ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਭਾਰਤ ਦੇ ਰਾਸ਼ਟਰਪਤੀ 25 ਤੋਂ 27 ਜੁਲਾਈ ਤੱਕ ਓਡੀਸ਼ਾ ਦੀ ਯਾਤਰਾ ’ਤੇ ਰਹਿਣਗੇ

Posted On: 24 JUL 2023 7:53PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 25 ਤੋਂ 27 ਜੁਲਾਈ, 2023 ਤੱਕ ਓਡੀਸ਼ਾ ਦੀ ਯਾਤਰਾ ’ਤੇ ਰਹਿਣਗੇ।

 

ਰਾਸ਼ਟਰਪਤੀ 25 ਜੁਲਾਈ, 2023 ਦੀ ਸ਼ਾਮ ਨੂੰ ਅਟੂਟ-ਬੰਧਨ (ATUT-BANDHAN )ਪਰਿਵਾਰ ਦੁਆਰਾ ਪ੍ਰਾਯੋਜਿਤ ਮੈਡੀਕਲ ਵਿਦਿਆਰਥੀਆਂ ਦੇ ਇੱਕ ਸਮੂਹ ਦੇ ਨਾਲ ਗੱਲਬਾਤ ਕਰਨਗੇ ਅਤੇ ਭੁਬਨੇਸ਼ਵਰ ਵਿੱਚ ਓਡੀਸ਼ਾ ਰਾਜ ਭਵਨ ਦੇ ਇੱਕ ਨਵੇਂ ਭਵਨ ਬਲਾਕ ਦਾ ਨੀਂਹ ਪੱਥਰ ਰੱਖਣਗੇ।

 

ਰਾਸ਼ਟਰਪਤੀ 26 ਜੁਲਾਈ, 2023 ਨੂੰ ਕਟਕ ਵਿੱਚ ਓੜੀਸਾ ਹਾਈ ਕੋਰਟ ਦੇ 75ਵੇਂ ਵਰ੍ਹੇ ਦੇ ਸਮਾਰੋਹ ਦੇ ਸਮਾਪਨ ਸਮਾਗਮ ਵਿੱਚ ਸ਼ਾਮਲ ਹੋਣਗੇ। ਰਾਸ਼ਟਰਪਤੀ ਉਸੇ ਦਿਨ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਲਾਨਾ ਸਮਾਰੋਹ ਨੂੰ ਵੀ ਸੰਬੋਧਨ ਕਰਨਗੇ ਅਤੇ ਕਟਕ ਵਿੱਚ ਨੈਸ਼ਨਲ ਲਾਅ ਯੂਨੀਵਰਸਿਟੀ ਓਡੀਸ਼ਾ ਦੀ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ।

 

ਰਾਸ਼ਟਰਪਤੀ 27 ਜੁਲਾਈ, 2023 ਨੂੰ ਓਡੀਸ਼ਾ ਰਾਜ ਭਵਨ ਵਿੱਚ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ। ਰਾਸ਼ਟਰਪਤੀ ਉਸੇ ਦਿਨ ਰਾਸ਼ਟਰਵਿਆਪੀ ਸੈਮੀਨਾਰ ਆਯੋਜਿਤ ਕਰਨ ਦੇ ਲਈ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਯਾਲਯ ਦੇ ਇਸ ਵਰ੍ਹੇ ਦੇ ਵਿਸ਼ੇ “ਸਕਾਰਾਤਮਕ ਪਰਿਵਰਤਨ ਦੇ ਵਰ੍ਹੇ” ਦੀ ਸ਼ੁਰੂਆਤ ਕਰਨਗੇ ਅਤੇ ਦਸਾਬਤੀਆ, ਤਮਾਂਡੋ, ਭੁਬਨੇਸ਼ਵਰ ਵਿੱਚ ਇਸ ਦੇ “ਲਾਈਟਹਾਊਸ  ਕੰਪਲੈਕਸ” ਦਾ ਨੀਂਹ ਪੱਥਰ ਰੱਖਣਗੇ।

 

 

 ****

 

 

ਡੀਐੱਸ/ਏਕੇ



(Release ID: 1942347) Visitor Counter : 89