ਪ੍ਰਧਾਨ ਮੰਤਰੀ ਦਫਤਰ

ਮਹਾਰਾਸ਼ਟਰ ਦੇ ਪੁਣੇ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 01 AUG 2023 4:45PM by PIB Chandigarh

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਸ ਜੀ, ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਗਣ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜੀਤ ਪਵਾਰ ਜੀ, ਭਾਈ ਦਿਲੀਪ ਜੀ ਹੋਰ ਮੰਤਰੀ ਗਣ, ਸਾਂਸਦ ਅਤੇ ਵਿਧਾਇਕਗਣ, ਭਾਈਓ ਅਤੇ ਭੈਣੋ।

 

ਔਗਸਟ ਮਹੀਨਾ, ਹਾ ਉਤਸਵ ਵ ਕ੍ਰਾਂਤੀਚਾ ਮਹੀਨਾ ਆਹੇ,

ਕ੍ਰਾਂਤੀਚਯਾ ਯਾ ਮਹਿਨਯਾਚਯਾ ਸੁਰੂਵਾਤੀਲਾਚ, ਮਲਾ ਪੁਣੇ ਯੇਥੇ,

ਯੇਣਯਾਚੇ ਸੌਭਾਗਯ ਮਿਲਾਲੇ।

(ऑगस्ट महिना, हा उत्सव व क्रांतीचा महिना आहे. 

क्रांतीच्या या महिन्याच्या सुरुवातीलाच, मला पुणे येथे, 

येण्याचे सौभाग्य मिळाले.)

 

 

ਵਾਕਈ, ਪੁਣੇ ਦਾ ਭਾਰਤ  ਦੀ ਆਜ਼ਾਦੀ ਦੇ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪੁਣੇ ਨੇ ਬਾਲ ਗੰਗਾਧਰ ਤਿਲਕ ਜੀ ਸਮੇਤ ਅਨੇਕ ਕ੍ਰਾਂਤੀਵੀਰ, ਸੁਤੰਤਰਤਾ ਸੈਨਾਨੀ ਦੇਸ਼ ਨੂੰ ਦਿੱਤੇ ਹਨ। ਅੱਜ ਹੀ ਲੋਕਸ਼ਾਹਿਰ ਅੰਨਾ ਭਾਊ ਸਾਠੇ ਦੀ ਜਯੰਤੀ ਵੀ ਹੈ। ਇਹ ਅਸੀਂ ਸਭ ਦੇ ਲਈ ਬਹੁਤ ਹੀ ਖਾਸ ਦਿਨ ਹੈ। ਅੰਨਾ ਭਾਊ ਸਾਠੇ, ਮਹਾਨ ਸਮਾਜ ਸੁਧਾਰਕ ਸਨ, ਬਾਬਾ ਸਾਹੇਬ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਅੱਜ ਵੀ ਵੱਡੀ ਸੰਖਿਆ ਵਿੱਚ ਵਿਦਿਆਰਥੀ ਅਤੇ ਵਿਦਵਾਨ ਉਨ੍ਹਾਂ ਦੇ ਸਾਹਿਤ ‘ਤੇ ਸੋਧ ਕਰਦੇ ਹਨ। ਅੰਨਾ ਭਾਊ ਸਾਠੇ ਦੇ ਕਾਰਜ, ਉਨ੍ਹਾਂ ਦਾ ਸੱਦਾ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ।

ਸਾਥੀਓ,

ਪੁਣੇ, ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦੇਣ, ਦੇਸ਼ ਭਰ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਇੱਕ ਜੀਵੰਤ ਸ਼ਹਿਰ ਹੈ। ਅੱਜ ਜੋ ਪ੍ਰੋਜੈਕਟ ਪੁਣੇ ਅਤੇ ਪਿੰਪਰੀ-ਚਿੰਚਵੜ ਨੂੰ ਮਿਲੇ ਹਨ, ਉਸ ਨਾਲ ਇਹ ਭੂਮਿਕਾ ਹੋਰ ਸਸ਼ਕਤ ਹੋਣ ਵਾਲੀ ਹੈ। ਹੁਣੇ ਇੱਥੇ ਕਰੀਬ 15 ਹਜ਼ਾਰ ਕਰੋੜ ਰੁਪਏ ਦੋ ਪ੍ਰੋਜੈਕਟਸ ਦੀ ਆਧਾਰ ਸ਼ਿਲਾ ਅਤੇ ਲੋਕਅਰਪਣ ਹੋਇਆ ਹੈ। ਹਜ਼ਾਰਾਂ ਪਰਿਵਾਰਾਂ ਨੂੰ ਪੱਕੇ ਘਰ ਮਿਲੇ ਹਨ, Waste ਤੋਂ Wealth ਬਣਾਉਣ ਦਾ, ਕਚਰੇ ਤੋਂ ਕੰਚਨ ਬਣਾਉਣ ਦਾ ਆਧੁਨਿਕ ਪਲਾਂਟ ਮਿਲਿਆ ਹੈ। ਇਨ੍ਹਾਂ ਪ੍ਰੋਜੈਕਸਟ ਦੇ ਲਈ ਮੈਂ ਸਾਰੇ ਪੁਣੇ ਵਾਸੀਆਂ ਨੂੰ, ਇੱਥੋਂ ਦੇ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

 

ਸਾਥੀਓ,

ਸਾਡੀ ਸਰਕਾਰ, ਸ਼ਹਿਰਾਂ ਵਿੱਚ ਰਹਿਣ ਵਾਲੇ ਖਾਸ ਤੌਰ ‘ਤੇ ਮੱਧ ਵਰਗ ਦੀ, ਪ੍ਰੋਫੈਸ਼ਨਲਸ ਦੀ, ਉਨ੍ਹਾਂ ਦੀ Quality of Life ਨੂੰ ਲੈ ਕੇ ਬਹੁਤ ਗੰਭੀਰ ਹੈ। ਜਦੋਂ Quality of Life ਸੁਧਰਦੀ ਹੈ, ਤਾਂ ਉਸ ਸ਼ਹਿਰ ਦਾ ਵਿਕਾਸ ਵੀ ਹੋਰ ਤੇਜ਼ੀ ਨਾਲ ਹੁੰਦਾ ਹੈ। ਪੁਣੇ ਜਿਹੇ ਸਾਡੇ ਸ਼ਹਿਰਾਂ ਵਿੱਚ quality of life ਹੋਰ ਬਿਹਤਰ ਹੋਵੇ, ਇਸ ਦੇ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇੱਥੇ ਆਉਣ ਤੋਂ ਪਹਿਲਾਂ ਪੁਣੇ ਮੈਟ੍ਰੋ ਦੇ ਇੱਕ ਹੋਰ ਸੈਕਸ਼ਨ ਦਾ ਲੋਕਅਰਪਣ ਹੋਇਆ ਹੈ। ਮੈਨੂੰ ਯਾਦ ਹੈ, ਜਦੋਂ ਪੁਣੇ ਮੈਟ੍ਰੋ ਦੇ ਲਈ ਕੰਮ ਸ਼ੁਰੂ ਹੋਇਆ ਸੀ, ਤਾਂ ਮੈਨੂੰ ਇਸ ਦੇ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਸੀ ਅਤੇ ਦੇਵੇਂਦਰ ਜੀ ਨੇ ਬਹੁਤ ਹੀ ਮਜ਼ੇਦਾਰ ਢੰਗ ਨਾਲ ਉਸ ਦਾ ਵਰਣਨ ਵੀ ਕੀਤਾ। ਇਨ੍ਹਾਂ 5 ਵਰ੍ਹਿਆਂ ਇੱਥੇ ਲਗਭਗ 24 ਕਿਲੋਮੀਟਰ ਮੈਟ੍ਰੋ ਨੈੱਟਵਰਕ ਸ਼ੁਰੂ ਹੋ ਚੁੱਕਿਆ ਹੈ।

 

ਸਾਥੀਓ,

ਸਾਨੂੰ ਭਾਰਤ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਥਰ ਚੰਗਾ ਬਣੇ ਅਤੇ ਉਸ ਨੂੰ ਅਗਰ ਸਾਨੂੰ ਨਵੀਂ ਉਚਾਈ ਦੇਣੀ ਹੈ ਤਾਂ ਸਾਨੂੰ ਪਬਲਿਕ ਟ੍ਰਾਂਸਪੋਰਟ ਨੂੰ ਆਧੁਨਿਕ ਬਣਾਉਣਾ ਹੀ ਹੋਵੇਗਾ। ਅਤੇ ਇਸ ਲਈ ਹੀ ਅੱਜ ਭਾਰਤ ਦੇ ਸ਼ਹਿਰਾਂ ਵਿੱਚ ਲਗਾਤਾਰ ਮੈਟ੍ਰੋ ਨੈੱਟਵਰਕ ਦਾ ਵਿਸਤਾਰ ਹੋ ਰਿਹਾ ਹੈ, ਨਵੇਂ-ਨਵੇਂ ਫਲਾਈਓਵਰ ਬਣਾਏ ਜਾ ਰਹੇ ਹਨ, ਰੈੱਡ ਲਾਈਟਸ ਦੀ ਸੰਖਿਆ ਘੱਟ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਲ 2014 ਤੱਕ ਭਾਰਤ ਵਿੱਚ 250 ਕਿਲੋਮੀਟਰ ਤੋਂ ਵੀ ਘੱਟ ਮੈਟ੍ਰੋ ਨੈੱਟਵਰਕ ਸੀ। ਇਸ ਵਿੱਚ ਵੀ ਜ਼ਿਆਦਾਤਰ ਇਸ ਦੇ ਇਲਾਵਾ ਇੱਕ ਹਜ਼ਾਰ ਕਿਲੋਮੀਟਰ ਦੀ ਨਵੀਂ ਮੈਟ੍ਰੋ ਲਾਈਨ ਦੇ ਲਈ ਕੰਮ ਵੀ ਚਲ ਰਿਹਾ ਹੈ। 2014 ਵਿੱਚ ਸਿਰਫ਼ 5 ਸ਼ਹਿਰਾਂ ਵਿੱਚ ਮੈਟ੍ਰੋ ਦਾ ਨੈੱਟਵਰਕ ਸੀ। ਅੱਜ ਦੇਸ਼ ਦੇ 20 ਸ਼ਹਿਰਾਂ ਵਿੱਚ ਮੈਟ੍ਰੋ ਨੈੱਟਵਰਕ ਸੰਚਾਲਿਤ ਹੈ। ਮਹਾਰਾਸ਼ਟਰ ਵਿੱਚ ਹੀ ਪੁਣੇ ਦੇ ਇਲਾਵਾ ਮੁੰਬਈ ਅਤੇ ਨਾਗਪੁਰ ਵਿੱਚ ਵੀ ਮੈਟ੍ਰੋ ਦਾ ਵਿਸਤਾਰ ਹੋ ਰਿਹਾ ਹੈ। ਇਹ ਮੈਟ੍ਰੋ ਨੈੱਟਵਰਕ, ਆਧੁਨਿਕ ਭਾਰਤ ਦੇ ਸ਼ਹਿਰਾਂ ਦੀ ਨਵੀਂ ਲਾਈਫਲਾਈਨ ਬਣਦੀ ਜਾ ਰਹੀ ਹੈ। ਪੁਣੇ ਜਿਹੇ ਸ਼ਹਿਰ ਵਿੱਚ ਵਾਤਾਵਰਣ ਦੀ ਰੱਖਿਆ ਦੇ ਲਈ ਪ੍ਰਦੂਸ਼ਣ ਘੱਟ ਕਰਨ ਦੇ ਲਈ ਮੈਟ੍ਰੋ ਦਾ ਵਿਸਤਾਰ, ਬਹੁਤ ਜ਼ਰੂਰੀ ਹੈ। ਇਸ ਲਈ ਵੀ ਸਾਡੀ ਸਰਕਾਰ ਮੈਟ੍ਰੋ ਨੈੱਟਵਰਕ ਵਧਾਉਣ ਦੇ ਲਈ ਇੰਨੀ ਮਿਹਨਤ ਕਰ ਰਹੀ ਹੈ।

 

ਭਾਈਓ ਅਤੇ ਭੈਣੋਂ,

Quality of Life ਨੂੰ ਸੁਧਾਰਣ ਦਾ ਇੱਕ ਅਹਿਮ ਫੈਕਟਰ, ਸ਼ਹਿਰਾਂ ਵਿੱਚ ਸਾਫ਼-ਸਫ਼ਾਈ ਦੀ ਵਿਵਸਥਾ ਵੀ ਹੈ। ਇੱਕ ਸਮਾਂ ਸੀ, ਜਦੋਂ ਵਿਕਸਿਤ ਦੇਸ਼ਾਂ ਦੇ ਸ਼ਹਿਰਾਂ ਨੂੰ ਦੇਖ ਕੇ ਕਿਹਾ ਜਾਂਦਾ ਸੀ- ਵਾਹ ਕਿੰਨਾ ਸਾਫ਼ ਸ਼ਹਿਰ ਹੈ। ਹੁਣ ਅਸੀਂ ਭਾਰਤ ਦੇ ਸ਼ਹਿਰਾਂ ਨੂੰ ਵੀ ਉਸੇ ਤਰ੍ਹਾਂ ਨਾਲ ਸਮਾਧਾਨ ਦੇ ਰਹੇ ਹਾਂ। ਸਵੱਛ ਭਾਰਤ ਅਭਿਯਾਨ, ਸਿਰਫ਼ ਟੌਯਲੇਟਸ ਦੇ ਨਿਰਮਾਣ ਤੱਕ ਸੀਮਿਤ ਨਹੀਂ ਹੈ। ਇਸ ਅਭਿਯਾਨ ਵਿੱਚ ਵੇਸਟ ਮੈਨੇਜਮੈਂਟ ‘ਤੇ ਵੀ ਬਹੁਤ ਅਧਿਕ ਫੋਕਸ ਕੀਤਾ ਜਾ ਰਿਹਾ ਹੈ। ਸਾਡੇ ਸ਼ਹਿਰਾਂ ਵਿੱਚ ਵੱਡੇ-ਵੱਡੇ ਕਚਰੇ ਦੇ ਪਹਾੜ ਬਹੁਤ ਵੱਡੀ ਸਮੱਸਿਆ ਬਣ ਗਏ ਹਨ। ਤੁਸੀਂ ਵੀ ਜਾਣਦੇ ਹੋ ਕਿ ਪੁਣੇ ਵਿੱਚ ਜਿੱਥੇ ਮੈਟ੍ਰੋ ਦਾ ਡਿਪੋ ਬਣਿਆ ਹੈ, ਉਹ ਪਹਿਲਾਂ ਕੋਥਰੂਡ ਕਚਰਾ ਡੰਪਿੰਗਯਾਰਡ ਨਾਲ ਜਾਣਿਆ ਜਾਂਦਾ ਸੀ। ਹੁਣ ਅਜਿਹੇ ਕੂੜੇ ਦੇ ਪਹਾੜਾਂ ਨੂੰ ਹਟਾਉਣ ਦੇ ਲਈ ਵੀ ਮਿਸ਼ਨ ਮੋਡ ‘ਤੇ ਕੰਮ ਚਲ ਰਿਹਾ ਹੈ। ਅਤੇ ਅਸੀਂ ਕਚਰੇ ਤੋਂ ਕੰਚਨ- ਯਾਨੀ ਵੇਸਟ ਟੂ ਵੈਲਥ ਦੇ ਮੰਤਰ ‘ਤੇ ਕੰਮ ਕਰ ਰਹੇ ਹਾਂ। ਪਿੰਪਰੀ-ਚਿੰਚਵੜ ਦਾ ਵੇਸਟ ਟੂ ਐਨਰਜੀ ਪਲਾਂਟ, ਬਹੁਤ ਹੀ ਬਿਹਤਰੀਨ ਪ੍ਰੋਜੈਕਟ ਹੈ। ਇਸ ਵਿੱਚ ਕਚਰੇ ਤੋਂ ਬਿਜਲੀ ਬਣ ਰਹੀ ਹੈ। ਇੱਥੇ ਜੋ ਬਿਜਲੀ ਪੈਦਾ ਹੋਵੇਗੀ, ਉਸ ਨਾਲ ਨਿਗਮ ਆਪਣੀ ਜ਼ਰੂਰਤ ਵੀ ਪੂਰੀ ਕਰ ਪਾਵੇਗਾ। ਯਾਨੀ ਪ੍ਰਦੂਸ਼ਣ ਦੀ ਸਮੱਸਿਆ ਵੀ ਨਹੀਂ ਰਹੇਗੀ ਅਤੇ ਨਗਰ-ਨਿਗਮ ਨੂੰ ਬਚਤ ਵੀ ਹੋਵੇਗੀ।

 

ਸਾਥੀਓ,

ਆਜ਼ਾਦੀ ਦੇ ਬਾਅਦ ਤੋਂ ਹੀ ਮਹਾਰਾਸ਼ਟਰ ਦੇ ਉਦਯੋਗਿਕ ਵਿਕਾਸ ਨੇ ਭਾਰਤ ਦੇ ਉਦਯੋਗਿਕ ਵਿਕਾਸ ਨੂੰ ਨਿਰੰਤਰ ਗਤੀ ਦਿੱਤੀ ਹੈ। ਮਹਾਰਾਸ਼ਟਰ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਵਧਾਉਣ ਦੇ ਲਈ, ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਓਨਾ ਹੀ ਜ਼ਰੂਰੀ ਹੈ। ਇਸ ਲਈ ਅੱਜ ਸਾਡੀ ਸਰਕਾਰ ਮਹਾਰਾਸ਼ਟਰ ਵਿੱਚ ਇਨਫ੍ਰਾਸਟ੍ਰਕਚਰ ‘ਤੇ ਜਿੰਨਾ ਨਿਵੇਸ਼ ਕਰ ਰਹੀ ਹੈ, ਉਹ ਬੇਮਿਸਾਲ ਹੈ। ਅੱਜ ਇੱਥੇ ਵੱਡੇ-ਵੱਡੇ ਐਕਸਪ੍ਰੈੱਸਵੇਅ, ਨਵੇਂ-ਨਵੇਂ ਰੇਲ ਰੂਟ, ਨਵੇਂ-ਨਵੇਂ ਏਅਰਪੋਰਟਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰੇਲਵੇ ਦੇ ਵਿਕਾਸ ਦੇ ਲਈ ਇੱਥੇ 2014 ਤੋਂ ਪਹਿਲਾਂ ਦੀ ਤੁਲਨਾ ਵਿੱਚ 12 ਗੁਣਾ ਅਧਿਕ ਖਰਚ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਅਲੱਗ-ਅਲੱਗ ਸ਼ਹਿਰਾਂ ਨੂੰ ਆਸ-ਪਾਸ ਦੇ ਰਾਜਾਂ ਦੇ ਇਕੋਨੌਮਿਕ ਹੱਬ ਨਾਲ ਵੀ ਜੋੜਿਆ ਜਾ ਰਿਹਾ ਹੈ।

 

ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਤੋਂ ਗੁਜਰਾਤ ਅਤੇ ਮਹਾਰਾਸ਼ਟਰ ਦੋਨਾਂ ਨੂੰ ਫਾਇਦਾ ਹੋਵੇਗਾ। ਦਿੱਲੀ-ਮੁੰਬਈ ਇਕੋਨੌਮਿਕ ਕੌਰੀਡੋਰ, ਮਹਾਰਾਸ਼ਟਰ ਨੂੰ ਮੱਧ ਪ੍ਰਦੇਸ਼ ਅਤੇ ਉੱਤਰ ਭਾਰਤ ਦੇ ਹੋਰ ਰਾਜਾਂ ਨਾਲ ਜੋੜੇਗਾ। Western Dedicated Freight Corridor ਨਾਲ ਮਹਾਰਾਸ਼ਟਰ ਅਤੇ ਉੱਤਰ ਭਾਰਤ ਦੇ ਦਰਮਿਆਨ ਰੇਲ ਕਨੈਕਟੀਵਿਟੀ ਵੀ ਬਿਲਕੁਲ ਬਦਲ ਜਾਵੇਗੀ। ਮਹਾਰਾਸ਼ਟਰ ਨੂੰ ਤੇਲੰਗਾਨਾ, ਛੱਤੀਸਗੜ੍ਹ ਅਤੇ ਹੋਰ ਪੜੋਸੀ ਰਾਜਾਂ ਨਾਲ ਜੋੜਨ ਦੇ ਲਈ ਜੋ Transmission Line Network ਵਿਛਾਇਆ ਗਿਆ ਹੈ, ਉਸ ਨਾਲ ਵੀ ਮਹਾਰਾਸ਼ਟਰ ਦੇ ਉਦਯੋਗਾਂ ਨੂੰ ਨਵੀਂ ਗਤੀ ਮਿਲਣ ਵਾਲੀ ਹੈ। ਆਇਲ ਅਤੇ ਗੈਸ ਪਾਈਪਲਾਈਨ ਹੋਵੇ, ਔਰੰਗਾਬਾਦ ਇੰਡਸਟ੍ਰੀਅਲ ਸਿਟੀ ਹੋਵੇ, ਨਵੀਂ ਮੁੰਬਈ ਏਅਰਪੋਰਟ ਹੋਣ, ਸ਼ੇਂਦਰ-ਬਿਡਕਿਨ ਇੰਡਸਟ੍ਰੀਅਲ ਪਾਰਕ ਹੋਣ, ਇਹ ਮਹਾਰਾਸ਼ਟਰ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਦੇਣ ਦਾ ਸਮਰੱਥਾ ਰੱਖਦੇ ਹਨ।

 

ਸਾਥੀਓ,

ਸਾਡੀ ਸਰਕਾਰ, ਰਾਜ ਦੇ ਵਿਕਾਸ ਨਾਲ, ਦੇਸ਼ ਦੇ ਵਿਕਾਸ ਦੇ ਮੰਤਰ ਨੂੰ ਲੈ ਕੇ ਚਲ ਰਹੀ ਹੈ। ਜਦੋਂ ਮਹਾਰਾਸ਼ਟਰ ਦਾ ਵਿਕਾਸ ਹੋਵੇਗਾ, ਤਾਂ ਭਾਰਤ ਦਾ ਵਿਕਾਸ ਹੋਵੇਗਾ। ਅਤੇ ਜਦੋਂ ਭਾਰਤ ਦਾ ਵਿਕਾਸ ਹੋਵੇਗਾ, ਤਾਂ ਉਸ ਦਾ ਉਤਨਾ ਹੀ ਲਾਭ ਮਹਾਰਾਸ਼ਟਰ ਨੂੰ ਵੀ ਮਿਲੇਗਾ। ਅੱਜ ਕੱਲ੍ਹ, ਜਗਭਰਾਤ ਲੋਕ, ਭਾਰਤਾਚਯਾ ਵਿਕਾਸਚੀ, ਚਰਚਾ ਕਰੀਤ ਆਹੇਤ, ਇਸ ਵਿਕਾਸ ਦਾ ਲਾਭ, ਮਹਾਰਾਸ਼ਟਰ ਨੂੰ ਵੀ ਹੋ ਰਿਹਾ ਹੈ, ਪੁਣੇ ਨੂੰ ਵੀ ਹੋ ਰਿਹਾ ਹੈ। ਤੁਸੀਂ ਦੇਖ ਰਹੇ ਹੋ, ਬੀਤੇ 9 ਵਰ੍ਹਿਆਂ ਵਿੱਚ ਭਾਰਤ ਨੇ ਇਨੋਵੇਸ਼ਨ ਅਤੇ ਸਟਾਰਟ ਅੱਪਸ ਦੇ ਮਾਮਲੇ ਵਿੱਚ ਦੁਨੀਆ ਵਿੱਚ ਨਵੀਂ ਪਹਿਚਾਣ ਬਣਾਈ ਹੈ। 9 ਵਰ੍ਹੇ ਪਹਿਲਾਂ ਤੱਕ ਭਾਰਤ ਵਿੱਚ ਸਿਰਫ਼ ਕੁਝ ਸੌ ਸਟਾਰਟ ਅੱਪਸ ਹੁੰਦੇ ਸਨ। ਅੱਜ ਅਸੀਂ 1 ਲੱਖ ਸਟਾਰਟ ਅੱਪਸ ਨੂੰ ਪਾਰ ਕਰ ਗਏ ਹਨ। ਇਹ ਸਟਾਰਟ ਅੱਪ, ਇਹ ਈਕੋਸਿਸਟਮ ਇਸ ਲਈ ਇੰਨਾ ਫਲ-ਫੁੱਲ ਰਿਹਾ ਹੈ, ਕਿਉਂਕਿ ਅਸੀਂ ਡਿਜੀਟਲ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਕੀਤਾ ਹੈ। ਅਤੇ ਭਾਰਤ ਵਿੱਚ ਡਿਜੀਟਲ ਇਨਫ੍ਰਾਸਟ੍ਰਕਚਰ ਦੀ ਨੀਂਹ ਬਣਾਉਣ ਵਿੱਚ ਪੁਣੇ ਦੀ ਬਹੁਤ ਹੀ ਇਤਿਹਾਸਿਕ ਭੂਮਿਕਾ ਰਹੀ ਹੈ। ਸਸਤੇ ਡੇਟਾ, ਸਸਤੇ ਫੋਨ ਅਤੇ ਪਿੰਡ-ਪਿੰਡ ਪਹੁੰਚੀ ਇੰਟਰਨੈੱਟ ਸੁਵਿਧਾ ਨੇ ਇਸ ਸੈਕਟਰ ਨੂੰ ਮਜ਼ਬੂਤੀ ਦਿੱਤੀ ਹੈ। ਅੱਜ ਭਾਰਤ, ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਤੋਂ 5G ਸਰਵਿਸ ਰੋਲਆਉਟ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਅੱਜ ਦੇਸ਼ ਵਿੱਚ ਫਿਨਟੈੱਕ ਹੋਵੇ, ਬਾਇਓਟੈੱਕ ਹੋਵੇ, ਐਗ੍ਰੀਟੈੱਕ ਹੋਵੇ, ਹਰ ਸੈਕਟਰ ਵਿੱਚ ਸਾਡੇ ਯੁਵਾ ਕਮਾਲ ਕਰ ਰਹੇ ਹਨ। ਇਸ ਦਾ ਬਹੁਤ ਵੱਡਾ ਲਾਭ ਪੁਣੇ ਨੂੰ ਹੋ ਰਿਹਾ ਹੈ।

 

ਸਾਥੀਓ,

ਇੱਕ ਤਰਫ਼ ਮਹਾਰਾਸ਼ਟਰ ਵਿੱਚ ਅਸੀਂ ਚੌਤਰਫ਼ਾ ਵਿਕਾਸ ਹੁੰਦੇ ਦੇਖ ਰਹੇ ਹਨ। ਉੱਥੇ ਦੂਸਰੀ ਤਰਫ਼ ਪੜੋਸੀ ਰਾਜ ਕਰਨਾਟਕ ਵਿੱਚ ਜੋ ਹੋ ਰਿਹਾ ਹੈ, ਉਹ ਵੀ ਸਾਡੇ ਸਾਹਮਣੇ ਹਨ। ਬੰਗਲੁਰੂ ਇੰਨਾ ਵੱਡਾ ਆਈਟੀ ਹੱਬ ਹੈ, ਗਲੋਬਲ ਇਨਵੈਸਟਰਸ ਦਾ ਸੈਂਟਰ ਹੈ। ਇਹ ਜ਼ਰੂਰੀ ਸੀ ਕਿ ਇਸ ਸਮੇਂ ਬੰਗਲੁਰੂ ਦਾ, ਕਰਨਾਟਕ ਦਾ ਤੇਜ਼ੀ ਨਾਲ ਵਿਕਾਸ ਹੋਵੇ। ਲੇਕਿਨ ਜਿੱਥੇ ਜਿਸ ਪ੍ਰਕਾਰ ਦੇ ਐਲਾਨਾਂ ਕਰਕੇ ਸਰਕਾਰ ਬਣਾਈ ਗਈ, ਉਸ ਦੇ ਦੁਸ਼ਪਰਿਣਾਮ ਇੰਨੇ ਘੱਟ ਸਮੇਂ ਵਿੱਚ ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਅਤੇ ਚਿੰਤਾ ਦਾ ਅਨੁਭਵ ਕਰ ਰਿਹਾ ਹੈ। ਜਦੋਂ ਕੋਈ ਪਾਰਟੀ ਆਪਣੇ ਨਿਹਿਤ ਸੁਆਰਥਾਂ ਦੇ ਲਈ ਸਰਕਾਰ ਦੀ ਤਿਜੋਰੀ ਖਾਲ੍ਹੀ ਕਰਦੀ ਹੈ, ਤਾਂ ਇਸ ਦਾ ਨੁਕਸਾਨ ਸਭ ਤੋਂ ਜ਼ਿਆਦਾ ਰਾਜ ਦੇ ਲੋਕਾਂ ਨੂੰ ਹੁੰਦਾ ਹੈ, ਸਾਡੀ ਯੁਵਾ ਪੀੜ੍ਹੀ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲਗ ਜਾਂਦਾ ਹੈ। ਉਸ ਤੋਂ ਉਸ ਪਾਰਟੀ ਦੀ ਸਰਕਾਰ ਤਾਂ ਬਣ ਜਾਂਦੀ ਹੈ, ਲੇਕਿਨ ਲੋਕਾਂ ਦਾ ਭਵਿੱਖ ਖਤਰੇ ਵਿੱਚ ਪੈ ਜਾਂਦਾ ਹੈ। ਹਾਲ ਇਹ ਹੈ ਕਿ ਕਰਨਾਟਕ ਸਰਕਾਰ ਖ਼ੁਦ ਮੰਨ ਰਹੀ ਹੈ ਕਿ ਉਸ ਦੇ ਕੋਲ ਬੰਗਲੁਰੂ ਦੇ ਵਿਕਾਸ ਦੇ ਲਈ, ਕਰਨਾਟਕ ਦੇ ਵਿਕਾਸ ਦੇ ਲਈ, ਤਿਜੋਰੀ ਖਾਲ੍ਹੀ ਹੈ, ਪੈਸੇ ਹੀ ਨਹੀਂ ਹਨ। ਭਾਈਓ, ਇਹ ਦੇਸ਼ ਦੇ ਲਈ ਬਹੁਤ ਚਿੰਤਾਜਨਕ ਹੈ। ਇਹੀ ਸਥਿਤੀ ਰਾਜਸਥਾਨ ਵਿੱਚ ਵੀ ਅਸੀਂ ਦੇਖ ਰਹੇ ਹਾਂ, ਉੱਥੇ ਵੀ ਕਰਜ਼ ਦਾ ਬੋਝ ਵਧ ਰਿਹਾ ਹੈ, ਵਿਕਾਸ ਦੇ ਕੰਮ ਠੱਪ ਪਏ ਹਨ।

 

ਸਾਥੀਓ,

ਦੇਸ਼ ਨੂੰ ਅੱਗੇ ਵਧਾਉਣ ਦੇ ਲਈ, ਵਿਕਸਿਤ ਬਣਾਉਣ ਦੇ ਲਈ ਨੀਤੀ, ਨੀਅਤ ਅਤੇ ਨਿਸ਼ਠਾ, ਓਨੀ ਹੀ ਜ਼ਰੂਰੀ ਹੈ। ਸਰਕਾਰ ਨੂੰ, ਸਿਸਟਮ ਨੂੰ ਚਲਾਉਣ ਵਾਲਿਆਂ ਦੀ ਨੀਤੀ, ਨੀਅਤ ਅਤੇ ਨਿਸ਼ਠਾ ਦੀ ਤੈਅ ਕਰਦੀ ਹੈ ਕਿ ਵਿਕਾਸ ਹੋਵੇਜਾ ਜਾਂ ਨਹੀਂ ਹੋਵੇਗਾ। ਹੁਣ ਜਿਵੇਂ ਗ਼ਰੀਬਾਂ ਨੂੰ ਪੱਕਾ ਘਰ ਦੇਣ ਦੀ ਯੋਜਨਾ ਹੈ। 2014 ਤੋਂ ਪਹਿਲਾਂ ਜੋ ਸਰਕਾਰ ਸੀ, ਉਸ ਨੇ ਸ਼ਹਿਰਾਂ ਵਿੱਚ ਗ਼ਰੀਬਾਂ ਨੂੰ ਘਰ ਦੇਣ ਦੇ ਲਈ 10 ਸਾਲਾਂ ਵਿੱਚ ਦੋ ਯੋਜਨਾਵਾਂ ਚਲਾਈਆਂ। ਇਨ੍ਹਾਂ ਦੋ ਯੋਜਨਾਵਾਂ ਦੇ ਤਹਿਤ 10 ਸਾਲ ਵਿੱਚ ਦੇਸ਼ ਭਰ ਦੇ ਸ਼ਹਿਰੀ ਗ਼ਰੀਬਾਂ ਦੇ ਲਈ ਸਿਰਫ਼ 8 ਲੱਖ ਘਰ ਬਣੇ। ਲੇਕਿਨ ਇਨ੍ਹਾਂ ਘਰ ਦੀ ਹਾਲਤ ਇੰਨੀ ਬੁਰੀ ਸੀ ਕਿ ਜ਼ਿਆਦਾਤਰ ਗ਼ਰੀਬਾਂ ਨੇ ਇਨ੍ਹਾਂ ਘਰਾਂ ਨੂੰ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਹੁਣ ਤੁਸੀਂ ਕਲਪਨਾ ਕਰੋ, ਝੁੱਗੀ-ਝੋਂਪੜੀ ਵਿੱਚ ਰਹਿਣ ਵਾਲਾ ਵਿਅਕਤੀ ਵੀ ਉਸ ਘਰ ਨੂੰ ਲੈਣ ਤੋਂ ਇਨਕਾਰ ਕਰ ਦੇਵੇਗਾ ਤਾਂ ਉਹ ਘਰ ਕਿੰਨਾ ਬੁਰਾ ਹੋਵੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਦੇਸ਼ ਵਿੱਚ ਯੂਪੀਏ ਦੇ ਸਮੇਂ ਬਣੇ ਹੋਏ 2 ਲੱਖ ਤੋਂ ਅਧਿਕ ਘਰ ਅਜਿਹੇ ਸਨ, ਜਿਨ੍ਹਾਂ ਨੂੰ ਲੈਣ ਦੇ ਲਈ ਕੋਈ ਤਿਆਰ ਹੀ ਨਹੀਂ ਹੋਇਆ। ਸਾਡੇ ਇੱਥੇ ਮਹਾਰਾਸ਼ਟਰ ਵਿੱਚ ਵੀ ਉਸ ਸਮੇਂ ਬਣੇ ਹੋਏ 50 ਹਜ਼ਾਰ ਤੋਂ ਅਧਿਕ ਘਰ ਇਦਾਂ ਹੀ ਖਾਲ੍ਹੀ ਪਏ ਸਨ। ਰੁਪਏ ਦੀ ਬਰਬਾਦੀ ਹੈ, ਲੋਕਾਂ ਦੀਆਂ ਮੁਸੀਬਤਾਂ ਦੀ ਚਿੰਤਾ ਨਹੀਂ। 

 

ਭਾਈਓ ਅਤੇ ਭੈਣੋਂ,

2014 ਵਿੱਚ ਆਪ ਸਭ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਸਰਕਾਰ ਵਿੱਚ ਆਉਣ ਦੇ ਬਾਅਦ ਅਸੀਂ ਸਹੀ ਨੀਅਤ ਨਾਲ ਕੰਮ ਸ਼ੁਰੂ ਕੀਤਾ ਅਤੇ ਨੀਤੀ ਵੀ ਬਦਲੀ। ਪਿਛਲੇ 9 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਪਿੰਡ ਅਤੇ ਸ਼ਹਿਰਾਂ ਵਿੱਚ ਗ਼ਰੀਬਾਂ ਦੇ ਲਈ 4 ਕਰੋੜ ਤੋਂ ਅਧਿਕ ਪੱਕੇ ਘਰ ਬਣਾਏ। ਇਸ ਵਿੱਚ ਵੀ ਸ਼ਹਿਰੀ ਗ਼ਰੀਬਾਂ ਦੇ ਲਈ 75 ਲੱਖ ਤੋਂ ਅਧਿਕ ਘਰ ਬਣਾਏ ਗਏ ਹਨ। ਅਸੀਂ ਇਨ੍ਹਾਂ ਨਵੇਂ ਘਰਾਂ ਦੇ ਨਿਰਮਾਣ ਵਿੱਚ ਪਾਰਦਰਸ਼ਿਤਾ ਵੀ ਲਿਆਏ ਹਾਂ ਅਤੇ ਇਨ੍ਹਾਂ ਦੀ ਕੁਆਲਿਟੀ ਦੀ ਸੁਧਾਰੀ ਹੈ। ਸਾਡੀ ਸਰਕਾਰ ਨੇ ਇੱਕ ਹੋਰ ਵੱਡਾ ਕੰਮ ਕੀਤਾ ਹੈ, ਜੋ ਘਰ ਸਰਕਾਰ ਗ਼ਰੀਬਾਂ ਨੂੰ ਬਣਾ ਕੇ ਦੇ ਰਹੀ ਹੈ, ਉਸ ਵਿੱਚੋਂ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਮ ਰਜਿਸਟਰ ਕੀਤੇ ਜਾ ਰਹੇ ਹਨ। ਇਨ੍ਹਾਂ ਘਰਾਂ ਦੀ ਕੀਮਤ ਕਈ-ਕਈ ਲੱਖ ਰੁਪਏ ਹੈ। ਯਾਨੀ ਬੀਤੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਕਰੋੜਾਂ ਭੈਣਾਂ ਅਜਿਹੀਆਂ ਹਨ, ਜੋ ਲਖਪਤੀ ਬਣੀਆਂ ਹਨ, ਮੇਰੀ ਲਖਪਤੀ ਦੀਦੀ ਬਣ ਗਈਆਂ ਹਨ। ਉਨ੍ਹਾਂ ਦੇ ਨਾਮ ‘ਤੇ ਪਹਿਲੀ ਵਾਰ ਕੋਈ ਸੰਪੱਤੀ ਰਜਿਸਟਰ ਹੋਈ ਹੈ। ਅੱਜ ਵੀ ਜਿਨ੍ਹਾਂ ਭਾਈਆਂ ਅਤੇ ਭੈਣਾਂ ਨੂੰ ਆਪਣੇ ਘਰ ਮਿਲੇ ਹਨ, ਉਨ੍ਹਾਂ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ, ਮੇਰੀ ਤਰਫ਼ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਅਤੇ ਇਸ ਬਾਰ ਦਾ ਗਣੇਸ਼ ਉਤਸਵ ਤਾਂ ਉਨ੍ਹਾਂ ਦੇ ਲਈ ਬਹੁਤ ਸ਼ਾਨਦਾਰ ਹੋਣ ਵਾਲਾ ਹੈ।

 

ਭਾਈਓ ਅਤੇ ਭੈਣੋਂ,

ਗ਼ਰੀਬ ਹੋਣ ਜਾਂ ਮਿਡਿਲ ਕਲਾਸ ਪਰਿਵਾਰ, ਹਰ ਸਪੁਨੇ ਨੂੰ ਪੂਰਾ ਕਰਨਾ ਹੀ ਮੋਦੀ ਦੀ ਗਰੰਟੀ ਹੈ। ਇੱਕ ਸੁਪਨਾ ਜਦੋਂ ਪੂਰਾ ਹੁੰਦਾ ਹੈ, ਤਾਂ ਉਸ ਸਫ਼ਲਤਾ ਦੀ ਕੋਖ ਨਾਲ ਸੈਂਕੜੋਂ ਨਵੇਂ ਸੰਕਲਪ ਜਨਮ ਲੈਂਦੇ ਹਨ। ਇਹੀ ਸੰਕਲਪ ਉਸ ਵਿਅਕਤੀ ਦੇ ਜੀਵਨ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦੇ ਹਨ। ਅਸੀਂ ਤੁਹਾਡੇ ਬੱਚਿਆਂ, ਤੁਹਾਡੇ ਵਰਤਮਾਨ ਅਤੇ ਤੁਹਾਡੀ ਭਾਵੀ ਪੀੜ੍ਹੀਆਂ ਦੀ ਚਿੰਤਾ ਹੈ।

 

ਸਾਥੀਓ,

ਸੱਤਾ ਯੇਤੇ ਆਣਿ ਜਾਤੇ। ਸਮਾਜ ਆਣਿ ਦੇਸ਼ ਤੇਥੇਚ ਰਾਹਤੋ। ਇਸ ਲਈ ਸਾਡਾ ਪ੍ਰਯਾਸ, ਤੁਹਾਡੇ ਅੱਜ ਦੇ ਨਾਲ-ਨਾਲ ਤੁਹਾਡੇ ਕੱਲ੍ਹ ਨੂੰ ਬਿਹਤਰ ਬਣਾਉਣ ਦਾ ਵੀ ਹੈ। ਵਿਕਸਿਤ ਭਾਰਤ ਦੇ ਨਿਰਮਾਣ ਦਾ ਸੰਕਲਪ ਇਸੇ ਭਾਵਨਾ ਦਾ ਪ੍ਰਗਟੀਕਰਣ ਹੈ। ਇਸ ਦੇ ਲਈ ਸਾਨੂੰ ਸਭ ਨੂੰ ਮਿਲ ਕੇ, ਇਕੱਠੇ ਕੰਮ ਕਰਨਾ ਹੋਵੇਗਾ। ਇੱਥੇ ਮਹਾਰਾਸ਼ਟਰ ਵਿੱਚ, ਇੰਨੇ ਅਲੱਗ-ਅਲੱਗ ਦਲ ਇਕੱਠੇ ਇਸੇ ਕਾਰਣ ਨਾਲ ਆਏ ਹਨ। ਲਕਸ਼ ਇਹੀ ਹੈ ਕਿ ਸਭ ਦੀ ਭਾਗੀਦਾਰੀ ਨਾਲ ਮਹਾਰਾਸ਼ਟਰ ਦੇ ਲਈ ਹੋਰ ਬਿਹਤਰ ਕੰਮ ਹੋ ਸਕੇ, ਮਹਾਰਾਸ਼ਟਰ ਤੇਜ਼ ਗਤੀ ਨਾਲ ਵਿਕਾਸ ਕਰੇ। ਮਹਾਰਾਸ਼ਟਰ ਨੇ ਸਾਨੂੰ ਸਭ ਨੂੰ ਹਮੇਸ਼ਾ ਬਹੁਤ ਪਿਆਰ ਦਿੱਤਾ ਹੈ, ਬਹੁਤ ਅਸ਼ੀਰਵਾਦ ਦਿੱਤਾ ਹੈ। ਇਹ ਅਸ਼ੀਰਵਾਦ ਇੰਝ ਹੀ ਬਣਿਆ ਰਹੇਗਾ, ਇਸੇ ਦੀ ਕਾਮਨਾ ਦੇ ਨਾਲ, ਫਿਰ ਤੋਂ ਵਿਕਾਸ ਪ੍ਰੋਜੈਕਟਾਂ ਦੀ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਧੰਨਵਾਦ।

************

ਡੀਐੱਸ/ਐੱਸਟੀ/ਆਰਕੇ



(Release ID: 1944900) Visitor Counter : 105