ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਕਾਸ਼ਨ ਵਿਭਾਗ ਦਿੱਲੀ ਪੁਸਤਕ ਮੇਲਾ 2023 ਵਿੱਚ ਆਪਣੇ ਸਾਹਿਤਕ ਖਜ਼ਾਨੇ ਦਾ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ


‘ਰਾਸ਼ਟਰ ਨਿਰਮਾਣ ਵਿੱਚ ਪੁਸਤਕ’ ਵਿਸ਼ੇ ‘ਤੇ ਕੇਂਦਿਰਤ ਦਿੱਲੀ ਪੁਸਤਕ ਮੇਲਾ 29 ਜੁਲਾਈ ਤੋਂ 2 ਅਗਸਤ, 2023 ਤੱਕ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ

ਪ੍ਰਕਾਸ਼ਨ ਵਿਭਾਗ ਪੁਸਤਕਾਂ ਅਤੇ ਪੱਤ੍ਰਿਕਾਵਾਂ ਦੇ ਆਪਣੇ ਵਿਆਪਕ ਸੰਗ੍ਰਹਿ ਦਾ ਪ੍ਰਦਰਸ਼ਨ ਕਰੇਗਾ ਅਤੇ ਚੁਣੀਆਂ ਹੋਈਆਂ ਪੁਸਤਕਾਂ ‘ਤੇ ਭਾਰੀ ਛੂਟ ਵੀ ਦੇਵੇਗਾ

Posted On: 28 JUL 2023 6:34PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਪ੍ਰਕਾਸ਼ਨ ਡਿਵੀਜ਼ਨ, ਪ੍ਰਗਤੀ ਮੈਦਾਨ ਵਿਖੇ ਆਯੋਜਿਤ ਕੀਤੇ ਜਾ ਰਹੇ ਸ਼ਹਿਰ ਦੇ ਬਹੁਤ ਹੀ ਉਡੀਕੇ ਜਾ ਰਹੇ ਪੁਸਤਕ ਮੇਲੇ, ਦਿੱਲੀ ਪੁਸਤਕ ਮੇਲੇ ਵਿੱਚ ਭਾਗ ਲੈ ਰਿਹਾ ਹੈ।  ਇਹ ਮੇਲਾ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 29 ਜੁਲਾਈ ਤੋਂ 2 ਅਗਸਤ, 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਮੇਲੇ ਦੇ ਇਸ 27ਵੇਂ ਸੰਸਕਰਣ ਦਾ ਆਯੋਜਨ ਫੈਡਰੇਸ਼ਨ ਆਵ੍ ਇੰਡੀਅਨ ਪਬਲੀਸ਼ਰਸ (ਐੱਫਆਈਪੀ) ਦੇ ਸਹਿਯੋਗ ਨਾਲ ਇੰਡੀਆ ਟ੍ਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ (India Trade Promotion Organisation-ਆਈਟੀਪੀਓ) ਕਰ ਰਿਹਾ ਹੈ। ਪ੍ਰਕਾਸ਼ਨ ਵਿਭਾਗ ਪ੍ਰਗਤੀ ਮੈਦਾਨ ਦੇ ਹਾਲ ਨੰਬਰ 11 ਵਿੱਚ ਸਟਾਲ ਨੰਬਰ 12 ‘ਤੇ ਪੁਸਤਕਾਂ ਅਤੇ ਪੱਤ੍ਰਿਕਾਵਾਂ ਦੇ ਆਪਣੇ ਵਿਸਤ੍ਰਿਤ ਸੰਗ੍ਰਹਿ ਦਾ ਪ੍ਰਦਰਸ਼ਨ ਕਰੇਗਾ ਅਤੇ ਚੁਣੀਆਂ ਹੋਈਆਂ ਪੁਸਤਕਾਂ ‘ਤੇ ਭਾਰੀ ਛੂਟ ਵੀ ਦੇਵੇਗਾ।

ਪੁਸਤਕ ਮੇਲੇ ਦੀ ਥੀਮ ‘ਰਾਸ਼ਟਰ ਨਿਰਮਾਣ ਵਿੱਚ ਪੁਸਤਕ’ ਦਾ ਜਸ਼ਨ ਮਨਾਉਂਦੇ ਹੋਏ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਭਾਵਨਾ ਨੂੰ ਪੂਰੇ ਉਤਸਾਹ ਦੇ ਨਾਲ ਮਨਾਉਂਦੇ ਹੋਏ ਪ੍ਰਕਾਸ਼ਨ ਵਿਭਾਗ ਮੇਲੇ ਵਿੱਚ ਭਾਰਤੀ ਸੁਤੰਤਰਤਾ ਸੰਗ੍ਰਾਮ ਅਤੇ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ‘ਤੇ ਪੁਸਤਕਾਂ ਦਾ ਆਪਣਾ ਸਮ੍ਰਿੱਧ ਸੰਗ੍ਰਹਿ ਲੈ ਕੇ ਆਏਗਾ। ਪ੍ਰਦਰਸ਼ਿਤ ਪੁਸਤਕਾਂ ਆਉਣ ਵਾਲਿਆਂ ਅਤੇ ਪੁਸਤਕ ਪ੍ਰੇਮੀਆਂ ਦੇ ਮਨ ਨੂੰ ਸਮਾਨ ਰੂਪ ਨਾਲ ਮੋਹਿਤ ਕਰ ਲੈਣਗੀਆਂ। ਪ੍ਰਦਰਸ਼ਨੀ ਵਿੱਚ ਗਾਂਧੀਵਾਦੀ ਸਾਹਿਤ, ਇਤਿਹਾਸ ਅਤੇ ਸੁਤੰਤਰਤਾ ਸੰਗ੍ਰਾਮ, ਸ਼ਖਸੀਅਤ ਅਤੇ ਜੀਵਨੀਆਂ, ਭੂਮੀ ਅਤੇ ਉੱਥੋਂ ਦੇ ਲੋਕ, ਕਲਾ ਅਤੇ ਸੱਭਿਆਚਾਰ, ਸਿਨੇਮਾ ਅਤੇ ਬੱਚਿਆਂ ਦੇ ਸਾਹਿਤ ਜਿਹੇ ਕਈ ਵਿਸ਼ਿਆਂ ‘ਤੇ ਕਿਤਾਬਾਂ ਸ਼ਾਮਲ ਹਨ। ਪ੍ਰਕਾਸ਼ਨ ਵਿਭਾਗ ਰਾਸ਼ਟਰਪਤੀ ਭਵਨ ‘ਤੇ ਆਪਣੀਆਂ ਵਿਸ਼ੇਸ਼ ਪੁਸਤਕਾਂ ਅਤੇ ਰਾਸ਼ਟਰਪਤੀਆਂ, ਉਪ-ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀ ਦੇ ਚੁਣੇ ਹੋਏ ਭਾਸ਼ਣਾਂ ਦਾ ਸੰਗ੍ਰਹਿ ਵੀ ਪੇਸ਼ ਕਰ ਰਿਹਾ ਹੈ, ਜੋ ਵਿਸ਼ੇਸ਼ ਤੌਰ ‘ਤੇ ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਹਨ।

 

ਕਿਤਾਬਾਂ ਤੋਂ ਇਲਾਵਾ, ਯੋਜਨਾ, ਕੁਰੂਕਸ਼ੇਤਰ, ਅੱਜਕਲ੍ਹ ਅਤੇ ਬਾਲ ਭਾਰਤੀ ਜਿਹੇ ਪ੍ਰਕਾਸ਼ਨ ਵਿਭਾਗ ਦੀ ਲੋਕਪ੍ਰਿਯ ਅਤੇ ਵਿਆਪਕ ਰੂਪ ਨਾਲ ਪ੍ਰਸਾਰਿਤ ਪੱਤ੍ਰਿਕਾਵਾਂ ਵੀ ਸਟਾਲ ‘ਤੇ ਉਪਲਬਧ ਹੋਣਗੀਆਂ। ਮੇਲੇ ਵਿੱਚ ਪਹੁੰਚੇ ਲੋਕ ਪ੍ਰਕਾਸ਼ਨ ਵਿਭਾਗ ਦੀਆਂ ਪ੍ਰਕਾਸ਼ਿਤ ਪੱਤ੍ਰਿਕਾਵਾਂ ਅਤੇ ਇੰਪਲਾਇਮੈਂਟ ਨਿਊਜ਼/ਰੋਜ਼ਗਾਰ ਸਮਾਚਾਰ ਦੀ ਸਲਾਨਾ ਮੈਂਬਰਸ਼ਿਪ ਵੀ ਲੈ ਸਕਦੇ ਹਨ।

ਵਿਦਿਆਰਥੀਆਂ, ਖਾਸ ਤੌਰ ‘ਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਪ੍ਰਕਾਸ਼ਨ ਵਿਭਾਗ ਦੇ ਸਟਾਲ ‘ਤੇ ਉਪਯੁਕਤ ਪੁਸਤਕਾਂ ਮਿਲਣਗੀਆਂ ਜੋ ਉਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਹਾਇਤਾ ਕਰਨਗੀਆਂ। ਪ੍ਰਕਾਸ਼ਨ ਵਿਭਾਗ ਦੇ ਬੱਚਿਆਂ ਦੇ ਸਾਹਿਤ ਦਾ ਸਮ੍ਰਿੱਧ ਸੰਗ੍ਰਹਿ ਬੱਚਿਆਂ ਅਤੇ ਮਾਪਿਆਂ ਦੁਆਰਾ ਸਮਾਨ ਰੂਪ ਨਾਲ ਪਸੰਦ ਕੀਤਾ ਜਾਂਦਾ ਹੈ। ਪ੍ਰਕਾਸ਼ਨ ਵਿਭਾਗ ਦੇ ਕੋਲ ਉਨ੍ਹਾਂ ਸਾਰੇ ਲੋਕਾਂ ਦੇ ਲਈ ਕੁਝ ਨਾ ਕੁਝ ਹੈ ਜਿਨ੍ਹਾਂ ਦੀ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਬਾਰੇ ਵਧੇਰੇ ਜਾਣਨ, ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਖੋਜ ਕਰਨ, ਰਾਸ਼ਟਰ ਨਿਰਮਾਣ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਰਾਸ਼ਟਰੀ ਨੇਤਾਵਾਂ ਦੇ ਬਾਰੇ ਜਾਣਨ, ਜਾਂ ਬਸ ਇੱਕ ਚੰਗੀ ਪੁਸਤਕ ਲੱਭਣ ਵਿੱਚ ਦਿਲਚਸਪੀ ਹੋਵੇ। ਮੇਲੇ ਨੂੰ ਲੈ ਕੇ ਪ੍ਰਕਾਸ਼ਨ ਵਿਭਾਗ ਨੇ ਆਪਣੀ ਪੂਰੀ ਤਿਆਰੀ ਕਰ ਲਈ ਹੈ।

 

*****

ਐੱਨਬੀ/ਏਐੱਸ  



(Release ID: 1944264) Visitor Counter : 93


Read this release in: English , Urdu , Marathi , Hindi