ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਭੋਪਾਲ ਵਿੱਚ ‘ਉਨਮੇਸ਼’ ਅਤੇ ‘ਉਤਕਰਸ਼’ ਉਤਸਵਾਂ ਦਾ ਉਦਘਾਟਨ ਕੀਤਾ

Posted On: 03 AUG 2023 3:41PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਅੱਜ (3 ਅਗਸਤ, 2023) ਇੰਟਰਨੈਸ਼ਨਲ ਲਿਟਰੇਚਰ ਫੈਸਟੀਵਲ – ‘ਉਨਮੇਸ਼’ ਅਤੇ ਲੋਕ ਅਤੇ ਜਨਜਾਤੀ ਕਲਾ ਮਹੋਤਸਵ- ‘ਉਤਕਰਸ਼’ ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤ (ਲਿਟਰੇਚਰ) ਸਮਾਜ ਨਾਲ ਜੋੜਦਾ ਹੈ ਅਤੇ ਨਾਲ ਹੀ ਲੋਕਾਂ ਨੂੰ ਵੀ ਇੱਕ-ਦੂਸਰੇ ਨਾਲ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਥੇ ਹੀ ਸਾਹਿਤ ਅਤੇ ਕਲਾਵਾਂ ਸਾਰਥਕ ਹਨ ਜੋ ‘ਮੈਂ’ ਅਤੇ ‘ਮੇਰਾ’ ਤੋਂ ਉੱਪਰ ਉਠ ਕੇ ਰਚੀ ਅਤੇ ਪੇਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਪ੍ਰਮੁੱਖ ਰਚਨਾਵਾਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਭਾਰਤੀ ਸਾਹਿਤ ਨੂੰ ਹੋਰ ਸਮ੍ਰਿੱਧ ਕਰੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤ ਨੇ ਮਾਨਵਤਾ ਨੂੰ ਆਈਨਾ (ਸ਼ੀਸ਼ਾ) ਦਿਖਾਇਆ ਹੈ, ਬਚਾਇਆ ਵੀ ਹੈ ਅਤੇ ਅੱਗੇ ਵੀ ਵਧਾਇਆ ਹੈ। ਸਾਹਿਤ ਅਤੇ ਕਲਾ ਨੇ ਸੰਵੇਦਨਾ ਅਤੇ ਕਰੂਣਾ ਨੂੰ, ਯਾਨੀ ਮਨੁੱਖ ਦੀ ਮਾਨਵਤਾ ਨੂੰ ਸੁਰੱਖਿਅਤ ਰੱਖਿਆ ਹੈ। ਮਾਨਵਤਾ ਦੀ ਰੱਖਿਆ ਦੇ ਇਸ ਪਰਮ ਪਵਿੱਤਰ ਅਭਿਯਾਨ ਵਿੱਚ ਭਾਗੀਦਾਰ ਬਨਣ ਦੇ ਲਈ ਲੇਖਕ ਅਤੇ ਕਲਾਕਾਰ ਪ੍ਰਸ਼ੰਸਾ ਦੇ ਹੱਕਦਾਰ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤ ਨੇ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ ਨੂੰ ਤਾਕਤ ਦਿੱਤੀ। ਦੇਸ਼ ਦੇ ਕੋਨੇ-ਕੋਨੇ ਵਿੱਚ ਅਨੇਕ ਲੇਖਕਾਂ ਨੇ ਸੁਤੰਤਰਤਾ ਅਤੇ ਪੁਨਰਜਾਗਰਣ ਦੇ ਆਦਰਸ਼ਾਂ ਨੂੰ ਪ੍ਰਗਟ ਕੀਤਾ। ਭਾਰਤੀ ਪੁਨਰਜਾਗਰਣ ਅਤੇ ਸੁਤੰਤਰਤਾ ਸੰਗ੍ਰਾਮ ਦੇ ਕਾਲ ਵਿੱਚ ਲਿਖੇ ਗਏ ਨਾਵਲ, ਕਹਾਣੀਆਂ, ਕਵਿਤਾਵਾਂ ਅਤੇ ਨਾਟਕ ਅੱਜ ਵੀ ਲੋਕਪ੍ਰਿਯ ਹਨ ਅਤੇ ਇਨ੍ਹਾਂ ਦਾ ਸਾਡੇ ਮਨ ‘ਤੇ ਵਿਆਪਕ ਪ੍ਰਭਾਵ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਅਨੇਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵਿਸ਼ਵ ਵਿੱਚ, ਸਾਡੇ ਵਿਭਿੰਨ ਸੱਭਿਆਚਾਰਾਂ ਅਤੇ ਮਾਨਤਾਵਾਂ ਦੇ ਲੋਕਾਂ ਦੇ ਵਿਚਾਲੇ ਬਿਹਤਰ ਸਮਝ ਬਣਾਉਣ ਦੇ ਪ੍ਰਭਾਵੀ ਤਰੀਕੇ ਖੋਜਣੇ ਹੋਣਗੇ। ਇਸ ਪ੍ਰਯਾਸ ਵਿੱਚ ਕਹਾਣੀਕਾਰਾਂ ਅਤੇ ਕਵੀਆਂ ਦੀ ਕੇਂਦਰੀ ਭੂਮਿਕਾ ਹੈ ਕਿਉਂਕਿ ਸਾਹਿਤ ਵਿੱਚ ਸਾਡੇ ਅਨੁਭਵਾਂ ਨੂੰ ਜੋੜਣ ਅਤੇ ਮਤਭੇਦਾਂ ਨੂੰ ਦੂਰ ਕਰਨ ਦੀ ਬੇਮਿਸਾਲ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਸਾਂਝੀ ਨੀਅਤੀ ਨੂੰ ਉਜਾਗਰ ਕਰਨ ਅਤੇ ਆਪਣੇ ਆਲਮੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਲਈ ਸਾਹਿਤ ਦੀ ਸਮਰੱਥਾ ਦਾ ਉਪਯੋਗ ਕਰਨਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਣ ਦੇ ਲਈ ਜਨਜਾਤੀ ਭਾਈ-ਭੈਣਾਂ ਦੀ ਪ੍ਰਗਤੀ ਜ਼ਰੂਰੀ ਹੈ। ਜਨਜਾਤੀ ਯੁਵਾ ਵੀ ਆਪਣੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਸਾਡਾ ਸਮੂਹਿਕ ਪ੍ਰਯਤਨ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਸੱਭਿਆਚਾਰ, ਲੋਕਾਚਾਰ, ਰੀਤੀ-ਰਿਵਾਜ ਅਤੇ ਕੁਦਰਤੀ ਵਾਤਾਵਰਣ ਦੀ ਸੰਭਾਲ਼ ਕਰਦੇ ਹੋਏ ਵਿਕਾਸ ਵਿੱਚ ਭਾਗੀਦਾਰ ਬਨਣ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

***

ਡੀਐੱਸ/ਏਕੇ


(Release ID: 1945652) Visitor Counter : 132