ਰੱਖਿਆ ਮੰਤਰਾਲਾ

ਮੇਜਰ ਜਨਰਲ ਅਮਿਤਾ ਰਾਣੀ ਨੇ ਐੱਮਐੱਨਐੱਸ, ਐਡੀਸ਼ਨਲ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ

Posted On: 01 AUG 2023 4:45PM by PIB Chandigarh

ਮੇਜਰ ਜਨਰਲ ਅਮਿਤਾ ਰਾਣੀ ਨੇ 1 ਅਗਸਤ, 2023 ਨੂੰ ਮਿਲਟਰੀ ਨਰਸਿੰਗ ਸਰਵਿਸ (ਐੱਮਐੱਨਐੱਸ) ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ। ਜਨਰਲ ਔਫਿਸਰ ਨਰਸਿੰਗ ਕਾਲਜ, ਆਰਮੀ ਹਸਪਤਾਲ (ਆਰ ਐੰਡ ਆਰ), ਦਿੱਲੀ ਦੀ ਸਾਬਕਾ ਵਿਦਿਆਰਥੀ ਰਹੀ ਹੈ। ਇਸ ਅਹੁਦੇ ’ਤੇ ਤੈਨਾਤ ਹੋਣ ਤੋਂ ਪਹਿਲਾਂ ਉਹ ਐੱਮਐੱਨਐੱਸ, ਹੈੱਡਕੁਆਰਟਰ (ਐੱਨਸੀ) ਵਿੱਚ ਬ੍ਰਿਗੇਡੀਅਰ ਸੀ।

ਜਨਰਲ ਅਫਸਰ 1983 ਵਿੱਚ ਮਿਲਟਰੀ ਨਰਸਿੰਗ ਸਰਵਿਸ ਵਿੱਚ ਸ਼ਾਮਲ ਹੋਈ। ਮੇਜਰ ਜਨਰਲ ਅਮਿਤਾ ਰਾਣੀ ਨੇ ਕੁਆਲਿਟੀ ਕੰਟਰੋਲ, ਇਨਫੈਕਸ਼ਨ ਕੰਟਰੋਲ ਅਤੇ ਪ੍ਰੀਵੈਨਸ਼ਨ ਮੈਨੇਜਮੈਂਟ, ਸਿਕਸ ਸਿਗਮਾ ਗ੍ਰੀਨ ਬੈਲਟ ਇਨ ਹੈਲਥ ਕੇਅਰ ’ਤੇ ਥੋੜੇ ਸਮੇਂ ਦਾ ਕੋਰਸ ਪੂਰਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਹੈਲਥ ਕੇਅਰ ਅਕੈਡਮੀ, ਜਿਸ ਦਾ ਹੈੱਡਕੁਆਰਟਰ ਸਿੰਗਾਪੁਰ ਵਿੱਚ ਸਥਿਤ ਹੈ, ਉੱਥੋਂ ਦੇ ਹਸਪਤਾਲ ਅਤੇ ਗੁਣਵੱਤਾ ਪ੍ਰਬੰਧਨ ਵਿੱਚ ਇੱਕ ਪੋਸਟ ਗ੍ਰੈਜੂਏਟ ਕੋਰਸ ਦਾ ਸਰਟੀਫਿਕੇਟ ਹਾਸਲ ਕੀਤਾ ਹੈ। ਇੱਕ ਯੋਗ ਪ੍ਰਸ਼ਾਸਕ ਵਜੋਂ ਉਨ੍ਹਾਂ ਨੇ ਡੀਪੀਐੱਮ ਸੀਐੱਚ (ਈਸੀ) ਕੋਲਕਾਤਾ, 154 ਜੀਐੱਚ ਵਿੱਚ ਪ੍ਰਿੰਸੀਪਲ ਮੈਟਰਨ, ਐੱਮਐੱਚ ਜਲੰਧਰ, ਐੱਮਐੱਚ ਇਲਾਹਾਬਾਦ ਅਤੇ ਕਮਾਂਡ ਹਸਪਤਾਲ ਏਅਰ ਫੋਰਸ, ਬੰਗਲੁਰੂ ਜਿਹੇ ਪ੍ਰਮੁੱਖ ਅਹੁਦਿਆਂ ’ਤੇ ਕੰਮ ਕੀਤਾ ਹੈ।

*****

ਐੱਸਆਰ/ਆਨੰਦ



(Release ID: 1944935) Visitor Counter : 78


Read this release in: English , Urdu , Hindi , Tamil