ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 1 ਅਗਸਤ ਨੂੰ ਪੁਣੇ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਪੁਣੇ ਮੈਟਰੋ ਦੇ ਪੂਰਨ ਹੋ ਸੈ ਚੁੱਕੇ ਸੈਕਸ਼ਨਾਂ ਦੇ ਉਦਘਾਟਨ ਦੇ ਅਵਸਰ ‘ਤੇ ਮੈਟਰੋ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ

ਕੁਝ ਮੈਟਰੋ ਸਟੇਸ਼ਨਾਂ ਦਾ ਡਿਜ਼ਾਈਨ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈ ਕੇ ਬਣਾਇਆ ਗਿਆ ਹੈ

ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਤਹਿਤ ਨਿਰਮਿਤ ਮਕਾਨਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਸਪੁਰਦ ਕਰਨਗੇ

ਪ੍ਰਧਾਨ ਮੰਤਰੀ ਵੇਸਟ ਟੂ ਐਨਰਜੀ ਪਲਾਂਟ (Waste to Energy Plant) ਦਾ ਭੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਨੂੰ ਲੋਕਮਾਨਯ ਤਿਲਕ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ

Posted On: 30 JUL 2023 12:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਗਸਤ ਨੂੰ ਮਹਾਰਾਸ਼ਟਰ ਦੇ ਪੁਣੇ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11 ਵਜੇ ਦਗੜੂਸ਼ੇਠ ਮੰਦਿਰ (Dagdusheth Mandir) ਵਿੱਚ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ। ਸਵੇਰੇ 11.45 ਵਜੇ, ਉਨ੍ਹਾਂ ਨੂੰ ਲੋਕਮਾਨਯ ਤਿਲਕ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਦੁਪਹਿਰ 12.45 ਵਜੇ, ਪ੍ਰਧਾਨ ਮੰਤਰੀ ਮੈਟਰੋ ਟ੍ਰੇਨਾਂ ਨੂੰ ਝੰਡੀ ਦਿਖਾ  ਕੇ ਰਵਾਨਾ ਕਰਨਗੇ ਅਤੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਪੁਣੇ ਮੈਟਰੋ ਦੇ ਪਹਿਲੇ ਪੜਾਅ ਦੇ ਦੋ ਕੌਰੀਡੋਰਸ (ਗਲਿਆਰਿਆਂ) ਦੇ ਪੂਰਨ ਹੋ ਚੁੱਕੇ ਸੈਕਸ਼ਨਾਂ ‘ਤੇ ਸੇਵਾਵਾਂ ਦੇ ਉਦਘਾਟਨ ਦੇ ਅਵਸਰ ‘ਤੇ ਮੈਟਰੋ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਸੈਕਸ਼ਨ ਫੁਗੇਵਾੜੀ ਸਟੇਸ਼ਨ ਤੋਂ ਸਿਵਲ ਕੋਰਟ ਸਟੇਸ਼ਨ ਅਤੇ ਗਰਵਾਰੇ ਕਾਲਜ ਸਟੇਸ਼ਨ ਤੋਂ ਰੂਬੀ ਹਾਲ ਕਲੀਨਿਕ ਸਟੇਸ਼ਨ ਤੱਕ ਹਨ। ਪ੍ਰਧਾਨ ਮੰਤਰੀ ਨੇ 2016 ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਰੱਖਿਆ ਸੀ। ਨਵੇਂ ਸੈਕਸ਼ਨ ਪੁਣੇ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਜਿਵੇਂ ਸ਼ਿਵਾਜੀ ਨਗਰ, ਸਿਵਲ ਕੋਰਟ, ਪੁਣੇ ਨਗਰ ਨਿਗਮ ਦਫ਼ਤਰ, ਪੁਣੇ ਆਰਟੀਓ ਅਤੇ ਪੁਣੇ ਰੇਲਵੇ ਸਟੇਸ਼ਨ ਨੂੰ ਜੋੜਨਗੇ। ਇਹ ਉਦਘਾਟਨ ਦੇਸ਼ ਭਰ ਵਿੱਚ ਨਾਗਰਿਕਾਂ ਨੂੰ ਆਧੁਨਿਕ ਅਤੇ ਵਾਤਾਵਰਣ ਦੇ ਅਨੁਕੂਲ ਮਾਸ ਰੈਪਿਡ ਅਰਬਨ ਟ੍ਰਾਂਸਪੋਰਟ ਸਿਸਟਮਸ  ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਸ ਰੂਟ ‘ਤੇ ਕੁਝ ਮੈਟਰੋ ਸਟੇਸ਼ਨਾਂ ਦਾ ਡਿਜ਼ਾਈਨ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈ ਕੇ ਬਣਾਇਆ ਗਿਆ ਹੈ। ਛਤਰਪਤੀ ਸੰਭਾਜੀ ਉਦਯਾਨ ਮੈਟਰੋ ਸਟੇਸ਼ਨ ਅਤੇ ਡੈਕਨ ਜਿਮਖਾਨਾ ਮੈਟਰੋ ਸਟੇਸ਼ਨਾਂ ਦਾ ਇੱਕ ਅਨੂਠਾ ਡਿਜ਼ਾਈਨ ਹੈ ਜੋ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੈਨਿਕਾਂ ਦੁਆਰਾ ਪਹਿਨੇ ਜਾਣ ਵਾਲੇ ਹੈੱਡਗਿਅਰ ਨਾਲ ਮਿਲਦਾ-ਜੁਲਦਾ ਹੈ, ਜਿਸ ਨੂੰ “ਮਾਵਲਾ ਪਗੜੀ”( “Mavala Pagadi”) ਭੀ ਕਿਹਾ ਜਾਂਦਾ ਹੈ। ਸ਼ਿਵਾਜੀ ਨਗਰ ਭੂਮੀਗਤ ਮੈਟਰੋ ਸਟੇਸ਼ਨ ਦਾ ਇੱਕ ਵਿਸ਼ਿਸ਼ਟ ਡਿਜ਼ਾਈਨ ਹੈ ਜੋ ਛਤਰਪਤੀ ਸ਼ਿਵਾਜੀ ਮਹਾਰਾਜ ਦੁਆਰਾ ਨਿਰਮਿਤ ਕਿਲਿਆਂ ਦੀ ਯਾਦ ਦਿਵਾਉਂਦਾ ਹੈ।

ਇੱਕ ਹੋਰ ਅਨੂਠੀ ਵਿਸ਼ੇਸ਼ਤਾ ਇਹ ਹੈ ਕਿ ਸਿਵਲ ਕੋਰਟ ਮੈਟਰੋ ਸਟੇਸ਼ਨ ਦੇਸ਼ ਦੇ ਸਭ ਤੋਂ ਗਹਿਰੇ ਮੈਟਰੋ ਸਟੇਸ਼ਨਾਂ ਵਿੱਚੋਂ ਇੱਕ ਹੈ, ਜਿਸ ਵਿੱਚ 33.1 ਮੀਟਰ ਦਾ ਸਭ ਤੋਂ ਗਹਿਰਾ ਬਿੰਦੂ ਹੈ। ਸਟੇਸ਼ਨ ਦੀ ਛੱਤ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸਿੱਧੀ ਧੁੱਪ ਪਲੈਟਫਾਰਮ ‘ਤੇ ਪਵੇ।

ਪ੍ਰਧਾਨ ਮੰਤਰੀ ਪਿੰਪਰੀ ਚਿੰਚਵਾੜ ਨਗਰ ਨਿਗਮ (ਪੀਸੀਐੱਮਸੀ) ਦੇ ਤਹਿਤ ਵੇਸਟ ਟੂ ਐਨਰਜੀ ਪਲਾਂਟ (Waste to Energy Plant) ਦਾ ਉਦਘਾਟਨ ਕਰਨਗੇ। ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ, ਇਹ ਬਿਜਲੀ ਦਾ ਉਤਪਾਦਨ ਕਰਨ ਦੇ ਲਈ ਸਲਾਨਾ ਲਗਭਗ 2.5 ਲੱਖ ਮੀਟ੍ਰਿਕ ਟਨ ਵੇਸਟ (ਕਚਰੇ) ਦਾ ਉਪਯੋਗ ਕਰੇਗਾ।

ਸਾਰਿਆਂ ਦੇ ਲਈ ਆਵਾਸ ਪ੍ਰਾਪਤ ਕਰਨ ਦੇ ਲਈ ਮਿਸ਼ਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ, ਪ੍ਰਧਾਨ ਮੰਤਰੀ ਪੀਸੀਐੱਮਸੀ ਦੁਆਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਨਿਰਮਿਤ 1280 ਤੋਂ ਅਧਿਕ ਘਰਾਂ ਨੂੰ ਸਪੁਰਦ ਕਰਨਗੇ। ਉਹ ਪੁਣੇ ਨਗਰ ਨਿਗਮ ਦੁਆਰਾ ਨਿਰਮਿਤ 2650 ਤੋਂ ਅਧਿਕ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਘਰਾਂ ਨੂੰ ਭੀ ਸਪੁਰਦ ਕਰਨਗੇ। ਇਸ ਦੇ  ਇਲਾਵਾ, ਪ੍ਰਧਾਨ ਮੰਤਰੀ ਪੀਸੀਐੱਮਸੀ (PCMC) ਦੁਆਰਾ ਨਿਰਮਿਤ ਕੀਤੇ ਜਾਣ ਵਾਲੇ ਲਗਭਗ 1190 ਪੀਐੱਮਏਵਾਈ ਘਰਾਂ ਅਤੇ ਪੁਣੇ ਮਹਾਨਗਰ ਖੇਤਰ ਵਿਕਾਸ ਅਥਾਰਿਟੀ ਦੁਆਰਾ ਨਿਰਮਿਤ 6400 ਤੋਂ ਅਧਿਕ ਘਰਾਂ ਦਾ ਨੀਂਹ ਪੱਥਰ ਭੀ ਰੱਖਣਗੇ।

ਪ੍ਰਧਾਨ ਮੰਤਰੀ ਨੂੰ ਲੋਕਮਾਨਯ ਤਿਲਕ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਲੋਕਮਾਨਯ ਤਿਲਕ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਲਈ 1983 ਵਿੱਚ ਤਿਲਕ ਸਮਾਰਕ ਮੰਦਿਰ ਟਰੱਸਟ ਦੁਆਰਾ ਇਸ ਅਵਾਰਡ ਦਾ ਗਠਨ ਕੀਤਾ ਗਿਆ ਸੀ। ਇਹ ਅਵਾਰਡ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਰਾਸ਼ਟਰ ਦੀ ਪ੍ਰਗਤੀ ਅਤੇ ਵਿਕਾਸ ਦੇ ਲਈ ਕੰਮ ਕੀਤਾ ਹੈ ਅਤੇ ਜਿਨ੍ਹਾਂ ਦੇ ਯੋਗਦਾਨ ਨੂੰ ਕੇਵਲ ਜ਼ਿਕਰਯੋਗ ਅਤੇ ਅਸਾਧਾਰਣ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਇਹ ਹਰੇਕ ਵਰ੍ਹੇ 1 ਅਗਸਤ ਨੂੰ ਲੋਕਮਾਨਯ ਤਿਲਕ ਦੀ ਬਰਸੀ ‘ਤੇ ਪ੍ਰਦਾਨ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਇਸ ਅਵਾਰਡ ਦੇ 41ਵੇਂ ਪ੍ਰਾਪਤਕਰਤਾ ਹੋਣਗੇ। ਇਸ ਤੋਂ ਪਹਿਲਾਂ, ਇਹ ਅਵਾਰਡ ਡਾ. ਸ਼ੰਕਰ ਦਿਆਲ ਸ਼ਰਮਾ, ਸ਼੍ਰੀ ਪ੍ਰਣਬ ਮੁਖਰਜੀ, ਸ਼੍ਰੀ ਅਟਲ ਬਿਹਾਰੀ ਵਾਜਪੇਈ, ਸ਼੍ਰੀਮਤੀ ਇੰਦਰਾ ਗਾਂਧੀ, ਡਾ. ਮਨਮੋਹਨ ਸਿੰਘ, ਸ਼੍ਰੀ ਐੱਨ.ਆਰ. ਨਾਰਾਇਣਮੂਰਤੀ, ਡਾ.ਈ. ਸ੍ਰੀਧਰਨ ਜਿਹੇ ਪ੍ਰਸਿੱਧ ਵਿਅਕਤੀਆਂ ਨੂੰ ਪ੍ਰਦਾਨ ਕੀਤਾ ਜਾ ਚੁੱਕਿਆ ਹੈ।

 

************

 

ਡੀਐੱਸ/ਐੱਲਪੀ  



(Release ID: 1944214) Visitor Counter : 88