ਆਯੂਸ਼

ਆਯੁਸ਼ ਮੰਤਰਾਲੇ ਦੇ ਪ੍ਰਯਾਸਾਂ ਨੇ ਪਰੰਪਰਾਗਤ ਦਵਾਈਆਂ ਨੂੰ ਭਾਰਤ ਦੀ ਜੀ-20 ਪ੍ਰਧਾਨਗੀ ਗੱਲਬਾਤ (ਪ੍ਰੈਜ਼ੀਡੈਂਸੀ ਭਾਸ਼ਣ) ਵਿੱਚ ਸਭ ਤੋ ਅੱਗੇ ਲਿਆ ਦਿੱਤਾ ਹੈ-ਅਮਿਤਾਭ ਕਾਂਤ, ਸ਼ੇਰਪਾ ਜੀ20


ਸਿਹਤ ਅਤੇ ਸਹਿਭਾਗਿਤਾ ਵਰਕਿੰਗ ਗਰੁੱਪਾਂ ਦੀਆਂ ਸਾਰੀਆਂ ਮੀਟਿੰਗਾਂ ਵਿੱਚ ਪਰੰਪਰਾਗਤ ਦਵਾਈਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਅਤੇ ਆਯੁਸ਼ ਮੰਤਰਾਲੇ ਨੇ ਇਨ੍ਹਾਂ ਪ੍ਰਯਾਸਾਂ ਨੂੰ ਸਵੀਕਾਰ ਕੀਤਾ: ਸਕੱਤਰ ਆਯੁਸ਼

Posted On: 23 JUL 2023 5:38PM by PIB Chandigarh

ਜੀ20 ਭਾਗੀਦਾਰੀ ਗਰੁੱਪਾਂ ਦੇ ਨਾਲ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਮਹੱਤਵਪੂਰਨ ਗਲੱਬਾਤ ਵਿੱਚ ਹਿਤਧਾਰਕਾਂ ਦਾ ਸਪਸ਼ਟ ਅਤੇ ਮਜ਼ਬੂਤ ਵਿਚਾਰ ਸੀ ਕਿ ਭਾਰਤ ਸਰਕਾਰ ਦੇ ਪ੍ਰਯਾਸਾਂ ਨੇ ਪਰੰਪਰਾਗਤ ਦਵਾਈਆਂ ਨੂੰ ਸਿਹਤ ’ਤੇ ਜੀ20 ਚਰਚਾ ਵਿੱਚ ਸਭ ਤੋਂ ਅੱਗੇ ਲਿਆ ਦਿੱਤਾ ਹੈ ਅਤੇ ਜੀ20 ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਪਰੰਪਰਾਗਤ ਦਵਾਈਆਂ ਦੀ ਸੰਭਾਵਿਤ ਭੂਮਿਕਾ ਨੂੰ ਸਵੀਕਾਰ ਕਰੇਗਾ।

ਗੱਲਬਾਤ ਵਿੱਚ ਜੀ20 ਦੇ ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਦੇ ਨਾਲ-ਨਾਲ ਆਯੁਸ਼  ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਲਵ ਅਗਰਵਾਲ, ਵਿਦੇਸ਼ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਅਭੈ ਠਾਕੁਰ, ਵੱਖ-ਵੱਖ ਸਹਿਭਾਗਿਤਾ ਗਰੁੱਪਾਂ ਦੇ ਪ੍ਰਧਾਨ ਅਤੇ ਹੋਰ ਪ੍ਰਤਿਸ਼ਠਿਤ ਭਾਗੀਦਾਰ ਮੌਜੂਦ ਸਨ।ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤਾਭ ਕਾਂਤ ਨੇ ਕਿਹਾ, “ਮੈਂ ਸਾਰੇ ਕਾਰਜਾਂ ਅਤੇ ਵਰਕਿੰਗ ਗਰੁੱਪਾਂ ਦੇ ਨਾਲ ਸਰਗਰਮੀ ਨਾਲ ਸਹਿਯੋਗ ਕਰਨ ਵਿੱਚ ਸਭ ਤੋਂ ਅੱਗੇ ਰਹਿਣ ਦੇ ਲਈ ਆਯੁਸ਼  ਮੰਤਰਾਲੇ ਦੀ ਬੇਹਦ ਸ਼ਲਾਘਾ ਕਰਦਾ ਹਾਂ। ਸਾਨੂੰ ਸੰਪੂਰਣ ਸਿਹਤ ਅਤੇ ਭਲਾਈ ਪ੍ਰਾਪਤ ਕਰਨ ਵਿੱਚ ਆਯੁਸ਼  ਕਾਰਜ ਪ੍ਰਣਾਲੀਆਂ ਦੇ ਮਹੱਤਵ ਨੂੰ ਵਧਾਉਣ ਦੀ ਜ਼ਰੂਰਤ ਹੈ।”

ਉਨ੍ਹਾਂ ਨੇ ਕਿਹਾ ਕਿ “ਪਰੰਪਰਾਗਤ ਦਵਾਈਆਂ” ਬੇਹਦ ਮਹੱਤਵਪੂਰਨ ਹਨ ਕਿਉਂਕਿ ਇਹ ਭਾਰਤ ਵਿੱਚ ਸਦੀਆਂ ਤੋਂ ਸਿਹਤ ਦਾ ਇੱਕ ਅਨਿੱਖੜਵਾਂ ਸੰਸਾਧਨ ਰਹੀਆਂ ਹਨ, ਅਤੇ ਸਮੁੱਚੀ ਸਿਹਤ ਅਤੇ ਭਲਾਈ ਪ੍ਰਾਪਤ ਕਰਨ ਲਈ ਆਯੁਸ਼  ਪਰੰਪਰਾਵਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਿਸ਼ਵ ਸਿਹਤ ਸੰਗਠਨ ਭਾਰਤ ਵਿੱਚ ਪਰੰਪਰਾਗਤ ਦਵਾਈਆਂ ਦੇ ਲਈ ਇੱਕ ਸਮਰਪਿਤ ਡਬਲਿਊਐੱਚਓ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ (ਡਬਲਿਊਐੱਚਓ ਜੀਸੀਟੀਐੱਮ) ਲੈ ਕੇ ਆਇਆ ਹੈ ਅਤੇ ਇਹ ਕੇਂਦਰ ਪਰੰਪਰਾਗਤ ਦਵਾਈਆਂ ਦੀ ਸ਼ਕਤੀ ਦਾ ਉਪਯੋਗ ਕਰੇਗਾ।

ਸ਼੍ਰੀ ਲਵ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਦੁਨੀਆ ਸਾਰੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਦੇ ਸੰਦਰਭ ਵਿੱਚ ਏਕੀਕ੍ਰਿਤ ਸਿਹਤ ਜਾਂ ਸੰਪੂਰਨ ਸਿਹਤ ਦੀ ਧਾਰਨਾ ਦੇ ਬਾਰੇ ਵਿੱਚ ਗੱਲ ਕਰ ਰਹੀ ਹੈ। ਅਸੀਂ ਸਾਂਝੇਦਾਰੀ ਵਿੱਚ ਕੰਮ ਕਰ ਰਹੇ ਹਾਂ, ਜੀ20 ਦੇਸ਼ਾਂ ਦੇ ਦਰਮਿਆਨ ਤਾਲਮੇਲ ਕਰ ਰਹੇ ਹਾਂ ਅਤੇ ਸਿਹਤ ਖੇਤਰ ਵਿੱਚ ਪਰੰਪਰਾਗਤ ਦਵਾਈਆਂ ਦੀ ਭੂਮਿਕਾ ਨੂੰ ਸਵੀਕਾਰ ਕਰਨ ਦੇ ਸਬੰਧ ਵਿੱਚ ਸਭ ਦਾ ਸਪਸ਼ਟ ਦ੍ਰਿਸ਼ਟੀਕੋਣ ਹੈ।”

ਇਹ ਜ਼ਿਕਰਯੋਗ ਹੈ ਕਿ ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਵੱਖ-ਵੱਖ ਮਾਹਿਰਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਅਨੁਭਵ ਸਾਂਝੇ ਕਰਨ ਨਾਲ, ਇਸ ਗੱਲ ਦੀ ਪ੍ਰਬਲ ਸੰਭਾਵਨਾ ਉਭਰੀ ਕਿ ਸਿਹਤ ਘੋਸ਼ਣਾ ਵਿੱਚ ਪਰੰਪਰਾਗਤ ਦਵਾਈਆਂ ਦੀ ਸੰਭਾਵਿਤ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਇੱਕ ਸਮਰਪਿਤ ਜ਼ਿਕਰ ਹੋਵੇਗਾ।

ਇਸ ਮੌਕੇ ’ਤੇ, ਵੈਦਯ ਰਾਜੇਸ਼ ਕੋਟੇਚਾ ਨੇ ਆਪਣੀਆਂ ਸਿਫ਼ਾਰਿਸ਼ਾਂ ਅਤੇ ਆਪਣੀ ਤੇਜ਼ ਦ੍ਰਿਸ਼ਟੀ ਵਾਲੇ ਵਿਚਾਰ-ਵਟਾਂਦਰੇ ਰਾਹੀਂ ਪਰੰਪਰਾਗਤ ਦਵਾਈਆਂ ਦੇ ਖੇਤਰ ਵਿੱਚ ਯੋਗਦਾਨ ਦੇਣ ਸਬੰਧੀ ਕਾਰਜਾਂ ਅਤੇ ਵਰਕਿੰਗ ਗਰੁੱਪਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਉਦੇਸ਼ ਭਾਰਤ ਦੀ ਜੀ-20 ਦੀ ਪ੍ਰਧਾਨਗੀ ਵਿੱਚ ਆਯੁਸ਼  ਮੰਤਰਾਲੇ ਦੇ ਯੋਗਦਾਨ ਨੂੰ ਸਾਂਝਾ ਕਰਨਾ ਸੀ ਅਤੇ ਇਸ ਨੂੰ ਸਫ਼ਲਤਾਪੂਰਵਕ ਹਾਸਲ ਕਰ ਲਿਆ ਗਿਆ। ਸਾਰੀਆਂ ਹੈਲਥ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਵਿੱਚ ਪਰੰਪਰਾਗਤ ਦਵਾਈਆਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਅਤੇ ਮੰਤਰਾਲੇ ਨੇ ਇਨ੍ਹਾਂ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ।

ਇਕੱਤਰ ਜਨ ਸਮੂਹ ਦਾ ਸੁਆਗਤ ਕਰਦੇ ਹੋਏ, ਆਯੁਸ਼  ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਹੁਲ ਸ਼ਰਮਾ ਨੇ ਜੀ20 ਦੇ ਵਿਭਿੰਨ ਪ੍ਰੋਗਰਾਮਾਂ ਅਤੇ ਵਰਕਿੰਗ ਗਰੁੱਪਾਂ ਦੇ ਨਾਲ ਪਰੰਪਰਾਗਤ ਦਵਾਈਆਂ ਦੇ ਆਲੇ-ਦੁਆਲੇ ਸਰਗਰਮੀ ਨਾਲ ਸੰਵਾਦ ਬਣਾਉਣ ਵਿੱਚ ਆਯੁਸ਼  ਮੰਤਰਾਲੇ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, ਜਿਵੇਂ ਕਿ ਦੁਨੀਆਂ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਨੇਤਾ ਜੀ20 ਸਮਿਟ ਦੇ ਲਈ ਇੱਕਠੇ ਹੋ ਰਹੇ ਹਨ, ਇਸ ਬਾਰੇ ਵਿੱਚ ਵਿਚਾਰ ਕਰਨਾ ਲਾਜ਼ਮੀ ਹੈ ਕਿ ਗਲੋਬਲ ਸਮਾਜਿਕ ਭਲਾਈ ਵਿੱਚ ਪਰੰਪਰਾਗਤ ਦਵਾਈਆਂ ਕਿੰਨੀਆਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ, ਅਤੇ ਮੈਡੀਕਲ ਗਿਆਨ ਨੂੰ ਅੱਗੇ ਵਧਾਉਣ ਅਤੇ ਨਵੇਂ ਇਲਾਜ ਵਿਕਸਿਤ ਕਰਨ ਵਿੱਚ ਯੋਗਦਾਨ ਦੇ ਸਕਦੀ ਹੈ।”

 

ਸੀਐੱਸਆਈਆਰ-ਆਈਜੀਆਈਬੀ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਡਾ. ਭਾਵਨਾ ਪ੍ਰਾਸ਼ਰ ਨੇ ਥਿੰਕ20, ਸਾਇੰਸ20, ਸਟਾਰਟਅੱਪ20, ਸਿਵਲ20, ਵੂਮੈਂਨ20, ਯੂਥ20 ਅਤੇ ਐਗਰੀਕਲਚਰ20 ਜਿਹੇ ਜੀ20 ਨਾਲ ਜੁੜੇ ਗਰੁੱਪਾਂ ਦੇ ਨਾਲ ਆਯੁਸ਼  ਦੀ ਸ਼ਮੂਲੀਅਤ ਨੂੰ ਉਜਾਗਰ ਕੀਤਾ। ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਦਾਇਰੇ ਵਿੱਚ ਕੰਮ ਕਰਨ ਵਾਲੇ ਸਬੰਧਿਤ ਗਰੁੱਪਾਂ ਦੇ ਪ੍ਰਧਾਨ ਨੇ ਇਸ ਕਲਪਨਾ ਨੂੰ ਸਾਕਾਰ ਕਰਨ ਲਈ ਭਾਰਤ ਨੂੰ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਦੇ ਡਰਾਈਵਰ ਵਜੋਂ ਪੇਸ਼ ਕਰਨ ਦੇ ਲਈ ਜੀ20 ਪਲੈਟਫਾਰਮ ਦਾ ਉਪਯੋਗ ਕਰਨ ਲਈ ਤਾਲਮੇਲ ਪ੍ਰਯਾਸਾਂ ਦੀ ਚਰਚਾ ਕੀਤੀ।

ਇਸ ਮੌਕੇ ’ਤੇ ਆਰਆਈਐੱਸ ਦੇ ਡਾਇਰੈਕਟਰ ਅਤੇ ਟੀ20 ਦੇ ਚੇਅਰ ਪ੍ਰੋ. ਸਚਿਨ ਚਤੁਰਵੇਦੀ, ਭਾਰਤ ਦੇ ਚੇਅਰ ਸ਼੍ਰੀ ਚਿੰਤਨ ਵੈਸ਼ਨਵ, ਆਯੁਰਵੈਦ ਹਸਪਤਾਲ ਦੇ ਐੱਮਡੀ ਅਤੇ ਸੀਈਓ ਸ਼੍ਰੀ ਰਾਜੀਵ ਵਾਸੂਦੇਵਨ, ਆਈਐੱਨਐੱਸਏ ਦੇ ਸਾਬਕਾ ਵਾਇਸ ਪ੍ਰੈਜ਼ੀਡੈਂਟ ਅਤੇ ਏਮਜ਼ ਦੇ ਪ੍ਰੋਫੈਸਰ ਡਾ. ਸੁਬਰਤ ਸਿਨਹਾ, ਅੰਮ੍ਰਿਤਾ ਹਸਪਤਾਲ ਦੀ ਵਰਕਿੰਗ ਗਰੁੱਪ ਕੋਆਰਡੀਨੇਟਰ ਡਾ. ਪ੍ਰਿਯਾ ਨਾਇਰ, ਏਆਈਆਈਏ ਦੀ ਡਾਇਰੈਕਟਰ ਡਾ. ਤਨੁਜਾ ਨੇਸਾਰੀ ਅਤੇ ਆਯੁਸ਼  ਮੰਤਰਾਲੇ ਦੇ ਸੰਯੁਕਤ ਸਕੱਤਰ ਕਵਿਤਾ ਗਰਗ ਮੌਜੂਦ ਸਨ।

****

ਐੱਸਕੇ(Release ID: 1942138) Visitor Counter : 76