ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ‘ਫੈਸਟੀਵਲ ਆਵ੍ ਲਾਇਬ੍ਰੇਰਿਜ਼’ ਦਾ ਉਦਘਾਟਨ ਕੀਤਾ

Posted On: 05 AUG 2023 6:49PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਅਗਸਤ, 2023) ਨਵੀਂ ਦਿੱਲੀ ਵਿੱਚ ਫੈਸਟੀਵਲ ਆਵ੍ ਲਾਇਬ੍ਰੇਰਿਜ਼’ ਦਾ ਉਦਘਾਟਨ ਕੀਤਾ। ਇਹ ਮਹੋਤਸਵ, ਸੱਭਿਆਚਾਰ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਲਾਇਬ੍ਰੇਰੀਆਂ ਦੇ ਵਿਕਾਸ ਅਤੇ ਡਿਜੀਟਲੀਕਰਣ ਨੂੰ ਹੁਲਾਰਾ ਦੇਣਾ ਅਤੇ ਪੜ੍ਹਨ ਦੇ ਸੱਭਿਆਚਾਰ ਨੂੰ ਵਿਕਸਿਤ ਕਰਨਾ ਹੈ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਲਾਇਬ੍ਰੇਰੀਆਂ ਦਾ ਵਿਕਾਸ ਤੇ ਸਮਾਜ ਅਤੇ ਸੱਭਿਆਚਾਰ ਦਾ ਵਿਕਾਸ ਆਪਸ ਵਿੱਚ ਜੁੜੇ ਹੁੰਦੇ ਹਨ। ਇਹ ਸੱਭਿਆਤਾਵਾਂ ਦੀ ਪ੍ਰਗਤੀ ਦਾ ਪੈਮਾਨਾ ਵੀ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਅਜਿਹੇ ਸੰਦਰਭਾਂ ਨਾਲ ਭਰਿਆ ਪਿਆ ਹੈ, ਜਿੱਥੇ ਹਮਲਾਕਾਰੀਆਂ ਨੇ ਲਾਇਬ੍ਰੇਰੀਆਂ ਨੂੰ ਨਸ਼ਟ ਕਰਨਾ ਜ਼ਰੂਰੀ ਸਮਝਿਆ ਸੀ। ਇਸ ਤੋਂ ਪਤਾ ਚਲਦਾ ਹੈ ਕਿ ਲਾਇਬ੍ਰੇਰੀਆਂ ਨੂੰ ਕਿਸੇ ਦੇਸ਼ ਜਾਂ ਸਮਾਜ ਦੀ ਸਮੂਹਿਕ ਚੇਤਨਾ ਅਤੇ ਬੁੱਧੀਮਤਾ ਦਾ ਪ੍ਰਤੀਕ ਮੰਨਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਯੁੱਗ ਵਿੱਚ ਅਜਿਹੀਆਂ ਘਟਨਾਵਾਂ ਨਹੀਆਂ ਹੁੰਦੀਆਂ ਹਨ, ਲੇਕਿਨ ਦੁਰਲਭ ਪਾਂਡੂਲਿਪੀਆਂ ਅਤੇ ਪੁਸਤਕਾ ਦੇ ਗਾਇਬ ਹੋਣ ਦੀਆਂ ਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੁਰਲਭ ਪੁਸਤਕਾਂ ਅਤੇ ਪਾਂਡੂਲਿਪੀਆਂ ਨੂੰ ਵਾਪਸ ਲਿਆਉਣ ਦਾ ਪ੍ਰਯਾਸ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਲਾਇਬ੍ਰੇਰੀ ਸੱਭਿਆਤਾਵਾਂ ਦੇ ਦਰਮਿਆਨ ਪੁਲ਼ ਦਾ ਕੰਮ ਕਰਦੀਆਂ ਹਨ। ਪ੍ਰਾਚੀਨ ਅਤੇ ਮੱਧਕਾਲ ਵਿੱਚ ਕਈ ਦੇਸ਼ਾਂ ਦੇ ਲੋਕ ਭਾਰਤ ਤੋਂ ਪੁਸਤਕਾਂ ਲੈ ਜਾਂਦੇ ਸਨ, ਉਨ੍ਹਾਂ ਦਾ ਅਨੁਵਾਦ ਕਰਦੇ ਸਨ ਅਤੇ ਗਿਆਨ ਪ੍ਰਾਪਤ ਕਰਦੇ ਸਨ। ਅਜਿਹੇ ਪ੍ਰਯਾਸਾਂ ਦੇ ਕੇਂਦਰ ਵਿੱਚ ਇਹ ਵਿਚਾਰ ਹੈ ਕਿ ਕਿਤਾਬਾਂ ਅਤੇ ਲਾਇਬ੍ਰੇਰੀ ਮਾਨਵਤਾ ਦੀ ਸਾਂਝੀ ਵਿਰਾਸਤ ਹੁੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇੱਕ ਛੋਟੀ ਜਿਹੀ ਕਿਤਾਬ ਵਿੱਚ ਵਿਸ਼ਵ ਇਤਿਹਾਸ ਦੀ ਦਿਸ਼ਾ ਬਦਲਣ ਦੀ ਸਮਰੱਥਾ ਹੁੰਦੀ ਹੈ। ਉਨ੍ਹਾਂ ਨੇ ਗਾਂਧੀ ਜੀ ਦੀ ਆਤਮਕਥਾ ਦਾ ਜ਼ਿਕਰ ਕੀਤਾ, ਜਿੱਥੇ ਰਾਸ਼ਟਰਪਿਤਾ ਨੇ ਜੌਨ ਰਸਕਿਨ ਦੀ ਕਿਤਾਬ ‘ਅਨਟੂ ਦਿਸ ਲਾਸਟ’ ਦੇ ਉਨ੍ਹਾਂ ਦੇ ਜੀਵਨ ’ਤੇ ਅਤਿਅਧਿਕ ਸਕਾਰਾਤਮਕ ਪ੍ਰਭਾਵ ਦਾ ਵਰਨਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਤਾਬਾਂ ਵਿੱਚ ਧਰਤੀ ਦੀ ਸੁਗੰਧ ਅਤੇ ਆਕਾਸ਼ ਦੀ ਵਿਸ਼ਾਲਤਾ ਸ਼ਾਮਲ ਹੁੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪਾਂਡੂਲਿਪੀਆਂ ਦੀ ਸੰਭਾਲ਼ ਅਤੇ ਲਾਇਬ੍ਰੇਰੀਆਂ ਦੇ ਆਧੁਨਿਕੀਕਰਣ ਅਤੇ ਡਿਜੀਟਲੀਕਰਣ ਦੇ ਪ੍ਰਯਾਸ ਬਹੁਤ ਮਹੱਤਵਪੂਰਨ ਹਨ। ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਉਪਯੋਗ ਨਾਲ ਲਾਇਬ੍ਰੇਰੀਆਂ ਦਾ ਸਰੂਪ ਬਦਲ ਰਿਹਾ ਹੈ। ਪਹੁੰਚ ਅਸਾਨ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ‘ਇੱਕ ਰਾਸ਼ਟਰ, ਇੱਕ ਡਿਜੀਟਲ ਲਾਇਬ੍ਰੇਰੀ’ ਦੇ ਰਾਸ਼ਟਰੀ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਭਾਰਤ ਦੀ ਰਾਸ਼ਟਰੀ ਵਰਚੁਅਲ ਲਾਇਬ੍ਰੇਰੀ ਵਿਕਸਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰੀ ਲਾਇਬ੍ਰੇਰੀ ਮਿਸ਼ਨ ਦੀ ਸਫ਼ਲਤਾ ਰਾਹੀਂ ਲਾਇਬ੍ਰੇਰੀਆਂ ਨਾਲ ਜੁੜਨ ਅਤੇ ਕਿਤਾਬਾਂ ਪੜ੍ਹਨ ਦਾ ਸੱਭਿਆਚਾਰ ਮਜ਼ਬੂਤ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਲਾਇਬ੍ਰੇਰੀਆਂ ਨੂੰ ਸਮਾਜਿਕ ਸੰਵਾਦ, ਅਧਿਐਨ ਅਤੇ ਚਿੰਤਨ ਦਾ ਕੇਂਦਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਲਾਇਬ੍ਰੇਰੀਆਂ ਦੇ ਵਿਕਾਸ ਦੇ ਰਾਸ਼ਟਰੀ ਅਭਿਯਾਨ ਨੂੰ ਅੱਗੇ ਵਧਾਉਣ ਦੇ ਲਈ ਸੱਭਿਆਚਾਰ ਮੰਤਰਾਲੇ ਦੀ ਸ਼ਲਾਘਾ ਕੀਤੀ।

 ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ- 

 

************

ਡੀਐੱਸ/ਏਕੇ



(Release ID: 1946381) Visitor Counter : 88


Read this release in: English , Urdu , Hindi , Tamil