ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਇੰਡੀਅਨ ਰੈੱਡ ਕ੍ਰੌਸ ਸੋਸਾਇਟੀ ਦੀ ਸਲਾਨਾ ਮੀਟਿੰਗ ਦੇ ਰਸਮੀ ਸੈਸ਼ਨ ਦੀ ਪ੍ਰਧਾਨਗੀ ਕੀਤੀ
प्रविष्टि तिथि:
17 JUL 2023 1:22PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (17 ਜੁਲਾਈ, 2023)’ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ ਇੰਡੀਅਨ ਰੈੱਡ ਕ੍ਰੌਸ ਸੋਸਾਇਟੀ ਦੀ ਸਲਾਨਾ ਮੀਟਿੰਗ ਦੇ ਰਸਮੀ ਸੈਸ਼ਨ ਦੀ ਪ੍ਰਧਾਨਗੀ ਕੀਤੀ।
ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਪਰਉਪਕਾਰ ਨੂੰ ਭਾਰਤੀ ਪਰੰਪਰਾ ਵਿੱਚ ਸਭ ਤੋਂ ਮਹੱਤਵਪੂਰਨ ਮਾਨਵੀ ਮੁੱਲ ਮੰਨਿਆ ਗਿਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇੰਡੀਅਨ ਰੈੱਡ ਕ੍ਰੌਸ ਸੋਸਾਇਟੀ 100 ਤੋਂ ਅਧਿਕ ਵਰ੍ਹਿਆਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰੈੱਡ ਕ੍ਰੌਸ ਨੇ ਕੁਦਰਤੀ ਆਪਦਾਵਾਂ ਅਤੇ ਸਿਹਤ ਸੰਕਟਕਾਲ ਸਥਿਤੀਆਂ ਦੇ ਦੌਰਾਨ ਰਾਹਤ ਕੰਮਾਂ ਰਾਹੀਂ ਆਪਣੀ ਪ੍ਰਤੀਬੱਧਤਾ ਦਿਖਾਈ ਹੈ। ਉਨ੍ਹਾਂ ਨੇ ਮਾਨਵਤਾ ਦੇ ਪ੍ਰਤੀ ਸਮਰਪਣ ਅਤੇ ਸੇਵਾ ਲਈ ਸੋਸਾਇਟੀ ਦੇ ਸਾਰੇ ਮੈਂਬਰਾਂ ਅਤੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਨਵ ਸੇਵਾ ਦੇ ਪ੍ਰਤੀ ਉਨ੍ਹਾਂ ਦਾ ਸਮਰਪਣ, ਕਰੁਣਾ ਅਤੇ ਨਿਰਸਵਾਰਥ ਭਾਵ ਹੋਰ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇੰਡੀਅਨ ਰੈੱਡ ਕ੍ਰੌਸ ਸੋਸਾਇਟੀ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਜਾਰੀ ਰਖੇਗੀ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇੰਡੀਅਨ ਰੈੱਡ ਕ੍ਰੌਸ ਸੋਸਾਇਟੀ, ਦੇਸ਼ ਭਰ ਵਿੱਚ 100 ਤੋਂ ਅਧਿਕ ਖੂਨਦਾਨ ਕੇਂਦਰਾਂ ਅਤੇ ਮੋਬਾਈਲ ਅਭਿਯਾਨਾਂ ਦੇ ਮਾਧਿਅਮ ਨਾਲ, ਭਾਰਤ ਵਿੱਚ ਖੂਨ ਦੀਆਂ ਜ਼ਰੂਰਤਾਂ ਦਾ ਲਗਭਗ 10 ਪ੍ਰਤੀਸ਼ਤ ਪੂਰਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਰੈੱਡ ਕ੍ਰੌਸ ਸੋਸਾਇਟੀ ਜ਼ਰੂਰਤਮੰਦ ਲੋਕਾਂ ਲਈ ਸੁਰੱਖਿਅਤ ਤੌਰ ’ਤੇ ਖੂਨ ਇੱਕਠਾ ਕਰਨ ਅਤੇ ਸਵੈਇੱਛਤ ਖੂਨਦਾਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਕੇ ਉਤਕ੍ਰਿਸ਼ਟ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਰੈੱਡ ਕ੍ਰੌਸ ਸੋਸਾਇਟੀ ਦੇ ਮੈਂਬਰਾਂ ਨੂੰ ਖੂਨਦਾਨ ਨਾਲ ਸਬੰਧਿਤ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਇਸ ਮਹਾਨ ਸਮਾਜਿਕ ਉਦੇਸ਼ ਨਾਲ ਜੋੜਨ ਲਈ ਕੰਮ ਕਰਨ ਦੀ ਅਪੀਲ ਕੀਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ--
************
ਡੀਐੱਸ/ਏਕੇ
(रिलीज़ आईडी: 1940240)
आगंतुक पटल : 153