ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਜਸਥਾਨ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ
ਸਮਾਵੇਸ਼ੀ ਵਿਕਾਸ ਲਈ ਪ੍ਰਯਾਸ ਕਰਨਾ ਅਤੇ ਜਨਹਿਤ ਵਿੱਚ ਕੰਮ ਕਰਨਾ ਸਾਰੇ ਵਿਧਾਇਕਾਂ ਦਾ ਫ਼ਰਜ਼ ਹੈ: ਰਾਸ਼ਟਰਪਤੀ ਮੁਰਮੂ
Posted On:
14 JUL 2023 1:16PM by PIB Chandigarh
ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਜੁਲਾਈ, 2023) ਜੈਪੁਰ ਵਿਖੇ ਰਾਜਸਥਾਨ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ।
ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਦੇ ਸਿਧਾਂਤ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ ’ਤੇ ਸਥਾਪਿਤ ਕੀਤੇ ਗਏ ਹਨ। ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਦੇ ਇਹ ਸੰਵਿਧਾਨਿਕ ਆਦਰਸ਼ ਸਾਰੇ ਵਿਧਾਇਕਾਂ ਦੇ ਲਈ ਮਾਰਗਦਰਸ਼ਕ ਸਿਧਾਂਤ ਹੋਣੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਰਾਜਸਥਾਨ ਵਿੱਚ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਹਰ ਪਹਿਲੂ ਵਿੱਚ ਮਜ਼ਬੂਤ ਪਰੰਪਰਾਵਾਂ ਹਨ। ਸਵੈ-ਮਾਨ ਲਈ ਲੜਨ ਦੀ ਭਾਵਨਾ ਰਾਜਸਥਾਨ ਦੇ ਲੋਕਾਂ ਵਿੱਚ ਡੂੰਘਾਈ ਨਾਲ ਭਰੀ ਹੋਈ ਹੈ। ਇਹ ਰਾਜਸਥਾਨ ਦੇ ਗੌਰਵਸ਼ਾਲੀ ਇਤਿਹਾਸ ਦਾ ਅਧਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੇ ਕਬਾਇਲੀਆਂ ਸਮੇਤ ਸਾਰੇ ਭਾਈਚਾਰੇ ਦੇ ਲੋਕਾਂ ਨੇ ਦੇਸ਼ ਭਗਤੀ ਦੀਆਂ ਵਿਲੱਖਣ ਮਿਸਾਲਾਂ ਪੇਸ਼ ਕੀਤੀਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਰਾਜਸਥਾਨ ਦੀਆਂ ਲੋਕ ਮਨਮੋਹਕ ਕੁਦਰਤੀ ਅਤੇ ਕਲਾਕ੍ਰਿਤੀਆਂ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ। ਜੈਸਲਮੇਰ ਦੇ ਰੇਗਿਸਤਾਨ (ਮਾਰੂਥਲ) ਤੋਂ ਲੈ ਕੇ ਮਾਊਂਟ ਆਬੂ ਤੱਕ, ਉਦੈਪੁਰ ਦੀਆਂ ਝੀਲਾਂ ਅਤੇ ਰਣਥੰਭੌਰ ਦੇ ਜੰਗਲ ਕੁਦਰਤ ਦੀ ਚਮਕਦਾਰ ਛਾਂ ਪੇਸ਼ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਦੇ ਉੱਦਮਸ਼ੀਲ ਲੋਕਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਣਜ ਅਤੇ ਵਪਾਰ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਛਾਪ ਛੱਡੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਰਾਜਸਥਾਨ ਲਈ ਗੌਰਵ ਦੀ ਗੱਲ ਹੈ ਕਿ ਵਰਤਮਾਨ ਸੰਸਦ ਦੇ ਦੋਵੇਂ ਸਦਨਾਂ ਦੀ ਪ੍ਰਧਾਨਗੀ ਰਾਜਸਥਾਨ ਵਿਧਾਨਸਭਾ ਦੇ ਸਾਬਕਾ ਮੈਂਬਰ ਕਰ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸਮਾਨਤਾ ਅਤੇ ਲੋਕਤੰਤ੍ਰਿਕ ਭਾਵਨਾਵਾਂ ’ਤੇ ਅਧਾਰਿਤ ਰਾਜ ਵਿਵਸਥਾ ਇਸ ਧਰਤੀ ’ਤੇ ਪ੍ਰਾਚੀਨ ਕਾਲ ਤੋਂ ਹੀ ਮੌਜੂਦ ਹੈ। ਆਜ਼ਾਦੀ ਤੋਂ ਬਾਅਦ ਸ਼੍ਰੀ ਮੋਹਨਲਾਲ ਸੁਖਾੜੀਆ ਤੋਂ ਲੈ ਕੇ ਸ਼੍ਰੀ ਭੈਰੋਸਿੰਘ ਸ਼ੇਖਾਵਤ ਤੱਕ ਦੇ ਜਨਤਕ ਪ੍ਰਤੀਨਿਧੀਆਂ ਨੇ ਰਾਜ ਵਿੱਚ ਸਮਾਵੇਸ਼ੀ ਅਤੇ ਕਲਿਆਣਕਾਰੀ ਯੋਜਨਾਵਾਂ ਦੇ ਲਾਗੂ ਕਰਨ ਵਿੱਚ ਪ੍ਰਭਾਵਸ਼ਾਲੀ ਅਗਵਾਈ ਪ੍ਰਦਾਨ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਵੇਸ਼ੀ ਵਿਕਾਸ ਦੀ ਇਸ ਪਰੰਪਰਾ ਨੂੰ ਮਜ਼ਬੂਤ ਕਰਨ ਅਤੇ ਜਨਹਿਤ ਵਿੱਚ ਕੰਮ ਕਰਨਾ ਸਾਰੇ ਵਿਧਾਇਕਾਂ ਦਾ ਫ਼ਰਜ਼ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ-
***
ਡੀਐੱਸ/ਏਕੇ
(Release ID: 1939519)
Visitor Counter : 132