ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਤੌਰ ’ਤੇ ਵਿਕਸਿਤ, ਲਾਗਤ ਪ੍ਰਭਾਵੀ, ਘੱਟ ਭਾਰ ਵਾਲੇ, ਅਲਟ੍ਰਾਫਾਸਟ,1.5 ਟੇਸਲਾ ਦੇ ਉੱਚ ਖੇਤਰ (ਹਾਈ ਫੀਲਡ) ਵਾਲੇ ਨੈਕਸਟ ਜਨਰੇਸ਼ਨ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਮਆਰਆਈ) ਸਕੈਨਰ ਦੀ ਸ਼ੁਰੂਆਤ ਕੀਤੀ


ਵੋਕਸੈਲਗ੍ਰਿਡਸ ਇਨੋਵੇਸ਼ਨ ਪ੍ਰਾਈਵੇਟ ਲਿਮਿਟਿਡ ਨੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਨੈਸ਼ਨਲ ਬਾਇਓਫਾਰਮਾ ਮਿਸ਼ਨ ਦੇ ਤਹਿਤ ਇਸ ਐੱਮਆਰਆਈ ਸਕੈਨਰ ਨੂੰ ਵਿਕਸਿਤ ਕੀਤਾ ਹੈ

ਇਸ ਨਾਲ ਆਮ ਨਾਗਰਿਕ ਲਈ ਐੱਮਆਰਆਈ ਸਕੈਨਿੰਗ ਦੀ ਲਾਗਤ ਬਹੁਤ ਹੀ ਘੱਟ ਹੋਣ ਦੀ ਉਮੀਦ ਹੈ, ਨਾਲ ਹੀ ਆਯਾਤ ’ਤੇ ਨਿਰਭਰਤਾ ਖ਼ਤਮ ਹੋਣ ਨਾਲ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਵੀ ਬਚੇਗੀ: ਡਾ. ਜਿਤੇਂਦਰ ਸਿੰਘ

ਵਿਸ਼ਵ ਪੱਧਰੀ ਐੱਮਆਰਆਈ ਵਿਕਸਿਤ ਕਰਨ ਲਈ ਖਰਚ ਕੀਤੇ ਗਏ 17 ਕਰੋੜ ਰੁਪਏ ਵਿੱਚੋਂ 12 ਕਰੋੜ ਰੁਪਏ ਬਾਇਓਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਕੌਂਸਲ (ਬੀਆਈਆਰਏਸੀ) ਰਾਹੀਂ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਪ੍ਰਦਾਨ ਕੀਤੇ ਗਏ

ਡਾ. ਜਿਤੇਂਦਰ ਸਿੰਘ ਦੇ ਅਨੁਸਾਰ ਉਤਪਾਦਨ ਵਧਾਉਣ ਦੇ ਨਾਲ-ਨਾਲ ਇਹ ਉਪਕਰਣ ਗਲੋਬਲ ਸਾਉਥ ਵਿੱਚ ਹੋਰ ਦੇਸ਼ਾਂ ਦੇ ਨਾਲ ਇਸ ਸਫ਼ਲਤਾ ਨੂੰ ਸਾਂਝਾ ਕਰਨ ਦੀ ਸੰਭਾਵਨਾ ਪ੍ਰਦਾਨ ਕਰਦਾ ਹੈ ਤਾਕਿ ਉਨ੍ਹਾਂ ਨੂੰ ਲਾਗਤ ਪ੍ਰਭਾਵੀ ਅਤੇ ਭਰੋਸੇਮੰਦ ਮੈਡੀਕਲ ਇਮੇਜਿੰਗ ਸਮਾਧਾਨਾਂ ਤੱਕ ਪਹੁੰਚ ਬਣਾਉਣ ਵਿੱਚ ਸਹਾਇਤਾ ਮਿਲ ਸਕੇ

Posted On: 01 AUG 2023 4:58PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ): ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਤੌਰ ’ਤੇ ਵਿਕਸਿਤ, ਲਾਗਤ ਪ੍ਰਭਾਵੀ, ਘੱਟ ਭਾਰ  ਵਾਲੇ, ਅਲਟ੍ਰਾਫਾਸਟ, 1.5 ਟੇਸਲਾ ਦੇ ਉੱਚ ਖੇਤਰ (ਹਾਈ ਫੀਲਡ) ਵਾਲੇ ਨੈਕਸਟ ਜਨਰੇਸ਼ਨ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਮਆਰਆਈ) ਸਕੈਨਰ ਦੀ ਸ਼ੁਰੂਆਤ ਕੀਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਐੱਮਆਰਆਈ ਸਕੈਨਰ ਦੇਸ਼ ਵਿੱਚ ਵਿਕਸਿਤ ਕੀਤਾ ਗਿਆ ਹੈ, ਜਿਸ ਨਾਲ ਆਮ ਆਦਮੀ ਦੇ ਲਈ ਐੱਮਆਰਆਈ ਸਕੈਨਿੰਗ ਦੀ ਲਾਗਤ ਬਹੁਤ ਘੱਟ ਹੋਣ ਦੀ ਉਮੀਦ ਹੈ, ਜਿਸ ਨਾਲ ਹੁਣ ਤੱਕ ਉੱਚ ਕੀਮਤ ਵਾਲੇ ਐੱਮਆਰਆਈ ਸਕੈਨ ਤੱਕ ਵੀ ਸਭ ਦੀ ਪਹੁੰਚ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਬਜ਼ਾਰ ਤੋਂ ਐੱਮਆਰਆਈ ਸਕੈਨਰ ਦੀ ਖਰੀਦ ਵਿੱਚ ਪੂੰਜੀ ਨਿਵੇਸ਼ ਵੀ ਬਹੁਤ ਹੱਦ ਤੱਕ ਘੱਟ ਹੋ ਜਾਵੇਗਾ, ਜਿਸ ਦੇ ਕਾਰਨ ਬਹੁਤ ਸਾਰੀ ਵਿਦੇਸ਼ੀ ਮੁਦਰਾ ਦੀ ਵੀ ਬਚਤ ਹੋਵੇਗੀ। ਨਾਲ ਹੀ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਭਾਰਤ ਵਿੱਚ ਡਾਇਗਨੌਸਟਿਕ ਅਤੇ ਥੈਰੇਪਿਊਟਿਕ ਨਿਰਮਾਣ ਦੇ ਦੋਹਰੇ ਮਿਸ਼ਨ ਦੇ ਉਦੇਸ਼ ਅਤੇ ਆਤਮਨਿਰਭਰਤਾ ਦੇ ਸਮੁੱਚੇ ਉਦੇਸ਼ ਨੂੰ ਵੀ ਅਤਿ-ਆਧੁਨਿਕ ਬਣਾਇਆ ਜਾ ਸਕੇਗਾ। ਮੰਤਰੀ ਮਹੋਦਯ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ, “ਮੇਕ ਇਨ ਇੰਡੀਆ-ਮੇਡ ਫਾਰ ਦਿ ਵਰਲਡ” ਹੋਵੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਾਸਤਵ ਵਿੱਚ ਇਹ ਨੈਸ਼ਨਲ ਬਾਇਓਫਾਰਮਾ ਮਿਸ਼ਨ (ਐੱਨਬੀਐੱਮ), ਬਾਇਓ ਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਅਤੇ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਲਈ ਇੱਕ ਬੇਮਿਸਾਲ ਰਿਕਾਰਡ ਸਥਾਪਿਤ ਕਰਨ ਵਾਲੀ ਉਪਲਬਧੀ ਹੈ ਕਿਉਂਕਿ ਅਸੀਂ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮੋਡ ਦੇ ਤਹਿਤ ਆਪਣੇ ਪਹਿਲੇ ਸਵੇਦਸ਼ੀ ਤੌਰ ’ਤੇ ਵਿਕਸਿਤ ਅਤਿ-ਆਧੁਨਿਕ ਐੱਮਆਰਆਈ ਸਕੈਨਰ ਨੂੰ ਸਾਹਮਣੇ ਲੈ ਕੇ ਆਏ ਹਾਂ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਬਾਇਓਫਾਰਮਾ ਮਿਸ਼ਨ ਦੇ ਤਹਿਤ, ਵੌਕਸੈਲਗ੍ਰਿਡਜ਼ ਇਨੋਵੇਸ਼ਨਜ਼ ਪ੍ਰਾਈਵੇਟ ਲਿਮਿਟਿਡ ਨੇ ਦੇਸ਼ ਦੀ ਹੁਣ ਤੱਕ ਅਣਉਚਿਤ ਜ਼ਰੂਰਤ ਨੂੰ ਪੂਰਾ ਕਰਨ ਲਈ ਆਪਣੇ ਆਪ ਵਿੱਚ ਸੰਪੂਰਣ (ਕੰਪੈਕਟ), ਘੱਟ ਭਾਰ ਵਾਲੇ, ਅਗਲੀ ਪੀੜ੍ਹੀ ਦਾ ਐੱਮਆਰਆਈ ਸਕੈਨਰ ਵਿਕਸਿਤ ਕੀਤਾ ਹੈ।

ਮੰਤਰੀ ਮਹੋਦਯ ਨੇ ਰੇਖਾਂਕਿਤ ਕੀਤਾ ਕਿ ਵਿਸ਼ਵ ਪੱਧਰੀ ਐੱਮਆਰਆਈ ਵਿਕਸਿਤ ਕਰਨ ਲਈ ਖਰਚ ਕੀਤੇ ਗਏ 17 ਕਰੋੜ ਰੁਪਏ ਵਿੱਚੋਂ 12 ਕਰੋੜ ਰੁਪਏ ਬਾਇਓਟੈਕਨੋਲਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਰਾਹੀਂ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਪ੍ਰਦਾਨ ਕੀਤੇ ਗਏ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਫਟਵੇਅਰ ਦੇ ਨਾਲ ਅਗਲੀ ਪੀੜ੍ਹੀ ਦੇ ਹਾਰਡਵੇਅਰ ਦੇ ਇਸ ਸੁਮੇਲ ਨੇ ਡਾਇਗਨੌਸਟਿਕ ਇਮੇਜਿੰਗ ਸਪੇਸ ਦੇ ਖੇਤਰ ਵਿੱਚ ਇੱਕ ਬਹੁਤ ਹੀ ਵਿਘਨਕਾਰੀ ਉਤਪਾਦ ਨੂੰ ਸਫ਼ਲਤਾਪੂਰਵਕ ਪੇਸ਼ ਕਰਨ ਵਿੱਚ ਸਮਰੱਥ ਬਣਾਇਆ ਹੈ, ਕਿਉਂਕਿ ਇਹ ਭਾਰਤ ਸਰਕਾਰ ਦੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਤੋਂ ਵਪਾਰਕ ਵਿਕਰੀ ਅਤੇ ਨਿਰਮਾਣ ਲਾਇਸੈਂਸ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਦੀ 70 ਪ੍ਰਤੀਸ਼ਤ ਆਬਾਦੀ ਦੀ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਮਆਰਆਈ) ਦੀ ਡਾਇਗਨੌਸਟਿਕ ਵਿਧੀ ਤੱਕ ਪਹੁੰਚ ਨਹੀਂ ਹੈ। ਕੰਪਿਉਟੇਡ ਟੋਮੋਗ੍ਰਾਫੀ (ਸੀਟੀ), ਐਕਸ-ਰੇ ਅਤੇ ਅਲਟਰਾਸਾਊਂਡ ਵਰਗੀਆਂ ਹੋਰ ਇਮੇਜਿੰਗ ਵਿਧੀਆਂ ਦੀ ਤੁਲਨਾ ਵਿੱਚ ਐੱਮਆਰਆਈ ਸਕੈਨਰ ਤੱਕ ਪਹੁੰਚ ਆਮ ਤੌਰ ’ਤੇ 3 ਗੁਣਾ ਘੱਟ ਹੈ। ਇਸ ਦਾ ਕਾਰਨ ਇਸ ਦੀ ਬਹੁਤ ਜ਼ਿਆਦਾ ਪੂੰਜੀ ਲਾਗਤ ਹੈ ਜੋ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਵਿੱਚ ਇੱਕ ਸਮੱਸਿਆ ਹੈ। ਭਾਰਤ ਵਿੱਚ ਵਰਤਮਾਨ ਅਨੁਮਾਨ ਦਰਸਾਉਂਦੇ ਹਨ ਕਿ ਐੱਮਆਰਆਈ ਦਾ ਕੁੱਲ ਸਥਾਪਿਤ ਅਧਾਰ 4800 ਹੈ, ਜੋ ਸੀਟੀ ਤੋਂ 3 ਗੁਣਾ ਘੱਟ ਹੈ ਅਤੇ ਜੋ ਸੰਭਵਤ ਇਸ ਉਤਪਾਦ ਦੀ ਉੱਚ ਕੀਮਤ ਅਤੇ ਆਯਾਤ ’ਤੇ ਨਿਰਭਰਤਾ ਦੇ ਕਾਰਨ ਵੀ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਵਰਤਮਾਨ ਵਿੱਚ 350 ਤੋਂ ਘੱਟ ਮਸ਼ੀਨਾਂ ਦੀ ਸਲਾਨਾ ਮੰਗ ਹੈ, ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਜੋੜਿਆ ਕਿ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਪ੍ਰਮੁੱਖ ਆਯੁਸ਼ਮਾਨ ਭਾਰਤ ਪਹਿਲ ਸਮੇਤ ਸਿਹਤ ਦੇਖਭਾਲ ਪਹੁੰਚ ਅਤੇ ਸਮਾਵੇਸ਼ਨ ਵਿੱਚ ਸੁਧਾਰ ਦੇ ਲਈ ਸਰਕਾਰ ਦੀਆਂ ਕਈ ਪਹਿਲਾਂ ਦੇ ਕਾਰਨ, ਗਲੋਬਲ ਡਾਟਾ ਇੰਕ ਦੇ ਅਨੁਮਾਨਾਂ ਦੇ ਅਧਾਰ ’ਤੇ ਵਰ੍ਹੇ 2030 ਤੱਕ ਮੰਗ ਦੁੱਗਣੀ ਤੋਂ ਵਧ ਹੋਣ ਦੀ ਉਮੀਦ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਸਵਦੇਸ਼ੀ ਤੌਰ ’ਤੇ ਵਿਕਸਿਤ ਪਹਿਲਾ ਐੱਮਆਰਆਈ ਸਕੈਨਰ ਉਪਲਬਧ ਕਰਵਾ ਕੇ ਇਨ੍ਹਾਂ ਵਿੱਚੋਂ ਕਈ ਸਮੱਸਿਆਵਾਂ ਦਾ ਸਮਾਧਾਨ ਕਰੇਗਾ, ਜੋ ਪਹਿਲਾਂ ਤੋਂ ਉਪਲਬਧ ਮਸ਼ੀਨਾਂ ਦੀ ਤੁਲਨਾ ਵਿੱਚ ਬਹੁਤ ਲਾਗਤ ਪ੍ਰਭਾਵੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਇਸ ਸਫ਼ਲਤਾ ਨੂੰ ਗਲੋਬਲ ਸਾਊਥ ਵਿੱਚ ਹੋਰ ਦੇਸ਼ਾਂ ਦੇ ਨਾਲ ਸਾਂਝਾ ਕਰਨ ਦੀ ਸੰਭਾਵਨਾ ਵੀ ਪ੍ਰਦਾਨ ਕਰਦਾ ਹੈ ਤਾਕਿ ਉਨ੍ਹਾਂ ਨੂੰ ਵੀ ਸਸਤੇ ਅਤੇ ਭਰੋਸੇਮੰਦ ਮੈਡੀਕਲ ਇਮੇਜਿੰਗ ਸਮਾਧਾਨਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਮਿਲ ਸਕੇ।

ਡਾ. ਜਿਤੇਂਦਰ ਸਿੰਘ ਨੇ ਇਕੱਠ ਨੂੰ ਇਹ ਵੀ ਦੱਸਿਆ ਕਿ ਸੰਸਦ ਵਿੱਚ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਜੀ ਦੇ ਦਿਮਾਗ ਦੀ ਕਲਪਨਾ, ਨੈਸ਼ਨਲ ਰਿਸਰਚ ਫਾਊਂਡੇਸ਼ਨ (ਐੱਨਆਰਐੱਫ) ਬਿੱਲ ਦੇ ਪਾਸ ਹੋਣ ਤੋਂ ਬਾਅਦ, ਇਹ ਵਿਗਿਆਨਿਕ ਅਤੇ ਸਬੰਧਿਤ ਮੰਤਰਾਲਿਆਂ ਤੋਂ ਇਲਾਵਾ ਉਦਯੋਗਾਂ ਅਤੇ ਰਾਜ ਸਰਕਾਰਾਂ ਦੀ ਭਾਗੀਦਾਰੀ ਅਤੇ ਯੋਗਦਾਨ ਦੇ ਲਈ ਵਿਧੀ ਬਣਾਉਣ ਦੇ ਲਈ ਉਦਯੋਗ, ਸਿੱਖਿਆ ਅਤੇ ਸਰਕਾਰੀ ਵਿਭਾਗਾਂ ਅਤੇ ਖੋਜ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਸਥਾਪਿਤ ਕਰਨ ਦੇ ਨਾਲ ਹੀ ਇੱਕ ਇੰਟਰਫੇਸ ਵੀ ਵਿਕਸਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਨੀਤੀਗਤ ਢਾਂਚਾ ਬਣਾਉਣ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਲਾਗੂ ਕਰਨ ’ਤੇ ਧਿਆਨ ਕੇਂਦ੍ਰਿਤ ਕਰੇਗਾ ਜੋ ਖੋਜ ਅਤੇ ਵਿਕਾਸ ’ਤੇ ਉਦਯੋਗ ਦੁਆਰਾ ਸਹਿਯੋਗ ਅਤੇ ਵਧੇ ਹੋਏ ਖਰਚੇ ਨੂੰ ਪ੍ਰੋਤਸਾਹਿਤ ਕਰ ਸਕੇ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਵਿੱਚ ਯੂਪੀ ਇੰਡੀਆ ਅਤੇ ਡਿਜੀਟਲ ਇੰਡੀਆ ਸਾਨੂੰ ਦੇਸ਼ ਦੀ ਪ੍ਰਗਤੀ ਅਤੇ ਅੰਤਰਰਾਸ਼ਟਰੀ ਪਹਿਚਾਣ ਦੀ ਦਿਸ਼ਾ ਵਿੱਚ ਲੈ ਜਾਣ ਦੇ ਲਈ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਸਾਡੀ ਯੋਗ ਅਗਵਾਈ ਅਤੇ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਲਈ ਮੇਕ ਇਨ ਇੰਡੀਆ, ਸਕਿੱਲ ਇੰਡੀਆ, ਸਟਾਰਟ-ਅੱਪਸ ਇੰਡੀਆ ਅਤੇ ਡਿਜੀਟਲ ਇੰਡੀਆ ਜਿਹੀਆਂ ਰਾਸ਼ਟਰੀ ਪਹਿਲਾਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੇ ਪ੍ਰਤੀ ਆਭਾਰ ਪ੍ਰਕਟ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ, ਟੈਕਨੋਲੋਜੀ ਦਾ ਮਹਿਜ਼ ਉਪਭੋਗਤਾ ਬਣੇ ਰਹਿਣ ਦੇ ਸਥਾਨ ’ਤੇ ਹੁਣ ਇਨੋਵੇਟਰ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਆਪਣੇ ਸੰਬੋਧਨ ਵਿੱਚ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਸਕੱਤਰ, ਡੀਬੀਟੀ, ਡਾ. ਰਾਜੇਸ਼ ਗੋਖਲੇ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਆਪਣੇ ਵਿਭਿੰਨ ਪ੍ਰੋਗਰਾਮਾਂ ਰਾਹੀਂ ਭਾਰਤ ਵਿੱਚ ਡਿਵਾਈਸਾਂ ਅਤੇ ਡਾਇਗਨੌਸਟਿਕਸ ਈਕੋਸਿਸਟਮ ਇੰਡੀਆ ’ਤੇ ਧਿਆਨ ਦੇਣ ਦੇ ਨਾਲ ਹੀ ਬਾਇਓਫਾਰਮਾ ਸੈਕਟਰ ਨੂੰ ਸਸ਼ਕਤ ਕਰਨ ਲਈ ਜਬਰਦਸਤ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਬਾਇਓ ਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਦੁਆਰਾ ਲਾਗੂ ਕੀਤਾ ਗਿਆ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦਾ ਨੈਸ਼ਨਲ ਬਾਇਓਫਾਰਮਾ ਮਿਸ਼ਨ (ਐੱਨਬੀਐੱਮ)ਵੈਕਸੀਨ, ਬਾਇਓਸਿਮਿਲਰਸ ਮੈਡੀਕਲ ਡਿਵਾਈਸਾਂ. ਮੈਡੀਕਲ ਉਪਕਰਣਾਂ ਅਤੇ ਡਾਇਗਨੌਸਟਿਕਸ ਸਮੇਤ ਬਾਇਓਥੈਰੇਪੂਟਿਕਸ ਵਿੱਚ ਭਾਰਤ ਦੀ ਟੈਕਨੋਲੋਜੀ ਅਤੇ ਉਤਪਾਦ ਵਿਕਾਸ ਕਰਨ ਦੀਆਂ ਸਮਰੱਥਾਵਾਂ ਵਿੱਚ ਤੇਜ਼ੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

<><><><><> 

ਐੱਸਐੱਨਸੀ/ਪੀਕੇ



(Release ID: 1945433) Visitor Counter : 86