ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਸ਼੍ਰੀ ਐੱਸ. ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਸਾਂਝੇ ਤੌਰ ‘ਤੇ ਸਟਡੀ ਇਨ ਇੰਡੀਆ (ਐੱਸਆਈਆਈ) ਪੋਰਟਲ ਦੀ ਸ਼ੁਰੂਆਤ ਕੀਤੀ


ਐੱਸਆਈਆਈ ਪੋਰਟਲ ਇੱਕ ਵੰਨ-ਸਟੋਪ ਪਲੈਟਫਾਰਮ ਹੈ ਜੋ ਭਾਰਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਕਾਦਮਿਕ ਯਾਤਰਾ ਨੂੰ ਸਰਲ ਬਣਾਏਗਾ- ਸ਼੍ਰੀ ਧਰਮੇਂਦਰ ਪ੍ਰਧਾਨ

ਸਟਡੀ ਇਨ ਇੰਡੀਆ ਪੋਰਟਲ ਭਾਰਤ ਨੂੰ ਉੱਚ ਸਿੱਖਿਆ ਦੀ ਇੱਕ ਪਸੰਦੀਦਾ ਮੰਜ਼ਿਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਬਣਨ ਜਾ ਰਿਹਾ ਹੈ- ਸ਼੍ਰੀ ਧਰਮੇਂਦਰ ਪ੍ਰਧਾਨ

ਐੱਸਆਈਆਈ ਸਿੱਖਿਆ ਦੇ ਖੇਤਰ ਵਿੱਚ ਬਰਾਂਡ ‘ਇੰਡੀਆ’ ਦੀ ਮਜ਼ਬੂਤ ਅੰਤਰਰਾਸ਼ਟਰੀ ਮੌਜੂਦਗੀ ਦਰਜ ਕਰੇਗਾ- ਡਾ. ਐੱਸ. ਜੈਸ਼ੰਕਰ

Posted On: 03 AUG 2023 4:28PM by PIB Chandigarh

ਭਾਰਤ ਨੂੰ ਸਿੱਖਿਆ ਦੇ ਆਲਮੀ ਕੇਂਦਰ ਦੇ ਰੂਪ ਵਿੱਚ ਮੁੜ ਸਥਾਪਿਤ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਿਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਅੱਜ ਨਵੀਂ ਦਿੱਲੀ ਵਿੱਚ ਸਾਂਝੇ ਤੌਰ ‘ਤੇ ਸਟਡੀ ਇਨ ਇੰਡੀਆ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ; ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ; ਸਿੱਖਿਆ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਰਾਜਕੁਮਾਰ ਸਿੰਘ; ਸੰਸਦ ਮੈਂਬਰ, ਡਾ. ਮਹੇਸ਼ ਸ਼ਰਮਾ; ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ 10 ਤੋਂ ਵੱਧ ਦੇਸ਼ਾਂ ਦੇ ਰਾਜਦੂਤ ਸ਼ਾਮਲ ਹੋਏ।

ਇਸ ਮੌਕੇ ‘ਤੇ ਵਰਤਮਾਨ ਵਿੱਚ ਭਾਰਤ ਵਿੱਚ ਪੜ੍ਹ ਰਹੇ ਰੂਸ, ਥਾਈਲੈਂਡ, ਜਪਾਨ, ਇਥਿਯੋਪਿਯਾ, ਇਕਵਾਡੋਰ, ਕਜਾਕਿਸਤਾਨ ਅਤੇ ਕੋਰੀਆ ਗਣਰਾਜ ਦੇ ਵਿਦਿਆਰਥੀਆਂ ਨੇ ਪਤਵੰਤਿਆਂ ਨੂੰ ਸਨਮਾਨ ਵਜੋਂ ਉਨ੍ਹਾਂ ਦੇ ਸੱਭਿਆਚਾਰ ਤੋਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ।

ਸਟਡੀ ਇਨ ਇੰਡੀਆ ਪੋਰਟਲ ਇੱਕ ਸਮਰਪਿਤ ਵੈੱਬਸਾਈਟ ਹੈ, ਜੋ ਇੰਡੀਅਨ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਜ਼ (ਐੱਚਈਆਈ) ਦੇ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰੇਗੀ। ਇਹ ਵੈੱਬਸਾਈਟ ਅੰਡਰਗ੍ਰੈਜੂਏਟ (ਯੂਜੀ), ਪੋਸਟ-ਗ੍ਰੈਜੂਏਟ (ਪੀਜੀ), ਡਾਕਟਰੇਟ ਪੱਧਰ ਦੇ ਪ੍ਰੋਗਰਾਮਾਂ ਦੇ ਨਾਲ –ਨਾਲ ਯੋਗ, ਆਯੁਰਵੇਦ, ਸ਼ਾਸਤਰੀ ਕਲਾਵਾਂ ਆਦਿ ਜਿਹੇ ਭਾਰਤੀ ਗਿਆਨ ਪ੍ਰਣਾਲੀ ਦੇ ਕੋਰਸਾਂ ਨੂੰ ਕਵਰ ਕਰਨ ਵਾਲੇ ਅਕਾਦਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦੇਵੇਗੀ। ਵੈੱਬਸਾਈਟ-ਪੋਰਟਲ ਅਕਾਦਮਿਕ ਸੁਵਿਧਾਵਾਂ, ਖੋਜ ਸਹਾਇਤਾ ਅਤੇ ਸਬੰਧਿਤ ਜਾਣਕਾਰੀ ਪੇਸ਼ ਕਰੇਗਾ। ਨਵੀਂ ਵੈੱਬਸਾਈਟ ਵਿੱਚ ਹੁਣ ਵਿਦਿਆਰਥੀਆਂ ਦੇ ਲਈ ਆਪਣੀ ਪਸੰਦ ਦੇ ਇੱਕ ਤੋਂ ਵੱਧ ਸੰਸਥਾਵਾਂ/ਕੋਰਸਾਂ ਲਈ ਅਪਲਾਈ ਕਰਨ ਦਾ ਪ੍ਰਾਵਧਾਨ ਹੋਵੇਗਾ। ਨਵਾਂ ਪੋਰਟਲ ਵਿਦਿਆਰਥੀ ਰਜਿਸਟ੍ਰੇਸ਼ਨ ਅਤੇ ਵੀਜ਼ਾ ਐਪਲੀਕੇਸ਼ਨ ਪ੍ਰੋਸੈੱਸ ਦੇ ਲਈ ਇੱਕ ਏਕੀਕ੍ਰਿਤ ਵੰਨ-ਸਟੋਪ ਸਮਾਧਾਨ ਪ੍ਰਦਾਨ ਕਰੇਗਾ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਵੀ ਪ੍ਰਧਾਨ ਨੇ ਕਿਹਾ ਕਿ ਐੱਸਆਈਆਈ ਪੋਰਟਲ ਇੱਕ ਵੰਨ-ਸਟੋਪ ਪਲੈਟਫਾਰਮ ਹੈ, ਜੋ ਕਿ ਭਾਰਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਕਾਦਮਿਕ ਯਾਤਰਾ ਨੂੰ ਸਰਲ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਐੱਨਈਪੀ ਦੁਆਰਾ ਨਿਰਦੇਸ਼ਿਤ, ਐੱਸਆਈਆਈ ਪੋਰਟਲ ਭਾਰਤ ਨੂੰ ਇੱਕ ਪਸੰਦੀਦਾ ਸਿੱਖਿਆ ਮੰਜ਼ਿਲ ਬਣਾਉਣ ਦੇ ਨਾਲ-ਨਾਲ ਸਮ੍ਰਿੱਧ ਭਵਿੱਖ ਨੂੰ ਆਕਾਰ ਦੇਣ ਦੇ ਲਈ ਅਕਾਦਮਿਕ ਸੀਮਾਵਾਂ ਨੂੰ ਮਿਟਾਉਣ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਿੱਖਿਆ ਨੂੰ ਭੂ-ਰਾਜਨੀਤਿਕ ਸੀਮਾਵਾਂ ਤੋਂ ਪਰ੍ਹੇ ਬਣਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਨਾਲ, ਸਟਡੀ ਇਨ ਇੰਡੀਆ ਪੋਰਟਲ ਭਾਰਤ ਨੂੰ ਉੱਚ ਸਿੱਖਿਆ ਦਾ ਇੱਕ ਪਸੰਦੀਦਾ ਮੰਜ਼ਿਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਬਣਨ ਜਾ ਰਿਹਾ ਹੈ।

 

ਡਾ. ਐੱਸ. ਜੈਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪੋਰਟਲ ਵਿਭਿੰਨ ਪਿਛੋਕੜ ਦੇ ਵਿਦਿਆਰਥੀਆਂ ਦਾ ਸੁਆਗਤ ਕਰਕੇ ਭਾਰਤ ਨੂੰ ਸਿੱਖਿਆ ਦਾ ਆਲਮੀ ਕੇਂਦਰ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਸਿੱਖਿਆ ਖੇਤਰ ਵਿੱਚ ਬ੍ਰਾਂਡ ‘ਇੰਡੀਆ’ ਦੀ ਮਜ਼ਬੂਤ ਅੰਤਰਰਾਸ਼ਟਰੀ ਮੌਜੂਦਗੀ ਦਰਜ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪੋਰਟਲ ਰਜਿਸਟ੍ਰੇਸ਼ਨ ਤੋਂ ਲੈ ਕੇ ਵੀਜ਼ਾ ਮਨਜ਼ੂਰੀ ਅਤੇ ਲੋੜੀਂਦੇ ਕੋਰਸਾਂ ਜਾਂ ਸੰਸਥਾਵਾਂ ਦੀ ਚੋਣ ਕਰਨ ਤੱਕ, ਭਾਰਤ ਵਿੱਚ ਅਧਿਐਨ ਕਰਨ ਦੇ ਇੱਛੁਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਯਾਤਰਾ ਨੂੰ ਅਸਾਨ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਜੂਦਕੀ ਤੋਂ ਘਰੇਲੂ ਵਿਦਿਆਰਥੀਆਂ ਨੂੰ ਵੀ ਵੈਸ਼ਵੀਕ੍ਰਿਤ ਦੁਨੀਆ ਨਾਲ ਵਧੇਰੇ ਨੇੜਤਾ ਨਾਲ ਜੁੜਨ ਅਤੇ ਆਲਮੀ ਕਾਰਜਸਥਲ ਦੇ ਲਈ ਬਿਹਤਰ ਢੰਗ ਨਾਲ ਤਿਆਰ ਹੋਣ ਜਿਹੇ ਲਾਭ ਪ੍ਰਾਪਤ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਐੱਨਈਪੀ 2020 ਦੇ ਲਾਗੂਕਰਨ ਨਾਲ ਭਾਰਤ ਵਿੱਚ ਵਿਦੇਸ਼ੀ ਯੂਨੀਵਰਸਿਟੀਆਂ ਦੇ ਪ੍ਰਵੇਸ਼ ਅਤੇ ਸਾਡੇ ਪ੍ਰਮੁੱਖ ਸੰਸਥਾਨਾਂ ਦੇ ਅੰਤਰਰਾਸ਼ਟਰੀ ਕੈਂਪਸ ਖੁੱਲਣ ਦੀ ਸ਼ੁਰੂਆਤ ਹੋ ਚੁੱਕੀ ਹੈ।

ਪ੍ਰਮੁੱਖ ਵਿਸ਼ੇਸ਼ਤਾਵਾਂ:

ਪ੍ਰਮੁੱਖ ਸਿੱਖਿਆ ਸੰਸਥਾਨਾਂ ਦੇ ਨਾਲ ਸਾਂਝੇਦਾਰੀ: ਸਟਡੀ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਹੇਠ ਲਿਖੇ ਮਾਪਦੰਡਾਂ ਵਿੱਚੋਂ ਇੱਕ ਨੂੰ ਪੂਰਾ ਕਰਨ ਵਾਲੇ ਅਕਾਦਮਿਕ ਸੰਸਥਾਨਾਂ ਦੇ ਨਾਲ ਸਾਂਝੇਦਾਰੀ ਹੋ ਸਕਦੀ ਹੈ:

  • ਰਾਸ਼ਟਰੀ ਸੰਸਥਾਗਤ ਰੈਂਕਿੰਗ ਫ੍ਰੇਮਵਰਕ (ਐੱਨਆਈਆਰਐੱਫ) ਰੈਂਕਿੰਗ (<=100)

  • ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਕੌਂਸਲ (ਐੱਨਏਏਸੀ) ਮਾਨਤਾ ਸਕੋਰ (>=3.01)

  • ਰਾਸ਼ਟਰੀ ਮਹੱਤਵ ਦੇ ਸੰਸਥਾਨ (ਆਈਐੱਨਆਈ)

  • ਇਹ ਪ੍ਰਮੁੱਖ ਸੰਸਥਾਨਾਂ ਨੂੰ ਭਾਰਤ ਵਿੱਚ ਅਧਿਐਨ ਦੇ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਮਾਂਕਨ ਵਿੱਚ ਹਿੱਸੇਦਾਰ ਬਣਾਉਣਾ ਸੁਨਿਸ਼ਚਿਤ ਕਰਦਾ ਹੈ।

ਸਟਡੀ ਇਨ ਇੰਡੀਆ ਪ੍ਰੋਗਰਾਮ ਇੰਡੀਅਨ ਹਾਇਰ ਐਜੂਕੇਸ਼ਨ ਇੰਸਟੀਟਿਊਟਸ ਵਿੱਚ ਉੱਚ ਸਿੱਖਿਆ ਦੇ ਮੌਕੇ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੁਚਾਰੂ ਅਤੇ ਨਿਰਵਿਘਨ ਐਪਲੀਕੇਸ਼ਨ ਪ੍ਰਕਿਰਿਆ ਪ੍ਰਦਾਨ ਕਰਦਾ ਹੈ। ਇਹ ਔਨਲਾਈਨ ਪਲੈਟਫਾਰਮ ਰਜਿਸਟ੍ਰੇਸ਼ਨ ਤੋਂ ਲੈ ਕੇ ਵੀਜ਼ਾ ਅਪਲਾਈ ਤੱਕ ਦੀ ਪੂਰੀ ਯਾਤਰਾ ਨੂੰ ਸਰਲ ਬਣਾਉਂਦਾ ਹੈ, ਜਿਸ ਨਾਲ ਵਿਦਿਆਰਥੀ ਆਪਣੇ ਇੱਛੁਕ ਕੋਰਸਾਂ ਨੂੰ ਚੁਣਨ, ਸੰਸਥਾਨ ਦੇ ਪ੍ਰਸਤਾਵ ਪੱਤਰ ਪ੍ਰਾਪਤ ਕਰਨ ਅਤੇ ਭਾਰਤ ਵਿੱਚ ਆਪਣੇ ਅਕਾਦਮਿਕ ਸੁਪਨਿਆਂ ਨੂੰ ਸਫ਼ਲਤਾਪੂਰਵਕ ਸਾਕਾਰ ਕਰਨ ਵਿੱਚ ਸਮਰੱਥ ਬਣਦੇ ਹਨ। ਏੱਸਆਈਆਈ ਪ੍ਰੋਗਰਾਮ ਬੇਜੋੜ ਤਜ਼ਰਬੇ ਪ੍ਰਦਾਨ ਕਰਕੇ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਅਤੇ ਮਹੱਤਵਾਆਕਾਂਖੀ ਵਿਦਿਆਰਥੀਆਂ ਨੂੰ ਭਾਰਤ ਦੇ ਜੀਵੰਤ ਅਤੇ ਸੱਭਿਆਚਾਰਕ ਤੌਰ ‘ਤੇ ਵਿਵਿਧ ਅਕਾਦਮਿਕ ਵਾਤਾਵਰਣ ਵਿੱਚ ਅਧਿਐਨ ਕਰਨ ਲਈ ਆਕਰਸ਼ਿਤ ਕਰਨਾ ਜਾਰੀ ਰੱਖੇਗਾ।

 

ਭਾਰਤ ਸਰਕਾਰ ਦਾ  ‘ਸਟਡੀ ਇਨ ਇੰਡੀਆ’ ਸਿੱਖਿਆ ਮੰਤਰਾਲੇ (ਐੱਮਓਈ) ਦੀ ਸਰਪ੍ਰਸਤੀ ਹੇਠ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ। ਸਟਡੀ ਇਨ ਇੰਡੀਆ ਪ੍ਰੋਗਰਾਮ ਦਾ ਟੀਚਾ ਭਾਰਤ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਿੱਚ ਵਾਧਾ ਕਰਨਾ ਹੈ। ਪ੍ਰੋਗਰਾਮ ਭਾਰਤ ਨੂੰ ਪਸੰਦੀਦਾ ਅਧਿਐਨ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣ, ਆਲਮੀ ਮਾਪਦੰਡਾਂ ਦੇ ਨਾਲ ਤੁਲਨਾਤਮਕ ਤੌਰ ‘ਤੇ ਕਿਫਾਇਤੀ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਅਤੇ ਇਸ ਪ੍ਰਕਾਰ ਉੱਚ ਸਿੱਖਿਆ ਵਿੱਚ ਸਮੁੱਚੇ ਗੁਣਵੱਤਾ ਸੁਧਾਰ ਵਿੱਚ ਯੋਗਦਾਨ ਦੇਣ ਦੀ ਵੀ ਕਲਪਨਾ ਕਰਦਾ ਹੈ। ਦੁਨੀਆ ਦੀ ਵਿਸ਼ਾਲਤਮ ਉੱਚ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੋਣ ਦੇ ਨਾਤੇ ਭਾਰਤ ਦੀਆਂ ਯੂਨੀਵਰਸਿਟੀਆਂ ਆਲਮੀ ਕਾਰਜਬਲ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਿਭਿੰਨ ਪ੍ਰਕਾਰ ਦੇ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਟਡੀ ਇਨ ਇੰਡੀਆ ਪ੍ਰੋਗਰਾਮ ਦਾ ਉਦੇਸ਼ ਇਨ੍ਹਾਂ ਕੋਰਸਾਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹੁੰਚ ਨੂੰ ਸੁਗਮ ਬਣਾਉਣਾ ਅਤੇ ਦੇਸ਼ ਦੀ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਪ੍ਰਦਰਸ਼ਿਤ ਕਰਨਾ ਹੈ।

 

*****

ਐੱਨਬੀ/ਏਕੇ   


(Release ID: 1945857) Visitor Counter : 124