ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਭੂ-ਵਿਗਿਆਨ ਪੁਰਸਕਾਰ ਪ੍ਰਦਾਨ ਕੀਤੇ
Posted On:
24 JUL 2023 6:48PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (24 ਜੁਲਾਈ, 2023) ਰਾਸ਼ਟਰਪਤੀ ਭਵਨ ਦੇ ਕਲਚਰਲ ਸੈਂਟਰ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਰਾਸ਼ਟਰੀ ਭੂ-ਵਿਗਿਆਨ ਪੁਰਸਕਾਰ- 2022 ਪ੍ਰਦਾਨ ਕੀਤੇ। ਰਾਸ਼ਟਰੀ ਭੂ-ਵਿਗਿਆਨ ਪੁਰਸਕਾਰ ਦੀ ਸ਼ੁਰੂਆਤ ਭਾਰਤ ਦੇ ਖਾਣ ਮੰਤਰਾਲੇ ਦੁਆਰਾ ਭੂ-ਵਿਗਿਆਨ ਦੇ ਵਿਭਿੰਨ ਖੇਤਰਾਂ ਵਿੱਚ ਆਸਧਾਰਣ ਉਪਲਬਧੀਆਂ ਅਤੇ ਉਤਕ੍ਰਿਸ਼ਟ ਯੋਗਦਾਨ ਦੇ ਲਈ ਵਿਅਕਤੀਆਂ ਅਤੇ ਟੀਮਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ।
ਇਸ ਅਵਸਰ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭੂ-ਵਿਗਿਆਨ ਦਾ ਖੇਤਰ ਬਹੁਤ ਵਿਆਪਕ ਹੈ। ਇਸ ਵਿੱਚ ਜ਼ਮੀਨ ਖਿਸਕਣ (ਲੈਂਡਸਲਾਇਡ), ਭੁਚਾਲ, ਹੜ੍ਹ ਅਤੇ ਸੁਨਾਮੀ ਜਿਹੀਆਂ ਕੁਦਰਤੀ ਆਫ਼ਤਾਂ ਦਾ ਅਧਿਐਨ ਵੀ ਸ਼ਾਮਲ ਹੈ। ਇਨ੍ਹਾਂ ਵਿਸ਼ਿਆਂ ਨੂੰ ਪਬਲਿਕ ਗੁੱਡ ਜਿਓਸਾਇੰਸਿਜ਼ ਕਿਹਾ ਜਾਂਦਾ ਹੈ ਕਿਉਂਕਿ ਇਹ ਬੜੀ ਸੰਖਿਆ ਵਿੱਚ ਲੋਕਾਂ ਦੀ ਸੁਰੱਖਿਆ ਵਿੱਚ ਉਪਯੋਗੀ ਹੁੰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਮਾਇਨਿੰਗ (ਖਣਨ) ਸਾਡੀ ਅਰਥਵਿਵਸਥਾ ਦਾ ਪ੍ਰਾਇਮਰੀ ਸੈਕਟਰ ਹੈ। ਦੇਸ਼ ਦੇ ਆਰਥਿਕ ਵਿਕਾਸ ਵਿੱਚ ਖਣਿਜ ਵਿਕਾਸ ਦਾ ਮਹੱਤਵਪੂਰਨ ਯੋਗਦਾਨ ਹੈ। ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਸਰਕਾਰ ਦੁਆਰਾ ਮਾਇਨਿੰਗ (ਖਣਨ) ਸੈਕਟਰ ਵਿੱਚ ਕਈ ਪ੍ਰਗਤੀਸ਼ੀਲ ਪਰਿਵਰਤਨ ਲਿਆਂਦੇ ਗਏ ਹਨ। ਇਹ ਬਦਲਾਅ ਮਾਇਨਿੰਗ (ਖਣਨ) ਸੈਕਟਰ ਦੀ ਸਮਰੱਥਾ ਅਤੇ ਉਤਪਾਦਕਤਾ ਨੂੰ ਵਧਾ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨ ਅਤੇ ਵਿਕਾਸ ਦਾ ਉਹੀ ਮਾਰਗ ਸਹੀ ਸਾਬਤ ਹੁੰਦਾ ਹੈ ਜੋ ਮਾਨਵਤਾ ਦੀ ਭਲਾਈ ਵੱਲ ਜਾਂਦਾ ਹੈ। ਇਸ ਲਈ ਭੂ-ਵਿਗਿਆਨਿਕ ਸਮੁਦਾਇ ਨੂੰ ਮਾਨਵ ਕੇਂਦ੍ਰਿਤ ਮਾਇਨਿੰਗ (ਖਣਨ) ਦੀ ਦਿਸ਼ਾ ਵਿੱਚ ਅੱਗੇ ਵਧਦੇ ਰਹਿਣਾ ਹੋਵੇਗਾ। ਉਨ੍ਹਾਂ ਖਣਿਜਾਂ ਦੇ ਕੁਸ਼ਲ ਉਪਯੋਗ ਵਿੱਚ ਯੋਗਦਾਨ ਦੇ ਕੇ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਭਾਰਤੀ ਭੂ-ਵਿਗਿਆਨੀਆਂ ਦੀ ਸਰਾਹਨਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਅੱਜਕੱਲ੍ਹ ਰੇਅਰ ਅਰਥ ਐਲੀਮੈਂਟਸ, ਪਲੈਟੀਨਮ ਗਰੁੱਪ ਆਵ੍ ਐਲੀਮੈਂਟਸ ਅਤੇ ਸੈਮੀਕੰਡਕਟਿੰਗ ਐਲੀਮੈਂਟਸ ਜਿਹੇ ਖਣਿਜਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਾਤਾਵਰਣ ਸੰਭਾਲ਼ ਦੀ ਪ੍ਰਾਥਮਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਰੰਪਰਾਗਤ ਖਣਿਜਾਂ ਦੇ ਮਾਇਨਿੰਗ (ਖਣਨ) ਅਤੇ ਉਨ੍ਹਾਂ ਦੇ ਪਰਿਣਾਮਾਂ ਦਾ ਨਵੇਂ ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਜ ਦੇ ਪੁਰਸਕਾਰਾਂ ਵਿੱਚ ਟਿਕਾਊ ਖਣਿਜ ਵਿਕਾਸ ਦੇ ਖੇਤਰ ਵਿੱਚ ਯੋਗਦਾਨ ਨੂੰ ਸਵੀਕਾਰ ਕਰਨ ਦੇ ਲਈ ਖਾਣ ਮੰਤਰਾਲੇ ਦੀ ਸਰਾਹਨਾ ਕੀਤੀ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਟਿਕਾਊ ਖਣਿਜ ਵਿਕਾਸ ਦੇ ਲਈ ਆਰਥਿਕ, ਸਮਾਜਿਕ ਅਤੇ ਵਾਤਾਵਰਣਕ ਤਿੰਨਾਂ ਆਯਾਮਾਂ ’ਤੇ ਸਮਾਨ ਧਿਆਨ ਦਿੱਤਾ ਜਾ ਰਿਹਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ
************
ਡੀਐੱਸ/ਬੀਐੱਮ
(Release ID: 1942348)
Visitor Counter : 106