ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਭਲਕੇ ਮੁੰਬਈ ਵਿੱਚ ਫਿਟ ਇੰਡੀਆ ਕੁਇਜ਼ 2022 ਦੇ ਰਾਜ ਪੱਧਰੀ ਜੇਤੂਆਂ ਨੂੰ ਸਨਮਾਨਿਤ ਕਰਨਗੇ

प्रविष्टि तिथि: 22 JUL 2023 6:03PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ 23 ਜੁਲਾਈ, 2023 ਨੂੰ ਬਾਂਦਰਾ, ਮੁੰਬਈ ਵਿੱਚ ਬੀਕੇਸੀ ਵਿਖੇ ਦੂਜੇ ਫਿਟ ਇੰਡੀਆ ਕੁਇਜ਼ ਦੇ ਰਾਜ ਦੌਰ ਦੇ ਜੇਤੂਆਂ ਲਈ ਇੱਕ ਸਨਮਾਨ ਸਮਾਰੋਹ ਦੀ ਮੇਜ਼ਬਾਨੀ ਕਰੇਗਾ। ਇਸ ਸਮਾਰੋਹ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਵੱਲੋਂ ਸ਼ਿਰਕਤ ਕੀਤੀ ਜਾਵੇਗੀ।

 

ਫਿਟ ਇੰਡੀਆ ਕੁਇਜ਼ 2022 ਦੇ ਰਾਜ ਪੱਧਰੀ ਜੇਤੂਆਂ ਨੂੰ ਐਤਵਾਰ ਨੂੰ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਫਿਟ ਇੰਡੀਆ ਕਵਿਜ਼ ਫਿਟ ਇੰਡੀਆ ਮੂਵਮੈਂਟ ਦਾ ਇੱਕ ਹਿੱਸਾ ਹੈ, ਜਿਸਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2019 ਵਿੱਚ ਕੀਤੀ ਗਈ ਸੀ। ਇਸ ਮੁਹਿੰਮ ਦਾ ਉਦੇਸ਼ ਭਾਰਤ ਨੂੰ ਇੱਕ ਫਿੱਟ ਅਤੇ ਸਿਹਤਮੰਦ ਰਾਸ਼ਟਰ ਬਣਾਉਣਾ ਹੈ।

 

ਫਿਟ ਇੰਡੀਆ ਕੁਇਜ਼ 2022 ਸਕੂਲਾਂ ਅਤੇ ਵਿਦਿਆਰਥੀਆਂ ਲਈ 3.25 ਕਰੋੜ ਰੁਪਏ ਦੇ ਨਕਦ ਇਨਾਮਾਂ ਨਾਲ ਖੇਡਾਂ ਅਤੇ ਤੰਦਰੁਸਤੀ 'ਤੇ ਭਾਰਤ ਦੀ ਸਭ ਤੋਂ ਵੱਡੀ ਕੁਇਜ਼ ਹੈ। ਸਕੂਲਾਂ ਲਈ ਫਿੱਟ ਇੰਡੀਆ ਨੈਸ਼ਨਲ ਫਿਟਨੈਸ ਅਤੇ ਸਪੋਰਟਸ ਕੁਇਜ਼ ਦਾ ਦੂਜਾ ਐਡੀਸ਼ਨ ਪਿਛਲੇ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੀ ਪੂਰਵ ਸੰਧਿਆ 'ਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਰਾਜ ਮੰਤਰੀ ਯੁਵਾ ਮਾਮਲੇ ਤੇ ਖੇਡ ਅਤੇ ਗ੍ਰਹਿ ਮੰਤਰਾਲਾ ਸ਼੍ਰੀ ਨਿਸਿਤ ਪ੍ਰਮਾਣਿਕ ਦੁਆਰਾ ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ ਲਾਂਚ ਕੀਤਾ ਗਿਆ ਸੀ।

 

ਇਹ ਕੁਇਜ਼ ਭਾਰਤ ਦੇ ਸਮ੍ਰਿੱਧ ਖੇਡ ਇਤਿਹਾਸ, ਤੰਦਰੁਸਤੀ ਅਤੇ ਪੋਸ਼ਣ ਨਾਲ ਸਬੰਧਿਤ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦੀ ਹੈ।

 *********

 

ਐੱਨਬੀ/ਐੱਸਕੇ


(रिलीज़ आईडी: 1941865) आगंतुक पटल : 140
इस विज्ञप्ति को इन भाषाओं में पढ़ें: English , Urdu , हिन्दी , Tamil , Telugu , Kannada