ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਂਦਰ ਸਰਕਾਰ ਨੇ ਸੜਕ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਐਕਸਪ੍ਰੈੱਸਵੇਅ ਅਤੇ ਰਾਸ਼ਟਰੀ ਰਾਜਮਾਰਗਾਂ ‘ਤੇ ਸੰਕੇਤਕਾਂ ਨਾਲ ਸਬੰਧਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ

Posted On: 21 JUL 2023 6:44PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ (ਐੱਮਓਆਰਟੀਐੱਚ) ਨੇ ਐਕਸਪ੍ਰੈੱਸਵੇਅ ਅਤੇ ਰਾਸ਼ਟਰੀ ਰਾਜਮਾਰਗਾਂ ‘ਤੇ ਸੰਕੇਤਕਾਂ ਦੇ ਪ੍ਰਾਵਧਾਨ ਨਾਲ ਸਬੰਧਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੁਆਰਾ ਜਾਰੀ ਕੀਤੇ ਇਹ ਨਵੇਂ ਦਿਸ਼ਾ-ਨਿਰਦੇਸ਼ ਚਾਲਕਾਂ ਨੂੰ ਬਿਹਤਰ ਦਿੱਖ ਅਤੇ ਸਹਿਜ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਉਤਕ੍ਰਿਸ਼ਟ ਕਾਰਜਪ੍ਰਣਾਲੀਆਂ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਅਪਣਾ ਕੇ ਸੜਕ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਹਨ।

ਸੜਕ ‘ਤੇ ਲਗਾਏ ਜਾਣ ਵਾਲੇ ਸੰਕੇਤਕ ਸੜਕ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਜ਼ਰੂਰੀ ਕੰਪੋਨੈਂਟਸ ਹਨ ਕਿਉਂਕਿ ਉਹ ਚਾਲਕਾਂ ਨੂੰ ਅਹਿਮ ਜਾਣਕਾਰੀਆਂ ਅਤੇ ਨਿਰਦੇਸ਼ ਪ੍ਰਦਾਨ ਕਰਦੇ ਹਨ। ਇਸ ਅਨੁਸਾਰ, ਐੱਮਓਆਰਟੀਐੱਚ ਨੇ ਟ੍ਰੈਫਿਕ ਨਿਯਮਾਂ ਦੀ ਬਿਹਤਰ ਪਾਲਣਾ ਸੁਨਿਸ਼ਚਿਤ ਕਰਨ ਲਈ ਪ੍ਰਾਸੰਗਿਕ ਆਈਆਰਸੀ ਕੋਡ ਅਤੇ ਦਿਸ਼ਾ ਨਿਰਦੇਸ਼ਾਂ, ਵਿਭਿੰਨ ਅੰਤਰਰਾਸ਼ਟਰੀ ਕੋਡਸ ਵਿੱਚ ਨਿਰਧਾਰਿਤ ਮੌਜੂਦਾ ਕਾਰਜ ਪ੍ਰਣਾਲੀਆਂ ਦੇ ਨਾਲ-ਨਾਲ ਸੂਚਨਾ ਅਤੇ ਕਾਰਜ ਸਮਰੱਥਾ ਨਾਲ ਸਬੰਧਿਤ ਦ੍ਰਿਸ਼ਟੀਕੋਣ ਦੇ ਅਨੁਰੂਪ ਸੰਕੇਤਕਾਂ ਦੇ ਪ੍ਰਾਵਧਾਨਾਂ ਦੀ ਸਮੀਖਿਆ ਕੀਤੀ ਹੈ। ਇਹ ਦਿਸ਼ਾ ਨਿਰਦੇਸ਼ ਚਾਲਕਾਂ ਨੂੰ ਸਪਸ਼ਟ ਅਤੇ ਸੰਖੇਪ ਮਾਰਗਦਰਸ਼ਨ, ਚੇਤਾਵਨੀਆਂ, ਨੋਟਿਸ ਅਤੇ ਰੈਗੂਲੇਟਰੀ ਜਾਣਕਾਰੀਆਂ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਪੱਖੋਂ ਡਿਜ਼ਾਇਨ ਕੀਤੇ ਗਏ ਹਨ, ਤਾਕਿ ਸੜਕਾਂ ‘ਤੇ ਬਿਨਾ ਰੁਕਾਵਟ ਅਤੇ ਸੁਰੱਖਿਅਤ ਯਾਤਰਾ ਦੀ ਸੁਵਿਧਾ ਸੰਭਵ ਹੋ ਸਕੇ।

ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਵੀ ਸ਼ਾਮਲ ਹਨ:

∙          ਬਿਹਤਰ ਵਿਜ਼ੀਬਿਲਟੀ ਅਤੇ ਲਿਜੀਵਿਲਟੀ:       ਡਰਾਈਵਰਾਂ ਨੂੰ ਛੇਤੀ ਨਾਲ ਸਮਝ ਵਿੱਚ ਆਉਣ ਦੇ ਲਈ ਉਚਿਤ ਉਚਾਈ/ਦੂਰੀ ‘ਤੇ ਰੱਖ ਕੇ ਵੱਡੇ ਅੱਖਰਾਂ, ਪ੍ਰਤੀਕਾਂ ਅਤੇ ਛੋਟੀਆਂ ਕਹਾਵਤਾਂ ਦੇ ਜ਼ਰੀਏ ਸੜਕ ‘ਤੇ ਲੱਗਣ ਵਾਲੇ ਸੰਕੇਤਕਾਂ ਦੀ ਬਿਹਤਰ ਦਿੱਖ ਨੂੰ ਪ੍ਰਾਥਮਿਕਤਾ ਦਿਓ ਅਤੇ ਇਹ ਸੁਨਿਸ਼ਚਿਤ ਕਰੋ ਕਿ ਅਹਿਮ ਜਾਣਕਾਰੀਆਂ ਪ੍ਰਤੀਕੂਲ ਪਰਿਸਥਿਤੀਆਂ ਵਿੱਚ ਵੀ ਅਸਾਨੀ ਨਾਲ ਦਿੱਖਣ ਅਤੇ ਸਮਝਣ ਯੋਗ ਹੋਣ।

  • ਸਹਿਜ ਸੰਚਾਰ ਲਈ ਚਿੱਤਰਕਾਰੀ ਮਾਧਿਅਮ ਨਾਲ ਚਿਤਰਣ:     ਜ਼ਰੂਰੀ ਸੰਦੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਵਿਅਕਤ ਕਰਨ ਲਈ ਲਿਖਤੀ ਟੈਕਸਟ ਦੇ ਨਾਲ ਤਸਵੀਰ ਸਹਿਤ, ਜੋ ਸੀਮਿਤ ਸਾਖ਼ਰਤਾ ਵਾਲੇ ਲੋਕਾਂ ਸਮੇਤ ਸੜਕ ਉਪਯੋਗਕਰਤਾਵਾਂ ਦੇ ਵਿਭਿੰਨ ਸਮੂਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ।

  • ਖੇਤਰੀ ਭਾਸ਼ਾਵਾਂ:       ਸੜਕਾਂ ‘ਤੇ ਲਗਾਏ ਜਾਣ ਵਾਲੇ ਸੰਕੇਤਕਾਂ ਲਈ ਬਹੁਭਾਸ਼ੀ ਦ੍ਰਿਸ਼ਟੀਕੋਣ, ਜਿਸ ਵਿੱਚ ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਸ਼ਾਮਲ ਹੋਣ, ਨੂੰ ਅਪਣਾਉਣਾ ਤਾਕਿ ਵਿਭਿੰਨ ਸੜਕ ਉਪਯੋਗਕਰਤਾਵਾਂ ਦੇ ਨਾਲ ਪ੍ਰਭਾਵੀ ਢੰਗ ਨਾਲ ਸੰਚਾਰ ਸੁਨਿਸ਼ਚਿਤ ਹੋਵੇ ਅਤੇ ਟ੍ਰੈਫਿਕ ਨਿਯਮਾਂ ਦੀ ਬਿਹਤਰ ਸਮਝ ਅਤੇ ਪਾਲਣਾ ਨੂੰ ਹੁਲਾਰਾ ਮਿਲੇ।

  • ਕੇਂਦ੍ਰਿਤ ਲੇਨ ਸਬੰਧੀ ਅਨੁਸ਼ਾਸਨ:          ਚਾਲਕਾਂ ਨੂੰ ਸਪਸ਼ਟ ਅਤੇ ਸਹਿਜ ਮਾਰਗਦਰਸ਼ਨ ਦੇ ਨਾਲ ਰਣਨੀਤਕ ਰਵੱਈਏ ਦੇ ਜ਼ਰੀਏ ਲੇਨ ਸਬੰਧੀ ਬਿਹਤਰ ਅਨੁਸ਼ਾਸਨ ਨੂੰ ਹੁਲਾਰਾ ਦੇਣ, ਮਨੋਨੀਤ ਲੇਨਸ ਦੀ ਪਾਲਣਾ ਨੂੰ ਪ੍ਰੋਤਸਾਹਿਤ ਕਰਨ ਅਤੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਬਾਰੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
    ਪੜਾਅਵਾਰ ਲਾਗੂ ਕਰਨਾ:       ਸ਼ੁਰੂਆਤੀ ਪੜਾਅ ਵਿੱਚ, ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਸਾਰੇ ਨਵੇਂ ਰਾਜਮਾਰਗਾਂ, ਐਕਸਪ੍ਰੈੱਸਵੇਅ ਅਤੇ ਗ੍ਰੀਨਫੀਲਡ ਕੌਰੀਡੋਰ ‘ਤੇ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, 20,000 ਤੋਂ ਵੱਧ ਯਾਤਰੀ ਕਾਰ ਯੂਨਿਟਾਂ (ਪੀਸੀਯੂ) ਦੇ ਨਾਲ ਬਹੁਤ ਜ਼ਿਆਦਾ ਯਾਤਾਯਾਤ ਵਾਲੇ ਰਾਜਮਾਰਗਾਂ ‘ਤੇ ਵੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਲਾਗੂਕਰਨ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਇਹ ਦਿਸ਼ਾ ਨਿਰਦੇਸ਼, ਦੇਸ਼ ਭਰ ਵਿੱਚ ਸੜਕ ਸੁਰੱਖਿਆ ਮਾਪਦੰਡਾਂ ਨੂੰ ਬਿਹਤਰ ਬਨਾਉਣ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹਨ। ਉਤਕ੍ਰਿਸ਼ਟ ਪ੍ਰਣਾਲੀਆਂ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਅਪਣਾਉਣ ਦੇ ਨਾਲ, ਐੱਮਓਆਰਟੀਐੱਚ ਦਾ ਟੀਚਾ ਸਾਰੇ ਸੜਕ ਉਪਯੋਗਕਰਤਾਵਾਂ ਦੇ ਲਈ ਇੱਕ ਸੁਰੱਖਿਅਤ ਅਤੇ ਕੁਸ਼ਲ ਯਾਤਰਾ ਦਾ ਅਨੁਭਵ ਪ੍ਰਦਾਨ ਕਰਦੇ ਹੋਏ ਦੁਰਘਟਨਾ-ਮੁਕਤ ਸੜਕਾਂ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੈ।

https://morth.gov.in/sites/default/files/circulars_document/Guidelines%20for%20provision%20of%20signages%20on%20Expressway%20and%20NHs%2020%20Jul%202023.pdf

 *************

ਐੱਮਜੇਪੀਐੱਸ/ ਐੱਨਕੇਐੱਸ   



(Release ID: 1942148) Visitor Counter : 84