ਬਿਜਲੀ ਮੰਤਰਾਲਾ

ਚੌਥੇ ਐਨਰਜੀ ਟ੍ਰਾਂਜਿਸ਼ਨ ਵਰਕਿੰਗ ਗਰੁੱਪ (ਈਟੀਡਬਲਿਊਜੀ) ਦੇ ਦੌਰਾਨ ਸਵੱਛ ਊਰਜਾ ’ਤੇ 14ਵੀਂ ਮੰਤਰੀ ਪੱਧਰੀ ਅਤੇ 8ਵੇਂ ਮਿਸ਼ਨ ਦੀ ਇਨੋਵੇਸ਼ਨ ਮੀਟਿੰਗ ਗੋਆ ਵਿੱਚ ਸ਼ੁਰੂ

Posted On: 20 JUL 2023 10:24AM by PIB Chandigarh

ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਧੀਨ ਚੌਥੀ ਐਨਰਜੀ ਟ੍ਰਾਂਜਿਸ਼ਨ ਵਰਕਿੰਗ ਗਰੁੱਪ (ਈਟੀਡਬਲਿਊਜੀ) ਦੀ ਮੀਟਿੰਗ ਕੱਲ੍ਹ 19 ਜੁਲਾਈ, 2023 ਨੂੰ ਗੋਆ ਵਿੱਚ ਸ਼ੁਰੂ ਹੋਈ। ਮੁੱਖ ਪ੍ਰੋਗਰਾਮ ਦੇ ਮੌਕੇ ’ਤੇ ਪਹਿਲੇ ਦਿਨ ਸਵੱਛ ਊਰਜਾ ’ਤੇ 14ਵੀਂ ਮੰਤਰੀ ਪੱਧਰੀ ਅਤੇ 8ਵੇਂ ਮਿਸ਼ਨ ਦੀ ਇਨੋਵੇਸ਼ਨ ਮੀਟਿੰਗ 34 ਤੋਂ ਵਧ ਮੈਂਬਰ ਦੇਸ਼ਾਂ ਦੇ ਉਤਸ਼ਾਹ ਅਤੇ ਸਰਗਰਮ ਹਿੱਸੇਦਾਰੀ ਦੇ ਨਾਲ ਸ਼ੁਰੂ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਗਰਮਜੋਸ਼ੀ ਸੁਆਗਤ ਨਾਲ ਹੋਈ, ਇਸ ਤੋਂ ਬਾਅਦ ਹੋਰ ਸੀਈਐੱਮ ਟ੍ਰੋਈਕਾ ਮੈਂਬਰਾਂ (ਅਮਰੀਕਾ ਅਤੇ ਬ੍ਰਾਜੀਲ) ਦਾ ਵਿਸ਼ੇਸ਼ ਸੰਬੋਧਨ ਅਤੇ ਸੀਈਐੱਮ ਅਤੇ ਐੱਮਆਈ ਸਕੱਤਰੇਤਾਂ ਦਾ ਭਾਸ਼ਣ ਹੋਇਆ। ਇਸ ਵਰ੍ਹੇ ਦਾ ਵਿਸ਼ਾ “ਸਵੱਛ ਊਰਜਾ ਨੂੰ ਮਿਲ ਕੇ ਅੱਗੇ ਵਧਾਉਣਾ” ਹੈ।

 

ਸੀਈਐੱਮ ਦੇ ਪਹਿਲੇ ਦਿਨ ਸੀਈਐੱਮ ਵਰਕਸਟ੍ਰੀਮ ਕੋਆਰਡੀਨੇਟਰ, ਅੰਤਰਰਾਸ਼ਟਰੀ ਏਜੰਸੀਆਂ, ਖੋਜਕਰਤਾਵਾਂ, ਨੀਤੀ ਮਾਹਿਰਾਂ, ਉਦਯੋਗ ਪੇਸ਼ੇਵਰਾਂ ਅਤੇ ਹੋਰ 800 ਤੋਂ ਵਧ ਵਿਅਕਤੀਆਂ ਦੀ ਪ੍ਰਭਾਵਸ਼ਾਲੀ ਮੌਜੂਦਗੀ ਦੇਖੀ ਗਈ. ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਵਿੱਚ 30 ਤੋਂ ਵਧ ਭਾਗੀਦਾਰਾਂ ਨੇ ਲਗਭਗ 50 ਹੋਰ ਪ੍ਰੋਗਰਾਮ ਆਯੋਜਿਤ ਕੀਤੇ। ਇਹ ਪ੍ਰੋਗਰਾਮ ਊਰਜਾ ਕੁਸ਼ਲਤਾ, ਸਵੱਛ ਈਂਧਣ, ਸਵੱਛ ਊਰਜਾ, ਗਤੀਸ਼ੀਲਤਾ ਅਤੇ ਉਦਯੋਗਾਂ ਤੋਂ ਕਾਰਬਨ ਦੀ ਮਾਤਰਾ ਖ਼ਤਮ ਕਰਨ ਵਰਗੇ ਵੱਖ-ਵੱਖ ਵਿਸ਼ਿਆਂ ‘ਤੇ ਕੇਂਦ੍ਰਿਤ ਸੀ।

 

ਸੀਈਐੱਮ14/ਐੱਮਆਈ8 ਵਿੱਚ ਜਨਤਾ ਦੀ ਪਹੁੰਚ ਵਾਲਾ ਮੁਫ਼ਤ ਜਾਂ ਭੁਗਤਾਨ ਯੋਗ ਅਤੇ ਸੱਭਿਆਚਾਰਕ ਪ੍ਰਦਰਸ਼ਨ ਨੂੰ ਦਰਸਾਇਆ ਗਿਆ ਹੈ ਜੋ ਭਾਰਤ ਅਤੇ ਵਿਸ਼ਵ ਵਿੱਚ ਸਵੱਛ ਊਰਜਾ ਦੇ ਖੇਤਰ ਵਿੱਚ ਹੋਈ ਅਤਿਆਧੁਨਿਕ ਤਕਨੀਕ ਪ੍ਰਗਤੀ ਨੂੰ ਦਰਸਾਉਂਦਾ ਹੈ। ਟੈਕਨੋਲੋਜੀ ਅਤੇ ਸੱਭਿਆਚਾਰਕ ਪ੍ਰਦਰਸ਼ਨ, ਗੋਆ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿੱਚ 19-22 ਜੁਲਾਈ, 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਗੋਆ ਦੇ ਬਿਜਲੀ ਮੰਤਰੀ ਸ਼੍ਰੀ ਸੁਦੀਨ ਧਵਲੀਕਰ, ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ; ਵਧੀਕ ਸਕੱਤਰ ਸ਼੍ਰੀ ਅਜੈ ਤਿਵਾਰੀ; ਅਤੇ ਊਰਜਾ ਕੁਸ਼ਲਤਾ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਅਭੈ ਬਾਕਰੇ ਦੀ ਮੌਜੂਦਗੀ ਵਿੱਚ ਕੀਤਾ। ਟੈਕਨੋਲੋਜੀ ਪ੍ਰਦਰਸ਼ਨ ਵਿੱਚ ਇਲੈਕਟ੍ਰਿਕ ਵਹੀਕਲਜ਼, ਹਾਈਡ੍ਰੋਜਨ ਅਤੇ ਵਿਸ਼ਵ ਦੀਆਂ ਹੋਰ ਸਵੱਛ ਟੈਕਨੋਲੋਜੀਆਂ ਵਰਗੀਆਂ ਨਵੀਆਂ ਅਤੇ ਉਭਰਦੀਆਂ ਹੋਈਆਂ ਟੈਕਨੋਲੋਜੀਆਂ ਸ਼ਾਮਲ ਹੋਣਗੀਆਂ। ਟੈਕਨੋਲੋਜੀ ਪ੍ਰਦਰਸ਼ਨ ਤਿੰਨ ਹਿੱਸਿਆਂ ਦੇ ਤਹਿਤ ਆਯੋਜਿਤ ਕੀਤਾ ਜਾਵੇਗਾ, ਯਾਨੀ ਵਹੀਕਲਜ਼ ਅਤੇ ਚਾਰਜਿੰਗ ਇਨਫ੍ਰਾਸਟ੍ਰਕਚਰ ਸ਼ੋਕੇਸ ਐੱਐੱ(ਐੱਸਆਈਏਐੱਮ, ਟੇਰੀ, ਕੈਲਸਟਾਰਟ  ਅਤੇ ਡ੍ਰਾਈਵ ਟੂ ਜ਼ੀਰੋ ਦੁਆਰਾ), ਮਿਸ਼ਨ ਇਨੋਵੇਸ਼ਨ (ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ)  (ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ) ਅਤੇ ਕਲੀਨ ਟੇਕ ਸਟਾਰਟਅੱਪ (ਟੇਰੀ)। ਐਗਨੇਲ ਪੋਲੀਟੈਕਨਿਕ ਦੇ 130 ਵਿਦਿਆਰਥੀਆਂ ਦੇ ਪਹਿਲੇ ਸਮੂਹ ਨੇ ਟੈਕਨੋਲੋਜੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

 

ਗੋਆ ਸਰਕਾਰ ਗੋਆ ਦੁਆਰਾ ਸੱਭਿਆਚਾਰਕ ਸੌਅਦੇਸ਼ ਨੂੰ ਦਰਸਾਉਣ ਲਈ ਇੱਕ ਸੱਭਿਆਚਾਰਕ ਪ੍ਰਦਰਸ਼ਨ ਦਾ ਆਯੋਜਨ

ਪ੍ਰਦਰਸ਼ਨ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ। ਪ੍ਰਦਰਸ਼ਨ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਇਸ ਵਿੱਚ ਆਪਸੀ ਗੱਲਬਾਤ ਦਾ ਅਨੁਭਵ ਹੋਵੇਗਾ।

ਵਿਤਪੋਸ਼ਣ ਕਾਰਬਨ ਕੈਪਚਰ, ਉਪਯੋਗ ਅਤੇ ਸਟੋਰੇਜ਼ ਦੇ ਵਿਸ਼ੇ ਨੂੰ ਸੰਬੋਧਨ ਕਰਨ ਲਈ ਇੱਕ ਸੈਕਸ਼ਨ ਦੀ ਵਿਵਸਥਾ ਕੀਤੀ ਗਈ ਸੀ, ਜਿਸ ਦਾ ਉਦੇਸ਼ ਵਪਾਰਕ ਬੈਂਕਾਂ, ਬਹੁ-ਪਖੀ ਵਿਕਾਸ ਬੈਂਕਾਂ, ਸਰਕਾਰਾਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਇੱਕਠੇ ਲਿਆਉਣਆ ਸੀ। ਇਸ ਘਟਨਾ ਦਾ ਮੁੱਖ ਫੋਕਸ ਕਾਰਬਨ ਪ੍ਰਬੰਧਨ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਨੂੰ ਹੋਰ ਅਧਿਕ ਆਕਰਸ਼ਕ ਬਣਾਉਣ ਦੇ ਤਰੀਕੇ ’ਤੇ ਰਣਨੀਤੀਆਂ ਅਤੇ ਵਿਚਾਰਾਂ ਦਾ ਪਤਾ ਲਗਾਉਣਾ ਸੀ।

‘ਗਲੋਬਲ ਕਾਰਬਨ ਮੈਨੇਜਮੈਂਟ ਚੈਲੇਂਜ’ ֹ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਲਾਗੂ ਕਰਨ ਲਈ  ਪ੍ਰਮੁੱਖ ਸਫ਼ਲਤਾ ਕਾਰਕਾਂ ਨੂੰ ਉਜਾਗਰ ਕੀਤਾ ਗਿਆ, ਜਿਸ ਵਿੱਚ ਵਿਹਾਰਕ ਪ੍ਰੋਤਸਾਹਨ ਨੀਤੀ ਢਾਂਚੇ, ਉਪਯੁਕਤ ਵਿੱਤੀ ਢਾਂਚੇ ਅਤੇ ਭੂ-ਵਿਗਿਆਨਿਕ ਸੀਓ2 ਸਟੋਰੇਜ਼ ਮੌਕਿਆਂ ਦਾ ਸਮਾਂ ’ਤੇ ਮੁਲਾਂਕਣ ਸ਼ਾਮਲ ਸੀ।

 ‘ਹਾਈਡ੍ਰੋਜਨ ‘ਤੇ ਨੋਰਡਿਕ ਗ੍ਰੀਨ ਵੈਲੀ ਦੁਆਰਾ ਆਯੋਜਿਤ ਸੈਸ਼ਨ-ਘਾਟੀ ਲਈ ਨੋਰਡਿਕ ਰੈਲੀ ਅਤੇ ਨੋਰਡਿਕ ਗ੍ਰੀਨ ਸੇਲਿੰਗ’ ਵਿੱਚ ਇਸ ਗੱਲ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਕਿ ਨੋਰਡਿਕ ਅਤੇ ਹੋਰ ਦੇਸ਼ਾਂ ਦੇ ਦਰਮਿਆਨ ਨਜ਼ਦੀਕੀ ਸਹਿਯੋਗ ਅਤੇ ਗਿਆਨ ਸਾਂਝਾ ਕਰਨ ਨਾਲ ਇਨੋਵੇਸ਼ਨ ਵਿੱਚ ਤੇਜ਼ੀ ਅਤੇ ਹਾਈਡ੍ਰੋਜਨ ਵੈਲੀਜ਼ ਦੀ ਤੈਨਾਤੀ ਨੂੰ ਗਤੀ ਮਿਲ ਸਕਦੀ ਹੈ।

ਸਵੱਛ ਈਂਧਣ ’ਤੇ ਸੈਸ਼ਨ ਨੇ ਨਵਿਆਉਣਯੋਗ ਈਂਧਣ, ਰਸਾਇਣਾਂ ਅਤੇ ਸਮੱਗਰੀਆਂ ਦੇ ਉਤਪਾਦਨ ਲਈ ਬਾਇਓਮਾਸ ਦੇ ਉੱਚਿਤ ਉਪਯੋਗ ਦੇ ਜ਼ਰੂਰੀ ਵਿਸਤਾਰ ਨੂੰ ਹੌਲੀ ਕਰਨ ਲਈ ਬਾਇਓਮਾਸ ਫੀਡਸਟਾਕ ਦੇ ਟਿਕਾਊ ਉਤਪਾਦਨ ਅਤੇ ਉਪਯੋਗ ਨਾਲ ਸਬੰਧਿਤ ਚਿੰਤਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਤਰ੍ਹਾਂ, ਟਿਕਾਊ, ਉਤਪਾਦਨ ਉਪਯੋਗ ਲਈ ਉਪਲਬਧ ਬਾਇਓਮਾਸ ਦੀ ਮਾਤਰਾ ਦੇ ਬਾਰੇ ਵਿੱਚ ਅਨਿਸ਼ਚਿਤਤਾ ਜੈਵ-ਅਧਾਰਿਤ ਉਤਪਾਦਾਂ ਦੀ ਭਵਿੱਖ ਦੀ ਮੰਗ ਵਿੱਚ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਘੱਟ ਕਰਦੀ ਹੈ।

‘ਕੋਲੈਬੋਰੇਸ਼ਨ ਫਾਰ ਐਡਵਾਂਸਿੰਗ ਗਲੋਬਲ ਐਕਸ਼ਨ ਔਨ ਸਸਟੇਨੇਬਲ ਕੂਲਿੰਗ ਸੈਸ਼ਨ ਵਿੱਚ ਗਲੋਬਲ ਕਾਰਵਾਈ ਨੂੰ ਪ੍ਰੋਤਸਾਹਿਤ ਕਰਦੇ ਹੋਏ ਚਰਚਾ ਦੇ ਪ੍ਰਾਥਮਿਕਤਾ ਵਾਲੇ ਵਿਸ਼ੇ ਵਜੋਂ ਨਿਰੰਤਰ ਕੂਲਿੰਗ ਨੂੰ ਉਜਾਗਰ ਕੀਤਾ। ਸੀਓਪੀ28 ਤੱਕ ਪਹੁੰਚਣ ਲਈ ਸੀਓਪੀ ਅਤੇ ਗਲੋਬਲ ਪ੍ਰੋਗਰਾਮ, ਗਰਮੀ ਤੋਂ ਪਰੇਸ਼ਾਨ ਦੇਸ਼ਾਂ ਦੀ ਜ਼ਰੂਰਤਾਂ ਨੂੰ ਪ੍ਰਤੀਬਿੰਬਤ ਕਰਨ; ਜਲਵਾਯੂ ਦੇ ਅਨੁਕੂਲ ਅਤੇ ਟਿਕਾਊ ਕੂਲਿੰਗ; ਬਹੁਤ ਗਰਮੀ ਦੀ ਤਿਆਰੀ ਨੂੰ ਮਜ਼ਬੂਤ ਕਰਨ ਅਤੇ ਸਕੇਲ ਕਰਨ ਲਈ ਇੱਕ ਅਨੁਠਾ ਮੌਕਾ ਪੇਸ਼ ਕਰਦੇ ਹਨ।

ਗੀਗਾਟਨ ਅਵਸਰ ਪਹਿਲ ਪ੍ਰੋਗਰਾਮ ਵਿੱਚ, ਨਿਜੀ ਅਤੇ ਜਨਤਕ ਹਿਤਧਾਰਕਾਂ ਦੇ ਇੱਕ ਸੰਘ ਨੇ ਗੀਗਾਟਨ ਸਕੇਲ ’ਤੇ ਸਮਾਧਾਨ ਦੇਣ ਅਤੇ ਸੀਓਪੀ28 ਵਿੱਚ ਮਹੱਤਵਪੂਰਨ ਹਿਤਧਾਰਕਾਂ ਨੂੰ ਰਣਨੀਤੀ ਪੇਸ਼ ਕਰਨ ਦੇ ਲਈ ਸਹਿਯੋਗ ਕਰਨ ’ਤੇ ਸਹਿਮਤੀ ਵਿਅਕਤ ਕੀਤੀ। ਕਾਰਜ ਕਰਨ ਦਾ ਇਹ ਫੈਸਲਾ ਯੂਐੱਨਐੱਫਸੀਸੀਸੀ ਗਲੋਬਲ ਇਨੋਵੇਸ਼ਨ ਹੱਬ ਨੇ ਕੀਤਾ, ਜਿਸ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ‘ਊਰਜਾ ਸਮਝੌਤਾ’ ਸੈਸ਼ਨ ਵਿੱਚ, ਸਵੱਛ ਊਰਜਾ ਦੇ ਭਵਿੱਖ ਦੇ ਲਈ ਭਾਰਤ ਦੇ ਸਮਰਪਣ ਅਤੇ ਐੱਸਡੀਜੀ7 ਦੇ ਪ੍ਰਤੀ ਇਸ ਦੀ ਪ੍ਰਤੀਬੱਧਤਾ ਨੂੰ ਸਰਕਾਰੀ ਭਾਗੀਦਾਰਾਂ, ਨਿਜੀ ਖੇਤਰ ਦੇ ਹਿਤਧਾਰਕਾਂ ਅਤੇ ਬਹੁ-ਖੇਤਰ ਦੇ ਸਹਿਯੋਗ ਦੁਆਰਾ ਸਥਾਪਿਤ ਵਿਭਿੰਨ ਮਹੱਤਵਆਕਾਂਖੀ ਊਰਜਾ ਸਮਝੌਤਿਆਂ ਦੇ ਮਾਧਿਅਮ ਰਾਹੀਂ ਉਜਾਗਰ ਕੀਤਾ ਗਿਆ। ਇਨ੍ਹਾਂ ਸਮਝੌਤਿਆਂ ਦਾ ਪ੍ਰਾਥਮਿਕ ਉਦੇਸ਼ ਸਰਬਵਿਆਪੀ ਊਰਜਾ ਪਹੁੰਚ ਨੂੰ ਅੱਗੇ ਵਧਾਉਂਦੇ ਹੋਏ ਸ਼ੁੱਧ-ਜ਼ੀਰੋ ਨਿਕਾਸੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਪ੍ਰਯਾਸਾਂ ਨੂੰ ਚਲਾਉਣਾ ਹੈ।

ਪਹਿਲੇ ਦਿਨ ਸ਼ੁੱਧ-ਜ਼ੀਰੋ ਨਿਕਾਸੀ ਦੀ ਖੋਜ ਵਿੱਚ ਸਹਾਇਤਾ ਕਰਨ ਵਿੱਚ ਵਿਵਿਧ ਕਾਰਬਨ ਹਟਾਉਣ ਵਾਲੀਆਂ ਟੈਕਨੋਲੋਜੀਆਂ ਦੀਆਂ ਸੰਭਾਵਨਾਵਾਂ ਵੀ ਚਰਚਾ ਦਾ ਹਿੱਸਾ ਸਨ। ਪੈਨਲ ਦੇ ਮੈਂਬਰਾਂ ਨੇ ਕੁਰਦਤੀ-ਅਧਾਰਿਤ ਸਮਾਧਾਨ, ਪ੍ਰਤੱਖ ਵਾਯੂ ਗ੍ਰਹਿਣ ਕਰਨ ਅਤੇ ਕਾਰਬਨ ਲੈਣ ਅਤੇ ਭੰਡਾਰਣ ਸਮੇਤ ਵਿਭਿੰਨ ਦ੍ਰਿਸ਼ਟੀਕੋਣਾਂ ਦੇ ਲਾਭ ਅਤੇ ਨੁਕਸਾਨ ਦੀ ਜਾਂਚ ਕੀਤੀ, ਅਤੇ ਮਿੱਥੇ ਲਕਸ਼ਾਂ ਨੂੰ ਪ੍ਰਾਪਤ  ਕਰਨ ਦੇ ਲਈ ਉਨ੍ਹਾਂ ਦੇ ਸੰਭਾਵਿਤ ਤਾਲਮੇਲ ਦਾ ਪਤਾ ਲਗਾਇਆ। ਚਰਚਾ ਵਿੱਚ ਤਕਨੀਕੀ ਰੁਕਾਵਟਾਂ ਨੂੰ ਵੀ ਸ਼ਾਮਲ ਕੀਤਾ ਗਿਆ ਅਤੇ ਕਾਰਬਨ ਹਟਾਉਣ ਦੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਵਿਸਤਾਰ ਨੂੰ ਹੁਲਾਰਾ ਦੇਣ ਦੇ ਲਈ ਨੀਤੀ ਅਤੇ ਰੈਗੂਲੇਸ਼ਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ।

ਸਵੱਛ ਊਰਜਾ ਟੈਕਨੋਲੋਜੀ ਜ਼ਰੂਰਤਾਂ ਅਤੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੇ ਲਈ ਇੱਕ ਸ਼ੈਸਨ ਵੀ ਆਯੋਜਿਤ ਕੀਤਾ ਗਿਆ। ਇਸ ਸ਼ੈਸਨ ਨੇ ਖਾਸ ਤੌਰ ਨਾਲ ਤਕਨੀਕੀ ਮਾਰਗਾਂ ਦੇ ਲਈ ਪ੍ਰਮੁੱਖ ਖੇਤਰਾਂ ’ਤੇ ਜ਼ੋਰ ਦਿੱਤਾ, ਡੇਟਾ ਅੰਤਰਾਲ ਦੀ ਪਹਿਚਾਣ ਕੀਤੀ, ਅਤੇ ਪਤਾ ਲਗਾਇਆ ਕਿ ਸਹਿਯੋਗ ਅਨੁਸੰਧਾਨ ਅਤੇ ਵਿਕਾਸ (ਆਰਐਂਡਡੀ) ਪ੍ਰਯਾਸ ਇਨ੍ਹਾਂ ਖਾਈਆਂ ਨੂੰ ਪ੍ਰਭਾਵੀ ਢੰਗ ਨਾਲ ਕਿਵੇ ਭਰ ਸਕਦੇ ਹਾਂ।

ਕੈਬਨਿਟ ਬੈਠਕ 21 ਜੁਲਾਈ, 2023 ਨੂੰ ਨਿਰਧਾਰਿਤ ਹੈ, ਜਦੋਕਿ ਇਸ ਦੇ ਬਾਅਦ ਜੀ20 ਊਰਜਾਂ ਸੰਕ੍ਰਮਣ ਮੰਤਰੀ ਪੱਧਰੀ ਬੈਠਕ 22 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ।

ਪ੍ਰੋਗਰਾਮ ਦੇ ਏਜੰਡੇ ਵਿੱਚ ਸਾਈਡ ਇਵੈਂਟਸ ਅਤੇ ਹੋਰ ਰੁਝੇਵਿਆਂ ਦੀ ਪੂਰੀ ਸੂਚੀ ਪਾਈ ਜਾ ਸਕਦੀ ਹੈ, ਜਿਸ ਨੂੰ ਇੱਥੇ ਅਕਸੈਸ ਕੀਤਾ ਜਾ ਸਕਦਾ ਹੈ।

ਭਾਰਤ ਦੀ ਜੀ20 ਦੀ ਪ੍ਰਧਾਨਗੀ ਸਵੱਛ ਊਰਜਾ ਸੰਕ੍ਰਮਣ ਵਿੱਚ ਆਲਮੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧ ਹੈ।

ਸੀਈਐੱਮ/ਐੱਮਆਈ ਦੀ ਵੈੱਬਸਾਈਟ ਇੱਥੇ ਦੇਖੀ ਜਾ ਸਕਦੀ ਹੈ:  https://www.cem-mi-india.org/।

*************

ਪੀਆਈਬੀ ਦਿੱਲੀ/ਗੋਆ/ਏਐੱਮ/ਡੀਜੇਐੱਮ/ਜੀਐੱਸਕੇ/ਸੀਵਾਈ



(Release ID: 1941035) Visitor Counter : 93