ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਜੀ-20 ਗਲੋਬਲ ਫੂਡ ਰੈਗੂਲੇਟਰਜ਼ ਸਮਿਟ 20 ਅਤੇ 21 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ; ਭਾਰਤ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ


30 ਅੰਤਰਰਾਸ਼ਟਰੀ ਸੰਗਠਨਾਂ ਅਤੇ 25 ਅੰਤਰਰਾਸ਼ਟਰੀ ਖੋਜ ਸੰਸਥਾਵਾਂ/ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ 40 ਤੋਂ ਵਧ ਦੇਸ਼ਾਂ ਦੇ ਫੂਡ ਰੈਗੂਲੇਟਰ ਹਿੱਸਾ ਲੈਣਗੇ

ਡਾ. ਮਨਸੁਖ ਮਾਂਡਵੀਯਾ ਨੇ ਗਲੋਬਲ ਫੂਡ ਰੈਗੂਲੇਟਰ ਸਮਿਟ 2023 ਦੇ ਜੀ20 ਈਵੈਂਟ ਦੇ ਲੋਗੋ ਅਤੇ ਬਰੋਸ਼ਰ ਦਾ ਉਦਘਾਟਨ ਕੀਤਾ

ਗਲੋਬਲ ਫੂਡ ਰੈਗੂਲੇਟਰ ਸਮਿਟ ਫੂਡ ਸੇਫਟੀ ਦੇ ਮਹੱਤਵਪੂਰਨ ਪਹਿਲੂ ’ਤੇ ਧਿਆਨ ਕੇਂਦ੍ਰਿਤ ਕਰੇਗਾ: ਡਾ. ਮਨਸੁਖ ਮਾਂਡਵੀਯਾ

ਗਲੋਬਲ ਫੂਡ ਰੈਗੂਲੇਟਰ ਸਮਿਟ ਭਾਰਤ ਦੀ ਜੀ-20 ਦੀ ਪ੍ਰਧਾਨਗੀ-ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਅਨੁਰੂਪ ਹੈ: ਪ੍ਰੋ. ਐੱਸਪੀ ਸਿੰਘ ਬਘੇਲ

Posted On: 17 JUL 2023 5:31PM by PIB Chandigarh

ਗਲੋਬਲ ਫੂਡ ਰੈਗੂਲੇਟਰ ਸਮਿਟ 2023 ਪਹਿਲੀ ਵਾਰ ਜੀ-20 ਈਵੈਂਟ ਵਜੋਂ ਦਿੱਲੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਦਾ ਆਯੋਜਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਰਪ੍ਰਸਤੀ ਹੇਠ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਦੁਆਰਾ 20 ਅਤੇ 21 ਜੁਲਾਈ, 2023 ਨੂੰ ਮਾਨੇਕਸ਼ਾ ਆਡੀਟੋਰੀਅਮ, ਨਵੀਂ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਦੀ ਮੌਜੂਦਗੀ ਵਿੱਚ ਸਮਿਟ ਦੇ ਲੋਗੋ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਮਿਟ ਰੋਮ, ਇਟਲੀ ਦੇ ਬਾਹਰ ਆਯੋਜਿਤ ਕੀਤਾ ਜਾ ਰਿਹਾ ਹੈ। ਗਲੋਬਲ ਫੂਡ ਰੈਗੂਲੇਟਰ ਸਮਿਟ ਫੂਡ ਸੇਫਟੀ ਦੇ ਮਹੱਤਵਪੂਰਨ ਪਹਿਲੂ ’ਤੇ ਧਿਆਨ ਕੇਂਦ੍ਰਿਤ ਕਰੇਗਾ, ਜਿਸ ’ਤੇ ਫੂਡ ਸੇਫਟੀ ਜਿੰਨਾ ਹੀ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਮਿਟ 40 ਤੋਂ ਵਧ ਦੇਸ਼ਾਂ ਦੇ ਫੂਡ ਰੇਗੂਲੇਟਰਾਂ ਲਈ ਸਹਿਯੋਗ ਅਤੇ ਇਕੱਠੇ ਕੰਮ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗਾ। ਇਸ ਆਯੋਜਨ ਵਿੱਚ 30 ਅੰਤਰਰਾਸ਼ਟਰੀ ਸੰਗਠਨਾਂ ਅਤੇ 25 ਅੰਤਰਰਾਸ਼ਟਰੀ ਖੋਜ ਸੰਸਥਾਵਾਂ/ਯੂਨੀਵਰਸਿਟੀਆਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ।

 

ਡਾ. ਮਨਸੁਖ ਮਾਂਡਵੀਯਾ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਮੂਹਿਕ ਪ੍ਰਯਾਸਾਂ ਰਾਹੀਂ ਇਹ ਸਮਿਟ ਗਲੋਬਲ ਫੂਡ ਸੁਰੱਖਿਆ ਮਾਪਦੰਡਾਂ ਦੇ ਤਾਲਮੇਲ, ਰੈਗੂਲੇਟਰੀ ਢਾਂਚੇ ਵਿੱਚ ਸੁਧਾਰ ਅਤੇ ਦੁਨੀਆ ਭਰ ਵਿੱਚ ਉਪਭੋਗਤਾਵਾਂ ਲਈ ਸੁਰੱਖਿਅਤ ਅਤੇ ਉੱਚ ਗੁਣਵੱਤਾ ਵਾਲੇ ਭੋਜਨ ਦੇ ਪ੍ਰਾਵਧਾਨ ਨੂੰ ਹੁਲਾਰਾ ਦੇਣਗੇ।

 

 

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਨੇ ਗਲੋਬਲ ਫੂਡ ਰੈਗੂਲੇਟਰ ਸਮਿਟ ਨੂੰ ਮਹੱਤਵਪੂਰਨ ਅਤੇ ਢੁਕਵਾਂ ਦੱਸਦੇ ਹੋਏ ਕਿਹਾ ਕਿ ਇਹ ਸਮਿਟ ਭਾਰਤ ਦੀ ਜੀ-20 ਦੀ ਪ੍ਰਧਾਨਗੀ-ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਵਿਸ਼ੇ ਦੇ ਅਨੁਰੂਪ ਹੈ। ਭਾਰਤੀ ਪਰੰਪਰਾ ਹਮੇਸ਼ਾ ਸਰਵੇ ਭਵਨਤੁ ਸੁਖਿਨਾਹ ਬਾਰੇ ਰਹੀ ਹੈ ਅਤੇ ਇਹ ਸਮਿਟ ਉਸ ਦਿਸ਼ਾ ਵਿੱਚ ਇੱਕ ਕਦਮ ਹੈ।

ਇਹ ਸਮਿਟ ਭਾਗੀਦਾਰਾਂ ਨੂੰ ਫੂਡ ਸੇਫਟੀ ਅਤੇ ਰੈਗੂਲੇਟਰੀ ਪਹਿਲੂਆਂ ’ਤੇ ਇੱਕਸੁਰਤਾ ਵਾਲੇ ਨੈੱਟਵਰਕ ’ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਕੀਮਤੀ ਪਲੈਟਫਾਰਮ ਪ੍ਰਦਾਨ ਕਰੇਗਾ, ਪਾਲਣਾ ਦੀਆਂ ਜ਼ਰੂਰਤਾਂ ਦੀ ਪ੍ਰਭਾਵੀ ਸਮਝ ਅਤੇ ਫੂਡ ਸੇਫਟੀ ਮਾਪਦੰਡਾਂ/ਨਿਯਮਾਂ ’ਤੇ ਸਰਵੋਤਮ ਪ੍ਰਥਾਵਾਂ, ਅਨੁਭਵਾਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਦਾ ਆਪਸੀ ਅਦਾਨ-ਪ੍ਰਦਾਨ, ਗਲੋਬਲ ਰੈਗੂਲੇਟਰਾਂ/ਏਜੰਸੀਆਂ ਦੇ ਦਰਮਿਆਨ ਤਾਲਮੇਲ ਸਥਾਪਿਤ ਕਰਨ ਲਈ ਸਹਿਯੋਗਾਤਮਕ ਕਾਰਜ ਖੇਤਰਾਂ ਦੀ ਪਹਿਚਾਣ ਕਰਨ ਦੇ ਮੌਕੇ ਤਲਾਸ਼ਣ ਅਤੇ ਸੂਚਨਾ ਸਾਂਝੀ ਕਰਨ ਲਈ ਉਪਕਰਣ ਅਤੇ ਤਕਨੀਕ ਵਿਕਸਿਤ ਕਰਨਾ ਹੈ।

ਸਮਿਟ ਵਿੱਚ ਵੱਖ-ਵੱਖ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਰਾਸ਼ਟਰੀ ਸੰਸਥਾਵਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਵੱਖ-ਵੱਖ ਹਿਤਧਾਰਕਾਂ ਦੀ ਸਰਗਰਮ ਭਾਗੀਦਾਰੀ ਦੀ ਉਮੀਦ ਹੈ। ਜੀ-20 ਮੈਂਬਰ ਦੇਸ਼ਾਂ ਦੇ ਫੂਡ ਰੈਗੂਲੇਟਰ ਸਮਿਟ ਵਿੱਚ ਹਿੱਸਾ ਲੈਣਗੇ ਅਤੇ ਫੂਡ ਸੇਫਟੀ ਪ੍ਰਣਾਲੀਆਂ ਅਤੇ ਰੈਗੂਲੇਟਰੀ ਢਾਂਚੇ ਨੂੰ ਬਿਹਤਰ ਕਰਨ ਲਈ ਆਪਣੀ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਣਗੇ। ਪ੍ਰਸਿੱਧ ਅੰਤਰਰਾਸ਼ਟਰੀ ਸੰਗਠਨ ਅਤੇ ਕਈ ਫੂਡ ਰਿਸਰਚ ਇੰਸਟੀਟਿਊਟ ਜਿਵੇਂ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ), ਕੋਡੈਕਸ, ਫੂਡ ਐਂਡ ਐਗਰੀਕਲਚਰਲ ਆਰਗੇਨਾਈਜ਼ੇਸ਼ਨ (ਐੱਫਏਓ), ਫੈਡਰਲ ਇੰਸਟੀਟਿਊਟ ਫਾਰ ਰਿਸਕ ਅਸੈਸਮੈਂਟ (ਬੀਐੱਫਆਰ) (ਜਰਮਨੀ), ਸੈਂਟਰ ਫਾਰ ਫੂਡ ਸੇਫਟੀ ਅਤੇ ਅਪਲਾਈਡ ਨਿਊਟ੍ਰੀਸ਼ਨ (ਯੂਐੱਸਏ), ਹੈਲਥ ਕੈਨੇਡਾ, ਆਸਟਰੇਲੀਅਨ ਇੰਸਟੀਟਿਊਟ ਆਵ੍ ਫੂਡ ਸੇਫਟੀ ਐਂਡ ਟੈਕਨੋਲੋਜੀ ਆਦਿ, ਆਪਣੀ ਮੁਹਾਰਤ ਅਤੇ ਦ੍ਰਿਸ਼ਟੀਕੋਣ ਦਾ ਯੋਗਦਾਨ ਵਿਚਾਰ-ਵਟਾਂਦਰੇ ਵਿੱਚ ਕਰਨਗੇ।

ਇਸ ਤੋਂ ਇਲਾਵਾ, ਵਣਜ ਵਿਭਾਗ, ਫੂਡ ਪ੍ਰੋਸੈਸਿੰਗ ਮੰਤਰਾਲਾ, ਉਪਭੋਗਤਾ ਮਾਮਲਿਆਂ ਦਾ ਮੰਤਰਾਲਾ, ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਈਡੀਏ), ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਐੱਮਪੀਈਡੀਏ), ਨਿਰਯਾਤ ਨਿਰੀਖਣ ਕੌਂਸਲ ਸਮੇਤ ਰਾਸ਼ਟਰੀ ਹਿਤਧਾਰਕ (ਈਆਈਸੀ) ਅਤੇ ਕਈ ਹੋਰ ਲੋਕ ਸਾਰਿਆਂ ਲਈ ਸੁਰੱਖਿਅਤ ਅਤੇ ਉੱਚ ਗੁਣਵੱਤਾ ਵਾਲੇ ਭੋਜਨ ਸੁਨਿਸ਼ਚਿਤ ਕਰਨ ਲਈ ਆਪਣੇ ਸਮੂਹਿਕ ਪ੍ਰਯਾਸ ਅਤੇ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਸਮਿਟ ਵਿੱਚ ਸਰਗਰਮੀ ਨਾਲ ਯੋਗਦਾਨ ਦੇਣਗੇ।

ਇਸ ਸਮਿਟ ਵਿੱਚ ਕਈ ਮਹੱਤਵਪੂਰਨ ਪਹਿਲਾਂ ਦੀ ਸ਼ੁਰੂਆਤ ਹੋਵੇਗੀ, ਜੋ ਫੂਡ ਸੇਫਟੀ ਜਾਣਕਾਰੀ ਦੀ ਪਹੁੰਚ ਅਤੇ ਸ਼ੇਅਰਿੰਗ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਏਗੀ। ਇਨ੍ਹਾਂ ਪਹਿਲਾਂ ਵਿੱਚ ਫੂਡ-ਓ-ਕੋਪੀਆ ਦੀ ਰਿਲੀਜ਼ ਵੀ ਸ਼ਾਮਲ ਹੈ। ਇਹ ਫੂਡ ਸ਼੍ਰੇਣੀ-ਵਾਰ ਮੋਨੋਗ੍ਰਾਫ ਦਾ ਇੱਕ ਵਿਆਪਕ ਸੰਗ੍ਰਹਿ ਹੈ, ਜੋ ਵਿਸ਼ੇਸ਼ ਉਤਪਾਦ ਸ਼੍ਰੇਣੀਆਂ ਲਈ ਸਾਰੇ ਲਾਗੂ ਮਾਪਦੰਡਾਂ ਲਈ ਸਿੰਗਲ-ਪੁਆਇੰਟ ਸੰਦਰਭ ਵਜੋਂ ਕੰਮ ਕਰਦਾ ਹੈ।

ਇੱਕ ਹੋਰ ਜ਼ਿਕਰਯੋਗ ਪਹਿਲ ਕਾਮਨ ਰੈਗੂਲੇਟਰ ਪਲੈਟਫਾਰਮ ‘ਸੰਗ੍ਰਹਿ’ (ਰਾਸ਼ਟਰਾਂ ਲਈ ਸੁਰੱਖਿਅਤ ਭੋਜਨ : ਗਲੋਬਲ ਫੂਡ ਰੈਗੂਲੇਟਰ ਅਥਾਰਿਟੀ ਹੈਂਡਬੁੱਕ) ਹੈ। ਇਹ ਦੁਨੀਆ ਭਰ ਦੇ 76 ਦੇਸ਼ਾਂ ਦੇ ਫੂਡ ਰੈਗੂਲੇਟਰੀ ਅਥਾਰਿਟੀਆਂ ਦਾ ਇੱਕ ਵਿਆਪਕ ਡੇਟਾਬੇਸ ਹੈ, ਜੋ ਉਨ੍ਹਾਂ ਦੇ ਆਦੇਸ਼, ਫੂਡ ਸੁਰੱਖਿਆ ਈਕੋਸਿਸਟਮ, ਭੋਜਨ ਜਾਂਚ ਸੁਵਿਧਾਵਾਂ, ਫੂਡ ਅਧਿਕਾਰੀਆਂ ਲਈ ਸੰਪਰਕ ਵੇਰਵੇ ਅਤੇ ਐੱਸਪੀਐੱਸ/ਟੀਬੀਟੀ/ਕੋਡੈਕਸ/ਡਬਲਿਊਏਐੱਚਓ ਨਾਲ ਸਬੰਧਿਤ ਜਾਣਕਾਰੀ ਪੇਸ਼ ਕਰਦਾ ਹੈ। ਸੰਗ੍ਰਹਿ ਨਾ ਸਿਰਫ਼ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਬਲਕਿ ਛੇ ਭਾਰਤੀ ਭਾਸ਼ਾਵਾਂ-ਗੁਜਰਾਤੀ, ਮਰਾਠੀ, ਤਮਿਲ, ਤੇਲੁਗੂ, ਕੰਨਡ ਅਤੇ ਮਲਿਆਲਮ ਵਿੱਚ ਵੀ ਉਪਲਬਧ ਹੈ।

ਇਸ ਤੋਂ ਇਲਾਵਾ, ਸਮਿਟ ਵਿੱਚ ਇੱਕ ਕਾਮਨ ਡਿਜੀਟਲ ਡੈਸ਼ਬੋਰਡ ਦੀ ਸ਼ੁਰੂਆਤ ਕੀਤੀ ਜਾਵੇਗੀ-ਇੱਕ ਏਕੀਕ੍ਰਿਤ ਆਈਟੀ ਪੋਰਟਲ ਜੋ ਮਾਪਦੰਡਾਂ, ਨਿਯਮਾਂ, ਨੋਟੀਫਿਕੇਸ਼ਨਾਂ, ਸਲਾਹ, ਦਿਸ਼ਾ-ਨਿਰਦੇਸ਼ਾਂ, ਗੰਦਗੀ ਦੀਆਂ ਸੀਮਾਵਾਂ ਅਤੇ ਭਾਰਤ ਵਿੱਚ ਫੂਡ ਰੈਗੂਲੇਟਰੀ ਦੁਆਰਾ ਨਵੀਨਤਮ ਵਿਕਾਸ ’ਤੇ ਵਿਆਪਕ ਜਾਣਕਾਰੀ ਪ੍ਰਦਾਨ ਕਰੇਗਾ। 

ਐੱਫਐੱਸਐੱਸਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਜੀ.ਕਮਲਾ ਵਰਧਨ ਰਾਓ ਨੇ ਕਿਹਾ ਕਿ ਦੋ ਦਿਨਾਂ ਦੇ ਦੌਰਾਨ, ਇਸ ਸਮਿਟ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸੰਗਠਨਾਂ ਅਤੇ ਵਿਗਿਆਨਿਕਾਂ ਦੇ ਮੁੱਖ ਭਾਸ਼ਣ, ਫੂਡ ਰੈਗੂਲੇਟਰਾਂ ਦੇ ਨਾਲ ਤਕਨੀਕੀ ਅਤੇ ਸੰਪੂਰਨ ਸੈਸ਼ਨ, ਵਰਤਮਾਨ ਅਤੇ ਉਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਿਤਧਾਰਕਾਂ ਦਾ ਇੰਟਰਐਕਟਿਵ ਸੈਸ਼ਨ ਅਤੇ ਦੁਵੱਲੀ ਅਤੇ ਬਹੁਪੱਖੀ ਮੀਟਿੰਗਾਂ ਸ਼ਾਮਲ ਹਨ।

******

ਐੱਮਵੀ/ਜੇਜੇ



(Release ID: 1940438) Visitor Counter : 80