandigarh

ਭਾਰਤ ਦੇ ਕੋਲਾ ਖੇਤਰ ਦੇ ਭਵਿੱਖ ਦੀ ਤਿਆਰੀ ਦੇ ਲਈ, ਕੋਲਾ ਮੰਤਰਾਲਾ, ਕੇਂਦਰੀ ਜਨਤਕ ਖੇਤਰ ਉੱਦਮਾਂ (ਸੀਪੀਐੱਸਈ) ਵਿੱਚ ਵੱਡੇ ਪੈਮਾਣੇ ‘ਤੇ ਵਿਵਿਧੀਕਰਣ ਨੂੰ ਹੁਲਾਰਾ ਦੇ ਰਿਹਾ ਹੈ। ਇਸ ਦੇ ਅਨੁਰੂਪ, ਐੱਨਐੱਲਸੀਆਈਐੱਲ ਦੋ ਥਰਮਲ ਪਾਵਰ ਪਲਾਂਟ ਸਥਾਪਿਤ ਕਰਨ ਦੀ ਤਿਆਰੀ ਕਰ ਰਿਹਾ ਹੈ। ਕਾਨਪੁਰ ਦੇ ਕੋਲ ਘਾਟਮਪੁਰ ਵਿੱਚ ਇੱਕ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ, ਜੋ 19,406 ਕਰੋੜ ਰੁਪਏ ਦੀ ਲਾਗਤ ਨਾਲ 3 x660 ਮੈਗਾਵਾਟ ਬਿਜਲੀ ਪੈਦਾ ਕਰੇਗਾ। ਐੱਨਐੱਸਸੀਆਈਐੱਲ ਅਤੇ ਉੱਤਰ ਪ੍ਰਦੇਸ਼ ਸਰਕਾਰ ਦਾ ਇਹ ਸੰਯੁਕਤ ਉੱਦਮ ਪ੍ਰੋਜੈਕਟ ਉੱਤਰ ਪ੍ਰਦੇਸ਼ ਨੂੰ 1478.28 ਮੈਗਾਵਾਟ ਅਤੇ ਅਸਾਮ ਰਾਜ ਨੂੰ 492.72 ਮੈਗਾਵਾਟ ਬਿਜਲੀ ਦੀ ਸਪਲਾਈ ਕਰੇਗਾ। ਇਹ ਪ੍ਰੋਜੈਕਟ ਲਾਗੂਕਰਨ ਪੜਾਅ ‘ਤੇ ਹੈ ਅਤੇ ਇਸ ਪਲਾਂਟ ਦੇ ਪਹਿਲੇ ਪੜਾਅ ਵਿੱਚ ਇਸ ਵਰ੍ਹੇ ਦੇ ਅੰਤ ਤੱਕ ਬਿਜਲੀ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ।

 

ਇਸ ਤੋਂ ਇਲਾਵਾ, ਐੱਨਐੱਲਸੀਆਈਐੱਲ ਨੇ ਓਡੀਸ਼ਾ ਦੇ ਤਾਲਾਬੀਰਾ ਵਿੱਚ 3 x800 ਮੈਗਾਵਾਟ ਦੇ ਪਿਟਹੈੱਡ ਥਰਮਲ ਪਾਵਰ ਪਲਾਂਟ ਦੇ ਨਿਰਮਾਣ ਦੀ ਵੀ ਯੋਜਨਾ ਤਿਆਰ ਕੀਤੀ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 19,422 ਕਰੋੜ ਰੁਪਏ ਹੈ ਅਤੇ ਇਹ ਤਾਮਿਲ ਨਾਡੂ ਨੂੰ 1450 ਮੈਗਾਵਾਟ, ਪੁੱਡੁਚੇਰੀ ਨੂੰ 100 ਮੈਗਾਵਾਟ ਅਤੇ ਕੇਰਲ ਨੂੰ 400 ਮੈਗਾਵਾਟ ਬਿਜਲੀ ਦੀ ਸਪਲਾਈ ਕਰੇਗਾ। ਇਸ ਪ੍ਰੋਜੈਕਟ ਦਾ ਸਾਲ ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ ਅਤੇ 2028-29 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।

ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਵੀ ਦੋ ਥਰਮਲ ਪਾਵਰ ਪਲਾਂਟਾਂ ਦੀ ਸਥਾਪਨਾ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇੱਕ, ਮੱਧ ਪ੍ਰਦੇਸ਼ ਸਰਕਾਰ ਦੇ ਨਾਲ ਇੱਕ ਸੰਯੁਕਤ ਉੱਦਮ ਦੇ ਰੂਪ ਵਿੱਚ ਅਮਰਕੰਟਕ ਦੇ ਕੋਲ ਸਥਿਤ ਹੋਵੇਗੀ। ਇਸ ਪਲਾਂਟ ਦੀ ਨਿਯੋਜਿਤ ਸਮਰੱਥਾ 1x660 ਮੈਗਾਵਾਟ ਹੋਵੇਗੀ ਅਤੇ ਅਨੁਮਾਨਿਤ ਲਾਗਤ 5,600 ਕਰੋੜ ਰੁਪਏ ਹੈ। ਵਰਤਮਾਨ ਸਮੇਂ, ਪ੍ਰੋਜੈਕਟ ਮਨਜ਼ੂਰੀ ਦੇ ਅੰਤਿਮ ਪੜਾਅ 'ਤੇ ਹੈ ਅਤੇ ਸੀਆਈਐੱਲ ਦੀ ਸਹਾਇਕ ਕੰਪਨੀ ਐੱਸਈਸੀਐੱਲ ਇਕੁਵਟੀ ਦੇ ਤੌਰ ‘ਤੇ 857 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਪ੍ਰੋਜੈਕਟ ਐੱਸਈਸੀਐੱਲ ਅਤੇ ਮੱਧ ਪ੍ਰਦੇਸ਼ ਪਾਵਰ ਜੈਨਰੇਟਿੰਗ ਕੰਪਨੀ ਲਿਮਿਟਿਡ ਦੇ ਦਰਮਿਆਨ ਇੱਕ ਸੰਯੁਕਤ ਉੱਦਮ ਦੇ ਜ਼ਰੀਏ ਸਥਾਪਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦਾ ਕੰਮ ਇਸ ਵਿੱਤ ਵਰ੍ਹੇ ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਨੂੰ 2028 ਤੱਕ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਪ੍ਰੋਜੈਕਟ ਦੇ ਲਈ ਜ਼ਰੂਰੀ ਭੂਮੀ ਦੀ ਵਿਵਸਥਾ ਪਹਿਲਾਂ ਹੀ ਕੀਤੀ ਜਾ ਚੁਕੀ ਹੈ।

 

ਇਸ ਤੋਂ ਇਲਾਵਾ, ਸੀਆਈਐੱਲ ਦੀ ਇੱਕ ਹੋਰ ਸਹਾਇਕ ਕੰਪਨੀ ਮਹਾਨਦੀ ਕੋਲ ਫੀਲਡਸ ਲਿਮਿਟਿਜ (ਐੱਮਸੀਐੱਲ) ਨੇ ਮਹਾਨਦੀ ਪਾਵਰ ਲਿਮਿਟਿਡ ਨੂੰ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਐੱਮਸੀਐੱਲ ਆਪਣੀ ਬਸੁੰਧਰਾ ਖਾਨਾਂ ਦੇ ਕੋਲ 2x800 ਮੈਗਾਵਾਟ ਥਰਮਲ ਪਾਵਰ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। 15,947 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇਸ ਪਿਟਹੈੱਡ ਪਲਾਂਟ ਨੂੰ 4000 ਮੈਗਾਵਾਟ ਦੇ ਪਾਵਰ ਪਰਚੇਜ਼ ਐਗਰੀਮੈਂਟ (ਪੀਪੀਏ) ਦੇ ਲਈ ਵਿਭਿੰਨ ਰਾਜਾਂ ਤੋਂ ਵਿਆਜ ਪ੍ਰਾਪਤ ਹੋਇਆ ਹੈ। ਇਸ ਪ੍ਰੋਜੈਕਟ ‘ਤੇ ਕੰਮ ਅਗਲੇ ਵਰ੍ਹੇ ਦੇ ਮੱਧ ਤੱਕ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਸ ਦੀ ਸਾਲ 2028 ਤੱਕ ਟੀਚਾ ਸਮਾਪਨ ਮਿਤੀ ਨਿਰਧਾਰਿਤ ਕੀਤੀ ਗਈ ਹੈ।

 

ਕੋਲਾ ਮੰਤਰਾਲੇ ਨੇ ਸੀਆਈਐੱਲ ਦੀਆਂ ਸਾਰੀਆਂ ਸਹਾਇਕ ਕੰਪਨੀਆਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਨਵੇਂ ਪਿਟਹੈੱਡ ਥਰਮਲ ਪਾਵਰ ਪਲਾਂਟ ਦੀ ਸਥਾਪਨਾ ਦੇ ਲਈ ਉਪਯੁਕਤ ਜੀ-ਕੋਲਡ ਭੂਮੀ ਦਾ ਪਤਾ ਲਗਾਉਣ। ਪਿਟਹੈੱਡ ‘ਤੇ ਬਿਜਲੀ ਪਲਾਂਟ ਸਥਾਪਿਤ ਕਰਨਾ ਜ਼ਿਆਦਾ ਕਿਫਾਇਤੀ ਹੈ, ਜਿਸ ਵਿੱਚ ਲਗਭਗ 2.5 ਰੁਪਏ ਦੀ ਅਨੁਮਾਨਿਤ ਨਿਸ਼ਚਿਤ ਲਾਗਤ ਅਤੇ ਲਗਭਗ 1.25 ਰੁਪਏ ਪ੍ਰਤੀ ਯੂਨਿਯ ਦੀ ਪਰਿਵਰਤਨਯੋਗ ਲਾਗਤ ਸ਼ਾਮਲ ਹੈ, ਜਿਸ ਨਾਲ 4 ਰੁਪਏ ਪ੍ਰਤੀ ਯੂਨਿਟ ਤੋਂ ਘੱਟ ਦਰ ‘ਤੇ ਬਿਜਲੀ ਪੈਦਾ ਕਰਨਾ ਸੰਭਵ ਹੋ ਜਾਂਦਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਭਵਿੱਖ ਵਿੱਚ ਕੋਲਾ ਸਰਪਲੱਸ ਹੋਣ ਦੀ ਉਮੀਦ ਹੈਅਤੇ ਇਸ ਦਾ ਉਦੇਸ਼ ਨਵੇਂ ਥਰਮਲ ਪਾਵਰ ਪਲਾਂਟਾਂ ਦੀ ਸਥਾਪਨਾ ਦੇ ਨਾਲ ਸੀਆਈਐੱਲ ਅਤੇ ਐੱਨਐੱਲਸੀਆਈਐੱਲ ਦੇ ਸੰਚਾਲਨ ਦੀ ਸਥਿਰਤਾ ਨੂੰ ਸੁਨਿਸ਼ਚਿਤ ਕਰਨਾ ਹੈ।

 

ਬਿਜਲੀ ਮੰਤਰਾਲੇ ਦੀਆਂ ਨੀਤੀਆਂ ਦੇ ਅਨੁਸਾਰਥਰਮਲ ਪਾਵਰ ਪਲਾਂਟਾਂ ਦੇ ਨਾਲ-ਨਾਲ ਨਵਿਆਉਣਯੋਗ ਊਰਜਾ  ਸਮਰੱਥਾ ਦੀ ਵੀ ਸਿਰਜਣਾ ਕੀਤੀ ਗਈ ਹੈ ਤਾਕਿ ਥਰਮਲ ਅਤੇ ਸੋਲਰ ਦੇ ਸੁਮੇਲ ਰਾਹੀਂ ਬਿਜਲੀ ਉਦਪਾਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਨਾਲ ਅੰਤਮ ਉਪਭੋਗਤਾਵਾਂ ਨੂੰ ਕਿਫਾਇਤੀ ਢੰਗ ਨਾਲ ਬਿਜਲੀ ਦੀ ਸਪਲਾਈ ਕਰਨ ਵਿੱਚ ਮਦਦ ਮਿਲੇਗੀ।

 

***

ਬੀਵਾਈ/ਆਰਕੇਪੀ


(Release ID: 1946454) Visitor Counter : 135