ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਮੁਰਮੂ ਨੇ ਮੁਦੁਮਲਾਈ ਟਾਈਗਰ ਰਿਜਰਵ ਵਿੱਚ ਥੇੱਪਾਕਾਡੁ ਹਾਥੀ ਕੈਂਪ ਦਾ ਦੌਰਾ ਕੀਤਾ ਅਤੇ ਮਹਾਵਤਾਂ ਅਤੇ ਹਾਥੀਆਂ ਦੀ ਸਵਾਰੀ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ

Posted On: 05 AUG 2023 7:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (5 ਅਗਸਤ, 2023) ਮੁਦੁਮਲਾਈ ਟਾਈਗਰ ਰਿਜਰਵ ਵਿੱਚ ਏਸ਼ੀਆ ਦੇ ਸਭ ਤੋਂ ਪੁਰਾਣੇ ਹਾਥੀ ਕੈਂਪਾਂ ਵਿੱਚੋਂ ਇੱਕ ਥੇੱਪਾਕਾਡੁ ਹਾਥੀ ਕੈਂਪ ਦਾ ਦੌਰਾ ਕੀਤਾ ਅਤੇ ਮਹਾਵਤਾਂ ਅਤੇ ਹਾਥੀਆਂ ਦੀ ਸਵਾਰੀ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ।

ਰਾਸ਼ਟਰਪਤੀ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਇਹ ਮਾਣ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਤਾਮਿਲ ਨਾਡੂ ਵਣ ਵਿਭਾਗ ਦੀਆਂ ਗਤੀਵਿਧੀਆਂ ਨੂੰ ਆਸਕਰ ਵਿਜੇਤਾ ਡਾਕੂਮੈਂਟਰੀ ‘ਦ ਐਲੀਫੈਂਟ ਵਿਸਪਰਰਸ’ (The Elephant Whisperers) ਦੇ ਮਾਧਿਅਮ ਰਾਹੀਂ ਦੇਖਭਾਲ਼ ਪ੍ਰਬੰਧਨ ਦੇ ਲਈ ਉਸ ਨੂੰ ਆਲਮੀ ਮਾਨਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਰਾਸ਼ਟਰੀ ਵਿਰਾਸਤ ਨੂੰ ਸੰਭਾਲਣ ਦੇ ਇੱਕ ਹਿੱਸੇ ਦੇ ਰੂਪ ਵਿੱਚ ਹਾਥੀਆਂ ਦੀ ਸੁਰੱਖਿਆ ਕਰਨਾ ਸਾਡੀ ਸਭ ਦੀ ਰਾਸ਼ਟਰੀ ਜ਼ਿੰਮੇਦਾਰੀ ਹੈ। ਰਾਸ਼ਟਰਪਤੀ ਨੇ ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ ਕਿ ਸਰਕਾਰ ਏਸ਼ਿਆਈ ਹਾਥੀ ਸੰਭਾਲ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਲਈ ਥੇੱਪਾਕਾਡੁ ਹਾਥੀ ਕੈਂਪ ਵਿੱਚ ਇੱਕ “ਅਤਿਆਧੁਨਿਕ ਹਾਥੀ ਸੰਭਾਲ਼ ਕੇਂਦਰ ਅਤੇ ਈਕੋ ਕੰਪਲੈਕਸ” ਦੀ ਸਥਾਪਨਾ ਕਰ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਕਬਾਇਲੀ ਸਮੁਦਾਇ ਭਾਰਤੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਲਈ, ਉਨ੍ਹਾਂ ਦੇ ਸੰਵਿਧਾਨਿਕ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨਾ ਅਤੇ ਉਨ੍ਹਾਂ ਨੂੰ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਰਾਸ਼ਟਰਪਤੀ ਨੇ ਇਸ ਤੱਥ ’ਤੇ ਵੀ ਪ੍ਰਸੰਨਤਾ ਵਿਅਕਤ ਕੀਤੀ ਹੈ ਕਿ ਬੇੱਤਾਕੁਰੂੰਬਰ, ਕੱਟੂਨਾਯਕਰ ਅਤੇ ਮਾਲਾਸਰ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਦੇ ਆਪਸੀ ਗਿਆਨ ਅਤੇ ਅਨੁਭਵ ਦਾ ਉਪਯੋਗ ਥੱਪਾਕਾਡੁ ਹਾਥੀ ਕੈਂਪ ਦੇ ਪ੍ਰਬੰਧਨ ਦੇ ਲਈ ਕੀਤਾ ਜਾ ਰਿਹਾ ਹੈ।

 

************

ਡੀਐੱਸ/ਏਕੇ



(Release ID: 1946379) Visitor Counter : 78