ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਅਰਜਨਟੀਨਾ ਦੇ ਰਕਸ਼ਾ ਮੰਤਰੀ ਸ਼੍ਰੀ ਜਾਰਜ ਐਨਰਿਕ ਤਾਯਾਨਾ ਨੇ ਰਕਸ਼ਾ ਸਬੰਧਾਂ ਨੂੰ ਗਹਿਰਾ ਕਰਨ ਦੇ ਲਈ ਨਵੀਂ ਦਿੱਲੀ ਵਿੱਚ ਗੱਲਬਾਤ ਕੀਤੀ
ਰਕਸ਼ਾ ਉਦਯੋਗਿਕ ਸਹਿਯੋਗ ਵਧਾਉਣ ‘ਤੇ ਧਿਆਨ ਕੇਂਦਰਿਤ
Posted On:
18 JUL 2023 5:31PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਦੇ ਦੌਰੇ ‘ਤੇ ਆਏ ਅਰਜਨਟੀਨਾ ਦੇ ਰਿਪਬਲਿਕ ਦੇ ਰੱਖਿਆ ਮੰਤਰੀ ਸ਼੍ਰੀ ਜਾਰਜ ਐਨਰਿਕ ਤਾਯਾਨਾ ਦੇ ਨਾਲ ਗੱਲਬਾਤ ਕੀਤੀ। ਦੋਵੇਂ ਮੰਤਰੀਆਂ ਨੇ ਰਕਸ਼ਾ ਉਦਯੋਗਿਕ ਸਾਂਝੇਦਾਰੀ ਨੂੰ ਵਧਾਉਣ ਦੇ ਉਪਾਵਾਂ ਸਹਿਤ ਚਲ ਰਹੀਆਂ ਰੱਖਿਆ ਸਹਿਯੋਗ ਪਹਿਲਾਂ ‘ਤੇ ਚਰਚਾ ਕੀਤੀ।
ਇਸ ਤੋਂ ਪਹਿਲਾਂ ਅੱਜ ਦਿਨ ਵਿੱਚ, ਅਰਜਨਟੀਨਾ ਦੇ ਰੱਖਿਆ ਮੰਤਰੀ ਨੇ ਰਾਸ਼ਟਰੀ ਯੁੱਧ ਸਮਾਰਕ (ਨੈਸ਼ਨਲ ਵਾਰ ਮੈਮੋਰੀਅਲ) ਦਾ ਦੌਰਾ ਕੀਤਾ ਅਤੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੁਸ਼ਪਾਂਜਲੀ ਭੇਂਟ ਕੀਤੀ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਗੱਲਬਾਤ ਤੋਂ ਪਹਿਲਾਂ, ਸ਼੍ਰੀ ਜਾਰਜ ਐਨਰਿਕ ਤਾਯਾਨਾ ਨੂੰ ਟ੍ਰਾਈ ਸਰਵਿਸ ਗਾਰਡ ਆਵ੍ ਆਨਰ ਵੀ ਦਿੱਤਾ ਗਿਆ।
ਸ਼੍ਰੀ ਜਾਰਜ ਐਨਰਿਕ ਤਾਯਾਨਾ 17 ਜੁਲਾਈ, 2023 ਨੂੰ ਭਾਰਤ ਦੀ ਚਾਰ ਦਿਨੀਂ ਯਾਤਰਾ ‘ਤੇ ਨਵੀਂ ਦਿੱਲੀ ਪਹੁੰਚੇ। ਉਨ੍ਹਾਂ ਦੇ ਨਾਲ ਅਰਜਨਟੀਨਾ ਦੇ ਰੱਖਿਆ ਮੰਤਰਾਲੇ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਸਕੱਤਰ ਸ਼੍ਰੀ ਫ੍ਰਾਂਸਿਸਕੋ ਕੈਫ਼ਿਏਰੋ ਵੀ ਹਨ।
ਅਰਜਨਟੀਨਾ ਦੇ ਰੱਖਿਆ ਮੰਤਰੀ ਨੇ ਬ੍ਰਹਮੋਸ ਏਅਰੋਸਪੇਸ ਦਾ ਦੌਰਾ ਕੀਤਾ ਅਤੇ ਦਿੱਲੀ ਵਿੱਚ ਲੀਡਿੰਗ ਥਿੰਕ-ਟੈਂਕਸ ਨਾਲ ਗੱਲਬਾਤ ਵੀ ਕਰਨਗੇ। ਉਹ ਬੈਂਗਲੁਰੂ ਵੀ ਜਾਣਗੇ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (ਐੱਚਏਐੱਲ) ਸੁਵਿਧਾਵਾਂ ਦਾ ਦੌਰਾ ਕਰਨਗੇ ਅਤੇ ਇਨੋਵੇਸ਼ਨ ਫਾਰ ਡਿਫੈਂਸ ਐਕਸੀਲੈਂਸ (ਆਈਡੀਈਐਕਸ) ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਰੱਖਿਆ ਸਟਾਰਟ-ਅੱਪਸ ਦੇ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕਰਨਗੇ।
ਭਾਰਤ-ਅਰਜਨਟੀਨਾ ਸਬੰਧਾਂ ਨੂੰ 2019 ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਵਧਾਇਆ ਗਿਆ ਸੀ। ਰੱਖਿਆ ਸਹਿਯੋਗ ‘ਤੇ ਇੱਕ ਸਮਝੌਤਾ ਪੱਤਰ ਵੀ 2019 ਤੋਂ ਲਾਗੂ ਹੈ, ਨਾਲ ਹੀ ਨਾਲ, ਦੋਵੇਂ ਦੇਸ਼ ਜੁੜਾਅ ਨੂੰ ਗਹਿਰਾ ਕਰਨ ਵਿੱਚ ਸਰਗਰਮ ਹਨ। ਭਾਰਤ ਅਤੇ ਅਰਜਨਟੀਨਾ ਰੱਖਿਆ ਸਬੰਧਾਂ ਨੂੰ ਆਪਣੀ ਰਣਨੀਤਕ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਪਹਿਲੂ ਬਣਾਉਣ ਦੇ ਲਈ ਮਿਲ ਕੇ ਕੰਮ ਕਰ ਰਹੇ ਹਨ।
****
ਏਬੀਬੀ/ਐੱਸਏਵੀਵੀਵਾਈ
(Release ID: 1940736)
Visitor Counter : 123