ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲੇ ਅਤੇ ਭਾਰਤੀ ਜਲ ਸੈਨਾ ਨੇ “ਜਹਾਜ਼ ਨਿਰਮਾਣ ਦੀ ਪ੍ਰਾਚੀਨ ਸਿਲਾਈ ਵਾਲੀ ਵਿਧੀ (ਟੰਕਾਈ ਵਿਧੀ)” ਨੂੰ ਪੁਨਰਸੁਰਜੀਤ ਕਰਨ ਲਈ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ


ਜਹਾਜ਼ ਨਿਰਮਾਣ ਦੀ 2000 ਸਾਲ ਪੁਰਾਣੀ ਇਸ ਟੈਕਨੋਲੋਜੀ ਨੂੰ ਪੁਨਰਸੁਰਜੀਤ ਕਰਨ ਦੀ ਦਿਸ਼ਾ ਵਿੱਚ ਸੱਭਿਆਚਾਰ ਮੰਤਰਾਲਾ ਅਤੇ ਭਾਰਤੀ ਜਲ ਸੈਨਾ ਦੇ ਜ਼ਿਕਰਯੋਗ ਪ੍ਰਯਾਸ

Posted On: 19 JUL 2023 7:14PM by PIB Chandigarh

ਜਹਾਜ਼ ਨਿਰਮਾਣ ਦੀ 200 ਸਾਲ ਪੁਰਾਣੀ ਟੈਕਨੋਲੋਜੀ. ਜਿਸ ਨੂੰ ‘ਜਹਾਜ਼ ਨਿਰਮਾਣ ਦੀ ਸਿਲਾਈ ਵਾਲੀ ਵਿਧੀ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨੂੰ ਪੁਨਰਸੁਰਜੀਤ ਅਤੇ ਉਸ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇੱਕ ਜ਼ਿਕਰਯੋਗ ਪਹਿਲ ਕਰਦੇ ਹੋਏ, ਸੱਭਿਆਚਾਰ ਮੰਤਰਾਲਾ ਅਤੇ ਭਾਰਤੀ ਜਲ ਸੈਨਾ ਨੇ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ ਹਨ।

ਮਿਤੀ 18 ਜੁਲਾਈ, 2023 ਨੂੰ ਆਯੋਜਿਤ ਇਸ ਸਹਿਮਤੀ ਪੱਤਰ ’ਤੇ ਦਸਤਖਤ ਨਾਲ ਸਬੰਧਿਤ ਸਮਾਰੋਹ ਵਿੱਚ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ, ਸੱਭਿਆਚਾਰ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀਮਤੀ ਉਮਾ ਨੰਦੂਰੀ, ਸੱਭਿਆਚਾਰ ਮੰਤਰਾਲੇ ਵਿੱਚ ਡਾਇਰੈਕਟਰ (ਏਕੇਏਐੱਮ) ਸ਼੍ਰੀਮਤੀ ਪ੍ਰਿਯੰਕਾ ਚੰਦਰਾ ਅਤੇ ਭਾਰਤੀ ਜਲ ਸੈਨਾ ਵੱਲੋਂ ਰੀਅਰ ਐਡਮਿਰਲ ਸ਼੍ਰੀ ਕੇ. ਐੱਸ. ਸ਼੍ਰੀਨਿਵਾਸ ਅਤੇ ਕਮੋਡੋਰ ਸ਼੍ਰੀ ਸੁਜੀਤ ਬਖਸ਼ੀ ਅਤੇ ਕਮਾਂਡਰ ਸ਼੍ਰੀ ਸੰਦੀਪ ਰਾਏ ਸਮੇਤ ਕਈ ਪ੍ਰਤਿਸ਼ਠਿਤ ਹਸਤੀਆਂ ਉਪਸਥਿਤ ਸਨ।

 

ਭਾਰਤੀ ਜਲਸੈਨਾ ਇਸ ਸੰਪੂਰਨ ਪ੍ਰੋਜੈਕਟ ਦੇ ਲਾਗੂਕਰਨ ਅਤੇ ਨਿਪਸ਼ਾਦਨ ਦੀ ਨਿਗਰਾਨੀ ਕਰੇਗੀ। ਸਮੁੰਦਰੀ ਸੁਰੱਖਿਆ ਦੇ ਸੁਰੱਖਿਅਤ ਅਤੇ ਇਸ ਖੇਤਰ ਦੇ ਮਾਹਰ ਦੇ ਰੂਪ ਵਿੱਚ, ਭਾਰਤੀ ਜਲ ਸੈਨਾ ਦੀ ਭਾਗੀਦਾਰੀ ਨਿਰਵਿਘਨ ਪ੍ਰੋਜੈਕਟ ਪ੍ਰਬੰਧਨ ਅਤੇ ਸੁਰੱਖਿਆ ਅਤੇ ਸਟੀਕਤਾ ਦੇ ਉੱਚਤਮ ਮਾਨਕਾਂ ਦਾ ਪਾਲਨ ਸੁਨਿਸ਼ਚਿਤ ਕਰੇਗੀ। ਉਨ੍ਹਾਂ ਦਾ ਅਮੁੱਲ ਅਨੁਭਵ ਅਤੇ ਟੈਕਨੋਲੋਜੀ ਗਿਆਨ ਪ੍ਰਾਚੀਨ ਟੰਕਾਈ ਵਿਧੀ ਦੇ ਸਫ਼ਲ ਪੁਰਨਸੁਰਜੀਤ ਅਤੇ ਸਿਲਾਈ ਵਾਲੇ ਜਹਾਜ਼ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸਿਲਾਈ ਵਾਲੇ ਜਹਾਜ਼ ਦੇ ਇਤਿਹਾਸਿਕ ਮਹੱਤਵ ਅਤੇ ਪਰੰਪਰਿਕ ਸ਼ਿਲਪ ਕੌਸ਼ਲ ਦੇ ਸੰਭਾਲ਼ ਦੀ ਦ੍ਰਿਸ਼ਟੀ ਨਾਲ, ਇਸ ਜਹਾਜ਼ ਦਾ ਭਾਰਤ ਵਿੱਚ ਇੱਕ ਮਹੱਤਵਪੂਰਨ ਸੱਭਿਆਚਾਰਕ ਕਦਰਾਂ-ਕੀਮਤਾਂ ਹੈ। ਸੰਪੂਰਨ ਇਤਿਹਾਸ ਵਿੱਚ, ਭਾਰਤ ਦੀ ਇੱਕ ਮਜ਼ਬੂਤ ਸਮੁੰਦਰੀ ਪਰੰਪਰਾ ਰਹੀ ਹੈ ਅਤੇ ਸਿਲਾਈ ਵਾਲੇ ਜਹਾਜ਼ਾਂ ਦੇ ਉਪਯੋਗ ਨੇ ਵਪਾਰ, ਸੱਭਿਆਚਰ ਆਦਾਨ-ਪ੍ਰਦਾਨ ਅਤੇ ਇਨੋਵੇਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿੱਲਾਂ ਦਾ ਉਪਯੋਗ ਕਰਨ ਦੇ ਵਜਾਏ ਲੱਕੜੀ ਦੇ ਤਖਤਿਆਂ ਦੀ ਇਕੱਠੇ ਸਿਲਾਈ ਕਰਕੇ ਬਣਾਏ ਗਏ ਇਨ੍ਹਾਂ ਜਹਾਜ਼ਾਂ ਨੇ ਲਚੀਲਾਪਨ ਅਤੇ ਸਥਿਰਤਾ ਪ੍ਰਦਾਨ ਕੀਤੀ, ਜਿਸ ਨਾਲ ਉਨ੍ਹਾਂ ਵਿੱਚ ਉਥਲੇ ਅਤੇ ਰੇਲ ਦੀਆਂ ਪੱਟੀਆਂ ਨਾਲ ਹੋਣ ਵਾਲੀ ਹਾਨੀ ਦੀ ਸੰਭਾਵਨਾ ਘੱਟ ਹੋਈ। ਭਲੇ ਹੀ ਯੂਰੋਪੀਅਨ ਜਹਾਜ਼ਾਂ ਦੇ ਆਗਮਨ ਨਾਲ ਜਹਾਜ਼ ਨਿਰਮਾਣ ਦੀਆਂ ਤਕਨੀਕਾਂ ਵਿੱਚ ਬਦਲਾਅ ਆਇਆ, ਲੇਕਿਨ ਭਾਰਤ ਦੇ ਕੁਝ ਤਟੀ ਖੇਤਰਾਂ ਵਿੱਚ, ਮੁੱਖ ਰੂਪ ਨਾਲ ਛੋਟੀਆਂ ਸਥਾਨਕ ਮੱਛੀਆਂ ਪਕੜਣ ਵਾਲੀਆਂ ਕਿਸ਼ਤੀਆਂ ਦੇ ਸੰਦਰਭ ਵਿੱਚ, ਜਹਾਜ਼ਾਂ ਦੀ ਸਿਲਾਈ ਦੀ ਇਹ ਕਲਾ ਬਚੀ ਹੋਈ ਹੈ।

ਭਾਵੀ ਪੀੜ੍ਹੀਆਂ ਦੇ ਲਈ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਨੂੰ ਸੁਨਿਸ਼ਚਿਤ ਕਰਨ ਲਈ ਇਸ ਲੁਪਤ ਹੁੰਦੀ ਕਲਾ ਨੂੰ ਪੁਨਰਸੁਰਜੀਤ ਅਤੇ ਸਰਗਰਮ ਕਰਨਾ ਮਹੱਤਵਪੂਰਨ ਹੈ। ਸਿਲਾਈ ਦੀ ਇਸ ਪ੍ਰਾਚੀਨ ਭਾਰਤੀ ਕਲਾ ਦਾ ਉਪਯੋਗ ਕਰਕੇ ਸਮੁੰਦਰ ਵਿੱਚ ਜਾਣ ਵਾਲੇ ਲਕੜੀ ਦੇ ਸਿਲੇ ਹੋਏ ਪਾਲ ਦੇ ਜਹਾਜ਼ ਦੇ ਨਿਰਮਾਣ ਦਾ ਪ੍ਰਸਤਾਵ ਇੱਕ ਪ੍ਰਸ਼ੰਸਾਯੋਗ ਪਹਿਲਾ ਹੈ। ਇਸ ਪ੍ਰੋਜੈਕਟ ਦਾ ਲਕਸ਼ ਭਾਰਤ ਦੇ ਬਾਕੀ ਬਚੇ ਪਰੰਪਰਿਕ ਜਹਾਜ਼ ਨਿਰਮਾਤਾਵਾਂ ਦੀ ਵਿਸ਼ੇਸ਼ਤਾ ਦਾ ਲਾਭ ਉਠਾਉਣਾ ਅਤੇ ਉਨ੍ਹਾਂ ਦੀ ਅਸਾਧਾਰਣ ਸ਼ਿਲਪ ਕੌਸ਼ਲ ਨੂੰ ਪ੍ਰਦਰਸ਼ਿਤ ਕਰਨਾ ਹੈ। ਪਰੰਪਰਿਕ ਸ਼ਿਪਿੰਗ ਤਕਨੀਕ ਦਾ ਉਪਯੋਗ ਕਰਕੇ ਪ੍ਰਾਚੀਨ, ਸਮੁੰਦਰੀ ਮਾਰਗਾਂ ’ਤੇ ਸਮੁੰਦਰੀ ਜਹਾਜ਼ ਕਰਕੇ, ਇਹ ਪ੍ਰੋਜੈਕਟ ਹਿੰਦ ਮਹਾਸਾਗਰ ਦੇ ਨਾਲ ਉਸ ਇਤਿਹਾਸਿਕ ਜੁੜਾਅ ਨਾਲ ਸਬੰਧਿਤ ਅੰਤਰਦ੍ਰਿਸ਼ਟੀ ਹਾਸਲ ਕਰਨਾ ਚਾਹੁੰਦੀ ਹੈ, ਜਿਸ ਨੇ ਭਾਰਤੀ ਸੱਭਿਆਚਾਰ, ਗਿਆਨ ਪ੍ਰਣਾਲੀਆਂ, ਪਰੰਪਰਾਵਾਂ, ਟੈਕਨੋਲੋਜੀਆਂ ਅਤੇ ਵਿਚਾਰਾਂ ਦੇ ਪ੍ਰਵਾਹ ਨੂੰ ਸੁਵਿਧਾਜਨਕ ਬਣਾਇਆ ਹੈ।

ਸਿਲਾਈ ਵਾਲੇ ਜਹਾਜ਼ ਦੇ ਇਸ ਪ੍ਰੋਜੈਕਟ ਦਾ ਮਹੱਤਵ ਇਸ ਦੇ ਨਿਰਮਾਣ ਤੋਂ ਕਿਤੇ ਅਧਿਕ ਹੈ। ਇਸ ਦਾ ਉਦੇਸ਼ ਸਮੁੰਦਰੀ ਸਮ੍ਰਿਤੀ ਨੂੰ ਪੁਨਰਸੁਰਜੀਤ ਕਰਨਾ ਅਤੇ ਆਪਣੇ ਨਾਗਰਿਕਾਂ ਵਿੱਚ ਭਾਰਤ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ ਬਾਰੇ ਮਾਣ ਦੀ ਭਾਵਨਾ ਪੈਦਾ ਕਰਨਾ ਹੈ। ਇਸ ਦੇ ਇਲਾਵਾ, ਇਸ ਦਾ ਉਦੇਸ਼ ਹਿੰਦ ਮਹਾਸਾਗਰ ਦੇ ਤਟੀ ਦੇਸ਼ਾਂ ਦੇ ਨਾਲ ਸੱਭਿਆਚਾਰ ਆਦਾਨ-ਪ੍ਰਦਾਨ ਨਾਲ ਜੁੜੀਆਂ ਸਮ੍ਰਿਤੀਆਂ ਨੂੰ ਤਾਜ਼ਾ ਕਰਨਾ ਹੈ। ਇਸ ਪ੍ਰੋਜੈਕਟ ਦੇ ਸੰਪੂਰਨ ਦਸਤਾਵੇਜੀਕਰਣ ਅਤੇ ਸੂਚੀਬੱਧ ਕੀਤੇ ਜਾਣ ਨਾਲ ਇਸ ਵਡਮੁੱਲੀ ਜਾਣਕਾਰੀ ਦਾ ਭਵਿੱਖ ਦੇ ਸੰਦਰਭ ਦੇ ਲਈ ਸੰਭਾਲਿਆ ਜਾਣਾ ਸੁਨਿਸ਼ਚਿਤ ਹੋ ਸਕੇਗਾ। ਇਹ ਪ੍ਰੋਜੈਕਟ ਨਾ ਕੇਵਲ ਕਿਸ਼ਤੀ-ਨਿਰਮਾਣ ਦੇ ਇੱਕ ਵਿਲੱਖਣ ਪ੍ਰਯਾਸ ਦਾ ਪ੍ਰਤੀਨਿਧੀਤਵ ਕਰੇਗੀ, ਬਲਿਕ ਭਾਰਤ ਦੀ ਵਿਵਿਧ ਸੱਭਿਆਚਾਰ ਵਿਰਾਸਤ ਅਤੇ ਪ੍ਰਾਚੀਨ ਸਮੁੰਦਰੀ ਯਾਤਰਾਵਾਂ ਪਰੰਪਰਾਵਾਂ ਦਾ ਪ੍ਰਮਾਣ ਵੀ ਬਣੇਗੀ।

*****

ਐੱਨਬੀ/ਐੱਸਕੇ/ਯੂਡੀ

 



(Release ID: 1940977) Visitor Counter : 97