ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਮਦਰਾਸ ਯੂਨੀਵਰਸਿਟੀ ਦੇ 165ਵੇਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ


ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਅਜਿਹਾ ਵਾਤਾਵਰਣ ਸਿਰਜਣ ਕਰਨਾ ਹੋਵੇਗਾ ਜੋ ਸਾਡੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਅਤੇ ਭਲਾਈ ਦੇ ਲਈ ਕਾਰਜ ਕਰੇ: ਰਾਸ਼ਟਰਪਤੀ ਮੁਰਮੂ

Posted On: 06 AUG 2023 12:51PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (6 ਅਗਸਤ, 2023) ਮਦਰਾਸ ਯੂਨੀਵਰਸਿਟੀ ਦੇ 165ਵੇਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਅਵਸਰ ‘ਤੇ ਸੰਬੋਧਨ ਕੀਤਾ।

 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਵਰ੍ਹੇ 1857 ਵਿੱਚ ਸਥਾਪਿਤ, ਮਦਰਾਸ ਯੂਨੀਵਰਸਿਟੀ ਨੂੰ ਭਾਰਤ ਦੇ ਸਭ ਤੋਂ ਪੁਰਾਣੇ ਆਧੁਨਿਕ ਯੂਨੀਵਰਸਿਟੀਆਂ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ। ਇਸ ਯੂਨੀਵਰਸਿਟੀ ਨੇ ਗਿਆਨ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 165 ਤੋਂ ਅਧਿਕ ਵਰ੍ਹਿਆਂ ਦੀ ਆਪਣੀ ਯਾਤਰਾ ਦੇ ਦੌਰਾਨ, ਮਦਰਾਸ ਯੂਨੀਵਰਸਿਟੀ ਨੇ ਸਿੱਖਿਆ ਦੇ ਉੱਚ ਮਾਪਦੰਡਾਂ ਦਾ ਪਾਲਨ ਕੀਤਾ ਹੈ, ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕੀਤਾ ਹੈ ਜੋ ਬੌਧਿਕ ਉਤਸੁਕਤਾ ਅਤੇ ਮਹੱਤਵਪੂਰਨ ਸੋਚ ਦਾ ਪੋਸ਼ਣ ਕਰਦਾ ਹੈ। ਇਹ ਅਣਗਿਣਤ ਵਿਦਵਾਨਾਂ, ਨੇਤਾਵਾਂ ਅਤੇ ਦੂਰਦਰਸ਼ੀ ਸਖ਼ਸ਼ੀਅਤ ਦੇ ਸਿਰਜਣ ਦਾ ਇੱਕ ਉੱਤਮ ਸਥਲ ਰਿਹਾ ਹੈ, ਇਸ ਨੇ ਪ੍ਰਕਾਸ਼ ਸਤੰਭ ਦੇ ਰੂਪ ਵਿੱਚ ਕੰਮ ਕੀਤਾ ਹੈ, ਜੋ ਭਾਰਤ ਦੇ ਦੱਖਣੀ ਖੇਤਰ ਵਿੱਚ ਕਈ ਪ੍ਰਤਿਸ਼ਠਿਤ ਯੂਨੀਵਰਸਿਟੀਆਂ ਦੀ ਸਥਾਪਨਾ ਅਤੇ ਵਿਕਾਸ ਵਿੱਚ ਨਿਰਣਾਇਕ ਭੂਮਿਕਾ ਨਿਭਾ ਰਿਹਾ ਹੈ।

 

ਮਦਰਾਸ ਯੂਨੀਵਰਸਿਟੀ ਦੇ ਸਮ੍ਰਿੱਧ ਇਤਿਹਾਸ ਅਤੇ ਗੌਰਵਸ਼ਾਲੀ ਵਿਰਾਸਤ ਦਾ ਜ਼ਿਕਰ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਸ ਇੰਸਟੀਟਿਊਟ ਦੇ ਸਾਬਕਾ ਵਿਦਿਆਰਥੀ ਉਤਕ੍ਰਿਸ਼ਟਤਾ ਦੇ ਆਲਮੀ ਕੇਂਦਰ ਦੇ ਰੂਪ ਵਿੱਚ ਇਸ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਹ ਯੁਵਾ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇੰਸਟੀਟਿਊਟ ਦੀ ਬਿਹਤਰੀ ਦੇ ਲਈ ਸਾਬਕਾ ਵਿਦਿਆਰਥੀਆਂ ਦੇ ਨਾਲ ਵੀ ਸੰਪਰਕ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਹਿਯੋਗ ਲੈਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਮਦਰਾਸ ਯੂਨੀਵਰਸਿਟੀ ਦੇ ਰਿਸਰਚ ਅਤੇ ਅਕਾਦਮਿਕ ਦੇ ਸੱਭਿਆਚਾਰ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਮਦਰਾਸ ਯੂਨੀਵਰਸਿਟੀ ਨੂੰ ਅਤਿਆਧੁਨਿਕ ਰਿਸਰਚ ਵਿੱਚ ਅਧਿਕ ਨਿਵੇਸ਼ ਕਰਨ, ਅੰਤਰ-ਅਨੁਸ਼ਾਸਨੀ ਅਧਿਐਨ ਨੂੰ ਪ੍ਰੋਤਸਾਹਿਤ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ। ਮਦਰਾਸ ਯੂਨੀਵਰਸਿਟੀ ਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਸਿੱਖਣ ‘ਤੇ ਅਧਾਰਿਤ ਸਮਾਧਾਨ ਖੋਜਣ ਵਿੱਚ ਅਗ੍ਰਣੀ ਹੋਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਅਤਿਅਧਿਕ ਪ੍ਰਤੀਸਪਰਧਾ (ਮੁਕਾਬਲੇ) ਦੇ ਸਮੇਂ ਵਿੱਚ, ਸਿੱਖਿਆ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦਾ ਦਬਾਅ, ਚੰਗੀਆਂ ਸੰਸਥਾਵਾਂ ਵਿੱਚ ਪ੍ਰਵੇਸ਼ ਨਾ ਪਾਉਣ ਦਾ ਡਰ, ਪ੍ਰਤਿਸ਼ਠਿਤ ਨੌਕਰੀ ਨਾ ਮਿਲਣ ਦੀ ਚਿੰਤਾ ਅਤੇ ਮਾਤਾ-ਪਿਤਾ ਤੇ ਸਮਾਜ ਦੀ ਉਮੀਦਾਂ ਦਾ ਦਬਾਅ ਸਾਡੇ ਨੌਜਵਾਨਾਂ ਵਿੱਚ ਤੇਜ਼ ਮਾਨਸਿਕ ਤਣਾਵ ਪੈਦਾ ਕਰ ਰਿਹਾ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਵਿਸ਼ੇ ਨੂੰ ਸੰਬੋਧਿਤ ਕਰਨ ਦੇ ਲਈ ਇੱਕ ਸਮਾਜ ਦੇ ਰੂਪ ਵਿੱਚ ਇਕੱਠੇ ਆਈਏ ਅਤੇ ਇੱਕ ਅਜਿਹਾ ਵਾਤਾਵਰਣ ਬਣਾਈਏ ਜੋ ਸਾਡੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਅਤੇ ਭਲਾਈ ਨੂੰ ਹੁਲਾਰਾ ਦੇਵੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਕਦੇ ਵੀ ਕਿਸੇ ਵੀ ਚਿੰਤਾ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਣ। ਰਾਸ਼ਟਰਪਤੀ ਨੇ ਵਿਦਿਆਰਥੀਆਂ ਆਪਣੀਆਂ ਸਮਰੱਥਾਵਾਂ ‘ਤੇ ਵਿਸ਼ਵਾਸ ਰੱਖਣ ਅਤੇ ਅੱਗੇ ਵਧਦੇ ਰਹਿਣ ਦੀ ਸਲਾਹ ਦਿੱਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਅਕਾਦਮਿਕ ਸੰਸਥਾਵਾਂ ਨੂੰ ਅਜਿਹੇ ਵਾਤਾਵਰਣ ਦਾ ਸਿਰਜਣ ਕਰਨਾ ਚਾਹੀਦਾ ਹੈ ਜੋ ਪਰੰਪਰਾਗਤ ਸੰਚਾਰ ਨੂੰ ਪ੍ਰੋਤਸਾਹਨ ਦੇਵੇ, ਜਿੱਥੇ ਵਿਦਿਆਰਥੀ ਫ਼ੈਸਲੇ ਤੋਂ ਡਰੇ ਬਿਨਾ ਆਪਣੇ ਡਰ, ਚਿੰਤਾਵਾਂ ਅਤੇ ਸੰਘਰਸ਼ਾਂ ‘ਤੇ ਚਰਚਾ ਕਰਨ ਵਿੱਚ ਸਹਿਜ ਮਹਿਸੂਸ ਕਰਨ। ਸਾਨੂੰ ਅਜਿਹਾ ਵਾਤਾਵਰਣ ਬਣਾਉਣ ਦੇ ਲਈ ਸਮੂਹਿਕ ਤੌਰ ‘ਤੇ ਕੰਮ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ ਜਿੱਥੇ ਸਾਡੇ ਯੁਵਾ ਆਤਮਵਿਸ਼ਵਾਸ ਅਤੇ ਸਾਹਸ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਮੁੱਲਵਾਨ ਅਤੇ ਸਸ਼ਕਤ ਮਹਿਸੂਸ ਕਰਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

***

ਡੀਐੱਸ/ਏਕੇ



(Release ID: 1946255) Visitor Counter : 98