ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਭਾਰਤ ਤੇਜ਼ੀ ਨਾਲ ਵਿਸ਼ਵ ਦੇ ਅਨੁਕੂਲ ਲਾਗਤ ਪ੍ਰਭਾਵੀ ਸਿਹਤ ਸੇਵਾ ਮੰਜ਼ਿਲ ਦੇ ਰੂਪ ਵਿੱਚ ਉੱਭਰ ਰਿਹਾ ਹੈ


ਭਾਰਤ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ ਨਿਵਾਰਕ ਸਿਹਤ ਸੇਵਾ, ਸਰੀਰਕ ਸਿਹਤ ਦੇਖਭਾਲ ਅਤੇ ਏਕੀਕ੍ਰਿਤ ਸਿਹਤ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਹੁਣ ਦੇਸ਼ ਨੂੰ ਟੌਪ ਮੈਡੀਕਲ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਪਹਿਚਾਣਿਆ ਜਾ ਰਿਹਾ ਹੈ: ਡਾ. ਜਿਤੇਂਦਰ ਸਿੰਘ

ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਇੱਕ ਲਾਗਤ ਪ੍ਰਭਾਵੀ ਮੈਡੀਕਲ ਡੈਸਟੀਨੇਸ਼ਨ ਬਣ ਗਿਆ ਹੈ ਅਤੇ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਲਿਆਂਦੇ ਗਏ ਕਈ ਮੋਹਰੀ ਦੇਖਭਾਲ ਸੁਧਾਰਾਂ ਅਤੇ ਸਮਰੱਥ ਪ੍ਰਾਵਧਾਨਾਂ ਦੇ ਕਾਰਨ ਸੰਭਵ ਹੋਇਆ ਹੈ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਦੇ ਅਨੁਸਾਰ ਸਰਕਾਰ ਸ਼ਹਿਰੀ-ਗ੍ਰਾਮੀਣ ਸਿਹਤ ਸੇਵਾ ਦਰਮਿਆਨ ਪਾੜੇ ਨੂੰ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਡਾਕਟਰਸ ਔਨ ਵ੍ਹੀਲਸ ਇਸ ਦਾ ਸਭ ਤੋਂ ਚੰਗੀ ਉਦਾਹਰਣ ਹੈ

ਆਯੁਸ਼ਮਾਨ ਭਾਰਤ ਵਿਸ਼ਵ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਸਿਹਤ ਬੀਮਾ ਯੋਜਨਾ ਹੈ ਅਤੇ ਇਸ ਦੀ ਕਲਪਨਾ ਕਰਨ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਇੰਡੀਅਨ ਅਕੈਡਮੀ ਆਵ੍ ਔਟੋਰਾਇਨੋਲਾਰਿੰਜੋਲੌਜੀ ਹੈੱਡ ਐਂਡ ਨੈੱਕ ਸਰਜਰੀ ਦੇ ਸਲਾਨਾ ਸੰਮੇਲਨ ਦਾ ਉਦਘਾਟਨ ਕੀਤਾ

Posted On: 05 AUG 2023 4:57PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ);  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਸ਼ਵ ਦੇ ਅਨੁਕੂਲ ਲਾਗਤ ਪ੍ਰਭਾਵੀ ਸਿਹਤ ਸੇਵਾ ਮੰਜ਼ਿਲ ਦੇ ਰੂਪ ਵਿੱਚ ਉੱਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਤੋਂ ਹੀ ਨਿਵਾਰਕ ਸਿਹਤ ਦੇਖਭਾਲ ਅਤੇ ਏਕੀਕ੍ਰਿਤ ਸਿਹਤ ਸੇਵਾ ਦੇ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।

ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਦੇ ਸੰਮੇਲਨ ਕੇਂਦਰ (ਕਨਵੈਂਸ਼ਨ ਸੈਂਟਰ) ਵਿੱਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਨਾਰਾਇਣ ਸੁਪਰਸਪੈਸ਼ਲਿਟੀ ਹਸਪਤਾਲ ਦੁਆਰਾ ਆਯੋਜਿਤ ਇੰਡੀਅਨ ਅਕੈਡਮੀ ਆਵ੍ ਔਟੋਰਾਇਨੋਲਾਰਿੰਜੋਲੌਜੀ ਹੈੱਡ ਐਂਡ ਨੈੱਕ ਸਰਜਰੀ (ਆਈਏਓਐੱਚਐੱਨਐੱਸ) ਦੇ ਸਲਾਨਾ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਇਹ ਗੱਲ ਕਹੀ।

ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਆਯੁਸ਼ਮਾਨ ਭਾਰਤ ਵਿਸ਼ਵ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਸਿਹਤ ਬੀਮਾ ਯੋਜਨਾ ਹੈ ਅਤੇ ਇਸ ਦੀ ਕਲਪਨਾ ਕਰਨ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ। ਇਹ ਸ਼ਾਇਦ ਦੁਨੀਆ ਦੀ ਇੱਕੋ-ਇੱਕ ਅਜਿਹੀ ਸਿਹਤ ਬੀਮਾ ਯੋਜਨਾ ਹੈ ਜੋ ਬੀਮਾ ਸੁਰੱਖਿਆ (ਕਵਰ) ਲੈਣ ਦਾ ਵਿਕਲਪ ਪ੍ਰਦਾਨ ਕਰਦੀ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਦਾਹਰਣ ਦੇ ਲਈ, ਜੇਕਰ ਅੱਜ ਕਿਸੇ ਵਿਅਕਤੀ ਨੂੰ ਕੈਂਸਰ ਹੋਣ ਦਾ ਪਤਾ ਚਲਦਾ ਹੈ, ਤਾਂ ਉਹ ਪਹਿਲਾਂ ਤੋਂ ਮੌਜੂਦ ਰੋਗ ਦੇ ਇਲਾਜ ਦੇ ਉਦੇਸ਼ ਨਾਲ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਲਈ ਜਾ ਕੇ ਬੀਮਾ ਕਰਵਾ ਸਕਦਾ ਹੈ, ਜੋ ਕਿ ਵਿਕਸਿਤ ਦੇਸ਼ਾਂ ਵਿੱਚ ਵੀ ਹੁਣ ਤੱਕ ਨਹੀਂ ਦੇਖਿਆ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਲਿਆ ਕੇ ਭਾਰਤ ਹੁਣ ਸਿਹਤ ਸੇਵਾ ਵੰਡ ਦੀ ਖੇਤਰੀ ਅਤੇ ਵੰਡਵਾਦੀ (ਵਿਭਾਜਿਤ) ਸੋਚ ‘ਚੋਂ  ਨਿਕਲ ਕੇ ਵਿਆਪਕ ਜ਼ਰੂਰਤ- ਅਧਾਰਿਤ ਸਿਹਤ ਦੇਖਭਾਲ ਸੇਵਾ ਵੱਲ ਵਧ ਗਿਆ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਨੇ ਭਾਰਤ ਨੂੰ ਇੱਕ ਲਾਗਤ ਪ੍ਰਭਾਵੀ ਮੈਡੀਕਲ ਡੈਸਟੀਨੇਸ਼ਨ ਵਿੱਚ ਬਦਲ ਦਿੱਤਾ ਹੈ ਅਤੇ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2014 ਵਿੱਚ ਸਰਕਾਰ ਬਣਾਉਣ ਦੇ ਬਾਅਦ ਤੋਂ ਲਿਆਂਦੇ ਗਈ ਕਈ ਮੋਹਰੀ ਸਿਹਤ ਸੁਧਾਰਾਂ ਅਤੇ ਸਮਰੱਥ ਪ੍ਰਾਵਧਾਨਾਂ ਦੇ ਸਦਕਾ ਸੰਭਵ ਹੋਇਆ ਹੈ। ਇਸ ਤੋਂ ਪਹਿਲਾਂ ਭਾਰਤ ਸ਼ਾਇਦ ਹੀ ਕਿਸੇ ਨਿਵਾਰਕ ਸਿਹਤ ਸੇਵਾ ਦੇ ਲਈ ਜਾਣਿਆ ਜਾਂਦਾ ਸੀ, ਲੇਕਿਨ ਅੱਜ ਭਾਰਤ ਨੂੰ ਵਿਸ਼ਵ ਦੇ ਟੀਕਾਕਰਣ ਕੇਂਦਰ ਦੇ ਤੌਰ ‘ਤੇ ਪਹਿਚਾਣਿਆ ਜਾਂਦਾ ਹੈ, ਜਿਸ ਨੇ ਡੀਐੱਨਏ ਕੋਵਿਡ ਵੈਕਸੀਨ, ਵਿਸ਼ਵ ਦਾ ਪਹਿਲਾ ਇੰਟ੍ਰਾਨੇਜ਼ਲ ਕੋਵਿਡ ਵੈਕਸੀਨ ਅਤੇ ਸਰਵਾਈਕਲ ਕੈਂਸਰ (cervical cancer) ਦੀ ਰੋਕਥਾਮ ਲਈ “ਸਰਵਾਵੈਕ (ਸੀਈਆਰਵੀਏਵੀਏਸੀ)” ਦੇ ਪਹਿਲੇ ਸਵਦੇਸ਼ੀ ਰੂਪ ਨਾਲ ਵਿਕਸਿਤ ਟੀਕੇ ਦਾ ਉਤਪਾਦਨ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਭਿੰਨ ਬਿਮਾਰੀਆਂ ਦੇ ਲਈ ਕਈ ਹੋਰ ਟੀਕੇ ਵੀ ਉਪਲਬਧ ਹਨ।

ਡਾ. ਜਿਤੇਂਦਰ ਸਿੰਘ ਨੇ ਸਿਹਤ ਸੇਵਾਵਾਂ ਦੇ ਲਈ ਅਜਿਹੇ ਜਨਤਕ-ਨਿਜੀ ਸਾਂਝੇਦਾਰੀ (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ-ਪੀਪੀਪੀ) ਮਾਡਲ ਨੂੰ ਹੋਰ ਅਧਿਕ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ, ਜੋ ਵਿਸ਼ੇਸ਼ ਰੂਪ ਨਾਲ ਸਿਹਤ ਸੇਵਾਵਾਂ ਵਿੱਚ ਸ਼ਹਿਰੀ-ਗ੍ਰਾਮੀਣ ਦੇ ਅੰਤਰ ਨੂੰ ਖਤਮ ਕਰਨ ਦੇ ਲਈ ਅੱਜ ਦੇ ਸਮੇਂ ਦੀ ਮੰਗ ਹੈ ਅਤੇ ਜਿਸ ਦੇ ਲਈ ਇੰਤਜ਼ਾਰ ਕਰ ਰਹੇ ਸਮਾਜ ਦੇ ਅੰਤਮ ਵਿਅਕਤੀ ਤੱਕ ਸਿਹਤ ਸੇਵਾ ਪਹੁੰਚਾਉਣ ਲਈ ਸਰਕਾਰ ‘ਡਾਕਟਰਸ ਇਨ ਵ੍ਹੀਲਸ’ ਦੀ ਤਰ੍ਹਾਂ ਕਈ ਬੇਮਿਸਾਲ ਪਹਿਲਾਂ ਕੀਤੀਆਂ ਗਈਆਂ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਿਹਤ ਸੇਵਾ ਇਸ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ ਅਤੇ ਜਿਸ ਦਾ ਅਨੁਮਾਨ ਇਨ੍ਹਾਂ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ 145 ਮੈਡੀਕਲ ਕਾਲਜਾਂ ਤੋਂ ਸੰਖਿਆ ਵਧ ਕੇ ਹੁਣ 260 ਤੱਕ ਪਹੁੰਚ ਗਈ ਹੈ, 16 ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਜ਼) ਦੇ ਨਾਲ ਹੀ ਸੈਂਕੜੇ ਡਾਇਲਸਿਸ ਕੇਂਦਰ ਆਦਿ ਹੋਂਦ ਵਿੱਚ ਆ ਚੁਕੇ ਹਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਟਾਰਟ-ਅੱਪ ਈਕੋਸਿਸਟਮ ਅਤੇ ਸਪੇਸ ਟੈਕਨੋਲੋਜੀ ਦੇ ਨਾਲ ਹੀ ਹਾਲ ਵਿੱਚ ਚੰਦ੍ਰਯਾਨ -3 ਦੀ ਲਾਂਚਿੰਗ, ਕਵਾਂਟਮ ਟੈਕਨੋਲੋਜੀ ਆਦਿ ਵਿੱਚ ਵੀ ਵੱਡੀ ਉਪਲਬਧੀ ਹਾਸਲ ਕੀਤੀ ਹੈ।

*******

ਐੱਸਐੱਨਸੀ/ਪੀਕੇ


(Release ID: 1946400) Visitor Counter : 124