ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪਬਲੀਕੇਸ਼ਨ ਡਿਵੀਜਨ ਨੂੰ ਦਿੱਲੀ ਪੁਸਤਕ ਮੇਲੇ 2023 ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਪੁਰਸਕਾਰ ਮਿਲਿਆ

Posted On: 02 AUG 2023 6:40PM by PIB Chandigarh

ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰਕਾਸ਼ਕ, ਪਬਲੀਕੇਸ਼ਨ ਡਿਵੀਜਨ ਨੇ ਦਿੱਲੀ ਪੁਸਤਕ ਮੇਲੇ 2023 ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਸਿਲਵਰ ਮੈਡਲ ਜਿੱਤਿਆ ਹੈ। ਪੁਰਸਕਾਰ ਅੱਜ, 2 ਅਗਸਤ ਨੂੰ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਆਯੋਜਿਤ ਪੁਸਤਕ ਮੇਲੇ ਦੇ ਸਮਾਪਨ ਅਤੇ ਪੁਰਸਕਾਰ ਸਮਾਰੋਹ ਵਿੱਚ ਪ੍ਰਦਾਨ ਕੀਤਾ ਗਿਆ। ਪਬਲੀਕੇਸ਼ਨ ਡਿਵੀਜਨ ਦੇ ਹੈੱਡ ਅਤੇ ਡਾਇਰੈਕਟਰ ਜਨਰਲ, ਸੁਸ਼੍ਰੀ ਅਨੁਪਸਾ ਭਟਨਾਗਰ ਨੇ ਪਬਲੀਕੇਸ਼ਨ ਡਿਵੀਜਨ, ਇੰਡੀਆ ਟ੍ਰੇਡ ਪ੍ਰਮੋਸ਼ਨ ਔਰਗੇਨਾਈਜੇਸ਼ਨ (ਆਈਟੀਪੀਓ) ਅਤੇ ਫੈਡਰੇਸ਼ਨ ਆਵ੍ ਇੰਡੀਅਨ ਪਬਲੀਸ਼ਰਜ਼ (ਐੱਫਆਈਪੀ) ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪਬਲੀਕੇਸ਼ਨ ਡਿਵੀਜਨ ਦੀ ਆਯੋਜਕ ਟੀਮ ਦੀ ਮੌਜੂਦਗੀ ਵਿੱਚ ਪੁਰਸਕਾਰ ਗ੍ਰਹਿਣ ਕੀਤਾ।

ਦਿੱਲੀ ਪੁਸਤਕ ਮੇਲੇ ਦੇ 27ਵੇਂ ਸੰਸਕਰਣ ਦਾ ਆਯੋਜਨ ਆਈਟੀਪੀਓ ਨੇ ਐੱਫਆਈਪੀ ਦੇ ਸਹਿਯੋਗ ਨਾਲ 29 ਜੁਲਾਈ ਤੋਂ 2 ਅਗਸਤ 2023 ਤੱਕ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਕੀਤਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਬਲੀਕੇਸ਼ਨ ਡਿਵੀਜਨ ਨੇ  ਪ੍ਰਗਤੀ ਮੈਦਾਨ ਦੀ ਹਾਲ ਸੰਖਿਆ 11 ਵਿੱਚ ਸਟਾਲ ਸੰਖਿਆ 12 ‘ਤੇ ਆਪਣੀਆਂ ਪੁਸਤਕਾਂ ਅਤੇ ਪ੍ਰਤ੍ਰਿਕਾਵਾਂ ਦਾ ਪ੍ਰਦਰਸ਼ਨ ਕੀਤਾ।

 

ਵਿਜ਼ੀਟਰਸ ਨੇ ਪਬਲੀਕੇਸ਼ਨ ਡਿਵੀਜਨ ਦੁਆਰਾ ਪ੍ਰਦਰਸ਼ਿਤ ਪੁਸਤਕਾਂ ਦੇ ਉਤਕ੍ਰਿਸ਼ਟ ਸੰਗ੍ਰਹਿ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ। ਪੁਸਤਕਾਂ ਵਿੱਚ ਰਾਸ਼ਟਰ ਨਿਰਮਾਣ, ਇਤਿਹਾਸ ਅਤੇ ਵਿਰਾਸਤ ਤੋਂ ਲੈ ਕੇ ਜੀਵਨੀਆਂ, ਸੰਦਰਭ ਪੁਸਤਕਾਂ ਅਤੇ ਬਾਲ ਸਾਹਿਤ ਤੱਕ ਦੇ ਵਿਸ਼ੇ ਸ਼ਾਮਲ ਸਨ। ਪੁਸਤਕਾਂ ਦੇ ਸੈੱਟ ਵਿੱਚ ਰਾਸ਼ਟਰਪਤੀ ਭਵਨ ‘ਤੇ ਪ੍ਰਮੁੱਖ ਪੁਸਤਕਾਂ ਅਤੇ ਵਿਭਾਗ ਦੁਆਰਾ ਵਿਸ਼ੇਸ਼ ਤੌਰ ‘ਤੇ ਪ੍ਰਕਾਸ਼ਿਤ ਰਾਸ਼ਟਰਪਤੀਆਂ, ਉਪ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਚੁਣੇ ਹੋਏ ਭਾਸ਼ਣਾਂ ਦਾ ਸੰਗ੍ਰਹਿ ਸ਼ਾਮਲ ਸੀ। ਪੁਸਤਕ ਮੇਲੇ ਵਿੱਚ ਆਉਣ ਵਾਲਿਆਂ ਨੇ ਇਸ ਦੀ ਕਾਫੀ ਸ਼ਲਾਘਾ ਕੀਤੀ।

 

ਵਿਭਾਗ ਦੁਆਰਾ ਪ੍ਰਕਾਸ਼ਿਤ ਲੋਕਪ੍ਰਿਯ ਸਲਾਨਾ ਸੰਦਰਭ ਪੁਸਤਕ ‘ਇੰਡੀਆ/ਭਾਰਤ’ ਸਟਾਲ ‘ਤੇ ਆਉਣ ਵਾਲਿਆਂ ਦੇ ਦਰਮਿਆਨ ਮੁੱਖ ਆਕ੍ਰਸ਼ਣਾਂ ਵਿੱਚੋਂ ਇੱਕ ਸੀ। ਵਿਭਾਗ ਦੀ ਕਲਾ ਅਤੇ ਸੱਭਿਆਚਾਰ ‘ਤੇ ਸ਼ਾਨਦਾਰ ਚਿੱਤਰਾਂ ਸਹਿਤ ਪੁਸਤਕਾਂ ਵੀ ਵਿਜ਼ੀਟਰਸ ਦੀਆਂ ਪਸੰਦੀਦਾ ਸਨ। ਵਿਭਾਗ ਦੀ ਵਿਸ਼ੇਸ਼ ਪੁਸਤਕ ‘ਯੋਜਨਾ ਕਲਾਸਿਕਸ’ ਸੀ ਜਿਸ ਦਾ ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਨੇ ਕੱਲ੍ਹ ਵਿਮੋਚਨ ਕੀਤਾ ਸੀ। ਪੁਸਤਕ ਜਲਦੀ ਹੀ ਪਬਲੀਕੇਸ਼ਨ ਡਿਵੀਜਨ ਬੁੱਕ ਗੈਲਰੀ, ਸੂਚਨਾ ਭਵਨ ਅਤੇ ਵੈੱਬਸਾਈਟ www.publicationsdivision.nic.in   ‘ਤੇ ਉਪਲਬਧ ਹੋਵੇਗੀ।

 

ਪੁਸਤਕਾਂ ਤੋਂ ਇਲਾਵਾ, ਪਬਲੀਕੇਸ਼ਨ ਡਿਵੀਜਨ ਦੀ ਲੋਕਪ੍ਰਿਯ ਅਤੇ ਵਿਆਪਕ ਤੌਰ ‘ਤੇ ਪ੍ਰਸਾਰਿਤ ਪੱਤ੍ਰਿਕਾਵਾਂ ਜਿਵੇਂ ਯੋਜਨਾ, ਕੁਰੂਕਸ਼ੇਤਰ, ਅੱਜਕਲ੍ਹ ਅਤੇ ਬਾਲ ਭਾਰਤੀ ਦੀ ਵੀ ਵਿਜ਼ੀਟਰਸ ਨੇ ਬਹੁਤ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪੱਤ੍ਰਿਕਾਵਾਂ ਦੀ ਬੇਹਦ ਸ਼ਲਾਘਾ ਕੀਤੀ। ਵਿਭਾਗ ਦੁਆਰਾ ਪ੍ਰਕਾਸ਼ਿਤ ਇੰਪਲੋਇਮੈਂਟ ਨਿਊਜ਼/ਰੋਜ਼ਗਾਰ ਸਮਾਚਾਰ ਦੁਆਰਾ ਹਰੇਕ ਹਫ਼ਤੇ ਲਗਾਤਾਰ ਪ੍ਰਦਾਨ ਕੀਤੇ ਜਾ ਰਹੇ ਰੋਜ਼ਗਾਰ ਸਬੰਧੀ ਉਪਯੋਗੀ ਅੱਪਡੇਟ ਦੀ ਵੀ ਲੋਕਾਂ ਨੇ ਬੇਹਦ ਸ਼ਲਾਘਾ ਕੀਤੀ।

 

************

ਪੀਆਈਬੀ ਦਿੱਲੀ/ਡੀਜੇਐੱਮ


(Release ID: 1945508)