ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਂਧਰ ਪ੍ਰਦੇਸ਼ ਦੇ ਕੁਰਨੂਲ ਵਿੱਚ ਭਗਵਾਨ ਸ਼੍ਰੀ ਰਾਮ ਦੀ 108 ਫੁੱਟ ਉੱਚੀ ਪ੍ਰਤਿਮਾ ਦੀ ਨੀਂਹ ਰੱਖੀ


ਮੰਤਰਾਲਯਮ ਵਿੱਚ ਸਥਾਪਿਤ ਹੋਣ ਵਾਲੀ ਭਗਵਾਨ ਸ਼੍ਰੀ ਰਾਮ ਦੀ 108 ਫੁੱਟ ਉੱਚੀ ਪ੍ਰਤਿਮਾ ਪੂਰੇ ਵਿਸ਼ਵ ਨੂੰ ਯੁੱਗਾਂ-ਯੁੱਗਾਂ ਤੱਕ ਸਾਡੇ ਸਨਾਤਨ ਧਰਮ ਦਾ ਸੰਦੇਸ਼ ਦੇਵੇਗੀ ਅਤੇ ਦੇਸ਼-ਦੁਨੀਆ ਵਿੱਚ ਵੈਸ਼ਨਵ ਪਰੰਪਰਾ ਨੂੰ ਮਜ਼ਬੂਤ ਕਰੇਗੀ

ਮੰਤਰਾਲਯਮ ਦਾਸ ਸਾਹਿਤ ਪ੍ਰਕਲਪ ਦੇ ਤਹਿਤ ਆਵਾਸ, ਅੰਨ ਦਾਨਮ, ਪ੍ਰਾਣ ਦਾਨਮ, ਵਿਦਿਆ ਦਾਨਮ, ਪੀਣ ਵਾਲਾ ਪਾਣੀ ਅਤੇ ਗਊ ਰੱਖਿਆ ਜਿਹੀਆਂ ਕਈ ਪਹਿਲਾਂ ਕੀਤੀਆਂ ਗਈਆਂ ਹਨ


ਮਹਾਨ ਵਿਜੇਨਗਰ ਸਾਮਰਾਜ ਦੀ ਉਤਪਤੀ ਤੁੰਗਭਦਰਾ ਨਦੀ ਦੇ ਕੰਢੇ ’ਤੇ ਹੋਈ ਸੀ, ਇਸ ਨੇ ਹਮਲਾਵਰਾਂ ਨੂੰ ਪੂਰੇ ਦੱਖਣ ਤੋਂ ਖਦੇੜ ਕੇ ਸਵਦੇਸ਼ ਅਤੇ ਸਵੈ-ਧਰਮ ਦੀ ਪੁਨਰ ਸਥਾਪਨਾ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਯੋਧਿਆ ਵਿੱਚ ਵਰ੍ਹਿਆਂ ਤੋਂ ਲੰਬਿਤ ਸ਼੍ਰੀ ਰਾਮ ਮੰਦਿਰ ਦਾ ਨੀਂਹ ਪੱਥਰ ਰੱਖ ਕੇ ਨਿਰਮਾਣ ਦਾ ਮਾਰਗ ਪੱਧਰਾ ਕਰ ਦਿੱਤਾ ਹੈ

ਜਲਦੀ ਹੀ ਸ਼੍ਰੀ ਰਾਮ ਮੰਦਿਰ ਵਿੱਚ ਰਾਮਲਲਾ ਦੀ ਮੂਰਤੀ ਸਥਾਪਿਤ ਹੋਵੇਗੀ ਅਤੇ ਸੈਂਕੜੇ ਵਰ੍ਹਿਆਂ ਬਾਅਦ ਇੱਕ ਵਾਰ ਫਿਰ ਭਗਵਾਨ ਸ਼੍ਰੀ ਰਾਮ ਆਪਣੇ ਸਥਾਨ ‘ਤੇ ਹੋਣਗੇ

Posted On: 23 JUL 2023 6:38PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਂਧਰ ਪ੍ਰਦੇਸ਼ ਦੇ ਕੁਰਨੂਲ ਵਿੱਚ ਭਗਵਾਨ ਸ਼੍ਰੀ ਰਾਮ ਦੀ 108 ਫੁੱਟ ਉੱਚੀ ਪ੍ਰਤਿਮਾ ਦਾ ਨੀਂਹ ਪੱਥਰ ਰੱਖਿਆ।

https://static.pib.gov.in/WriteReadData/userfiles/image/image001P9M6.jpg

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕੁਰਨੂਲ ਦੇ ਮੰਤਰਾਲਯਮ ਵਿੱਚ 500 ਕਰੋੜ ਰੁਪਏ ਤੋਂ ਵਧ ਦੀ ਲਾਗਤ ਨਾਲ ਬਣਨ ਵਾਲੀ ਭਗਵਾਨ ਸ਼੍ਰੀ ਰਾਮ ਦੀ ਸ਼ਾਨਦਾਰ ਪ੍ਰਤਿਮਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਯਮ ਵਿੱਚ ਸਥਾਪਿਤ ਹੋਣ ਵਾਲੀ ਭਗਵਾਨ ਸ਼੍ਰੀ ਰਾਮ ਦੀ ਇਹ 108 ਫੁੱਟ ਉੱਚੀ ਪ੍ਰਤਿਮਾ ਯੁੱਗਾਂ-ਯੁੱਗਾਂ ਤੱਕ ਪੂਰੇ ਵਿਸ਼ਵ ਨੂੰ  ਸਾਡੇ ਸਨਾਤਨ ਧਰਮ ਦਾ ਸੰਦੇਸ਼ ਦੇਵੇਗੀ ਅਤੇ ਦੇਸ਼-ਦੁਨੀਆ ਵਿੱਚ ਵੈਸ਼ਨਵ ਪਰੰਪਰਾ ਨੂੰ ਮਜ਼ਬੂਤ ਕਰੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਹਿੰਦੂ ਸੰਸਕ੍ਰਿਤੀ ਵਿੱਚ 108 ਬਹੁਤ ਪਵਿੱਤਰ ਨੰਬਰ ਹੈ।

https://static.pib.gov.in/WriteReadData/userfiles/image/image002RM2J.jpg

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਤੁੰਗਭਦਰਾ ਨਦੀ ਦੇ ਕਿਨਾਰੇ ’ਤੇ ਸਥਿਤ ਮੰਤਰਾਲਯਮ ਪਿੰਡ ਵਿੱਚ 10 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਢਾਈ ਸਾਲ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੰਤਰਾਲਯਮ ਪਿੰਡ ਰਾਘਵੇਂਦਰ ਸਵਾਮੀ ਦੇ ਮੰਦਿਰ ਦੇ ਲਈ ਬਹੁਤ ਪ੍ਰਸਿੱਧ ਹੈ। ਇਸ ਸਥਾਨ ਦਾ ਇਤਿਹਾਸਿਕ ਮਹੱਤਵ ਹੈ। ਮਹਾਨ ਵਿਜੇਨਗਰ ਸਾਮਰਾਜ ਦੀ ਉਤਪਤੀ ਤੁੰਗਭਦਰਾ ਨਦੀ ਦੇ ਕਿਨਾਰੇ ’ਤੇ ਹੋਈ ਸੀ, ਇਸ ਨੇ ਹਮਲਾਵਰਾਂ ਨੂੰ ਪੂਰੇ ਦੱਖਣ ਤੋਂ ਖਦੇੜ ਕੇ ਸਵਦੇਸ਼ ਅਤੇ ਸਵੈ-ਧਰਮ ਦੀ ਪੁਨਰ-ਸਥਾਪਨਾ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਮੰਤਰਾਲਯਮ ਦਾਸ ਸਾਹਿਤ ਪ੍ਰਕਲਪ ਦੇ ਤਹਿਤ ਆਵਾਸ, ਅੰਨ ਦਾਨਮ, ਪ੍ਰਾਣ ਦਾਨਮ, ਵਿਦਿਆ ਦਾਨਮ, ਪੀਣ ਵਾਲੇ ਪਾਣੀ ਅਤੇ ਗਊ ਰੱਖਿਆ ਜਿਹੀਆਂ ਕਈ ਪਹਿਲਾਂ ਕੀਤੀਆਂ ਗਈਆਂ ਹਨ।

https://static.pib.gov.in/WriteReadData/userfiles/image/image003PWAV.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਈ ਵਰ੍ਹਿਆਂ ਤੋਂ ਲੰਬਿਤ ਸ਼੍ਰੀ ਰਾਮ ਮੰਦਿਰ ਦਾ ਨੀਂਹ ਪੱਥਰ ਰੱਖ ਕੇ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਨਿਰਮਾਣ ਦਾ ਮਾਰਗ ਪੱਧਰਾ ਕਰ ਦਿੱਤਾ ਹੈ। ਹੁਣ ਜਲਦੀ ਹੀ ਰਾਮਲਲਾ ਦੀ ਮੂਰਤੀ ਸ਼੍ਰੀ ਰਾਮ ਮੰਦਿਰ ਵਿੱਚ ਸਥਾਪਿਤ ਹੋਵੇਗੀ ਅਤੇ ਸੈਂਕੜੇ ਵਰ੍ਹਿਆਂ ਬਾਆਦ ਇੱਕ ਵਾਰ ਫਿਰ ਭਗਵਾਨ ਸ਼੍ਰੀ ਰਾਮ ਆਪਣੇ ਸਥਾਨ ’ਤੇ ਹੋਣਗੇ। ਮੰਤਰਾਲਯਮ ਵਿਖੇ ਸ੍ਰੀ ਰਾਮ ਦੀ ਸ਼ਾਨਦਾਰ ਮੂਰਤੀ ਦੇ ਨੀਂਹ ਪੱਥਰ ਦੇ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਮਠ ਦੇ ਮਠਾਧੀਸ਼,  ਪਰਮ ਪੂਜਯ ਸੰਤ ਮਾਧਵਾਚਾਰੀਆ ਜੀ, ਸੰਤ ਰਾਘਵੇਂਦਰ ਸਵਾਮੀ ਜੀ, ਦੱਖਣ ਦੀ ਅਤਿਅੰਤ ਸਮ੍ਰਿੱਧ ਵੈਸ਼ਨਵ ਪਰੰਪਰਾ ਅਤੇ ਉਨ੍ਹਾਂ ਦੇ ਸਾਰੇ ਸੰਤਾਂ ਨੂੰ ਸਨਮਾਨ ਦਿੱਤਾ।

******

ਆਰਕੇ/ਏਵਾਈ/ਏਕੇਐੱਸ



(Release ID: 1942131) Visitor Counter : 84