ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਐੱਨਐੱਫਡੀਸੀ ਨੇ 54ਵੇਂ ਆਈਐੱਫਐੱਫਆਈ ਦੇ ਭਾਰਤੀ ਪੈਨੋਰਾਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਹੋਣ ਵਾਲੀਆਂ ਫੀਚਰ ਅਤੇ ਗੈਰ-ਫੀਚਰ ਫਿਲਮਾਂ ਲਈ ਐਂਟਰੀਆਂ ਖੋਲ੍ਹੀਆਂ ਹਨ
प्रविष्टि तिथि:
17 JUL 2023 3:37PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਨੋਡਲ ਏਜੰਸੀ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਹੈ ਜੋ ਕਿ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਦਾ ਆਯੋਜਨ ਕਰਦੀ ਹੈ। ਐੱਨਐੱਫਡੀਸੀ ਨੇ ਗੋਆ ਵਿੱਚ ਹੋਣ ਵਾਲੇ ਫਿਲਮ ਮਹੋਤਸਵ ਦੇ 54ਵੇਂ ਐਡੀਸ਼ਨ ਦੇ ਭਾਰਤੀ ਪੈਨੋਰਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਫੀਚਰ ਅਤੇ ਗੈਰ-ਫੀਚਰ ਦੋਵਾਂ ਭਾਰਤੀ ਫਿਲਮਾਂ ਲਈ ਐਂਟਰੀਆਂ ਖੋਲ੍ਹ ਦਿੱਤੀਆਂ ਹਨ। ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ 20 ਤੋਂ 28 ਨਵੰਬਰ 2023 ਤੱਕ ਚਲੇਗਾ।
ਭਾਰਤੀ ਪੈਨੋਰਮਾ ਸੈਕਸ਼ਨ ਆਈਐੱਫਐੱਫਆਈ ਦੀ ਇੱਕ ਪ੍ਰਮੁੱਖ ਸੰਪਦਾ ਹੈ ਅਤੇ ਇਸ ਦਾ ਉਦੇਸ਼ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਉਤਸ਼ਾਹਿਤ ਕਰਨਾ ਹੈ, ਜਿਨ੍ਹਾਂ ਨੂੰ ਇੱਕ ਪ੍ਰਤਿਸ਼ਠਿਤ ਜਿਊਰੀ ਦੁਆਰਾ ਚੁਣਿਆ ਜਾਂਦਾ ਹੈ ਅਤੇ ਆਈਐੱਫਐੱਫਆਈ ਦੇ ਨਾਲ-ਨਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਅਤੇ ਦੁਵੱਲੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ਦੇ ਤਹਿਤ ਭਾਰਤੀ ਫਿਲਮ ਹਫ਼ਤਾ ਆਯੋਜਿਤ ਕੀਤਾ ਜਾਂਦਾ ਹੈ। ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਟੋਕੋਲ ਦੇ ਬਾਹਰ ਵਿਸ਼ੇਸ਼ ਭਾਰਤੀ ਫਿਲਮ ਫੈਸਟੀਵਲ ਅਤੇ ਭਾਰਤ ਵਿੱਚ ਵਿਸ਼ੇਸ਼ ਕਰਕੇ ਭਾਰਤੀ ਪੈਨੋਰਮਾ ਫੈਸਟੀਵਲ ਦਾ ਆਯੋਜਨ ਹੁੰਦਾ ਹੈ। ਆਪਣੀ ਵਿਅਕਤੀਗਤ ਮੁਹਾਰਤ ਦਾ ਪ੍ਰਯੋਗ ਕਰਦੇ ਹੋਏ, ਪ੍ਰਤਿਸ਼ਠਿਤ ਜਿਊਰੀ ਪੈਨਲ, ਜਿਸ ਵਿੱਚ ਫੀਚਰ ਫਿਲਮ ਸੈਕਸ਼ਨ ਲਈ 12 ਮੈਂਬਰ ਅਤੇ ਗੈਰ-ਫੀਚਰ ਫਿਲਮ ਸੈਕਸ਼ਨ ਲਈ 6 ਮੈਂਬਰ ਹੁੰਦੇ ਹਨ, ਆਮ ਸਹਿਮਤੀ ਬਣਾਉਣ ਵਿੱਚ ਯੋਗਦਾਨ ਕਰਦੇ ਹੋਏ ਸਬੰਧਿਤ ਸ਼੍ਰੇਣੀਆਂ ਦੀ ਭਾਰਤੀ ਪੈਨੋਰਮਾ ਫਿਲਮਾਂ ਦੀ ਚੋਣ ਕਰਦੀ ਹੈ।
ਸਾਰੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਫੀਚਰ ਸੈਕਸ਼ਨ ਵਿੱਚ ਅਧਿਕਤਮ 26 ਅਤੇ ਗੈਰ-ਫੀਚਰ ਸੈਕਸ਼ਨ ਵਿੱਚ 21 ਫਿਲਮਾਂ ਦੀ ਚੋਣ ਕੀਤੀ ਜਾਵੇਗੀ। ਸਾਲ 2023 ਵਿੱਚ ਚੁਣੀ ਨੈਸ਼ਨਲ ਫਿਲਮ ਅਵਾਰਡਾਂ ਦੀ ਸਰਵੋਤਮ ਫੀਚਰ ਫਿਲਮ ਅਤੇ ਸਰਵੋਤਮ ਗੈਰ-ਫੀਚਰ ਫਿਲਮ ਸ਼ਾਮਲ ਹੋਵੇਗੀ। ਸਿਨੇਮੈਟਿਕ, ਥੀਮੈਟਿਕ ਅਤੇ ਸੁਹਜਾਤਮਕ ਉਤਕ੍ਰਿਸ਼ਟਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਤਿਸ਼ਠਿਤ ਫਿਲਮਾਂ ਦੀ ਚੋਣ ਭਾਰਤੀ ਪੈਨੋਰਮਾ ਦੀ ਸ਼ਰਤਾਂ ਅਤੇ ਪ੍ਰਕਿਰਿਆ ਦੇ ਅਨੁਸਾਰ ਕੀਤਾ ਜਾਂਦਾ ਹੈ।
ਜਦਕਿ ਫਿਲਮਾਂ ਲਈ ਯੋਗਤਾ ਮਾਪਦੰਡ ਅਤੇ ਪੇਸ਼ ਕਰਨ ਦੀ ਪ੍ਰਕਿਰਿਆ ਦੇ ਵੇਰਵੇ ਆਈਐੱਫਐੱਫਆਈ ਵੈੱਬਸਾਈਟ ’ਤੇ ਵਿਸਤਾਰ ਨਾਲ ਦੇਖਿਆ ਜਾ ਸਕਦਾ ਹੈ, ਫਿਲਮਾਂ ਦੀ ਚੋਣ ਲਈ ਦੋ ਬੁਨਿਆਦੀ ਯੋਗਤਾ ਮਾਪਦੰਡ ਹਨ, ਪਹਿਲਾਂ ਇਹ ਹੈ ਕਿ ਸਾਰੀਆਂ ਫਿਲਮਾਂ ਵਿੱਚ ਅੰਗ੍ਰੇਜ਼ੀ ਉਪਸਿਰਲੇਖ ਸ਼ਾਮਲ ਹੋਣੇ ਚਾਹੀਦੇ ਹਨ ਅਤੇ ਦੂਸਰਾ ਇਹ ਕਿ ਫਿਲਮਾਂ 30 ਅਗਸਤ, 2022 ਤੋਂ 31 ਜੁਲਾਈ, 2023 ਤੱਕ ਬਣਾਈਆਂ ਗਈਆਂ ਹੋਣ ਜਾਂ ਇਸ ਮਿਆਦ ਦੌਰਾਨ ਸੈਂਸਰ ਬੋਰਡ ਦਾ ਪ੍ਰਮਾਣੀਕਰਨ ਮਿਲ ਗਿਆ ਹੋਵੇ। ਫਿਲਮਾਂ ਨੂੰ ਜਮ੍ਹਾ ਕਰਨ ਦੀ ਆਖਰੀ ਮਿਤੀ 10 ਅਗਸਤ, 2023 ਹੈ।
ਯੋਗਤਾ ਮਾਪਦੰਡ ਦਾ ਵੇਰਵਾ ਇੱਥੇ ਦੇਖਿਆ ਜਾ ਸਕਦਾ ਹੈ: https://www.iffigoa.org/ip-rules-and-regulations.html
*****
ਸੌਰਭ ਸਿੰਘ
(रिलीज़ आईडी: 1940439)
आगंतुक पटल : 143