ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰੱਖਿਆ ਮੰਤਰਾਲੇ ਅਤੇ ਐੱਫਐੱਸਐੱਸਏਆਈ ਨੇ ਹਥਿਆਰਬੰਧ ਬਲਾਂ ਦੇ ਦਰਮਿਆਨ ਮਿਲਟਸ ਦੇ ਉਪਯੋਗ ਅਤੇ ਸਵਸਥ ਭੋਜਨ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਸੁਨਿਸ਼ਚਿਤ ਕਰਨ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ


ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ‘ਹੈਲਦੀ ਰੇਸਿਪੀਜ਼ ਫਾਰ ਡਿਫੈਂਸ’ ਕਿਤਾਬ ਦੀ ਰਿਲੀਜ਼ ਕੀਤੀ

Posted On: 13 JUL 2023 3:27PM by PIB Chandigarh

 ਹਥਿਆਰਬੰਦ ਬਲਾਂ ਦੇ ਵਿੱਚ ਮਿਲਟਸ ਦੇ ਉਪਯੋਗ ਅਤੇ ਸਿਹਤਮੰਦ ਭੋਜਨ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਦੀ ਮੌਜੂਦਗੀ ਵਿੱਚ ਰੱਖਿਆ ਮੰਤਰਾਲੇ (ਐੱਮਓਡੀ) ਅਤੇ ਫੂਡ ਸੇਫਟੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਵ੍ ਇੰਡੀਆ ਨੇ ਅੱਜ ਇੱਥੇ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ। ਦੋਵਾਂ ਮੰਤਰੀਆਂ ਨੇ ਸ਼੍ਰੀ ਅੰਨ (ਮਿਲਟਸ) ਦੀ ਖਪਤ ਅਤੇ ਇਸ ਦੇ ਸਿਹਤ ਲਾਭਾਂ ਨੂੰ ਉਤਸ਼ਾਹਿਤ ਕਰਨ ਲਈ ‘ਹੈਲਦੀ ਰੇਸਿਪੀਜ਼ ਫਾਰ ਡਿਫੈਂਸ’ ਨਾਮਕ ਕਿਤਾਬ ਵੀ ਰਿਲੀਜ਼ ਕੀਤੀ।

 

 

ਐੱਮਓਯੂ ’ਤੇ ਰੱਖਿਆ ਮੰਤਰਾਲੇ ਦੀ ਤਰਫੋਂ ਡਾਇਰੈਕਟਰ ਜਨਰਲ (ਸਪਲਾਈਜ਼ ਅਤੇ ਟ੍ਰਾਂਸਪੋਰਟ) ਲੈਫਟੀਨੈਂਟ ਜਨਰਲ ਪ੍ਰੀਤ ਮੋਹਿੰਦਰਾ ਸਿੰਘ ਅਤੇ ਸੀਈਓ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਸ਼੍ਰੀ ਜੀ ਕਮਲਾ ਵਰਧਨ ਰਾਓ ਨੇ ਹਸਤਾਖਰ ਕੀਤੇ। ਇਸ ਦੇ ਉਦੇਸ਼ ਕਰਮਚਾਰੀਆਂ ਦੇ ਦਰਮਿਆਨ ਖੁਰਾਕ ਵਿਭਿੰਨਤਾ ਅਤੇ ਮਿਲਟਸ-ਅਧਾਰਿਤ ਭੋਜਨ ਉਤਪਾਦਾਂ ਦੇ ਪੋਸ਼ਣ ਸਬੰਧੀ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਐੱਮਓਯੂ ਰੱਖਿਆ ਮੰਤਰਾਲੇ ਦੇ ਤਹਿਤ ਮੈਸ, ਕੰਟੀਨਾਂ ਅਤੇ ਹੋਰ ਫੂਡ ਆਉਟਲੈਂਟਾਂ ਵਿੱਚ ਮਿਲਟਸ ਅਧਾਰਿਤ ਵਿਅੰਜਨ ਸੂਚੀ ਦੀ ਸ਼ੁਰੂਆਤ ਦਾ ਮਾਰਗ ਵੀ ਪੱਧਰਾ ਕਰੇਗਾ।

 

 

ਇਹ ਸਹਿਯੋਗ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੇ ਅਨੁਸਾਰ ਫੂਡ ਸੇਫਟੀ ਅਤੇ ਸਵੱਛਤਾ ’ਤੇ ਮੈਸ, ਹੱਥਿਆਰਬੰਦ ਬਲਾਂ ਦੀ ਕੰਟੀਨਾਂ ਅਤੇ ਹੋਰ ਫੂਡ ਆਉਟਲੈਂਟ ਦੇ ਖੁਰਾਕ ਸੰਚਾਲਕਾਂ ਅਤੇ ਰਸੋਈਏ ਦੀ ਟ੍ਰੇਨਿੰਗ ਵੀ ਸੁਨਿਸ਼ਚਿਤ ਕਰੇਗਾ। ਇਹ ਹਥਿਆਰਬੰਦ ਬਲਾਂ ਦੇ ਸਿਹਤ ਅਤੇ ਭਲਾਈ ਲਈ ਇੱਕ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ ਤਾਕਿ ਉਹ ਰਾਸ਼ਟਰ ਦੇ ਪ੍ਰਤੀ ਆਪਣੀ ਸੇਵਾ ਵਿੱਚ ਦ੍ਰਿੜ੍ਹਤਾ ਅਤੇ ਲਚਕੀਲੇਪਣ ਬਣਾਏ ਰੱਖਣ ਵਿੱਚ ਸਮਰੱਥ ਬਣੇ ਰਹਿਣ। ਸਹਿਮਤੀ ਪੱਤਰ ਹਥਿਆਰਬੰਦ ਬਲਾਂ ਦੇ ਪਰਿਵਾਰਾਂ ਅਤੇ ਵੱਡੇ ਪੈਮਾਨੇ ’ਤੇ ਭਾਈਚਾਰੇ ਨੂੰ ਪੌਸ਼ਟਿਕ ਆਹਾਰ ਅਪਣਾਉਣ, ਸਵਸਥ ਭੋਜਨ ਵਿਕਲਪ ਚੁਣਨ ਅਤੇ ਖੁਰਾਕ ਸੁਰੱਖਿਆ ਬਣਾਏ ਰੱਖਣ ਲਈ ਪ੍ਰੋਤਸਾਹਿਤ ਕਰੇਗਾ।

ਐੱਫਐੱਸਐੱਸਏਆਈ ਦੁਆਰਾ ਤਿਆਰ ਕਿਤਾਬ ‘ਹੈਲਦੀ ਰੇਸਿਪੀਜ਼ ਫਾਰ ਡਿਫੈਂਸ’ ਵਿੱਚ ਮਿਲਟਸ ਅਧਾਰਿਤ ਪਕਵਾਨਾਂ ਦੀ ਇੱਕ ਲੜੀ ਸ਼ਾਮਲ ਹੈ। ਇਹ ਰੱਖਿਆ ਮੰਤਰਾਲੇ ਦੇ ਤਹਿਤ ਵਿਭਿੰਨ ਕੰਟੀਨਾਂ ਅਤੇ ਫੂਡ ਆਊਟਲੈਂਟ ਦੇ ਲਈ ਇੱਕ ਕੀਮਤੀ ਸੰਸਾਧਨ ਵਜੋਂ ਕੰਮ ਕਰੇਗਾ। ਰੱਖਿਆ ਕਰਮਚਾਰੀਆਂ ਦੇ ਸਾਹਮਣੇ ਕਠਿਨ ਇਲਾਕਿਆਂ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਵਿਭਿੰਨ ਜਲਵਾਯੂ ਸਥਿਤੀਆਂ ਨੂੰ ਦੇਖਦੇ ਹੋਏ, ਆਹਾਰ ਵਿੱਚ ਵਿਭਿੰਨਤਾ ਦਾ ਬਹੁਤ ਮਹੱਤਵ ਹੈ। ਮਿਲਟਸ ਆਪਣੇ  ਪੌਸ਼ਟਿਕ ਮੁੱਲ ਲਈ ਜਾਣੇ ਜਾਂਦੇ ਹਨ ਅਤੇ ਇੱਕ ਸੰਤੁਲਿਤ ਅਤੇ ਵਿਭਿੰਨ ਆਹਾਰ ਵਿੱਚ ਯੋਗਦਾਨ ਦੇ ਸਕਦੇ ਹਨ।

ਇਸ ਮੌਕੇ ’ਤੇ ਥਲ ਸੈਨਾ ਪ੍ਰਧਾਨ ਜਨਰਲ ਅਨਿਲ ਚੌਹਾਨ, ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ, ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਐੱਫਐੱਸਐੱਸਏਆਈ ਦੇ ਸੀਈਓ ਸ਼੍ਰੀ ਜੀ ਕਮਲਾ ਵਰਧਨ ਰਾਓ ਅਤੇ ਰੱਖਿਆ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

****

ਐੱਮਵੀ



(Release ID: 1939512) Visitor Counter : 112