ਭਾਰਤ ਚੋਣ ਕਮਿਸ਼ਨ
azadi ka amrit mahotsav

ਭਾਰਤੀ ਚੋਣ ਕਮੀਸ਼ਨ (ECI) ਚੋਣਾਂ ਦੌਰਾਨ ਰਾਸ਼ਟਰੀ ਅਤੇ ਖੇਤਰੀ ਰਾਜਨੀਤਕ ਪਾਰਟੀਆਂ ਨੂੰ ਆਲ ਇੰਡੀਆ ਰੇਡੀਓ ’ਤੇ ਪ੍ਰਚਾਰ ਲਈ ਡਿਜੀਟਲ ਟਾਈਮ ਵਾਊਚਰ ਜਾਰੀ ਕਰੇਗਾ

Posted On: 18 JUL 2023 8:49PM by PIB Chandigarh

ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ’ਤੇ ਸਮੇਂ ਦੀ ਅਲਾਟਮੈਂਟ ਹੁਣ ਔਨਲਾਈਨ ਹੋਵੇਗੀ। ਚੋਣ ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਦੁਆਰਾ ਸਰਕਾਰੀ ਮਾਲਕੀ ਵਾਲੇ ਇਲੈਕਟ੍ਰੋਨਿਕ ਮੀਡੀਆ ਦੇ ਉਪਯੋਗ ਦੀ ਮੌਜੂਦਾ ਯੋਜਨਾ ਵਿੱਚ ਸੰਸ਼ੋਧਨ ਕੀਤਾ ਹੈ। ਇਹ ਸੂਚਨਾ ਟੈਕਨੋਲੋਜੀ (ਆਈਟੀ) ਪਲੈਟਫਾਰਮ ਰਾਹੀਂ ਡਿਜੀਟਲ ਟਾਈਮ ਵਾਊਚਰ ਜਾਰੀ ਕਰਨ ਦਾ ਪ੍ਰਾਵਧਾਨ ਸ਼ੁਰੂ ਕਰਕੇ ਕੀਤਾ ਗਿਆ ਹੈ।ਇਸ ਸੁਵਿਧਾ ਦੇ ਨਾਲ, ਰਾਜਨੀਤਕ ਪਾਰਟੀਆਂ ਨੂੰ ਚੋਣਾਂ ਦੌਰਾਨ ਟਾਈਮ ਵਾਊਚਰ ਲੈਣ ਲਈ ਆਪਣੇ ਪ੍ਰਤੀਨਿਧੀਆਂ ਨੂੰ ਈਸੀਆਈ/ਸੀਈਓ ਪ੍ਰੋਗਰਾਮਾਂ ਵਿੱਚ ਭੇਜਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਕਦਮ ਚੋਣ ਪ੍ਰਕਿਰਿਆ ਦੀ ਬਿਹਤਰੀ ਅਤੇ ਸਾਰੇ ਹਿਤਧਾਰਕਾਂ ਦੀ ਸਹਿਜਤਾ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਆਯੋਗ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਟੈਕਨੋਲੋਜੀ ਵਿੱਚ ਹੋ ਰਹੀ ਪ੍ਰਗਤੀ ਦਾ ਲਾਭ ਉਠਾਉਂਦੇ ਹੋਏ ਚੋਣ ਕਮਿਸ਼ਨ ਰਾਜਨੀਤਕ ਪਾਰਟੀਆਂ ਦੇ ਨਾਲ ਇੰਟਰਫੇਸ ਲਈ ਆਈਟੀ ਅਧਾਰਿਤ ਵਿਕਲਪ ਪ੍ਰਦਾਨ ਕਰ ਰਿਹਾ ਹੈ। ਹਾਲ ਹੀ ਵਿੱਚ, ਕਮਿਸ਼ਨ ਨੇ ਚੋਣ ਕਮਿਸ਼ਨ ਦੇ ਨਾਲ ਰਾਜਨੀਤਕ ਪਾਰਟੀਆਂ ਦੁਆਰਾ ਵਿੱਤੀ ਖਾਤਿਆਂ ਨੂੰ ਔਨਲਾਈਨ ਫਾਈਲ ਕਰਨ ਲਈ ਇੱਕ ਵੈੱਬ ਪੋਰਟਲ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।

ਪਿਛੋਕੜ:

ਇਹ ਯੋਜਨਾ, ਜਿਸ ਨੂੰ ਸ਼ੁਰੂਆਤ ਵਿੱਚ 16 ਜਨਵਰੀ 1998 ਨੂੰ ਨੋਟੀਫਾਈ ਕੀਤਾ ਗਿਆ ਸੀ, ਆਰ.ਪੀ.ਐਕਟ, 1951 ਦੀ ਧਾਰਾ 39ਏ ਦੇ ਤਹਿਤ ਵਿਧਾਨਕ ਅਧਾਰ ਰੱਖਦੀ ਹੈ। ਇਸ ਨੂੰ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਚੋਣ ਪ੍ਰਚਾਰ ਲਈ ਸਰਕਾਰ ਦੇ ਮਾਲਕੀ ਵਾਲੇ ਇਲੈਕਟ੍ਰੋਨਿਕ ਮੀਡੀਆ ਤੱਕ ਸਮਾਨ ਪਹੁੰਚ ਸੁਨਿਸ਼ਚਿਤ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਹਰੇਕ ਰਾਸ਼ਟਰੀ ਪਾਰਟੀ ਅਤੇ ਸਬੰਧਿਤ ਰਾਜ ਦੀ ਮਾਨਤਾ ਪ੍ਰਾਪਤ ਰਾਜ ਪਾਰਟੀ ਨੂੰ ਦੂਰਦਰਸ਼ਨ ਅਤੇ ਆਲ ਇੰਡੀਆ ਰੇਡਿਓ ’ਤੇ ਸਮਾਨ ਤੌਰ ’ਤੇ ਇੱਕ ਸਮਾਨ ਅਧਾਰ ਸਮਾਂ ਅਲਾਟ ਕੀਤਾ ਜਾਂਦਾ ਹੈ ਅਤੇ ਪਾਰਟੀਆਂ ਨੂੰ ਅਲਾਟ ਕੀਤੇ ਜਾਣ ਵਾਲੇ ਵਾਧੂ ਸਮੇਂ ਉਨ੍ਹਾਂ ਨਾਲ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਜਾਂ ਲੋਕਸਭਾ ਦੀਆਂ ਪਿਛਲੀਆਂ ਆਮ ਚੋਣਾਂ (ਜੋ ਵੀ ਲਾਗੂ ਹੁੰਦਾ ਹੈ) ਵਿੱਚ ਚੋਣ ਪ੍ਰਦਰਸ਼ਨ ਦੇ ਅਧਾਰ ’ਤੇ ਤੈਅ ਕੀਤਾ ਜਾਂਦਾ ਹੈ। ਵਾਸਤਵਿਕ ਮਿਤੀ ਅਤੇ ਸਮਾਂ ਜਿਸ ਦੇ ਦੌਰਾਨ ਕਿਸੇ ਵੀ ਪਾਰਟੀ ਦੇ ਅਧਿਕ੍ਰਿਤ ਪ੍ਰਤੀਨਿਧੀਆਂ ਦੁਆਰਾ ਉਪਰੋਕਤ ਪ੍ਰਸਾਰਣ ਕੀਤਾ ਜਾਵੇਗਾ, ਉਹ ਈਸੀਆਈ ਦੇ ਸਲਾਹ-ਮਸ਼ਵਰੇ ਨਾਲ ਅਤੇ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਪ੍ਰਸਾਰ ਭਾਰਤੀ ਨਿਗਮ ਦੁਆਰਾ ਪਹਿਲਾ ਨਿਰਧਾਰਿਤ ਕੀਤਾ ਜਾਂਦਾ ਹੈ।

ਅਧਿਕਾਰਤ ਰਾਜਨੀਤਕ ਪਾਰਟੀਆਂ ਨੂੰ ਸਮੇਂ ਵਾਊਚਰ ਜਾਰੀ ਹੋਣ ਅਤੇ ਵੰਡ ਲਈ ਇੱਕ ਆਈਟੀ-ਅਧਾਰਿਤ ਪਲੈਟਫਾਰਮ ਦੀ ਸ਼ੁਰੂਆਤ ਇੱਕ ਵਧੇਰੇ ਕੁਸ਼ਲ ਅਤੇ ਸੁਚਾਰੂ ਪ੍ਰਕਿਰਿਆ ਪ੍ਰਦਾਨ ਕਰਦੀ ਹੈ, ਜਿਸ ਨਾਲ ਰਾਜਨੀਤਕ ਪਾਰਟੀਆਂ ਲਈ ਪਹੁੰਚ ਅਤੇ ਉਪਯੋਗ ਵਿੱਚ ਅਸਾਨੀ ਵਧਦੀ ਹੈ।

ਆਰਡਰ ਦਾ ਲਿੰਕ: https://eci.gov.in/files/file/15138-scheme-for-use-of-govt-owned-electronic-media-by-political-parties-during-elections-modification-of-scheme-%E2%80%93-para-6-sub-clause-iv-%E2%80%93-provision-to-provide-time-vouchers-through-it-platform-%E2%80%93-regarding/

ਰਾਸ਼ਟਰੀ/ਖੇਤਰੀ ਰਾਜਨੀਤਕ ਪਾਰਟੀਆਂ ਨੂੰ ਪੱਤਰ ਦਾ ਲਿੰਕ: https://eci.gov.in/files/file/15140-letter-to-political-parties-digitization-of-time-vouchers-in-respect-of-broadcasttelecast-time-allotted-to-nationalstate-political-parties-during-election/

 

********

ਆਰਪੀ


(Release ID: 1940709) Visitor Counter : 141