ਰੇਲ ਮੰਤਰਾਲਾ
ਜਗਜੀਵਨ ਆਰਪੀਐੱਫ ਅਕੈਡਮੀ ਲਖਨਊ ਵਿਖੇ ਨਵ-ਨਿਰਮਿਤ ਰਾਸ਼ਟਰੀ ਸ਼ਹੀਦ ਸਮਾਰਕ ਦਾ ਅਨਾਵਰਣ ਕੀਤਾ ਗਿਆ
ਸਮਾਰਕ ’ਤੇ 1957 ਤੋਂ ਹੁਣ ਤੱਕ 1014 ਸ਼ਹੀਦ ਆਰਪੀਐੱਫ ਕਰਮੀਆਂ ਦੇ ਨਾਮ ਅੰਕਿਤ
Posted On:
24 JUL 2023 4:40PM by PIB Chandigarh
ਰੇਲਵੇ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ, ਸ੍ਰੀ ਸੰਜੇ ਚੰਦਰ ਨੇ ਅੱਜ ਜਗਜੀਵਨ ਆਰਪੀਐੱਫ ਅਕੈਡਮੀ ਲਖਨਊ ਵਿੱਚ ਨਵ-ਨਿਰਮਿਤ ਰਾਸ਼ਟਰੀ ਸ਼ਹੀਦ ਸਮਾਰਕ ਅਤੇ ਰਾਸ਼ਟਰੀ ਰੇਲਵੇ ਸੁਰੱਖਿਆ ਮਿਊਜ਼ੀਅਮ ਦਾ ਅਨਾਵਰਣ ਕੀਤਾ।
ਇਹ ਸ਼ਹੀਦ ਸਮਾਰਕ 4800 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਸਮਾਰਕ ’ਤੇ 1957 ਤੋਂ ਹੁਣ ਤੱਕ 1014 ਸ਼ਹੀਦ ਆਰਪੀਐੱਫ ਕਰਮੀਆਂ ਦੇ ਨਾਮ ਅੰਕਿਤ ਕੀਤੇ ਗਏ ਹਨ ਅਤੇ ਆਰਪੀਐੱਫ ਵੱਲੋਂ ਇਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਇਸ ਮਿਊਜ਼ੀਅਮ ਵਿੱਚ ਆਉਣ ਵਾਲੇ ਟੂਰਿਸਟਾਂ ਨੂੰ ਇੱਕ ਹੀ ਨਜ਼ਰ ਵਿੱਚ ਰੇਲਵੇ ਸੁਰੱਖਿਆ ਬਲ ਦੇ ਇਤਿਹਾਸ, ਉਤਪਤੀ, ਪ੍ਰਾਪਤੀਆਂ, ਕਰਤੱਵਾਂ ਅਤੇ ਜ਼ਿੰਮੇਦਾਰੀਆਂ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ। ਮਿਊਜ਼ੀਅਮ ਕੁੱਲ 9000 ਵਰਗ ਫੁੱਟ ਖੇਤਰ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ 37 ਵਿਸ਼ਾ ਡਿਸਪਲੇ ਪੈਨਲ, 11 ਡਿਸਪਲੇ ਕੈਬਨਿਟ, ਪੁਲਿਸ ਪ੍ਰਣਾਲੀ ਦਾ ਇੰਫੋ-ਗ੍ਰਾਫਿਕ ਇਤਿਹਾਸ, 87 ਕਲਾਕ੍ਰਿਤੀਆਂ, ਭਾਰਤ ਦੇ ਰਾਸ਼ਟਰੀ ਅਭਿਲੇਖਾਗਾਰ ਤੋਂ 500 ਪੰਨੇ, ਬੀਤੇ ਯੁੱਗ ਦੇ 36 ਹਥਿਆਰ, ਸੁਰੱਖਿਆ ਨਾਲ ਸੰਬੰਧਿਤ 150 ਰੇਲਵੇ ਦੀਆਂ ਵਸਤਾਂ, ਰੇਲਵੇ ਸੁਰੱਖਿਆ ਬਲ ਦੇ ਵਿਭਿੰਨ ਰੈਂਕਾਂ ਦੇ 15 ਪੁਤਲੇ ਅਤੇ ਕਈ ਹੋਰ ਮਹੱਤਵਪੂਰਨ ਵਸਤਾਂ ਪ੍ਰਦਰਸ਼ਿਤ ਹਨ।
ਇਸ ਮਿਊਜ਼ੀਅਮ ਦਾ ਆਦਰਸ਼ ਵਾਕ ‘ਗਿਆਨਵਰਧਨਾਯਚਸੰਰਸ਼ਣਾਯ’ (Gyanvardhanayachsanrakshanaya) ਹੈ ਜੋ ਆਰਪੀਐੱਫ ਨੂੰ ‘ਗਿਆਨ ਨੂੰ ਹੁਲਾਰਾ ਦੇਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ’ ਦੇ ਲਈ ਲਗਾਤਾਰ ਪ੍ਰੇਰਿਤ ਕਰਦਾ ਹੈ।
ਇਸ ਦੇ ਇਲਾਵਾ, ਰੇਲਵੇ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਨੇ ਸੈਂਟ੍ਰਲ ਆਰਮਡ ਫਾਈਟਿੰਗ ਵ੍ਹੀਕਲ ਡਿਪੋ ਕਿਰਕੀ, ਖੜਕੀ, ਪੁਣੇ ਤੋਂ ਪ੍ਰਾਪਤ ਅਤੇ ਅਕੈਡਮੀ ਕੰਪਲੈਕਸ ਵਿੱਚ ਸਥਾਪਿਤ ਵਾਰ ਟ੍ਰਾਫੀ ਟੀ-55 ਟੈਂਕ, ਨਵ-ਨਿਰਮਿਤ ਬੈਡਮਿੰਟਨ ਅਤੇ ਲਾਨ ਟੈਨਿਸ ਕੋਰਟ, ਆਰਪੀਐੱਫ ਦੇ ਵਿਸ਼ੇਸ਼ ਬੈਂਡ ਦਾ ਵੀ ਅਨਾਵਰਣ ਕੀਤਾ।
******
ਵਾਈਬੀ/ਪੀਐੱਸ
(Release ID: 1942683)
Visitor Counter : 89